ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਨੇ ਸਮੁੱਚੇ ਦੇਸ ਨਿਵਾਸੀਆਂ ਨੂੰ 15 ਅਗਸਤ ਦੌਰਾਨ 79ਵੇ ਅਜ਼ਾਦੀ ਦਿਵਸ ਮਨਾਉਣ ਦੀ ਸਮੂਹ ਦੇਸ ਵਾਸੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਜਿਨ੍ਹਾਂ ਸਿੰਘਾਂ-ਸਿੰਘਣੀਆਂ ਅਤੇ ਭਾਰਤ ਵਾਸੀਆਂ ਨੇ ਮਹਾਨ ਕੁਰਬਾਨੀਆਂ-ਸ਼ਹੀਦੀਆਂ ਦਿਤੀਆਂ, ਅਣਗਿਣਤ ਅਸਹਿ ਅਤੇ ਅਕਹਿ ਤਸੀਹੇ ਅਤੇ ਕਠਿਨਾਈਆਂ ਆਪਣੇ ਪਿੰਡੇ ਉਤੇ ਝਲੀਆਂ, ਉਨ੍ਹਾਂ ਨੂੰ ਸੀਸ ਨਿਵਾਕੇ ਹਾਰਦਿਕ ਸਿਜਦਾ ਅਤੇ ਸਤਿਕਾਰ ਭੇਂਟ ਕਰਦਾ ਹਾਂ।