ਖਨੌਰੀ : ਗੁਰੂ ਤੇਗ ਬਹਾਦਰ ਕਾਲਜ ਫਾਰ ਵੂਮੈਨ ਵਿਖੇ ਪ੍ਰਿੰਸੀਪਲ ਰੀਤੂ ਗੋਇਲ ਦੀ ਅਗਵਾਈ ਹੇਠ ਤੀਆਂ ਦਾ ਤਿਉਹਾਰ ਬੜੀ ਧੂਮ ਧਾਮ ਨਾਲ ਮਨਾਇਆ ਗਿਆ। ਜਿਸ ਵਿੱਚ ਵਿਦਿਆਰਥਣਾਂ ਨੂੰ ਪੰਜਾਬੀ ਸੱਭਿਆਚਾਰ ਦੀਆਂ ਅਲੋਪ ਹੋ ਰਹੀਆ ਰਵਾਇਤੀ ਤੇ ਮੂਲ ਪ੍ਰੰਪਰਾਵਾ ਦੇ ਰੂਬਰੂ ਕਰਵਾਇਆ ਗਿਆ। ਕਾਲਜ ਦੀਆਂ ਵਿਦਿਆਰਥਣਾਂ ਵੱਲੋ ਪਾਈ ਗਿੱਧੇ ਦੀ ਧਮਾਲ ਨੇ ਅਲੋਪ ਹੋ ਰਹੀਆ ਪੇਂਡੂ ਤੀਆਂ ਦੀ ਯਾਦ ਵੀ ਤਾਜਾ ਕਰਵਾ ਦਿੱਤੀ। ਇਸ ਮੌਕੇ ਗਿੱਧੇ ਦੇ ਨਾਲ-ਨਾਲ ਵਿਦਿਆਰਥਣਾਂ ਵੱਲੋ ਪੰਜਾਬੀ ਸੱਭਿਆਚਾਰ ਨੂੰ ਪ੍ਰਗਟਾਓਂਦੇ ਗੀਤ, ਭੰਗੜਾ ਤੇ ਟੱਪੇ ਆਦਿ ਵੀ ਪੇਸ਼ ਕੀਤਾ ਗਿਆ। ਸਾਰੀਆ ਹੀ ਵਿਦਿਆਰਥਣਾ ਪੰਜਾਬੀ ਪਹਿਰਾਵੇ ਵਿੱਚ ਆਈਆ ਸਨ ।ਮਹਿੰਦੀ ਮੁਕਾਬਲੇ ਵਿੱਚ ਪੀ. ਜੀ .ਡੀ.ਸੀ.ਏ ਦੀ ਵਿਦਿਆਦਥਣ ਪ੍ਰੀਤੀ ਨੇ ਪਹਿਲਾ ਸਥਾਨ ਹਾਸਲ ਕੀਤਾ।ਇਸ ਮੌਕੇ ਮਿਸ ਤੀਜਦਾ ਖਿਤਾਬ ਬੀ ਕੌਮ ਭਾਗ ਦੂਜਾ ਦੀ ਵਿਦਿਆਰਥਨ ਹਰਮਨ ਕੌਰ ਨੇ ਜਿੱਤਿਆ ।ਇਸ ਮੌਕੇ ਤੇ ਕਾਲਜ ਦੇ ਚੇਅਰਮੈਨ ਸ੍ਰੀ ਰਾਜੇਸ਼ ਕੁਮਾਰ ਅਤੇ ਵਾਇਸ ਚੇਅਰਮੈਨ ਵਿਜੈ ਕਾਂਸਲ ਅਤੇ ਨਗਰ ਕੌਂਸਲ ਲਹਿਰਾ ਗਾਗਾ ਦੇ ਸਾਬਕਾ ਪ੍ਰਧਾਨ ਰਵੀਨਾ ਗਰਗ ਨੇ ਕਿਹਾ ਕੇ ਤੀਆਂ ਸਾਵਣ ਦੇ ਮਹੀਨੇ ਵਿੱਚ ਮੁਟਿਆਰਾ ਵੱਲੋ ਪੀਪਲਾਂ,ਬੋਹੜਾ ਤੇ ਪੀਘਾਂ ਪਾਈਆ ਜਾਦੀਆ ਹਨ ਜੋ ਕਿ ਸਾਨੂੰ ਪੰਜਾਬ ਦੀ ਪ੍ਰਕਿਤੀ ਅਤੇ ਸਭਿਆਚਾਰ ਨਾਲ ਜੋੜਦੀਆ ਹਨ । ਇਸ ਮੌਕੇ ਸੈਕਟਰੀ ਪ੍ਰੇਮ ਕੁਮਾਰ ਅਤੇ ਕਾਲਜ ਪ੍ਰਿੰਸੀਪਲ ਮੈਡਮ ਸ੍ਰੀਮਤੀ ਰੀਤੂ ਗੋਇਲ ਨੇ ਵਿਦਿਆਰਥੀ ਨੂੰ ਪੰਜਾਬੀ ਪਹਿਰਾਵੇ ਅਤੇ ਪੰਜਾਬੀ ਬੋਲੀਆ ਤੇ ਪੰਜਾਬੀ ਸੱਭਿਆਚਾਰ ਅੰਦਰ ਤੀਆਂ ਦੇ ਤਿਉਹਾਰ ਦੀ ਮਹੱਤਤਾ ਬਾਰੇ ਚਾਨਣਾ ਪਾਇਆ। ਇਸ ਮੌਕੇ ਸੋਸ਼ਲ ਮੀਡੀਆ ਇਨਫਲੂਐਂਸਰ ਗਗਨਦੀਪ ਸ਼ਰਮਾ ਉਰਫ ਜੋਰਡਨ ਵੱਲੋਂ ਪੰਜਾਬੀ ਬੋਲੀਆਂ ਪਾ ਕੇ ਅਤੇ ਗੀਤ ਗਾ ਕੇ ਵਿਦਿਆਰਥੀਆਂ ਦਾ ਮਨੋਰੰਜਨ ਕੀਤਾ ਗਿਆ। ਇਸ ਮੌਕੇ ਕਾਲਜ ਪ੍ਰਬੰਧਕੀ ਮੈਂਬਰ ਮੋਨਿਕਾ, ਮੈਡਮ ਸਾਕਸ਼ੀ ,ਮੈਡਮ ਨੇਹਾ ਪ੍ਰਿੰਸੀਪਲ ਸੀਮਾ ਮੈਡਮ ਪ੍ਰਿੰਸੀਪਲ ਨਵੀਤਾ ਮੈਡਮ ਅਭਿਨੰਦਨ ਜਿੰਦਲ ਸਰ ਤੇ ਸਮੂਹ ਸਟਾਫ ਮੈਂਬਰ ਹਾਜ਼ਰ ਸਨ।