ਬੰਗਾਲ ਅਤੇ ਅਸਾਮ ਵਿੱਚ ਭਾਰਤੀ ਜਨਤਾ ਪਾਰਟੀ ਦੀ ਸ਼ਾਨਦਾਰ ਜਿੱਤ ਦਾ ਜਸ਼ਨ ਅੱਜ ਬਲਾਚੌਰ ਵਿਖੇ ਭਾਰੀ ਉਤਸ਼ਾਹ ਨਾਲ ਮਨਾਇਆ ਗਿਆ। ਭਾਜਪਾ ਦੇ ਸੀਨੀਅਰ ਆਗੂ ਵਿਜੇ ਭਾਟੀਆ, ਰਿਟਾਇਰਡ ਆਈਪੀਐਸ ਅਸ਼ੋਕ ਬਾਠ ਦੀ ਅਗਵਾਈ ਹੇਠ ਮੇਨ ਚੌਂਕ ਬਲਾਚੌਰ ਵਿਖੇ ਵਰਕਰਾਂ ਨੇ ਇਕੱਠੇ ਹੋ ਕੇ ਪਾਰਟੀ ਦੇ ਝੰਡੇ ਲਹਿਰਾਏ, 'ਬੀਜੇਪੀ ਜਿੰਦਾਬਾਦ' ਦੇ ਨਾਅਰੇ ਲਾਏ ਅਤੇ ਖੁਸ਼ੀ ਵਿੱਚ ਲੱਡੂ ਵੰਡੇ।