Tuesday, June 17, 2025

Haryana

ਭਾਰਤ ਦੀ ਲੋਕਤੰਤਰ ਵਿਵਸਥਾ ਵਿਚ ਹਰੇਕ ਵੋਟ ਦਾ ਮਹਤੱਵਪੂਰਣ ਯੋਗਦਾਨ : ਅਨੁਰਾਗ ਅਗਰਵਾਲ

March 13, 2024 07:22 PM
SehajTimes

ਹਰ ਵੋਟਰ ਆਪਣੇ ਵੋਟ ਅਧਿਕਾਰ ਦੀ ਵਰਤੋ ਕਰ ਚੋਣ ਦੇ ਪਰਵ ਨੁੰ ਇਕ ਉਤਸਵ ਦੀ ਤਰ੍ਹਾ ਮਨਾਉਣ

ਚੰਡੀਗੜ੍ਹ : ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਸ੍ਰੀ ਅਨੁਰਾਗ ਅਗਰਵਾਲ ਨੇ ਕਿਹਾ ਕਿ ਭਾਂਰਤ ਦੀ ਲੋਕਤੰਤਰ ਵਿਵਸਥਾ ਵਿਚ ਹਰ ਵੋਟ ਦਾ ਮਹਤੱਵਪੂਰਣ ਯੋਗਦਾਨ ਹੈ। ਚੋਣ ਕਮਿਸ਼ਨ ਚਾਹੁੰਦਾ ਹੈ ਕਿ ਹਰ ਵੋਟਰ ਆਪਣੀ ਵੋਟ ਦਾ ਅਧਿਕਾਰ ਦੀ ਵਰਤੋ ਕਰ ਚੋਣ ਦੇ ਪਰਵ ਨੁੰ ਇਕ ਉਤਸਵ ਦੀ ਤਰ੍ਹਾ ਮਨਾਉਣ।

ਸ੍ਰੀ ਅਗਰਵਾਲ ਅੱਜ ਸੂਬੇ ਵਿਚ ਹੋਣ ਵਾਲੇ ਲੋਕਸਭਾ 2024 ਚੋਣ ਦੇ ਸਬੰਧ ਕੀਤੇ ਜਾ ਰਹੇ ਪ੍ਰਬੰਧਾਂ 'ਤੇ ਸਮੀਖਿਆ ਮੀਟਿੰਗ ਦੀ ਅਗਵਾਈ ਕਰ ਰਹੇ ਸਨ।

ਮੀਟਿੰਗ ਵਿਚ ਜਾਣਕਾਰੀ ਦਿੱਤੀ ਗਈ ਕਿ ਰਾਜ ਵਿਚ 18 ਤੋਂ 22 ਸਾਲ ਉਮਰ ਵਰਗ ਦੇ ਵੋਟਰਾਂ ਦੀ ਗਿਦਤੀ 12,53,170 ਹੈ, ਜੋ ਪਹਿਲੀ ਵਾਰ ਆਪਣੇ ਵੋਟ ਅਧਿਕਾਰ ਦੀ ਵਰਤੋ ਕਰਣਗੇ। ਚੋਣ ਕਮਿਸ਼ਨ ਦਾ ਇਹ ਯਤਨ ਰਹੇਗਾ ਕਿ ਵੱਧ ਤੋਂ ਵੱਧ ਯੁਵਾ ਵੋਟਰ ਰਾਜ ਵਿਚ ਹੋਣ ਵਾਲੇ ਇਸ ਚੋਣ ਵਿਚ ਹਿੱਸਾ ਲੈ ਕੇ ਚੋਣ ਦਾ ਪਰਵ ਦੇਸ਼ ਦਾ ਗਰਵ ਨਾਮਕ ਯੱਗ ਵਿਚ ਆਹੂਤੀ ਜਰੂਰ ਪਾਉਣ।

ਸ੍ਰੀ ਅਨੁਰਾਗ ਅਗਰਵਾਲ ਨੇ ਕਿਹਾ ਕਿ ਯੁਵਾ ਦੇਸ਼ ਦਾ ਭਵਿੱਖ ਹੀ ਨਹੀਂ ਸੋਗ ਯੁੱਗ ਨਿਰਮਾਤਾ ਵੀ ਹੈ। ਨੌਜੁਆਨਾਂ ਨੂੰ ਬੂਥ ਪੱਧਰ 'ਤੇ ਆਪਣੇ ਖੇਤਰ ਦੇ ਕਿਸੇ ਖਿਡਾਰੀ, ਸਮਾਜਸੇਵੀ, ਬੁੱਧੀਜੀਵਾਂ, ਕਲਾਕਾਰ ਨੁੰ ਚੋਣ ਦਾ ਆਈਕਾਨ ਬਨਾਉਣਾ ਚਾਹੀਦਾ ਹੈ। ਚੋਣ ਕਮਿਸ਼ਨ ਵੱਲੋਂ 85 ਸਾਲ ਤੋਂ ਵੱਧ ਉਮਰ ਵਰਗ ਦੇ ਵੋਟਰਾਂ ਦੇ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਉਨ੍ਹਾਂ ਨੂੰ ਚੋਣ ਕਰਨ ਵਿਚ ਕੋਈ ਮੁਸ਼ਕਲ ਵਿਕਲਪ ਲੈਣਗੇ ਅਤੇ ਉਨ੍ਹਾਂ ਨੂੰ ਪੋਸਟਲ ਬੈਲੇਟ ਦਿੱਤਾ ਜਾਵੇਗਾ। ਜੇਕਰ ਉਹ ਪੋਲਿੰਗ ਸਟੇਸ਼ਨ ਵਿਚ ਆ ਕੇ ਹੀ ਵੋਟ ਪਾਉਂਦਾ ਚਾਹੁੰਦੇ ਹਨ ਤਾਂ ਉਨ੍ਹਾਂ ਦੇ ਘਰ ਤੋਂ ਪੋਲਿੰਗ ਸਟੇਸ਼ਨ ਤਕ ਟ੍ਰਾਂਸਪੋਟੇਸ਼ਨ ਦੀ ਵਿਵਸਥਾ ਕੀਤੀ ਜਾਵੇਗੀ।

Have something to say? Post your comment

 

More in Haryana

ਹਰਿਆਣਾ ਵਿੱਚ ਪੰਚਾਇਤਾਂ ਨੂੰ ਮਿਲੇਗਾ ਹੁਣ ਸਟਾਮਪ ਡਿਯੂਟੀ ਦਾ ਸਿੱਧਾ ਲਾਭ : ਕ੍ਰਿਸ਼ਣ ਲਾਲ ਪੰਵਾਰ

ਰਿਵਾੜੀ ਨੂੰ ਵਿਕਾਸ ਦਾ ਵੱਡਾ ਤੋਹਫ਼ਾ ਮਿਲਿਆ, ਮੁੱਖ ਮੰਤਰੀ ਨੇ ਐਲਾਨਾਂ ਦਾ ਖੋਲ੍ਹਿਆ ਪਿਟਾਰਾ

ਹਰਿਆਣਾ ਨੇ ਮਾਵਾਂ ਦੀ ਮਰਣ ਦਰ ਵਿੱਚ ਵਰਣਯੋਗ ਕਮੀ ਹਾਸਲ ਕੀਤੀ ਹੈ : ਆਰਤੀ ਸਿੰਘ ਰਾਓ

ਵੋਟਰ ਹੀ ਲੋਕਤੰਤਰ ਦਾ ਮੂਲ : ਮੁੱਖ ਚੋਣ ਕਮਿਸ਼ਨਰ

ਊਰਜਾ ਮੰਤਰੀ ਅਨਿਲ ਵਿਜ ਨੇ 15 ਦਿਨ ਵਿੱਚ ਖਰਾਬ ਟ੍ਰਾਂਸਫਾਰਮਰ ਨਹੀਂ ਬਦਲਣ ਵਾਲੇ ਅੰਬਾਲਾ ਇੰਡਸਟਰਿਅਲ ਏਰਿਆ ਸਬ-ਡਿਵੀਜ਼ਨਲ ਦੇ ਜੇਟੀ ਨੂੰ ਕੀਤਾ ਸਸਪੈਂਡ

ਹਰਿਆਣਾ ਵਿੱਚ 11ਵਾਂ ਕੌਮਾਂਤਰੀ ਯੋਗ ਦਿਵਸ ਹੋਵੇਗਾ ਇਤਿਹਾਸਕ, 11 ਲੱਖ ਯੋਗ ਸਾਧਕ ਇੱਕ ਸਾਥ ਕਰਣਗੇ ਯੋਗ ਦਾ ਅਭਿਆਸ

ਮਈ ਮਹੀਨੇ ਤੱਕ ਅਨੁਸੂਚਿਤ ਜਾਤੀ ਦੇ 311 ਲਾਭਾਰਥਿਆਂ ਨੂੰ 221.74 ਲੱਖ ਰੁਪਏ ਦੀ ਵਿਤੀ ਸਹਾਇਤਾ ਕੀਤੀ ਪ੍ਰਦਾਨ

ਲੋਕਾਂ ਤੋਂ ਭੀਸ਼ਨ ਗਰਮੀ ਦੇ ਵਿੱਚ ਸੁਰੱਖਿਅਤ ਰਹਿਣ ਦੀ ਕੀਤੀ ਅਪੀਲ

ਮਨੁੱਖਤਾ ਲਈ ਹਰ ਵਿਅਕਤੀ ਘੱਟ ਤੋਂ ਘੱਟ ਇੱਕ ਪੌਧਾ ਜਰੂਰ ਲਗਾਉਣ : ਮਹੀਪਾਲ ਢਾਂਡਾ

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਰਾਜਪਾਲ ਬੰਡਾਰੂ ਦੱਤਾਤੇ੍ਰਅ ਨੂੰ ਜਨਮਦਿਨ ਦੀ ਦਿੱਤੀ ਸ਼ੁਭਕਾਮਨਾਵਾਂ