Monday, June 16, 2025

Haryana

ਡਿਜੀਟਲ ਯੁੱਗ ਵਿਚ ਹਰਿਆਣਾ ਦੀ ਇਕ ਹੋਰ ਨਵੀਂ ਪਹਿਲ

February 27, 2024 06:50 PM
SehajTimes

ਚੰਡੀਗੜ੍ਹ :  ਡਿਜੀਟਲ ਯੁੱਗ ਵਿਚ ਅੱਜ ਹਰਿਆਣਾ ਨੇ ਨਵੀਂ ਉਚਾਈਆਂ ਨੂੰ ਛੋਹ ਲਿਆ ਜਦੋਂ ਹਰਿਆਣਾ ਵਿਧਾਨਸਭਾ ਦੇ ਬਜਟ ਸੈਸ਼ਨ ਦੌਰਾਨ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਐਲਾਨ ਕਰਦੇ ਹੋਏ ਕਿਹਾ ਕਿ ਸਾਰੇ ਵਿਭਾਗਾਂ ਦੇ ਰਿਕਾਰਡ ਨੂੰ ਡਿਜੀਟਲਾਇਜ ਕੀਤਾ ਜਾਵੇਗਾ। ਇਸ ਦੇ ਲਈ ਮੁੱਖ ਦਫਤਰ ਅਤੇ ਜਿਲ੍ਹਾ ਪੱਧਰ 'ਤੇ ਡਿਜੀਟਲ ਰਿਕਾਰਡ ਰੂਮ ਤਿਆਰ ਕੀਤੇ ਜਾਣਗੇ। ਇਸ ਵਿਵਸਥਾ ਲਈ ਮੌਜੂਦਾ ਬਜਟ 2024-25 ਤੋਂ ਇਲਾਵਾ ਜਰੂਰਤ ਪੈਣ 'ਤੇ ਆਉਣਵਾਲੇ ਸਪਲੀਮੈਂਟਰੀ ਬਜਟ ਅੰਦਾਜਿਆਂ ਵਿਚ ਬਜਟ ਦਾ ਪ੍ਰਾਵਧਾਨ ਕੀਤਾ ਜਾਵੇਗਾ। ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਸਰਕਾਰ ਨੇ ਕੈਥਲ ਜਿਲ੍ਹਾ ਤੋਂ ਮਾਲ ਵਿਭਾਗ ਦੇ ਰਿਕਾਰਡ ਨੂੰ ਡਿਜੀਟਲਾਇਜ ਕਰਨ ਦੀ ਸ਼ੁਰੂਆਤ ਕੀਤੀ ਸੀ ਅਤੇ ਅੱਜ ਪੂਰੇ ਵਿਭਾਗ ਦਾ ਰਿਕਾਰਡ ਡਿਜੀਟਲਾਇਜ ਹੋ ਚੁੱਕਾ ਹੈ।

ਹਰਿਆਣਾ ਵਿਧਾਨਸਭਾ ਦੀ ਵੈਬਸਾਇਟ 'ਤੇ ਡਿਜੀਟਲ ਬਿਜਨੈਸ ਮਾਡੀਯੂਲ ਕੀਤਾ ਲਾਂਚ, 1966 ਤੋਂ ਲੈ ਕੇ ਅੱਜ ਤਕ ਦਾ ਸੰਪੂਰਣ ਰਿਕਾਰਡ ਹੋਇਆ ਡਿਜੀਟਲਈ-ਵਿਧਾਨਸਭਾ ਦੇ ਵਿਜਨ ਨੂੰ ਅੱਗੇ ਵਧਾਉਂਦੇ ਹੋਏ ਹਰਿਆਣਾ ਵਿਧਾਨਸਭਾ ਸਪੀਕਰ ਸ੍ਰੀ ਗਿਆਨ ਚੰਦ ਗੁਪਤਾ ਨੇ ਇਕ ਵੱਡੀ ਪਹਿਲ ਕਰਦੇ ਹੋਏ ਵਿਧਾਨਸਭਾ ਦੇ ਸੰਪੂਰਣ ਰਿਕਾਰਡ ਨੂੰ ਡਿਜੀਟਲਾਇਜ ਰੂਪ ਦਿੱਤਾ ਹੈ। ਇਸ ਦੇ ਲਈ ਅੱਜ ਵਿਧਾਨਸਭਾ ਸਪੀਕਰ ਸ੍ਰੀ ਗਿਆਨ ਚੰਦ ਗੁਪਤਾ, ਸਦਨ ਦੇ ਨੇਤਾ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ, ਡਿਪਟੀ ਮੁੱਖ ਮੰਤਰੀ ਸ੍ਰੀ ਦੁਸ਼ਯੰਤ ਚੌਟਾਲਾ ਅਤੇ ਨੇਤਾ ਵਿਰੋਧੀ ਧਿਰ ਸ੍ਰੀ ਭੁਪੇਂਦਰ ਸਿੰਘ ਹੁਡਾ ਅਤੇ ਵਿਧਾਨਸਭਾ ਡਿਪਟੀ ਸਪੀਕਰ ਸ੍ਰੀ ਰਣਬੀਰ ਗੰਗਵਾ ਨੇ ਵਿਧਾਨਸਭਾ ਦੀ ਵੈਬਸਾਇਟ 'ਤੇ ਡਿਜੀਟਲ ਲੇਜੀਸਲੇਟਿਵ ਬਿਜਨੈਸ ਮਾਡੀਯੂਲ ਲਾਂਚ ਕੀਤਾ। ਇਸ ਵੈਬਸਾਇਟ 'ਤੇ 1966 ਤੋਂ ਲੈ ਕੇ ਵਿਧਾਨਸਭਾ ਦਾ ਅੱਜ ਤਕ ਦਾ ਸੰਪੂਰਣ ਰਿਕਾਰਡ ਡਿਜੀਟਲ ਰੂਪ ਨਾਲ ਉਪਲਬਧ ਹੋਵੇਗਾ। ਇਸ ਮੌਕੇ 'ਤੇ ਮੁੱਖ ਮੰਤਰੀ ਨੇ ਵਿਧਾਨਸਭਾ ਸਪੀਕਰ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਰਿਕਾਰਡ ਡਿਜੀਟਲ ਹੋਣ ਨਾਲ ਇਸ ਦੀ ਵਰਤੋ ਚੰਗੀ ਤਰ੍ਹਾਂ ਕੀਤੀ ਜਾ ਸਕੇਗੀ ਅਤੇ ਕਦੀ ਵੀ ਜਰੂਰਤ ਪੈਣ 'ਤੇ ਇਸ ਨੂੰ ਦੇਖਿਆ ਜਾ ਸਕੇਗਾ।

 

Have something to say? Post your comment

 

More in Haryana

ਹਰਿਆਣਾ ਵਿੱਚ ਪੰਚਾਇਤਾਂ ਨੂੰ ਮਿਲੇਗਾ ਹੁਣ ਸਟਾਮਪ ਡਿਯੂਟੀ ਦਾ ਸਿੱਧਾ ਲਾਭ : ਕ੍ਰਿਸ਼ਣ ਲਾਲ ਪੰਵਾਰ

ਰਿਵਾੜੀ ਨੂੰ ਵਿਕਾਸ ਦਾ ਵੱਡਾ ਤੋਹਫ਼ਾ ਮਿਲਿਆ, ਮੁੱਖ ਮੰਤਰੀ ਨੇ ਐਲਾਨਾਂ ਦਾ ਖੋਲ੍ਹਿਆ ਪਿਟਾਰਾ

ਹਰਿਆਣਾ ਨੇ ਮਾਵਾਂ ਦੀ ਮਰਣ ਦਰ ਵਿੱਚ ਵਰਣਯੋਗ ਕਮੀ ਹਾਸਲ ਕੀਤੀ ਹੈ : ਆਰਤੀ ਸਿੰਘ ਰਾਓ

ਵੋਟਰ ਹੀ ਲੋਕਤੰਤਰ ਦਾ ਮੂਲ : ਮੁੱਖ ਚੋਣ ਕਮਿਸ਼ਨਰ

ਊਰਜਾ ਮੰਤਰੀ ਅਨਿਲ ਵਿਜ ਨੇ 15 ਦਿਨ ਵਿੱਚ ਖਰਾਬ ਟ੍ਰਾਂਸਫਾਰਮਰ ਨਹੀਂ ਬਦਲਣ ਵਾਲੇ ਅੰਬਾਲਾ ਇੰਡਸਟਰਿਅਲ ਏਰਿਆ ਸਬ-ਡਿਵੀਜ਼ਨਲ ਦੇ ਜੇਟੀ ਨੂੰ ਕੀਤਾ ਸਸਪੈਂਡ

ਹਰਿਆਣਾ ਵਿੱਚ 11ਵਾਂ ਕੌਮਾਂਤਰੀ ਯੋਗ ਦਿਵਸ ਹੋਵੇਗਾ ਇਤਿਹਾਸਕ, 11 ਲੱਖ ਯੋਗ ਸਾਧਕ ਇੱਕ ਸਾਥ ਕਰਣਗੇ ਯੋਗ ਦਾ ਅਭਿਆਸ

ਮਈ ਮਹੀਨੇ ਤੱਕ ਅਨੁਸੂਚਿਤ ਜਾਤੀ ਦੇ 311 ਲਾਭਾਰਥਿਆਂ ਨੂੰ 221.74 ਲੱਖ ਰੁਪਏ ਦੀ ਵਿਤੀ ਸਹਾਇਤਾ ਕੀਤੀ ਪ੍ਰਦਾਨ

ਲੋਕਾਂ ਤੋਂ ਭੀਸ਼ਨ ਗਰਮੀ ਦੇ ਵਿੱਚ ਸੁਰੱਖਿਅਤ ਰਹਿਣ ਦੀ ਕੀਤੀ ਅਪੀਲ

ਮਨੁੱਖਤਾ ਲਈ ਹਰ ਵਿਅਕਤੀ ਘੱਟ ਤੋਂ ਘੱਟ ਇੱਕ ਪੌਧਾ ਜਰੂਰ ਲਗਾਉਣ : ਮਹੀਪਾਲ ਢਾਂਡਾ

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਰਾਜਪਾਲ ਬੰਡਾਰੂ ਦੱਤਾਤੇ੍ਰਅ ਨੂੰ ਜਨਮਦਿਨ ਦੀ ਦਿੱਤੀ ਸ਼ੁਭਕਾਮਨਾਵਾਂ