Sunday, May 03, 2026
BREAKING NEWS
ਇੱਕ ਦਰਦਨਾਕ ਸੜਕ ਹਾਦਸੇ ਵਿੱਚ‌ ਸੀਨੀਅਰ ਕਾਂਗਰਸੀ ਆਗੂ ਦਾ ਦੇਹਾਂਤ....ਮੈਡੀਕਲ ਕਾਲਜ ਅਤੇ ਹਸਪਤਾਲ 1 ਅਪ੍ਰੈਲ ਤੋਂ ਸਵੇਰੇ 8 ਵਜੇ ਖੁਲ੍ਹੇਗਾਪੈਟਰੋਲ, ਡੀਜ਼ਲ ਅਤੇ ਘਰੇਲੂ ਐਲ.ਪੀ.ਜੀ ਦੀ ਸਪਲਾਈ ਪੂਰੀ ਤਰ੍ਹਾਂ ਸੁਚਾਰੂ : ਡਿਪਟੀ ਕਮਿਸ਼ਨਰਮੁੱਖ ਮੰਤਰੀ ਵੱਲੋਂ ਪ੍ਰਵਾਸੀ ਪੰਜਾਬੀ ਕਾਨੂੰਨੀ ਭਾਈਚਾਰੇ ਨੂੰ ਸੂਬੇ ਦੀ ਪੁਰਾਤਨ ਸ਼ਾਨ ਦੀ ਬਹਾਲੀ ਲਈ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲਵਿਧਾਨ ਸਭਾ ਹਲਕਾ ਰਾਜਾਸਾਂਸੀ ਤੋਂ ਭਾਜਪਾ ਨੂੰ ਵੱਡਾ ਝਟਕਾਹਲਕਾ ਰਾਜਸਾਂਸੀ ਤੋਂ ਭਾਰਤੀ ਜਨਤਾ ਪਾਰਟੀ ਨੂੰ ਲੱਗਾ ਵੱਡਾ ਝਟਕਾਗੁਰਸ਼ਰਨ ਸਿੰਘ ਛੀਨਾ ਨੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਮੌਜੂਦਗੀ 'ਚ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਵਜੋਂ ਕਾਰਜਭਾਰ ਸੰਭਾਲਿਆਅਟਾਰੀ ਬਾਰਡਰ ‘ਤੇ ਰਿਟਰੀਟ ਸੈਰਮਨੀ ਦਾ ਨਵਾਂ ਟਾਈਮ ਮਹਾ ਸ਼ਿਵਰਾਤਰੀ ਮੌਕੇ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਸਿੰਘ ਮਾਨ ਨੇ ਸ੍ਰੀ ਰਣਕੇਸ਼ਵਰ ਮਹਾਦੇਵ ਮੰਦਰ ਵਿਖੇ ਮੱਥਾ ਟੇਕਿਆ, ਪੰਜਾਬ ਦੀ ਸ਼ਾਂਤੀ ਅਤੇ ਖ਼ੁਸ਼ਹਾਲੀ ਲਈ ਕੀਤੀ ਪ੍ਰਾਰਥਨਾਗੈਂਗਸਟਰਾਂ ‘ਤੇ ਵਾਰ’ ਦਾ 26ਵਾਂ ਦਿਨ: ਪੰਜਾਬ ਪੁਲਿਸ ਨੇ 571 ਥਾਵਾਂ 'ਤੇ ਕੀਤੀ ਛਾਪੇਮਾਰੀ; 193 ਕਾਬੂ

Haryana

ਕਦੀ ਵੀ ਹੋ ਸਕਦਾ ਲੋਕਸਭਾ-2024 ਦੇ ਆਮ ਚੋਣਾਂ ਦਾ ਐਲਾਨ : ਅਨੁਰਾਗ ਅਗਰਵਾਲ

March 08, 2024 03:04 PM
SehajTimes

ਚੰਡੀਗੜ੍ਹ : ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਸ੍ਰੀ ਅਨੁਰਾਗ ਅਗਰਵਾਲ ਨੇ ਕਿਹਾ ਕਿ ਚੋਣ ਕਮਿਸ਼ਨ ਵੱਲੋਂ ਕਦੀ ਵੀ ਲੋਕਸਭਾ-2024 ਦੇ ਆਮ ਚੋਣਾਂ ਦਾ ਐਲਾਨ ਕੀਤਾ ਜਾ ਸਕਦਾ ਹੈ। ਇਸ ਦੇ ਮੱਦੇਨਜਰ ਹਰਿਆਣਾ ਵਿਚ ਚੁਨਾਵੀ ਪ੍ਰਕ੍ਰਿਆ ਨਾਲ ਜੁੜੀ ਸਾਰੇ ਜਰੂਰੀ ਵਿਵਸਥਾਵਾਂ ਪੂਰੀਆਂ ਕੀਤੀਆਂ ਜਾ ਰਹੀਆਂ ਹਨ। ਕਾਫੀ ਗਿਣਤੀ ਵਿਚ ਈਵੀਐਮ ਉਪਲਬਧ ਹਨ, ਬੈਲੇਟ ਪੇਪੇਰ ਦੀ ਪ੍ਰਿੰਟਿੰਗ ਆਦਿ ਦਾ ਕਾਰਜ ਦਾ ਆਦੇਸ਼ ਸਬੰਧਿਤ ਵਿਭਾਗ ਨੂੰ ਜਾਰੀ ਕੀਤੇ ਜਾ ਚੁੱਕੇ ਹਨ। ਸ੍ਰੀ ਅਗਰਵਾਲ ਅੱਜ ਵਿਾਗ ਦੇ ਅਧਿਕਾਰੀਆਂ ਦੇ ਨਾਲ ਸਮੀਖਿਆ ਚੋਣ ਪ੍ਰਬੰਧਾਂ ਨੂੰ ਲੈ ਕੇ ਸਮੀਖਿਆ ਮੀਟਿੰਗ ਕਰ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਚੋਣ ਕਮਿਸ਼ਨ ਦਾ ਟੀਚਾ ਹੈ ਕਿ ਕੋਈ ਵੀ ਵੋਟਰ ਨਾ ਛੁਟੇ ਅਤੇ ਆਪਣੇ ਵੋਟ ਅਧਿਕਾਰ ਦੀ ਵਰਤੋ ਕਰਨ। ਇਸ ਦੇ ਲਈ ਸੱਭ ਤੋਂ ਪਹਿਲਾਂ ਵੋਟਰ ਸੂਚੀ ਵਿਚ ਆਪਣੇ ਨਾਂਅ ਦਾ ਪਤਾ ਲਗਾਉਣਾ ਹੈ, ਜੇਕਰ ਵੋਟਰ ਸੂਚੀ ਵਿਚ ਨਾਂਅ ਸ਼ਾਮਿਲ ਨਹੀਂ ਹੈ ਤਾਂ ਉਸ ਨੁੰ ਫਾਰਮ-6 ਆਨਲਾਇਨ ਜਾਂ ਮੈਨੂਅਲੀ ਭਰ ਕੇ ਸਬੰਧਿਤ ਵੀਐਲਓ ਨੂੰ ਜਮ੍ਹਾ ਕਰਵਾਉਣਾ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਜੇਕਰ ਵੋਟਰ ਸੂਚੀ ਵਿਚ ਗਲਤ ਨਾਂਅ ਹੈ ਜਾਂ ਮੌਤ, ਸ਼ਿਫਟ ਜਾਂ ਟ੍ਰਾਂਸਫਰ ਦੇ ਕਾਰਨ ਨਾਂਅ ਹਟਵਾਉਣ ਜਾਂ ਜੋੜਨਾ ਹੈ ਤਾਂ ਉਸ ਨੁੰ ਫਾਰਮ-7 ਤੇ ਫਾਰਮ-8 ਭਰ ਕੇ ਦੇਣਾ ਹੋਵੇਗਾ।

ਮੁੱਖ ਚੋਣ ਅਧਿਕਾਰੀ ਨੈ ਕਿਹਾ ਕਿ ਵੱਧ ਤੋਂ ਵੱਧ ਚੋਣ ਹੋਣ, ਇਸ ਲਈ ਚੋਣ ਕਮਿਸ਼ਨ ਨੇ ਵੋਟਰਾਂ ਨੁੰ ਜਾਗਰੁਕ ਕਰਲ ਲਈ ਕੌਮੀ ਮੁਹਿੰਮ ਚਲਾਈ ਹੈ, ਜਿਸ ਦੇ ਤਹਿਤ ਦਿਵਆਂਗ ਤੇ 85 ਸਾਲ ਤੋਂ ਵੱਧ ਦੀ ਉਮਰ ਵਰਗ ਦੇ ਵੋਟਰਾਂ ਲਈ ਪੋਲਿੰਗ ਸਟੇਸ਼ਨ ਵਿਚ ਵਿਸ਼ੇਸ਼ ਵਿਵਸਥਾ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ 85 ਸਾਲ ਤੋਂ ਵੱਧ ਦੀ ਉਮਰ ਵਰਗ ਦੇ ਵੋਟਰਾਂ ਤੋਂ ਵਿਕਲਪ ਲਿਆ ਜਾਵੇਗਾ ਕਿ ਉਹ ਵੋਟਿੰਗ ਸਟੇਸ਼ਨ 'ਤੇ ਜਾ ਕੇ ਵੋਟ ਕਰਨਾ ਚਾਹੁੰਦੇ ਹਨ ਜਾਂ ਘਰ ਤੋਂ ਪੋਸਟਲ ਬੈਲੇਟ ਪੇਪਰ ਰਾਹੀਂ। ਜਿਲ੍ਹਾ ਚੋਣ ਦਫਤਰ ਦੇ ਕਰਮਚਾਰੀ ਉਨ੍ਹਾਂ ਤੋਂ ਵਿਕਲਪ ਲੈਣਗੇ ਅਤੇ ਉਨ੍ਹਾਂ ਦੀ ਇੱਛਾ ਦੇ ਅਨੁਰੂਪ ਵਿਵਸਥਾ ਕਰਣਗੇ। ਇਸ ਦੇ ਲਈ ਅਜਿਹੇ ਵੋਟਰਾਂ ਨੂੰ ਫਾਰਮ-12 ਵਿਚ ਆਪਣੀ ਸਹਿਮਤੀ ਦੇਣੀ ਹੋਵੇਗੀ ਅਤੇ ਦਿਵਆਂਗ ਵੋਟਰਾਂ ਨੂੰ 40 ਫੀਸਦੀ ਦਿਵਆਂਗਤਾ ਦਾ ਪ੍ਰਮਾਣ ਦੇਣਾ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਚੋਣ ਕਮਿਸ਼ਨ ਦੇ ਆਦੇਸ਼ਾਂ ਅਨੁਸਾਰ ਸਾਰੇ ਰਾਜ ਤੇ ਕੇਂਦਰਸ਼ਾਸਿਤ ਸੂਬਿਆਂ ਦੇ ਮੁੱਖ ਚੋਣ ਅਧਿਕਾਰੀ ਦਫਤਰ ਚੋਣ ਪੂਰਵ ਗਤੀਵਿਧੀਆਂ ਪੂਰੀਆਂ ਕਰਨ ਵਿਚ ਲੱਗੇ ਹੋਏ ਹਨ। ਅੱਜ ਚੋਣ ਕਮਿਸ਼ਨਰ ਨੇ ਵਰਚੂਅਲੀ ਰਾਹੀਂ ਸਾਰੇ ਮੁੱਖ ਚੋਣ ਅਧਿਕਾਰੀਆਂ ਤੋਂ ਦਿਵਆਂਗ ਤੇ 85 ਸਾਲ ਤੋਂ ਵੱਧ ਦੀ ਉਮਰ ਵਰਗ ਦੇ ਵੋਟਰਾਂ ਦੇ ਲਈ ਪੋਲਿੰਗ ਸਟੇਸ਼ਨਾਂ ਵਿਚ ਕੀਤੀ ਗਈ ਵਿਵਸਥਾਵਾਂ ਬਾਰੇ ਜਾਣਕਾਰੀ ਲਈ ਗਈ ਹੈ।

ਸੀ-ਵਿਜਿਲ ਚੋਣ ਕਮਿਸ਼ਨ ਦੀ ਤੀਜੀ ਅੱਖ

ਲੋਕਸਭਾ ਆਮ ਚੋਣ-2024 ਵਿਚ ਚੋਣ ਜਾਬਤਾ ਦਾ ਉਲੰਘਣ ਨਾ ਹੋਵੇ ਇਸ ਦੇ ਲਈ ਚੋਣ ਕਮਿਸ਼ਨ ਵੱਲੋਂ ਸੀ-ਵਿਜਿਲ ਬਣਾਇਆ ਗਿਆ ਹੈ ਜੋ ਕਿ ਚੋਣ ਕਮਿਸ਼ਨ ਦੀ ਤੀਜੀ ਅੱਖ ਦਾ ਕੰਮ ਕਰਦਾ ਹੈ। ਇਸ ਐਪ 'ਤੇ ਕਿਸੇ ਤਰ੍ਹਾ ਦੀ ਧਾਂਧਲੀ ਦੀ ਰਿਪੋਰਟ ਅਪਡੇਟ ਕੀਤੀ ਜਾ ਸਕਦੀ ਹੈ ਅਤੇ ਰਿਪੋਰਟ ਕਰਨ ਵਾਲੇ ਦਾ ਨਾਂਅ ਤੇ ਪਹਿਚਾਣ ਉਜਾਗਰ ਨਹੀਂ ਹੁੰਦੀ। ਇਸ ਐਪ ਦਾ ਇਸਤੇਮਾਲ ਬੇਹੱਦ ਆਸਾਨ ਹੈ। ਯੂਜਰ ਨੂੰ ਇਸ ਐਪ ਦੇ ਨਾਲ ਸੌ ਮਿੰਟ ਦੇ ਅੰਦਰ ਸਟੇਟਸ ਰਿਪੋਰਟ ਦਿੱਤੇ ਜਾਣ ਦਾ ਵਾਦਾ ਕੀਤਾ ਜਾਂਦਾ ਹੈ। ਇਸ ਨੂੰ ਮੋਬਾਇਲ ਫੋਨ ਰਾਹੀਂ ਕੋਈ ਵੀ ਆਮ ਜਨਤਾ ਫੋਟੋ/ਓਡਿਓ/ਵੀਡੀਓ ਲੈ ਕੇ ਚੋਣ ਜਾਬਤਾ ਦੇ ਉਲੰਘਣ ਦੀ ਰਿਪੋਰਟ ਕਰ ਸਕਦਾ ਹੈ। ਇਹ ਐਪ ਕੋਈ ਵੀ ਆਪਣੇ ਪਲੇਸਟੋਰ ਤੋਂ ਡਾਉਨਲੋਡ ਕਰ ਸਕਦਾ ਹੈ।

ਦਿਵਆਂਗ ਵੋਟਰਾਂ ਲਈ ਉਪਲਬਧ ਹੋਵੇਗੀ ਸਮਰੱਥ ਐਪ

ਦਿਵਆਂਗ ਵੋਟਰ ਵੀ ਆਪਣੇ ਵੋਟ ਅਧਿਕਾਰ ਦਾ ਸਹੀ ਇਸਤੇਮਾਲ ਕਰ ਸਕਣ ਇਸ ਦੇ ਲਈ ਚੋਣ ਕਮਿਸ਼ਨ ਨੇ ਸਮਰੱਥ ਐਪ ਉਪਲਬਧ ਕਰਵਾਇਆ ਹੈ। ਇਸ ਐਪ ਦੇ ਜਰਇਏ ਦਿਵਆਂਗ ਵੋਟਰ ਚੋਣ ਲਈ ਵਹੀਲਚੇਅਰ , ਫਰੀ ਟ੍ਰਾਂਸਪੋਰਟ, ਪਿਕ ਐਂਡ ਡ੍ਰਾਪ ਦੀ ਸਹੂਲਤ ਆਦਿ ਦੀ ਮੰਗ ਕਰ ਸਕਦੇ ਹਨ। ਇਸ ਐਪ ਰਾਹੀਂ ਦਿਵਆਂਗ ਵੋਟਰ ਵਜੋ ਫਾਰਮ ਨੰਬਰ-6 ਭਰ ਕੇ ਰਜਿਸਟ੍ਰੇਸ਼ਣ , ਦਿਵਆਂਗਜਨ ਵਜੋ ਫਾਰਮ ਨੰਬਰ 8 ਭਰ ਕੇ ਚੋਣ ਕਰਨ ਦੀ ਅਪੀਲ , ਆਪਣੇ ਉਮੀਦਵਾਰ ਨੁੰ ਜਾਨਣਾ, ਆਪਣੇ ਵੋਟ ਕੇਂਦਰ ਨੂੰ ਜਾਨਣਾ ਵਰਗੀ ਸਹੁਲਤਾਂ ਦਾ ਲਾਭ ਚੁੱਕ ਸਕਦੇ ਹਨ। ਮੀਟਿੰਗ ਵਿਚ ਵਧੀਕ ਮੁੱਖ ਚੋਣ ਅਧਿਕਾਰੀ ਸ੍ਰੀਮਤੀ ਹੇਮਾ ਸ਼ਰਮਾ ਤੇ ਸ੍ਰੀ ਰਾਜਕੁਮਾਰ ਤੋਂ ਇਲਾਵਾ ਹੋਰ ਅਧਿਕਾਰੀ ਮੌਜੂਦ ਸਨ।

Have something to say? Post your comment

 

More in Haryana

ਸਰਕਾਰ ਫਸਲ ਖਰੀਦ ਸਮੇਂ ਬੇਤੁਕੀਆਂ ਸ਼ਰਤਾ ਲਗਾਕੇ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਭੁੱਖੇ ਮਾਰਨ ਤੇ ਤੁਲੀ : ਕਾਮਰੇਡ ਸੁਵਰਨ ਸਿੰਘ ਵਿਰਕ

ਕਾਮਰੇਡ ਕੁਲਦੀਪ ਸਿੰਘ ਪੂਨੀਆ ਦਾ ਬਹੁਤ ਹੀ ਗਮਗੀਨ ਮਾਹੌਲ ਵਿੱਚ ਅੰਤਿਮ ਸੰਸਕਾਰ

ਕਰਜ਼ੇ ਦੀਆਂ ਕਿਸ਼ਤਾਂ ਨਾ ਭਰਨ ਦਾ ਮਾਮਲਾ : ਹਰਿਆਣਾ ਅਤੇ ਰਾਜਸਥਾਨ ਦੇ ਕਿਸਾਨਾਂ ਨੇ ਘਰ ਨੂੰ ਲਗਾਏ ਜਿੰਦਰੇ ਖੋਲ੍ਹੇ

ਐੱਸਪੀ ਦੀਪਕ ਸਹਾਰਨ ਨੇ ਸਾਈਕਲ ਰੈਲੀ ਰਾਹੀ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰਹਿਣ ਦਾ ਸੁਨੇਹਾ ਦਿੱਤਾ

ਖਿਡਾਰਨ ਪ੍ਰਵੀਨ ਕੌਰ ਨੇ ਜ਼ਿਲ੍ਹਾ ਪਾਵਰ ਲਿਫਟਿੰਗ ਚੈਂਪੀਅਨਸ਼ਿਪ ਵਿੱਚ ਸੋਨੇ ਦਾ ਤਗਮਾ ਜਿੱਤਿਆ

ਮੇਰੀ ਫਸਲ-ਮੇਰਾ ਬਿਊਰਾ ਪੋਰਟਲ ਵਿੱਚ ਗੜਬੜੀ ਕਿਸਾਨਾਂ ਨੇ ਗਲਤ ਢੰਗ ਨਾਲ ਰਜਿਸਟਰੇਸ਼ਨ ਕਰਨ ਵਾਲਿਆਂ ਵਿਰੁੱਧ ਸ਼ਿਕਾਇਤ ਦਰਜ ਕਰਵਾਈ

ਅੱਗ ਲੱਗਣ ਕਾਰਨ ਕਰੀਬ 7 ਏਕੜ ਵਿੱਚ ਖੜੀ ਕਣਕ ਦੀ ਫਸਲ ਸੜੀ ਪੀੜਤ ਕਿਸਾਨ ਵੱਲੋਂ ਮੁਆਵਜ਼ੇ ਦੀ ਮੰਗ

ਜਸਲੀਨ ਕੌਰ ਨੇ ਡੱਬਵਾਲੀ ਵਿੱਚ ਪੁਲਿਸ ਸੁਪਰਡੈਂਟ ਵਜੋਂ ਅਹੁਦਾ ਸੰਭਾਲਿਆ

ਅਸਲੀ ਦੌਲਤ ਗੁਰੂ ਦੇ ਚਰਨਾਂ ਵਿੱਚ ਅਤੇ ਨਾਮ ਦੀ ਕਮਾਈ ਵਿੱਚ ਹੈ : ਨਾਇਬ ਸਿੰਘ ਸੈਣੀ

ਕਾਂਗਰਸ ਅਤੇ ਆਪ ਪਾਰਟੀ ਦਾ ਗਠਜੋੜ ਹੈ : ਨਾਇਬ ਸਿੰਘ ਸੈਣੀ