Wednesday, September 17, 2025

Chandigarh

ਮੁੱਖ ਮੰਤਰੀ ਨੇ ਆਕਸੀਜਨ (Oxygen) ਦੀ ਨਿਰਵਿਘਨ ਸਪਲਾਈ ਲਈ ਕੇਂਦਰੀ ਸਿਹਤ ਮੰਤਰੀ ਨੂੰ ਲਿਖਿਆ ਪੱਤਰ

April 21, 2021 07:20 PM
SehajTimes
ਚੰਡੀਗੜ : ਕੋਵਿਡ-19 (Covid-19) ਦੇਰੀਜਾਂ ਲਈ ਮੈਡੀਕਲ ਆਕਸੀਜਨ ਦੀ ਕਮੀ ਦੇ ਮੱਦੇਨਜ਼ਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕੇਂਦਰ ਸਰਕਾਰ ਨੂੰ ਸੂਬੇ ਲਈ ਨਿਰਵਿਘਨ ਆਕਸੀਜਨ ਸਪਲਾਈ ਦੀ ਮੰਗ ਕੀਤੀ ਹੈ ਜਿਸ ਵਿੱਚ ਰੋਜ਼ਾਨਾ ਘੱਟੋ-ਘੱਟ 120 ਐਮ.ਟੀ. ਦੀ ਮੰਗ ਕੀਤੀ ਗਈ ਹੈ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਕੇਂਦਰ ਸਰਕਾਰ ਦੁਆਰਾ ਦੋ ਮਹੀਨੇ ਪਹਿਲਾਂ ਮਨਜ਼ੂਰ ਕੀਤੇ ਪੀ.ਐਸ.ਏ. ਪਲਾਂਟਾਂ ਨੂੰ ਵੀ ਛੇਤੀ ਸਥਾਪਿਤ ਕਰਨ ਦੀ ਆਪਣੀ ਅਪੀਲ ਦੁਹਰਾਈ ਹੈ।
ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਹਰਸ਼ਵਰਧਨ ਨੂੰ ਲਿਖੇ ਪੱਤਰ ਵਿੱਚ ਮੁੱਖ ਮੰਤਰੀ ਨੇ ਕੇਂਦਰ ਸਰਕਾਰ ਵੱਲੋਂ ਕੀਤੇ ਗਏ ਵਾਅਦੇ ਮੁਤਾਬਕ ਰੋਜ਼ਾਨਾ ਦੇ ਆਧਾਰ ’ਤੇ ਲਿਕੁਇਡ ਮੈਡੀਕਲ ਆਕਸੀਜਨ (ਐਲ.ਐਮ.ਓ.) ਸਪਲਾਈ ਕਰਨ ਵਾਲਿਆਂ ਵੱਲੋਂ ਨਿਰਵਿਘਨ ਰੂਪ ਵਿੱਚ ਆਕਸੀਜਨ ਮੁਹੱਈਆ ਕਰਵਾਉਣ ਸਬੰਧੀ ਆਪਣੀ ਬੇਨਤੀ ’ਤੇ ਵੀ ਤੁਰੰਤ ਵਿਚਾਰ ਕੀਤੇ ਜਾਣ ਦੀ ਮੰਗ ਕੀਤੀ ਹੈ। ਉਨਾਂ ਇਹ ਵੀ ਅਪੀਲ ਕੀਤੀ ਕਿ ਪੰਜਾਬ ਨੂੰ ਰੋਜ਼ਾਨਾ 120 ਐਮ.ਟੀ. ਦੀ ਸਪਲਾਈ ਕੀਤੀ ਜਾਵੇ ਜੋ ਕਿ ਪੰਜਾਬ ਦੇ ਕੋਟੇ ਵਿੱਚੋਂ ਪੀ.ਜੀ.ਆਈ.ਐਮ.ਈ.ਆਰ., ਚੰਡੀਗੜ ਨੂੰ ਦਿੱਤੇ ਜਾਣ ਵਾਲੇ 22 ਐਮ.ਟੀ. ਹਿੱਸੇ ਤੋਂ ਵੱਖ ਹੋਵੇ। 
ਮੁੱਖ ਮੰਤਰੀ ਨੇ ਇਹ ਨੁਕਤਾ ਜ਼ਾਹਿਰ ਕੀਤਾ ਕਿ ਹਾਲਾਂਕਿ, ਸੂਬੇ ਵਿਚਲੀਆਂ ਸਾਰੀਆਂ ਸਿਹਤ ਸੰਭਾਲ ਸੰਸਥਾਵਾਂ ਵਿੱਚ ਮੈਡੀਕਲ ਆਕਸੀਜਨ ਸਟੋਰ ਕਰ ਕੇ ਰੱਖਣ ਦੀ ਸਮਰੱਥਾ 300 ਐਮ.ਟੀ. ਹੈ ਪਰ ਮੌਜੂਦਾ ਹਾਲਾਤ ਵਿੱਚ ਪੰਜਾਬ ਵਿਖੇ ਮੈਡੀਕਲ ਆਕਸੀਜਨ ਦੀ ਰੋਜ਼ਾਨਾ ਖਪਤ/ਲੋੜ 105-110 ਐਮ.ਟੀ. ਦੇ ਨੇੜੇ ਹੈ। ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਇਹ ਲੋੜ ਅਗਲੇ ਦੋ ਹਫਤਿਆਂ ਵਿੱਚ ਵਧ ਕੇ 150-170 ਐਮ.ਟੀ. ਤੱਕ ਅੱਪੜ ਸਕਦੀ ਹੈ ਜਿਵੇਂ ਕਿ ਮਾਮਲਿਆਂ ਦੀ ਵਧਦੀ ਗਿਣਤੀ ਕਾਰਨ ਹਸਪਤਾਲਾਂ ਵਿੱਚ ਮਰੀਜ਼ਾਂ ਦੇ ਦਾਖਲਿਆਂ ’ਚ ਸੰਭਾਵੀ ਵਾਧੇ ਦੇ ਅੰਕੜੇ ਦੱਸਦੇ ਹਨ।
ਕੈਪਟਨ ਅਮਰਿੰਦਰ ਸਿੰਘ ਨੇ ਇਸ ਗੱਲ ਵੱਲ ਵੀ ਧਿਆਨ ਦਿਵਾਇਆ ਕਿ ਸੂਬੇ ਦੀ ਲੋੜ ਜ਼ਿਆਦਾਤਰ ਬਾਹਰੋਂ ਪੂਰੀ ਹੋਣ ਕਰਕੇ ਕੇਂਦਰ ਵੱਲੋਂ ਪੰਜਾਬ ਸਮੇਤ ਸਾਰੇ ਸੂਬਿਆਂ ਨੂੰ ਸਪਲਾਈ ਸਬੰਧੀ ਕੀਤੀ ਗਈ ਅਲਾਟਮੈਂਟ ਅਨੁਸਾਰ ਸਪਲਾਈ ਦਾ ਬਰਕਰਾਰ ਰਹਿਣਾ ਸੂਬੇ ਦੀਆਂ ਰੋਜ਼ਾਨਾ ਦੀਆਂ ਲੋੜਾਂ ਪੂਰੀਆਂ ਕਰਨ ਲਈ ਬੇਹੱਦ ਅਹਿਮ ਹੈ। ਆਕਸੀਜਨ ਬਾਰੇ ਕੇਂਦਰੀ ਕੰਟਰੋਲ ਗਰੁੱਪ ਵੱਲੋਂ 15 ਅਪ੍ਰੈਲ, 2021 ਨੂੰ 126 ਐਮ.ਟੀ. (ਸਥਾਨਕ ਏ.ਐਸ.ਯੂਜ਼ ਤੋਂ 32 ਐਮ.ਟੀ. ਸਹਿਤ) ਦੀ ਅਲਾਟਮੈਂਟ ਕੀਤੀ ਗਈ ਸੀ। ਪਰ, ਇਹ ਅਲਾਟਮੈਂਟ 25 ਅਪ੍ਰੈਲ, 2021 ਵਾਲੇ ਹਫਤੇ ਤੋਂ ਘਟਾ ਕੇ 82 ਐਮ.ਟੀ. ਕਰ ਦਿੱਤੀ। ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਇਹ ਅਲਾਟਮੈਂਟ ਸੂਬੇ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਨਾਕਾਫੀ ਹੈ। ਇਸ ਤੋਂ ਇਲਾਵਾ ਕੇਂਦਰੀ ਅਲਾਟਮੈਂਟ ਕੰਟਰੋਲ ਰੂਮ ਵੱਲੋਂ ਪੰਜਾਬ ਦੀ ਅਲਾਟਮੈਂਟ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ (22 ਐਮ.ਟੀ.) ਨਾਲ ਰਲਗਡ ਕਰ ਦਿੱਤਾ ਗਿਆ ਹੈ ਜਿਸ ਨਾਲ ਪੰਜਾਬ ਨੂੰ ਹੁੰਦੀ ਅਲਾਟਮੈਂਟ ਹੋਰ ਵੀ ਘਟ ਗਈ ਹੈ।
ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਇਹ ਮੰਗ ਮੌਜੂਦਾ ਸਮੇਂ ਦੌਰਾਨ ਕੁਝ ਕੁ ਜ਼ਿਲਿਆਂ ਵਿੱਚ ਸਰਕਾਰੀ ਤੇ ਨਿੱਜੀ ਖੇਤਰ ਦੋਵਾਂ ਵਿੱਚਲੇ ਪੀ.ਐਸ.ਏ. ਪਲਾਂਟਾਂ ਅਤੇ ਸੂਬੇ ਦੇ ਏ.ਐਸ.ਯੂਜ਼., ਰਿਫਿਲਰਜ਼ (ਮੁੜ ਭਰਾਈ ਵਾਲੇ) ਅਤੇ ਉਤਪਾਦਕਾਂ ਵੱਲੋਂ ਪੂਰੀ ਕੀਤੀ ਜਾ ਰਹੀ ਹੈ। ਉਨਾਂ ਅੱਗੇ ਦੱਸਿਆ ਕਿ ਪੰਜਾਬ ਦੀ ਸਭ ਤੋਂ ਵੱਡੀ ਮੁਸ਼ਕਿਲ ਇਹ ਹੈ ਕਿ ਉਤਪਾਦਕਾਂ/ਡਿਸਟਰੀਬਿਊਟਰਾਂ ਨੂੰ ਸਪਲਾਈ ਅਤੇ ਲਿਕੁਇਡ ਆਕਸੀਜਨ ਦੀ ਮੁੜ ਭਰਾਈ ਸੂਬੇ ਤੋਂ ਬਾਹਰਲੇ ਉਤਪਾਦਕਾਂ ਜਿਵੇਂ ਕਿ ਆਈਨੌਕਸ, ਬੱਦੀ (ਹਿਮਾਚਲ ਪ੍ਰਦੇਸ਼), ਏਅਰ ਲਿਕੁਇਡੇ, ਪਾਣੀਪਤ ਅਤੇ ਰੁੜਕੀ ਤੋਂ ਇਲਾਵਾ ਦੇਹਰਾਦੂਨ ਦੇ ਲੀਂਡੇ, ਸੇਲਾਕੁਈ, (ਦੇਹਰਾਦੂਨ) ਵੱਲੋਂ ਕੀਤੀ ਜਾ ਰਹੀ ਹੈ ਕਿਉਂਜੋ ਪੰਜਾਬ ਵਿੱਚ ਕੋਈ ਵੀ ਐਲ.ਐਮ.ਓ. ਪਲਾਂਟ ਨਹੀਂ ਹੈ।
ਪਟਿਆਲਾ ਅਤੇ ਅੰਮ੍ਰਿਤਸਰ ਦੇ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲਾਂ ਲਈ ਦੋ ਮਹੀਨੇ ਪਹਿਲਾਂ ਭਾਰਤ ਸਰਕਾਰ ਦੁਆਰਾ ਮਨਜ਼ੂਰ ਕੀਤੇ ਗਏ 2 ਪ੍ਰੈਸ਼ਰ ਸਵਿੰਗ ਐਡਸੌਰਪਸ਼ਨ (ਪੀ.ਐਸ.ਏ.) ਪਲਾਂਟਾਂ ਦੀ ਚਿਰੋਕਣੀ ਮੰਗ ਬਾਰੇ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਮੰਤਰੀ ਨੂੰ ਇਹਨਾਂ ਦੀ ਸਥਾਪਨਾ ਕੀਤੇ ਜਾਣ ਦੀ ਪ੍ਰਕਿਰਿਆ ਤੇਜ਼ ਕਰਨ ਲਈ ਕਿਹਾ ਤਾਂ ਜੋ ਐਲ.ਐਮ.ਓ. ਸਪਲਾਇਰਾਂ ਉੱਤੇ ਆਕਸੀਜਨ ਦੀ ਲੋੜ ਸਬੰਧੀ ਨਿਰਭਰਤਾ ਘੱਟ ਹੋ ਸਕੇ।
 

ਲਿੰਕ ਨੂੰ ਕਲਿਕ ਕਰੋ ਤੇ ਖ਼ਬਰ ਪੜ੍ਹੋ : ਮੁੱਖ ਮੰਤਰੀ ਵੱਲੋਂ ਐਨ.ਡੀ.ਪੀ.ਐਸ. ਐਕਟ ਤਹਿਤ ਨਸ਼ਿਆਂ ਬਾਰੇ ਸੂਚਨਾ ਦੇਣ ਲਈ ਇਨਾਮ ਨੀਤੀ ਨੂੰ ਹਰੀ ਝੰਡੀ

ਲਿੰਕ ਨੂੰ ਕਲਿਕ ਕਰੋ ਤੇ ਖ਼ਬਰ ਪੜ੍ਹੋ : ਕੋਵਿਡ-19 (Covid-19) ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਤਕਰੀਬਨ 130 ਐਫ.ਆਈ.ਆਰ. ਦਰਜ

ਲਿੰਕ ਨੂੰ ਕਲਿਕ ਕਰੋ ਤੇ ਖ਼ਬਰ ਪੜ੍ਹੋ : ਮੈਡੀਕਲ ਆਕਸੀਜਨ ਦੀ ਪੈਦਾ ਕੀਤੀ ਫਰਜ਼ੀ ਕਮੀ ਮਾਨਵਤਾ ਦੀ ਹੱਤਿਆ ਦੇ ਬਰਾਬਰ: ਰਾਣਾ ਸੋਢੀ

Have something to say? Post your comment

 

More in Chandigarh

ਸਰਹੱਦੀ ਜਿਲ੍ਹਿਆਂ ਦੀ ਜ਼ਮੀਨ ਨੂੰ ਸਿਲਟ ਮੁਕਤ ਕਰਨ ਲਈ ਗੁਰਮੀਤ ਸਿੰਘ ਖੁੱਡੀਆਂ ਵੱਲੋਂ ਕੇਂਦਰ ਨੂੰ ਆਰ.ਕੇ.ਵੀ.ਵਾਈ ਯੋਜਨਾ ਤਹਿਤ 151 ਕਰੋੜ ਜਾਰੀ ਕਰਨ ਦੀ ਅਪੀਲ

ਪੰਜਾਬ ਸਰਕਾਰ ਦੇ ਯਤਨਾਂ ਨਾਲ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਲੀਹ 'ਤੇ ਪੈਣ ਲੱਗੀ ਜ਼ਿੰਦਗੀ

ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਮਨੁੱਖੀ ਸਿਹਤ ਤੇ ਜਾਨਵਰਾਂ ਦੀ ਤੰਦਰੁਸਤੀ ਲਈ ਪ੍ਰਸ਼ਾਸਨ ਨੂੰ ਸਖ਼ਤ ਹਦਾਇਤ

ਲਾਲਜੀਤ ਸਿੰਘ ਭੁੱਲਰ ਵੱਲੋਂ ਕੈਦੀਆਂ ਨੂੰ ਹੁਨਰ ਸਿਖਲਾਈ ਦੇਣ ਲਈ 11 ਜੇਲ੍ਹਾਂ ਵਿੱਚ ਆਈਟੀਆਈਜ਼ ਦਾ ਉਦਘਾਟਨ

'ਯੁੱਧ ਨਸ਼ਿਆਂ ਵਿਰੁੱਧ’ ਦੇ 199ਵੇਂ ਦਿਨ ਪੰਜਾਬ ਪੁਲਿਸ ਵੱਲੋਂ 359 ਥਾਵਾਂ 'ਤੇ ਛਾਪੇਮਾਰੀ; 86 ਨਸ਼ਾ ਤਸਕਰ ਕਾਬੂ

ਹੈਪੀ ਫੋਰਜਿੰਗਜ਼ ਲਿਮਟਿਡ ਪੰਜਾਬ ਵਿੱਚ 1000 ਕਰੋੜ ਰੁਪਏ ਦਾ ਨਿਵੇਸ਼ ਕਰੇਗੀ: ਕੈਬਨਿਟ ਮੰਤਰੀ ਸੰਜੀਵ ਅਰੋੜਾ

ਮੁੱਖ ਸਕੱਤਰ ਵੱਲੋਂ ਡਿਪਟੀ ਕਮਿਸ਼ਨਰਾਂ ਅਤੇ ਨਗਰ ਨਿਗਮ ਕਮਿਸ਼ਨਰਾਂ ਨੂੰ ਅਗਾਮੀ ਜਨਗਣਨਾ ਲਈ ਸੁਚਾਰੂ ਤਿਆਰੀਆਂ ਯਕੀਨੀ ਬਣਾਉਣ ਦੇ ਨਿਰਦੇਸ਼

ਪੰਜਾਬ ਰਾਜ ਖੁਰਾਕ ਕਮਿਸ਼ਨ ਵੱਲੋਂ ਸੋਸ਼ਲ ਆਡਿਟ, ਹੜ੍ਹਾਂ ਦੇ ਪ੍ਰਭਾਵ, ਪੋਸ਼ਣ ਯੋਜਨਾਵਾਂ ਅਤੇ ਖੇਤੀਬਾੜੀ ਸਮੱਗਰੀ ਦੀ ਸਪਲਾਈ ਬਾਰੇ ਵਿਸਥਾਰਿਤ ਚਰਚਾ

ਪੰਜਾਬ ਪੁਲਿਸ ਵੱਲੋਂ 5ਜੀ ਟੈਲੀਕਾਮ ਸਬੰਧੀ ਚੋਰੀਆਂ 'ਤੇ ਸਖ਼ਤ ਕਾਰਵਾਈ; 61 ਗ੍ਰਿਫ਼ਤਾਰ, 95 ਐਫਆਈਆਰਜ਼ ਦਰਜ

ਹੜ੍ਹਾਂ ਦੀ ਸਥਿਤੀ ਵਿੱਚ ਸੁਧਾਰ ਦੇ ਨਾਲ ਪੰਜਾਬ ਵਿੱਚ ਜਨ-ਜੀਵਨ ਮੁੜ ਲੀਹ 'ਤੇ ਪਰਤਿਆ : ਹਰਦੀਪ ਸਿੰਘ ਮੁੰਡੀਆਂ