Sunday, May 19, 2024

Oxygen

ਆਕਸੀਜਨ ਦੀ ਕਮੀ ਨਾਲ ਕੋਈ ਮੌਤ ਨਾ ਹੋਣ ਦੇ ਬਿਆਨ ’ਤੇ ਪ੍ਰਿਯੰਕਾ ਨੇ ਕੇਂਦਰ ਨੂੰ ਘੇਰਿਆ

ਤੀਜੀ ਲਹਿਰ ਲਈ ਤਿਆਰੀ : ਮੋਦੀ ਵਲੋਂ ਦੇਸ਼ ਭਰ ਵਿਚ 1500 ਆਕਸੀਜਨ ਪਲਾਂਟ ਲਾਉਣ ਦੇ ਹੁਕਮ

ਕੋਰੋਨਾ ਦੀ ਤੀਜੀ ਲਹਿਰ ਦੇ ਖਦਸ਼ਿਆਂ ਕਾਰਨ ਕੇਂਦਰ ਸਰਕਾਰ ਨੇ ਤਿਆਰੀਆਂ ਤੇਜ਼ ਕਰ ਦਿਤੀਆਂ ਹਨ। ਦੇਸ਼ ਵਿਚ ਮੈਡੀਕਲ ਆਕਸਜੀਨ ਦੀ ਉਪਲਭਧਤਾ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਉਚ ਪੱਧਰੀ ਬੈਠਕ ਕੀਤੀ ਅਤੇ 1500 ਆਕਸੀਜਨ ਪਲਾਂਟ ਲਾਏ ਜਾਣ ਦਾ ਹੁਕਮ ਦਿਤਾ। ਇਨ੍ਹਾਂ ਪਲਾਂਟਾਂ ਨੂੰ ਦੇਸ਼ ਭਰ ਦੇ ਵੱਖ ਵੱਖ ਹਿੱਸਿਆਂ ਵਿਚ ਸਥਾਪਤ ਕੀਤਾ ਜਾਵੇਗਾ। ਮੋਦੀ ਨੇ ਮੀਟਿੰਗ ਵਿਚ ਅਧਿਕਾਰੀਆਂ ਨੂੰ ਕਿਹਾ ਕਿ ਉਹ ਯਕੀਨੀ ਕਰਨ ਕਿ ਇਹ ਛੇਤੀ ਤੋਂ ਛੇਤੀ ਕੰਮ ਕਰਨ ਲੱਗ ਪੈਣ। 

ਮੇਰਾ ਗੁਨਾਹ ਕਿ ਮੈਂ ਦੋ ਕਰੋੜ ਲੋਕਾਂ ਦੇ ਸਾਹਾਂ ਖ਼ਾਤਰ ਲੜਿਆ : ਕੇਜਰੀਵਾਲ

ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਭਾਜਪਾ ’ਤੇ ਪਲਟਵਾਰ ਕੀਤਾ ਹੈ। ਉਨ੍ਹਾਂ ਕਿਹਾ, ‘ਮੇਰਾ ਗੁਨਾਹ-ਮੈਂ ਅਪਣੇ 2 ਕਰੋੜ ਲੋਕਾਂ ਦੇ ਸਾਹਾਂ ਲਈ ਲੜਿਆ।’ ਭਾਜਪਾ ’ਤੇ ਹਮਲਾ ਕਰਦਿਆਂ ਉਨ੍ਹਾਂ ਕਿਹਾ ਕਿ ਜਦ ਤੁਸੀਂ ਚੋਣ ਰੈਲੀ ਕਰ ਰਹੇ ਸੀ, ਮੈਂ ਰਾਤ ਭਰ ਜਾਗ ਕੇ ਆਕਸੀਜਨ ਦਾ ਇੰਤਜ਼ਾਮ ਕਰਦਾ ਰਿਹਾ। ਭਾਜਪਾ ਨੇ ਇਸ ਤੋਂ ਪਹਿਲਾਂ ਦੋਸ਼ ਲਾਇਆ ਕਿ ਕੋਰੋਨਾ ਵਾਇਰਸ ਮਹਾਂਮਾਰੀ ਦੀ ਦੂਜੀ ਲਹਿਰ ਦੌਰਾਨ ਕੇਜਰੀਵਾਲ ਨੇ ਰਾਜਧਾਨੀ ਵਿਚ ਆਕਸੀਜਨ ਦੀ ਲੋੜ ਤੋਂ ਚਾਰ ਗੁਣਾਂ ਵੱਧ ਮੰਗ ਕੀਤੀ ਸੀ ਅਤੇ ਉਨ੍ਹਾਂ ਦੇ ਇਸ ਝੂਠ ਕਾਰਨ ਘੱਟੋ ਘੱਟ 12 ਰਾਜਾਂ ਵਿਚ ਜੀਵਨ ਰਖਿਅਕ ਆਕਸੀਜਨ ਦੀ ਸਪਲਾਈ ਰੁਕੀੇ।

ਗਡਕਰੀ ਦੇ ਬੋਲ ਵਿਗੜੇ : ਮੈਨੂੰ ਖ਼ੁਸ਼ੀ ਹੈ ਕਿ ਆਕਸੀਜਨ ਦੀ ਕਮੀ ਕਾਰਨ ਕਈਆਂ ਨੂੰ ਜਾਨ ਗਵਾਉਣੀ ਪਈ!

ਟਰਾਈਡੈਂਟ ਵੱਲੋਂ ਪੰਜਾਬ ਸਰਕਾਰ ਨੂੰ 100 ਆਕਸੀਜਨ ਕਨਸਨਟ੍ਰੈਟਰ ਸਿਲੰਡਰ ਕੋਰੋਨਾ ਖਿਲਾਫ ਲੜਾਈ ਲੜਨ ਲਈ ਦਿੱਤੇ ਗਏ

ਟਰਾਈਡੈਂਟ ਗਰੁੱਪ ਵੱਲੋਂ ਅੱਜ ਜ਼ਿਲ੍ਹਾ ਬਰਨਾਲਾ ਚ ਪੰਜਾਬ ਸਰਕਾਰ ਨੂੰ ਕੋਰੋਨਾ ਖਿਲਾਫ ਲੜਾਈ ਲੜਨ ਲਈ 100 ਆਕਸੀਜਨ ਕਨਸਨਟ੍ਰੈਟਰ ਸਿਲੰਡਰ ਦਿੱਤੇ ਗਏ। ਪੰਜਾਬ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਇਨ੍ਹਾਂ ਵਿਚੋਂ ਜ਼ਿਲ੍ਹਾ ਬਰਨਾਲਾ ਅਤੇ ਫਤਿਹਗੜ੍ਹ ਸਾਹਿਬ ਨੂੰ 10-10, ਮੋਗਾ, ਕਪੂਰਥਲਾ, ਫਾਜ਼ਿਲਕਾ ਅਤੇ ਸ੍ਰੀ ਮੁਕਤਸਰ ਸਾਹਿਬ ਨੂੰ 20-20 ਭੇਜੇ ਜਾ ਰਹੇ ਹਨ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਟਰਾਈਡੈਂਟ ਗਰੁੱਪ ਦੀ ਸ਼ਲਾਘਾ ਕਰਦਿਆਂ ਕਿਹਾ ਕੀ ਗਰੁੱਪ ਵੱਲੋਂ ਕੋਰੋਨਾ ਮਹਾਮਾਰੀ ਦੌਰਾਨ ਆਮ ਜਨਤਾ ਨੂੰ ਰਾਹਤ ਦੇਣ ਲਈ ਸਰਕਾਰ ਦਾ ਸਾਥ ਦਿੱਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਹ ਸਿਲੰਡਰ ਕੋਰੋਨਾ ਪੀੜਤਾਂ ਲਈ ਅਤਿ ਸਹਾਇ ਹਨ।

ਸੁਖਬੀਰ ਸਿੰਘ ਬਾਦਲ ਵੱਲੋਂ ਸਮਾਜ ਸੇਵੀ ਸੰਗਠਨਾਂ ਨੂੰ ਆਕਸੀਜ਼ਨ ਕੰਸੈਂਟ੍ਰੇਟਰ ਉਪਲਬਧ ਕਰਵਾਉਣ ਲਈ ਅੱਗੇ ਆ ਕੇ ਕੰਮ ਕਰਨ ਦਾ ਸੱਦਾ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਸਮਾਜ ਸੇਵੀ ਸੰਗਠਨਾਂ ਨੂੰ ਸੱਦਾ ਦਿੱਤਾ ਕਿ ਉਹ ਸੂਬੇ ਵਿਚ ਲੋਕਾਂ ਨੂੰ ਆਕਸੀਜ਼ਨ ਕੰਸੈਂਟ੍ਰੇਟਰ ਉਪਲਬਧ ਕਰਵਾਉਣ ਲਈ ਅੱਗੇ ਆ ਕੇ ਕੰਮ ਕਰਨ ਅਤੇ ਉਹਨਾਂ ਨੇ ਮਦਦ ਲਈ ਕਾਂਗਰਸੀ  ਨੇਤਾਵਾਂ ਵੱਲੋਂ ਵੀ ਕੀਤੀ ਗਈ ਪੇਸ਼ਕਸ਼ ਠੁਕਰਾਉਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਜ਼ੋਰਦਾਰ ਨਿਖੇਧੀ ਕੀਤੀ। ਉਹਨਾਂ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਗੱਲ ਹੈ ਕਿ ਮੁੱਖ ਮੰਤਰੀ ਅਸ਼ਵਨੀ ਸੇਖੜੀ ਦੀ ਅਗਵਾਈ ਵਾਲੀ ਕਨਫੈਡਰੇਸ਼ਨ ਆਫ ਕਾਲਜਿਜ਼ ਐਂਡ ਸਕੂਲਜ਼ ਵੱਲੋਂ ਹਜ਼ਾਰਾਂ ਆਕਸੀਜ਼ਨ ਕੰਸੈਂਟ੍ਰੇਟਰ ਦੇਣ ਤੇ ਆਪਣੇ ਨਰਸਿੰਗ ਕਾਲਜਾਂ ਵਿਚ ਕੋਰੋਨਾ ਕੇਅਰ ਸੈਂਟਰ ਬਣਾਉਣ ਲਈ 15 ਦਿਨ ਪਹਿਲਾਂ ਕੀਤੀ ਗਈ ਪੇਸ਼ਕਸ਼ ਬਾਰੇ ਕੋਈ ਹੁੰਗਾਰਾ ਨਹੀਂ ਭਰਿਆ।

ਆਕਸੀਜ਼ਨ ਸਿਲੰਡਰ ਫ਼ਟਣ ਕਾਰਨ ਨੌਜਵਾਨ ਦੀ ਮੌਤ

ਜ਼ਿਲ੍ਹੇ ਦੇ ਪਿੰਡ ਵਹਿਣੀਵਾਲ ਵਿਖੇ ਕੋਰੋਨਾ ਪਾਜ਼ੇਟਿਵ ਮਰੀਜ਼ ਨੂੰ ਘਰ ਛੱਡਣ ਗਏ ਐਂਬੂਲੈਂਸ ਦੇ ਡਰਾਇਵਰ ਦੀ ਆਕਸੀਜਨ ਸਿਲੰਡਰ ਫਟਣ ਕਾਰਨ ਮੌਤ ਹੋ ਜਾਣ ਦਾ ਪਤਾ ਲੱਗਾ ਹੈ ਜਦਕਿ ਇਸ ਹਾਦਸੇ ਵਿਚ ਦੋ ਜ਼ਖ਼ਮੀ ਹੋ ਗਏ ਹਨ। ਸਥਾਨਕ ਸਰਕਾਰੀ ਹਸਪਤਾਲ ਮੋਗਾ ਵਿਖੇ ਮਿ੍ਰਤਕ ਨੌਜਵਾਨ ਦੇ ਪਰਿਵਾਰ ਨੇ ਇਨਸਾਫ਼ ਦੀ ਗੁਹਾਰ ਲਗਾਈ ਹੈ। ਹਸਪਤਾਲ ਵਿਖੇ 19 ਸਾਲਾ ਦੇ ਸਤਨਾਮ ਸਿੰਘ ਜੋ ਕਿ ਇਕ ਪ੍ਰਾਈਵੇਟ ਐਂਬੂਲੈਂਸ ’ਤੇ ਡਰਾਇਵਰ ਸੀ ਦੇ ਪਰਿਵਾਰਕ ਮੈਂਬਰਾਂ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਬੀਤੀ ਰਾਤ ਉਸ ਨੂੰ ਫ਼ੌਨ ਆਇਆ ਕਿ ਹਲਕਾ ਧਰਮਕੋਟ ਦੇ ਪਿੰਡ ਵਹਿਣੀਵਾਲ ਵਿਖੇ ਇਕ

ਮਰੀਜ਼ਾਂ ਨੂੰ ਛੁੱਟੀ ਮਿਲਣ ਉਪਰੰਤ ਡਾਕਟਰ ਦੀ ਸਲਾਹ ਮੁਤਾਬਕ ਆਕਸੀਜਨ ਕੰਸਨਟ੍ਰੇਟਰਜ਼ ਜਾਰੀ ਕੀਤੇ ਜਾਣਗੇ:ਸਿੱਧੂ

ਮਾਰਕਫੈੱਡ ਨੇ ਬੋਕਾਰੋ ਅਤੇ ਹਜ਼ੀਰਾ ਤੋਂ ਆਕਸੀਜਨ ਸਪਲਾਈ ਲਿਆਉਣ ਦੇ ਕਾਰਜ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਿਆ: ਰੰਧਾਵਾ

ਕੋਵਿਡ-19 ਦੇ ਮਾਮਲਿਆਂ ਵਿੱਚ ਵਾਧੇ ਅਤੇ ਆਕਸੀਜਨ ਦੀ ਘਾਟ ਨੂੰ ਧਿਆਨ ਵਿੱਚ ਰੱਖਦਿਆਂ ਮਾਰਕਫੈੱਡ ਨੇ ਆਕਸੀਜਨ ਐਕਸਪ੍ਰੈਸਾਂ ਜ਼ਰੀਏ  ਬੋਕਾਰੋ ਅਤੇ ਹਜ਼ੀਰਾ ਤੋਂ ਸੂਬੇ ਲਈ ਢੁੱਕਵੀਆਂ ਆਕਸੀਜਨ ਸਪਲਾਈਆਂ ਯਕੀਨੀ ਬਣਾਉਣ ਦੇ ਕਾਰਜ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੂਬੇ ਦੇ ਸਹਿਕਾਰਤਾ ਅਤੇ ਜੇਲ੍ਹਾਂ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਮਾਰਕਫੈਡ ਨੂੰ ਆਕਸੀਜਨ ਲਿਆਉਣ ਦਾ ਜ਼ਿੰਮਾ ਸੌਂਪਿਆ ਸੀ

ਸਿਵਲ ਹਸਪਤਾਲ ਵਿਚ ਠੇਕੇਦਾਰ ਦਾ ਕਾਰਿੰਦਾ ਆਕਸੀਜਨ ਸਲੰਡਰ ਵੇਚਦਾ ਰੰਗੇ-ਹੱਥੀਂ ਕਾਬੂ

ਆਕਸੀਜਨ ਦੀ ਲ਼ੋੜੀਂਦੀ ਸਪਲਾਈ ਮਿਲਣ ਨਾਲ ਪੰਜਾਬ ਨੂੰ ਰਾਹਤ ਮਿਲੀ

ਕੇਂਦਰ ਤੋਂ ਹੋਰ ਜ਼ਿਆਦਾ ਆਕਸੀਜਨ ਟੈਂਕਰਾਂ ਦੀ ਮੰਗ ਕਰੇਗੀ ਪੰਜਾਬ ਸਰਕਾਰ: ਮੁੱਖ ਸਕੱਤਰ

 ਮੈਡੀਕਲ ਆਕਸੀਜਨ ਦੀ ਵੱਧਦੀ ਮੰਗ ਅਤੇ ਪੂਰਤੀ ਵਿਚਲੇ ਖੱਪੇ ਨੂੰ ਭਰਨ ਲਈ ਪੰਜਾਬ ਸਰਕਾਰ ਕੇਂਦਰ ਸਰਕਾਰ ਤੋਂ ਹੋਰ ਜ਼ਿਆਦਾ ਆਕਸੀਜਨ ਟੈਂਕਰਾਂ ਦੀ ਮੰਗ ਕਰੇਗੀ ਤਾਂ ਜੋ ਜ਼ਿੰਦਗੀ ਬਚਾਊ ਇਸ ਗੈਸ ਦੀ ਲੋੜੀਂਦੀ ਸਪਲਾਈ ਪੰਜਾਬ ਨੂੰ ਮਿਲਦੀ ਰਹੇ। ਇਸ ਤੋਂ ਇਲਾਵਾ ਆਪਣੇ ਪੱਧਰ `ਤੇ ਪੰਜਾਬ ਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਅਤੇ ਵਿਦੇਸ਼ਾਂ ਤੋਂ ਆਕਸੀਜਨ ਟੈਂਕਰ ਲਿਆਉਣ ਦੀ ਪ੍ਰਕਿਰਿਆ ਨੂੰ ਹੋਰ ਤੇਜ਼ ਕਰ ਦਿੱਤਾ ਹੈ।

ਨਰਿੰਦਰ ਮੋਦੀ ਵੱਲੋਂ ਪਿੰਡਾਂ ਵਿਚ ਘਰ ਘਰ ਜਾ ਕੇ ਟੈਸਟਿੰਗ ਅਤੇ ਆਕਸੀਜਨ ਦੇ ਪ੍ਰਬੰਧ ਕਰਨ ਦੇ ਹੁਕਮ

ਦੇਸ਼ ਵਿੱਚ ਕਰੋਨਾ ਖ਼ਤਰਨਾਕ ਰੂਪ ਅਖ਼ਤਿਆਰ ਕਰਦਾ ਜਾ ਰਿਹਾ ਹੈ। ਇਸ ਦਰਮਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉੱਚ ਪੱਧਰੀ ਮੀਟਿੰਗ ਕੀਤੀ। ਉਨ੍ਹਾਂ ਨੇ ਕਿਹਾ ਕਿ ਜਿਥੇ ਜ਼ਿਆਦਾ ਪਾਜ਼ੇਟਿਵ ਮਾਮਲੇ ਆ ਰਹੇ ਹਨ ਉਥੇ ਟੈਸਟਿੰਗ ਵਧਾਈ ਜਾਵੇ। ਸ੍ਰੀ ਨਰਿੰਦਰ ਮੋਦੀ ਨੇ ਪਿੰਡਾਂ ਵਿੱਚ ਕਰੋਨਾ ਦੇ ਵੱਧ ਰਹੇ ਮਾਮਲਿਆਂ ’ਤੇ ਚਿੰਤਾ ਪ੍ਰਗਟ ਕੀਤੀ। ਪਿੰਡਾਂ ਵਿੱਚ ਕਰੋਨਾ ਦੇ ਵੱਧ ਰਹੇ ਮਾਮਲਿਆਂ ਨੂੰ ਦੇਖਦਿਆਂ ਉਨ੍ਹਾਂ ਨੇ ਪਿੰਡਾਂ ਵਿਚ ਘਰ ਘਰ ਜਾ ਕੇ ਟੈਸਟਿੰਗ ਕਰਨ ਦੇ ਪ੍ਰਬੰਧ ਕਰਨ ਲਈ ਕਿਹਾ। ਉਨ੍ਹਾਂ ਨੇ ਵੈਂਟੀਲੇਟਰਾਂ ਦੀ ਵਰਤੋਂ ਨਾ ਹੋਣ ਸਬੰਧੀ ਨਰਾਜ਼ਗੀ ਪ੍ਰਗਟ ਕੀਤੀ।

ਪੰਜਾਬ ਦੀ ਪਹਿਲੀ ਆਕਸੀਜਨ ਐਕਸਪ੍ਰੈਸ 40 ਮੀਟ੍ਰਿਕ ਟਨ ਤਰਲ ਮੈਡੀਕਲ ਆਕਸੀਜਨ ਲਿਆਉਣ ਲਈ ਬੋਕਾਰੋ ਰਵਾਨਾ

ਅੱਜ ਸਵੇਰੇ ਬੋਕਾਰੋ ਵੱਲ ਪੰਜਾਬ ਦੀ ਪਹਿਲੀ ਆਕਸੀਜਨ ਐਕਸਪ੍ਰੈਸ ਦੇ ਰਵਾਨਾ ਹੋਣ ਨਾਲ ਸੂਬਾ ਜਲਦ ਹੀ ਆਪਣੇ 80 ਮੀਟਰਕ ਟਨ ਕੋਟੇ ਦੀ ਆਕਸੀਜਨ ਚੁੱਕਣ ਦੀ ਸਥਿਤੀ ਵਿੱਚ ਹੋਵੇਗਾ ਜਿਸ ਨਾਲ ਸੂਬੇ ਦੇ ਜੀਵਨ ਰੱਖਿਅਕ ਮੈਡੀਕਲ ਸਮੱਗਰੀ ਦੇ ਸਟਾਕ ਨੂੰ ਹੋਰ ਮਜ਼ਬੂਤੀ ਮਿਲੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਆਕਸੀਜਨ ਕੰਟਰੋਲ ਰੂਮ ਦੀ ਨਿਗਰਾਨੀ ਕਰ ਰਹੇ ਸੀਨੀਅਰ ਆਈ.ਏ.ਐਸ. ਅਧਿਕਾਰੀ ਰਾਹੁਲ ਤਿਵਾੜੀ ਨੇ ਦੱਸਿਆ ਕਿ ਵਿਭਾਗ ਨੇ ਟੈਂਕਰ ਦੀਆਂ ਉੱਚਾਈਆਂ ਅਤੇ ਸਪਲਾਈ ਲਿਜਾਣ ਲਈ ਏਜੰਸੀਆਂ ਨੂੰ ਦਰਪੇਸ਼ ਮੁਸ਼ਕਿਲਾਂ ਨੂੰ ਘੱਟ ਕੀਤਾ ਹੈ ਜੋ ਕਿ ਇਸ ਮਾਰੂ ਵਾਇਰਸ ਵਿਰੁੱਧ ਸੂਬੇ ਦੀ ਲੜਾਈ ਦਾ ਜ਼ਰੂਰੀ ਹਿੱਸਾ ਹਨ।

ਚੰਡੀਗੜ੍ਹ : ਘਰ ਵਿਚ ਏਕਾਂਤਵਾਸ ਲੋਕਾਂ ਨੂੰ ਹੁਣ ਆਸਾਨੀ ਨਾਲ ਮਿਲੇਗਾ ਆਕਸੀਜਨ ਸਲੰਡਰ

ਚੰਡੀਗੜ੍ਹ : ਸ਼ਹਿਰ ਵਿੱਚ ਆਕਸੀਜਨ ਸਪਲਾਈ ਲਈ ਬਣਾਏ ਗਏ ਨੋਡਲ ਅਫਸਰ IAS ਯਸ਼ਪਾਲ ਗਰਗ ਨੇ ਦਸਿਆ ਕਿ ਜੇਕਰ ਘਰ ਵਿੱਚ Isolate ਕਿਸੇ ਕੋਰੋਨਾ ਪੀੜਤ ਨੂੰ ਆਕਸੀਜਨ ਦੀ ਜ਼ਰੂਰਤ ਪੈਂਦੀ ਹੈ ਅਤੇ ਉਨ੍ਹਾਂ ਨੂੰ ਬਾਜ਼ਾਰ ਤੋਂ oxygen cylinder ਨਹੀਂ ਮਿਲ ਰਹੇ ਤਾਂ ਉਨ੍ਹਾਂ ਲ

ਜ਼ਿਲ੍ਹਾ ਪ੍ਰਸ਼ਾਸਨ ਵਲੋਂ ਗੈਰ -ਮੈਡੀਕਲ ਵਰਤੋਂ ਲਈ ਇਸਤੇਮਾਲ ਕੀਤੇ ਜਾ ਰਹੇ 125 ਆਕਸੀਜਨ ਸਿਲੰਡਰ ਜ਼ਬਤ ਕੀਤੇ ਗਏ

ਕੋਰੋਨਾ ਮਹਾਂਮਾਰੀ ਕਾਰਨ ਬਿਮਾਰ ਪੈ ਰਹੇ ਮਰੀਜ਼ਾਂ ਲਈ ਵੱਧ ਰਹੀ ਆਕਸੀਜਨ ਸਿਲੰਡਰਾਂ ਦੀ ਮੰਗ ਨੂੰ ਲੈ ਕੇ ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਦੇ ਆਦੇਸ਼ਾਂ ਅਨੁਸਾਰ 125 ਆਕਸੀਜਨ ਸਿਲੰਡਰ ਜ਼ਬਤ ਕੀਤੇ ਗਏ, ਜਿਹੜੇ ਕਿ ਗੈਰ-ਮੈਡੀਕਲ ਮੰਤਵ ਲਈ ਇਸਤੇਮਾਲ ਹੋ ਰਹੇ ਸਨ। ਡਿਪਟੀ ਕਮਿਸ਼ਨਰ ਅਨੁਸਾਰ ਕਿਸੇ ਨੂੰ ਵੀ ਸਿਲੰਡਰਾਂ ਦੀ ਜਮ੍ਹਾਂਖੋਰੀ, ਦੂਰ ਵਰਤੋਂ ਕਰਨ ਦੀ ਆਗਿਆ ਨਹੀਂ ਹੈ।

ਜ਼ਿਲ੍ਹੇ 'ਚ ਆਕਸੀਜਨ ਦੀ ਨਿਰਵਿਘਨ ਸਪਲਾਈ ਲਈ ਲੱਗਣਗੇ ਚਾਰ ਆਕਸੀਜਨ ਯੂਨਿਟ

ਕੋਵਿਡ ਦੌਰਾਨ ਪਟਿਆਲਾ ਜ਼ਿਲ੍ਹੇ 'ਚ ਆਕਸੀਜਨ ਦੀ ਨਿਰਵਿਘਨ ਸਪਲਾਈ ਬਣਾਈ ਰੱਖਣ ਲਈ ਆਕਸੀਜਨ ਦੇ ਚਾਰ ਯੂਨਿਟ ਲਗਾਉਣ ਲਈ ਖ਼ਾਕਾ ਤਿਆਰ ਕਰ ਲਿਆ ਗਿਆ ਹੈ ਅਤੇ ਮਾਤਾ ਕੁਸ਼ੱਲਿਆ ਸਰਕਾਰੀ ਹਸਪਤਾਲ 'ਚ ਲੱਗਣ ਵਾਲੇ ਦੋ ਯੂਨਿਟਾਂ ਵਿਚੋਂ ਇਕ ਦਾ ਕੰਮ ਸ਼ੁਰੂ ਵੀ ਕਰ ਦਿੱਤਾ ਗਿਆ ਹੈ। ਅੱਜ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਵੱਲੋਂ ਮਾਤਾ ਕੁਸ਼ੱਲਿਆ ਹਸਪਤਾਲ ਵਿਖੇ ਲੱਗਣ ਵਾਲੇ ਆਕਸੀਜਨ ਯੂਨਿਟਾਂ ਵਾਲੇ ਸਥਾਨਾਂ ਦਾ ਦੌਰਾ ਕਰਕੇ ਅਧਿਕਾਰੀਆਂ ਨੂੰ ਇਸ ਕੰਮ ਨੂੰ ਤਰਜੀਹੀ ਆਧਾਰ 'ਤੇ ਮੁਕੰਮਲ ਕਰਨ ਦੇ ਆਦੇਸ਼ ਦਿੰਦਿਆ ਕੰਮ ਡੇਢ ਮਹੀਨੇ 'ਚ ਮੁਕੰਮਲ ਕਰਨ ਲਈ ਕਿਹਾ।

Corona ਮਰੀਜ਼ਾਂ ਲਈ ਸੱਭ ਤੋਂ ਜ਼ਰੂਰੀ ਆਕਸੀਜਨ ਹੀ ਕਿਉਂ ਹੈ ?, ਕਿਵੇਂ ਹੋਵੇਗੀ ਪੂਰਤੀ

ਨਵੀਂ ਦਿੱਲੀ : ਪੂਰੀ ਦੁਨੀਆ ਵਿੱਚ corona ਨੇ ਕਹਿਰ ਵਰਤਾਇਆ ਹੋਇਆ ਹੈ ਅਜਿਹੇ ਵਿਚ ਸੱਭ ਤੋਂ ਵੱਧ ਕਮੀ ਆਕਸੀਜਨ ਦੀ ਹੋ ਰਹੀ ਹੈ। ਕੋਰੋਨਾ ਇਨਫੈਕਸ਼ਨ ਦੇ ਗੰਭੀਰ ਲੱਛਣਾਂ ਵਿਚੋਂ ਇਕ ਹੈ ਸਰੀਰ ਦਾ ਆਕਸੀਜਨ ਪੱਧਰ ਘੱਟ ਹੋਣਾ। ਇਸ ਲਈ, ਅਜੋਕੇ ਸਮੇਂ ਦੀ ਸਥਿਤੀ ਨੂੰ 

ਤਰਲ ਮੈਡੀਕਲ ਆਕਸੀਜਨ ਲਿਜਾ ਰਹੇ ਟਰੱਕਾਂ ਤੋਂ ਨਹੀਂ ਵਸੂਲਿਆ ਜਾਵੇਗਾ ਟੋਲ ਟੈਕਸ

ਦੇਸ਼ ਵਿੱਚ ਕਰੋਨਾ ਮਹਾਮਾਰੀ ਦਾ ਪ੍ਰਕੋਪ ਜਾਰੀ ਹੈ। ਇਸਦੇ ਚਲਦਿਆਂ ਤਰਲ ਮੈਡੀਕਲ ਆਕਸੀਜਨ ਲੈ ਕੇ ਜਾਣ ਵਾਲੇ ਟਰੱਕਾਂ ਨੂੰ ਹੁਣ ਟੋਲ ਪਲਾਜ਼ਿਆਂ ’ਤੇ ਛੂਟ ਦੇਣ ਦਾ ਫ਼ੈਸਲਾ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਤਰਲ ਮੈਡੀਕਲ ਆਕਸੀਜਨ ਲਿਜਾ ਰਹੇ ਟਰੱਕਾਂ ਨੂੰ ਐਮਰਜੈਂਸੀ ਸੇਵਾਵਾਂ ਵਿੱਚ ਮੰਨਦੇ ਹੋਏ ਅਗਲੇ ਦੋ ਮਹੀਨਿਆਂ ਤੱਕ ਟੌਲ ਮੁਫ਼ਤ ਕੀਤੇ ਜਾਣ ਦਾ ਫ਼ੈਸਲਾ ਕੀਤਾ ਗਿਆ ਹੈ।

Coronavirus : ਦਵਾਈਆਂ ਅਤੇ ਆਕਸੀਜਨ ਦੀ ਬੇਹਤਰ ਸਪਲਾਈ ਲਈ ਸੁਪਰੀਮ ਕੋਰਟ ਨੇ ਬਣਾਈ ਟਾਸਕ ਫ਼ੋਰਸ

ਦੇਸ਼ ਵਿੱਚ ਕਰੋਨਾਵਾਇਰਸ ਕਾਰਨ ਸਥਿਤੀ ਬਹੁਤ ਬੇਹਾਲ ਹੈ ਅਤੇ ਨਾਲ ਹੀ ਕਰੋਨਾ ਤੋਂ ਪੀੜਤ ਮਰੀਜ਼ਾਂ ਦੇ ਇਲਾਜ ਲਈ ਦਵਾਈਆਂ ਅਤੇ ਲੋੜੀਂਦੀ ਮਾਤਰਾ ਵਿੱਚ ਆਕਸੀਜਨ ਦੀ ਕਮੀ ਪੈਦਾ ਹੋ ਗਈ ਹੈ। ਹਰ ਪਾਸੇ ਹਾਹਾਕਾਰ ਮਚੀ ਹੋਈ ਹੈ। ਇਸ ਦੇ ਚਲਦਿਆਂ ਸੁਪਰੀਮ ਕੋਰਟ ਨੇ ਸਖ਼ਤੀ ਵਰਤਣੀ ਸ਼ੁਰੂ ਕਰ ਦਿੱਤੀ ਹੈ। ਕਰੋਨਾ ਦੀ ਦੂਜੀ ਲਹਿਰ ਦੇ ਦਰਮਿਆਨ ਦੇਸ਼ ਵਿਚ ਦਵਾਈਆਂ ਅਤੇ ਆਕਸੀਜਨ ਦੀ ਸਪਲਾਈ ਨੂੰ ਲੈ ਕੇ ਸੁਪਰੀਮ ਕਰੋਟ ਨੇ ਇਕ ਟਾਸਕ ਫ਼ੋਰਸ ਬਣਾਈ ਹੈ। 

ਸੁਪਰੀਮ ਕੋਰਟ ਵਲੋਂ ਦਿੱਲੀ ਵਾਸਤੇ ਹਰ ਦਿਨ 700 ਮੀਟਰਿਕ ਟਨ ਆਕਸੀਜਨ ਦੇਣ ਦੇ ਹੁਕਮ

ਆਕਸੀਜਨ ਪਲਾਂਟ ’ਚ ਧਮਾਕੇ ਕਾਰਨ ਤਿੰਨ ਦੀ ਮੌਤ, ਸੱਤ ਜ਼ਖ਼ਮੀ

ਅਫ਼ਸਰਾਂ ਨੂੰ ਜੇਲ ਵਿਚ ਸੁੱਟਣ ਨਾਲ ਆਕਸੀਜਨ ਨਹੀਂ ਆਵੇਗੀ, ਮੁੰਬਈ ਤੋਂ ਸਿੱਖੋ : ਸੁਪਰੀਮ ਕੋਰਟ

ਆਕਸੀਜਨ ਸੰਕਟ ਦੇ ਮਸਲੇ ’ਤੇ ਕੇਂਦਰ ਦੀ ਅਰਜ਼ੀ ’ਤੇ ਸੁਪਰੀਮ ਕੋਰਟ ਵਿਚ ਅੱਜ ਸੁਣਵਾਈ ਹੋਈ। ਸੁਪਰੀਮ ਕੋਰਟ ਨੇ ਕਿਹਾ ਕਿ ਆਦੇਸ਼ ਦੀ ਪਾਲਣਾ ਕਰਨਾ ਕੇਂਦਰ ਦੀ ਜ਼ਿੰਮੇਵਾਰੀ ਹੈ। ਹੁਕਮ ਦੀ ਪਾਲਣਾ ਨਾ ਕਰਨ ਵਾਲੇ ਅਧਿਕਾਰੀਆਂ ’ਤੇ ਕਾਰਵਾਈ ਹੋਵੇ। ਜਸਟਿਸ ਚੰਦਰਚੂੜ ਨੇ ਰਾਜਧਾਨੀ ਦਿੱਲੀ ਦੇ ਆਕਸੀਜਨ ਸੰਕਟ ’ਤੇ ਸੁਝਾਅ ਦਿਤਾ ਕਿ ਵਿਗਿਆਨਕ ਤਰੀਕੇ ਨਾਲ ਇਸ ਦੀ ਵੰਡ ਦੀ ਵਿਵਸਥਾ ਕਰੇ। 

ਮਾਲੇਰਕੋਟਲਾ ਸਬ ਡਵੀਜ਼ਨ ਵਿਚ ਨਹੀਂ ਆਉਣ ਦਿੱਤੀ ਜਾਵੇਗੀ ਆਕਸੀਜ਼ਨ ਦੀ ਕਿੱਲਤ : ਐਸ.ਡੀ.ਐਮ. ਮਾਲੇਰਕੋਟਲਾ

ਕੋਰੋਨਾ ਮਹਾਂਮਾਰੀ ਦੇ ਵੱਧਦੇ ਪ੍ਰਕੋਪ ਨੂੰ ਮੁੱਖ ਰੱਖਦੇ ਹੋਏ ਮਾਲੇਰਕੋਟਲਾ ਸਬ ਡਵੀਜ਼ਨ ਵਿਚ ਕਿਸੇ ਵੀ ਮਰੀਜ਼ ਨੂੰ ਆਕਸੀਜ਼ਨ ਦੀ ਕਿੱਲਤ ਨਹੀਂ ਆਉਣ ਦਿੱਤੀ ਜਾਵੇਗੀ।ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਡੀ.ਐਮ. ਮਾਲੇਰਕੋਟਲਾ ਸ੍ਰੀ ਟੀ. ਬੈਨਿਥ, ਆਈ.ਏ.ਐਸ. ਨੇ ਦੱਸਿਆ ਕਿ ਸਿਵਲ ਹਸਪਤਾਲ, ਮਾਲੇਰਕੋਟਲਾ ਅਤੇ ਸ਼ਹਿਰ ਦੇ ਬਾਕੀ ਪ੍ਰਾਈਵੇਟ ਹਸਪਤਾਲਾਂ ਵਿਚ ਆਕਸੀਜ਼ਨ ਦਾ ਪੂਰਾ ਪ੍ਰਬੰਧ ਹੈ ਅਤੇ ਰੋਜ਼ਾਨਾ ਮੋਨੀਟਰਿੰਗ ਕੀਤੀ ਜਾ ਰਹੀ ਹੈ।ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵੀ ਕੋਵਿਡ ਮਰੀਜ਼ ਨੂੰ ਆਕਸੀਜ਼ਨ ਦੀ ਜ਼ਰੂਰਤ ਹੈ ਤਾਂ ਉਹ ਸਿਵਲ ਹਸਪਤਾਲ ਵਿਚ ਦਾਖਲ ਹੋ ਸਕਦਾ ਹੈ ਜਿਥੇ

ਮੁੱਖ ਮੰਤਰੀ ਨੇ 50 ਮੀਟਰਿਕ ਟਨ ਵਾਧੂ ਆਕਸੀਜਨ ਦੀ ਸਪਲਾਈ ਅਤੇ 20 ਹੋਰ ਟੈਂਕਰਾਂ ਲਈ ਮੋਦੀ ਤੇ ਸ਼ਾਹ ਨੂੰ ਪੱਤਰ ਲਿਖਿਆ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਨੂੰ ਨੇੜਲੇ ਸ੍ਰੋਤਾਂ ਤੋਂ 50 ਮੀਟਰਿਕ ਟਨ ਤਰਲ ਮੈਡੀਕਲ ਆਕਸੀਜਨ (ਐਲ.ਐਮ.ਓ.) ਦੀ ਵਾਧੂ ਸਪਲਾਈ ਅਤੇ ਬੋਕਾਰੋ ਤੋਂ ਐਲ.ਐਮ.ਓ. ਦੀ ਸਮੇਂ ਸਿਰ ਨਿਕਾਸੀ ਲਈ 20 ਵਾਧੂ ਟੈਂਕਰਾਂ (ਰੇਲ ਸਫਰ ਦੇ ਅਨੁਕੂਲ) ਦੇ ਨਾਲ ਮੈਡੀਕਲ ਆਕਸੀਜਨ ਦੀ ਨਿਰਵਿਘਨ ਸਪਲਾਈ ਯਕੀਨੀ ਬਣਾਉਣ ਲਈ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਤੇ ਕੇਂਦਰੀ ਗ੍ਰਹਿ ਮੰਤਰੀ ਦੋਵਾਂ ਨੂੰ ਤੁਰੰਤ ਦਖਲ ਦੇਣ ਦੀ ਮੰਗ ਕੀਤੀ ਹੈ।

ਮੁੱਖ ਮੰਤਰੀ ਵੱਲੋਂ ਵੱਧ ਰਹੀ ਮੰਗ ਦੀ ਪੂਰਤੀ ਲਈ ਕੇਂਦਰ ਤੋਂ ਹੋਰ ਆਕਸੀਜਨ ਟੈਂਕਰਾਂ ਦੀ ਮੰਗ

ਆਕਸੀਜਨ ਗੈਸ ਸਲੰਡਰ ਭਰਨ ਸਮੇਂ ਹੋਇਆ ਧਮਾਕਾ

ਕਾਨਪੁਰ : ਕਾਨਪੁਰ ਦੀ ਇਕ ਫ਼ੈਕਟਰੀ ਵਿਚ ਧਮਾਕੇ ਵਿਚ ਕਈ ਮਜ਼ਦੂਰ ਜ਼ਖ਼ਮੀ ਹੋ ਗਏ ਅਤੇ ਇਕ ਦੀ ਜਾਨ ਚਲੀ ਗਈ। ਦਸ ਦਈਏ ਕਿ ਇਹ ਧਮਾਕਾ ਆਕਸੀਜਨ ਗੈਸ ਸਲੰਡਰ ਭਰਨ ਸਮੇ ਹੋਇਆ ਹੈ। ਧਮਾਕਾ ਐਨਾ ਕੁ ਵੱਡਾ ਸੀ ਕਿ ਫ਼ੈਕਟਰੀ ਦੀ ਛੱਤ ਵੀ ਉਡ ਗਈ। ਇਹ ਘਟਨਾ ਅੱਜ ਸਵੇਰੇ 8 ਵਜੇ ਦੀ ਦਸੀ ਜਾ ਰਹੀ ਹੈ ਜਦੋ ਮਜਦੂਰ ਗੈਸ ਸਲੰਡਰਾਂ ਨੂੰ ਰੀਫਿ਼ਲ ਕਰ ਰਹੇ ਸਨ।

ਸੁੰਦਰ ਸ਼ਾਮ ਅਰੋੜਾ ਵੱਲੋਂ ਅਧਿਕਾਰੀਆਂ ਨੂੰ ਬੰਦ ਆਕਸੀਜਨ ਪਲਾਂਟਾਂ ਨੂੰ ਲਾਇਸੈਂਸ ਜਾਰੀ ਕਰਨ ਦੀ ਪ੍ਰਕਿਰਿਆ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼

ਮੈਡੀਕਲ ਆਕਸੀਜਨ ਸਪਲਾਈ ਨੂੰ ਵਧਾਉਣ ਦੇ ਮੱਦੇਨਜ਼ਰ, ਪੰਜਾਬ ਸਰਕਾਰ ਨੇ ਅੱਜ ਉਦਯੋਗ ਅਤੇ ਵਣਜ ਵਿਭਾਗ ਦੇ ਅਧਿਕਾਰੀਆਂ ਨੂੰ ਬੰਦ ਪਈਆਂ ਆਕਸੀਜਨ ਉਤਪਾਦਨ ਯੂਨਿਟਾਂ ਅਤੇ ਹੋਰ ਮੈਡੀਕਲ ਸਪਲਾਈ ਯੂਨਿਟਾਂ ਦੀ ਪਛਾਣ ਕਰਨ ਲਈ ਨਿਰਦੇਸ਼ ਦਿੱਤੇ। ਇਸ ਸਬੰਧੀ ਵੇਰਵੇ ਦਿੰਦਿਆਂ, ਪੰਜਾਬ ਉਦਯੋਗ ਅਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬਾ ਸਰਕਾਰ ਨਿਰਵਿਘਨ ਮੈਡੀਕਲ ਸਪਲਾਈ ਵਿਸ਼ੇਸ਼ ਤੌਰ ‘ਤੇ ਮੈਡੀਕਲ ਆਕਸੀਜਨ ਅਤੇ ਟੀਕਿਆਂ ਦੀ ਸਪਲਾਈ ਨੂੰ ਯਕੀਨੀ ਬਣਾਉਣ ਲਈ ਜੰਗੀ ਪੱਧਰ 'ਤੇ ਕੰਮ ਕਰ ਰਹੀ ਹੈ।

ਹਸਪਤਾਲਾਂ ਵਿੱਚ ਆਕਸੀਜ਼ਨ ਦੀ ਸਪਲਾਈ ਸਬੰਧੀ ਨਹੀਂ ਆਵੇਗੀ ਦਿੱਕਤ: ਰਾਜੀਵ ਗੁਪਤਾ

ਕੋਵਿਡ 19 ਕਾਰਨ ਪੈਦਾ ਹੋਏ ਮੌਜੂਦਾ ਹਾਲਾਤ ਦੇ ਮੱਦੇਨਜ਼ਰ ਜਿ਼ਲ੍ਹੇ ਦੇ 14 ਹਸਪਤਾਲਾਂ ਵਿੱਚ ਲੋੜੀਂਦੀ ਔਸਤਨ 23 ਮੀਟ੍ਰਿਕ ਟਨ ਆਕਸੀਜ਼ਨ ਤੇ 05 ਹਪਸਤਾਲਾਂ ਨੂੰ ਸਟੇਟ ਵੱਲੋਂ ਸਿੱਧੀ ਸਪਲਾਈ ਜਾਰੀ ਹੈ ਤੇ ਹਸਪਤਾਲਾਂ ਵਿੱਚ ਆਕਸੀਜ਼ਨ ਦੀ ਸਪਲਾਈ ਸਬੰਧੀ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਰਾਜੀਵ ਕੁਮਾਰ ਗੁਪਤਾ ਨੇ ਡਿਪਟੀ ਕਮਿਸ਼ਨਰ ਸ਼੍ਰੀ ਗਿਰੀਸ਼ ਦਿਆਲਨ ਵੱਲੋਂ ਜਿ਼ਲ੍ਹੇ ਦੇ ਹਸਪਤਾਲਾਂ ਵਿੱਚ ਲੋੜੀਂਦੀ ਆਕਸੀਜ਼ਨ ਸਪਲਾਈ ਯਕੀਨੀ ਬਨਾਉਣ ਲਈ ਬਣਾਈ ਟੀਮ ਨੂੰ ਨਾਲ ਲੈ ਕੇ ਹਾਈ ਟੈਕ

ਰਾਜਿੰਦਰਾ ਹਸਪਤਾਲ ਸਮੇਤ ਹੋਰ ਹਸਪਤਾਲਾਂ 'ਚ ਆਕਸੀਜਨ ਦੀ ਲੋੜੀਂਦੀ ਸਪਲਾਈ ਦੇ ਪ੍ਰਬੰਧ ਮੁਕੰਮਲ-ਕੁਮਾਰ ਅਮਿਤ

ਪਟਿਆਲਾ ਦੇ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਕਿਹਾ ਹੈ ਕਿ ਸਰਕਾਰੀ ਰਾਜਿੰਦਰਾ ਹਸਪਤਾਲ, ਜੋ ਕਿ ਕੋਵਿਡ-19 ਦੇ ਮਰੀਜਾਂ ਦੀ ਸੰਭਾਂਲ ਲਈ ਲੈਵਲ-3 ਸਹੂਲਤਾਂ ਨਾਲ ਲੈਸ ਹੈ, ਵਿਖੇ ਆਕਸੀਜਨ ਸਪਲਾਈ ਸਮੇਤ ਜ਼ਿਲ੍ਹੇ ਦੇ ਬਾਕੀ ਸਰਕਾਰੀ ਤੇ ਨਿਜੀ ਹਸਪਤਾਲਾਂ ਨੂੰ ਆਕਸੀਜਨ ਦੀ ਲੋੜੀਂਦੀ ਸਪਲਾਈ ਦੇ ਪ੍ਰਬੰਧ ਮੁਕੰਮਲ ਹਨ। ਸ੍ਰੀ ਕੁਮਾਰ ਅਮਿਤ ਨੇ ਅੱਜ ਐਸ.ਐਸ.ਪੀ. ਸ੍ਰੀ ਵਿਕਰਮ ਜੀਤ ਦੁੱਗਲ ਅਤੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਤੇ ਆਕਸੀਜਨ ਸਪਲਾਈ ਲਈ ਨੋਡਲ ਅਫ਼ਸਰ ਡਾ. ਪ੍ਰੀਤੀ ਯਾਦਵ, ਐਸ.ਡੀ.ਐਮ. ਖੁਸ਼ਦਿਲ ਸਿੰਘ ਨਾਲ ਆਕਸੀਜਨ ਸਪਲਾਈ ਦਾ ਮੁਆਇਨਾ 

ਆਕਸੀਜਨ ਦੀ ਕਿੱਲਤ ਦਾ ਮਾਮਲਾ : ਆਕਸੀਜਨ ਦੀ ਸਪਲਾਈ ਰੋਕਣ ਵਾਲੇ ਫ਼ਾਹੇ ਟੰਗ ਦਿੱਤੇ ਜਾਣਗੇ : ਦਿੱਲੀ ਹਾਈਕੋਰਟ

ਦਿੱਲੀ ਹਾਈਕੋਰਟ ਨੇ ਬਹੁਤ ਹੀ ਸਖ਼ਤ ਲਹਿਜੇ ਵਿੱਚ ਕਿਹਾ ਹੈ ਕਿ ਜੇਕਰ ਕੋਈ, ਕੇਂਦਰ ਸਰਕਾਰ, ਰਾਜ ਸਰਕਾਰ ਜਾਂ ਸਥਾਨਕ ਪ੍ਰਸ਼ਾਸਨ ਜਾਂ ਫਿਰ ਕੋਈ ਅਧਿਕਾਰੀ ਆਕਸੀਜਨ ਦੀ ਰੁਕਾਵਟ ਪੈਦਾ ਕਰਦਾ ਹੈ ਤਾਂ ਉਸ ਨੂੰ ਫ਼ਾਂਸੀ ਦੇ ਲਟਕਾ ਦਿੱਤਾ ਜਾਵੇਗਾ। ਇਕ ਖ਼ਬਰ ਏਜੰਸੀ ਦੀ ਸੂਚਨਾ ਅਨੁਸਾਰ ਦਿੱਲੀ ਹਾਈਕੋਰਟ ਦਾ ਇਹ ਫ਼ੈਸਲਾ ਦਿੱਲੀ ਵਿਚ ਆਕਸੀਜਨ ਦੀ ਕਮੀ ਹੋਣ ਦੀਆਂ ਖ਼ਬਰਾਂ ਫ਼ੈਲਣ ਤੋਂ ਬਾਅਦ ਸਾਹਮਣੇ ਆਇਆ ਹੈ।

ਮੁੱਖ ਮੰਤਰੀ ਨੇ ਆਕਸੀਜਨ (Oxygen) ਦੀ ਨਿਰਵਿਘਨ ਸਪਲਾਈ ਲਈ ਕੇਂਦਰੀ ਸਿਹਤ ਮੰਤਰੀ ਨੂੰ ਲਿਖਿਆ ਪੱਤਰ

ਕੋਵਿਡ-19 ਦੇਰੀਜਾਂ ਲਈ ਮੈਡੀਕਲ ਆਕਸੀਜਨ ਦੀ ਕਮੀ ਦੇ ਮੱਦੇਨਜ਼ਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕੇਂਦਰ ਸਰਕਾਰ ਨੂੰ ਸੂਬੇ ਲਈ ਨਿਰਵਿਘਨ ਆਕਸੀਜਨ ਸਪਲਾਈ ਦੀ ਮੰਗ ਕੀਤੀ ਹੈ ਜਿਸ ਵਿੱਚ ਰੋਜ਼ਾਨਾ ਘੱਟੋ-ਘੱਟ 120 ਐਮ.ਟੀ. ਦੀ ਮੰਗ ਕੀਤੀ ਗਈ ਹੈ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਕੇਂਦਰ ਸਰਕਾਰ ਦੁਆਰਾ ਦੋ ਮਹੀਨੇ ਪਹਿਲਾਂ ਮਨਜ਼ੂਰ ਕੀਤੇ ਪੀ.ਐਸ.ਏ. ਪਲਾਂਟਾਂ ਨੂੰ ਵੀ ਛੇਤੀ ਸਥਾਪਿਤ ਕਰਨ ਦੀ ਆਪਣੀ ਅਪੀਲ ਦੁਹਰਾਈ ਹੈ।

ਮੈਡੀਕਲ ਆਕਸੀਜਨ ਦੀ ਪੈਦਾ ਕੀਤੀ ਫਰਜ਼ੀ ਕਮੀ ਮਾਨਵਤਾ ਦੀ ਹੱਤਿਆ ਦੇ ਬਰਾਬਰ: ਰਾਣਾ ਸੋਢੀ

ਕਰੋਨਾ ਵਿਰੁੱਧ ਜੰਗ ਵਿੱਚ ਅਸਫ਼ਲ ਰਹਿਣ ਅਤੇ ਸੂਬਿਆਂ ਨੂੰ ਮੁੱਢਲੀਆਂ ਡਾਕਟਰੀ ਸੁਵਿਧਾਵਾਂ ਮੁਹੱਈਆ ਕਰਵਾਉਣ ਵਿੱਚ ਅਸਮਰੱਥ ਕੇਂਦਰ ਸਰਕਾਰ ’ਤੇ ਵਰਦਿਆਂ ਪੰਜਾਬ ਦੇ ਖੇਡ, ਯੁਵਾ ਅਤੇ ਐਨ.ਆਰ.ਆਈ. ਮਾਮਲਿਆਂ ਦੇ ਮੰਤਰੀ ਰਾਣਾ ਗੁਰਜੀਤ ਸਿੰਘ ਸੋਢੀ ਨੇ ਮੈਡੀਕਲ ਆਕਸੀਜਨ ਦੀ ਫਰਜੀ ਖੜੀ ਕੀਤੀ ਕਮੀ ਨੂੰ ਮਨੱੁਖਤਾ ਦੀ ਹੱਤਿਆ ਦੱਸਿਆ ਹੈ।

ਆਕਸੀਜਨ (Oxygen Leakage) ਟੈਂਕਰ ਲੀਕ ਹੋਣ ਕਾਰਨ ਵਾਪਰਿਆ ਵੱਡਾ ਹਾਦਸਾ; 22 ਮੌਤਾਂ

ਮਹਾਰਾਸ਼ਟਰ ਦੇ ਨਾਸਿਕ ਵਿੱਚ ਅੱਜ ਇਕ ਸਰਕਾਰੀ ਹਸਪਤਾਲ ਵਿੱਚ ਆਕਸੀਜਨ ਦਾ ਟੈਂਕ ਲੀਕ ਹੋਣ ਕਾਰਨ 20 ਤੋਂ ਵਧੇਰੇ ਮਰੀਜ਼ਾਂ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਨਾਸਿਕ ਦੇ ਇਕ ਜਾਕਿਰ ਹੁਸੈਨ ਹਸਪਤਾਲ ਦੇ ਨੇੜੇ ਵਾਪਰਿਆ। ਇਥੇ 80 ਵਿਚੋਂ 31 ਦੇ ਕਰੀਬ ਮਰੀਜ਼ਾਂ ਨੂੰ ਆਕਸੀਜਨ ਦੀ ਜ਼ਰੂਰਤ ਸੀ।