ਸੁਨਾਮ : ਸਾਉਣ ਦੇ ਮਹੀਨੇ ਤੀਆਂ ਦੀ ਪੈ ਰਹੀ ਗੂੰਜ ਦੇ ਚੱਲਦਿਆਂ ਸ਼ਿਵ ਸ਼ਕਤੀ ਵੂਮੈਨ ਕਲੱਬ ਸੁਨਾਮ ਵੱਲੋਂ ਕਲੱਬ ਦੇ ਸਰਪ੍ਰਸਤ ਅਤੇ ਸਾਬਕਾ ਕੌਂਸਲਰ ਮੈਡਮ ਕਾਂਤਾ ਪੱਪਾ ਅਤੇ ਪ੍ਰਧਾਨ ਸੁਮਨ ਸੇਠੀ ਦੀ ਅਗਵਾਈ ਹੇਠ ਤੀਆਂ ਦਾ ਤਿਉਹਾਰ ਅਮਰ ਫ਼ਾਰਮ ਵਿਖੇ ਪੂਰੀ ਸ਼ਿੱਦਤ ਨਾਲ ਮਨਾਇਆ ਗਿਆ। ਹਾਰ ਸ਼ਿੰਗਾਰ ਕਰਕੇ ਸਜੀਆਂ ਮੁਟਿਆਰਾਂ ਨੇ ਗਿੱਧਾ ਪਾਕੇ ਖ਼ੂਬ ਰੰਗ ਬੰਨ੍ਹਿਆ। ਇਸ ਮੌਕੇ ਕਲੱਬ ਦੇ ਸਰਪ੍ਰਸਤ ਅਤੇ ਸਾਬਕਾ ਕੌਂਸਲਰ ਕਾਂਤਾ ਪੱਪਾ ਨੇ ਆਖਿਆ ਕਿ ਨਵੀਂ ਪੀੜ੍ਹੀ ਨੂੰ ਆਪਣੇ ਵਿਰਸੇ ਅਤੇ ਸੱਭਿਆਚਾਰ ਤੋਂ ਜਾਣੂੰ ਕਰਵਾਉਣ ਲਈ ਪੁਰਾਣੇ ਸਮਿਆਂ ਤੋਂ ਚੱਲੀ ਆ ਰਹੀ ਰੀਤ ਨੂੰ ਸਥਿਰ ਰੱਖਿਆ ਜਾ ਰਿਹਾ ਹੈ। ਉਨ੍ਹਾਂ ਤੀਆਂ ਦੇ ਤਿਉਹਾਰ ਦੀ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਪੰਜਾਬੀਆਂ ਨੂੰ ਆਪਣੀਆਂ ਪੁਰਾਤਨ ਰਵਾਇਤਾਂ ਨੂੰ ਕਾਇਮ ਰੱਖਣ ਲਈ ਕਾਰਜਸ਼ੀਲ ਰਹਿਣਾ ਚਾਹੀਦਾ ਹੈ। ਤੀਆਂ ਤੀਜ ਦੀਆਂ ਦਾ ਸ਼ਾਮਿਲ ਮੈਂਬਰਾਂ ਨੇ ਖੂਬ ਆਨੰਦ ਮਾਣਿਆ। ਇਸ ਮੌਕੇ ਪ੍ਰਿਆ ਮਧਾਨ, ਮਾਹੀ ਮਧਾਨ, ਮਮਤਾ, ਕਾਜਲ, ਸੁਮਨ ਰਾਣੀ, ਸਿਮਰਨ, ਲਲਿਤਾ ਪਾਠਕ, ਮਿਲਕੀ , ਰੇਸ਼ਮੀ, ਚਿਰਾਗ ਸਮੇਤ ਹੋਰਨਾਂ ਨੇ ਵੀ ਸ਼ਮੂਲੀਅਤ ਕੀਤੀ।