ਸਾਉਣ ਦੇ ਮਹੀਨੇ ਤੀਆਂ ਦੀ ਪੈ ਰਹੀ ਗੂੰਜ ਦੇ ਚੱਲਦਿਆਂ ਸ਼ਿਵ ਸ਼ਕਤੀ ਵੂਮੈਨ ਕਲੱਬ ਸੁਨਾਮ ਵੱਲੋਂ ਕਲੱਬ ਦੇ ਸਰਪ੍ਰਸਤ ਅਤੇ ਸਾਬਕਾ ਕੌਂਸਲਰ ਮੈਡਮ ਕਾਂਤਾ ਪੱਪਾ ਅਤੇ ਪ੍ਰਧਾਨ ਸੁਮਨ ਸੇਠੀ ਦੀ ਅਗਵਾਈ ਹੇਠ ਤੀਆਂ ਦਾ ਤਿਉਹਾਰ ਅਮਰ ਫ਼ਾਰਮ ਵਿਖੇ ਪੂਰੀ ਸ਼ਿੱਦਤ ਨਾਲ ਮਨਾਇਆ ਗਿਆ।
ਸੁਨਾਮ ਸ਼ਹਿਰ ਅੰਦਰ ਕੇਵਲ ਔਰਤਾਂ ਲਈ ਸਥਾਪਿਤ ਬਾਡੀ ਲਾਈਨ ਫਿਟਨੈਸ ਜੋਨ ਜਿੰਮ ਦੇ ਪ੍ਰਬੰਧਕਾਂ ਵੱਲੋਂ ਕਰਵਾਏ ਤੀਆਂ ਦੇ ਤਿਉਹਾਰ ਮੌਕੇ ਮਿਸ ਤੀਜ ਦਾ ਖਿਤਾਬ ਪ੍ਰਤਿਭਾ ਨੇ ਜਿੱਤਿਆ। ਔਰਤਾਂ ਨੂੰ ਸਰੀਰਕ ਪੱਖੋਂ ਫਿੱਟ ਅਤੇ ਤੰਦਰੁਸਤ ਰਹਿਣ ਲਈ ਬਣਾਏ ਜਿੰਮ ਦੇ ਪ੍ਰਬੰਧਕ ਵਿਰਸੇ ਨੂੰ ਸਾਂਭਣ ਲਈ ਵੀ ਉਪਰਾਲੇ ਕਰਦੇ ਰਹਿੰਦੇ ਹਨ।
ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ, ਵਿਕਾਸ ਭਵਨ, ਮੋਹਾਲੀ (Rural Development and Panchayat Department, Vikas Bhawan Mohali) ਦੇ ਮਹਿਲਾ ਸਟਾਫ਼ ਵੱਲੋਂ ਅੱਜ ਇੱਥੇ ‘ਤੀਆਂ ਤੀਜ ਦੀਆਂ’ (Teeyan Teej Diyan) ਤਿਉਹਾਰ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਮਨਾਇਆ ਗਿਆ।