ਵਾਲੇ ਦਿਨਾਂ ਵਿੱਚ ਅਧਿਆਪਕਾਂ ਨੂੰ ਦਿੱਤੀ ਹੋਈ ਜਾਣਕਾਰੀ ਸਕੂਲਾਂ ਦੇ ਵਿਦਿਆਰਥੀਆਂ ਤੱਕ ਪਹੁੰਚਾਈ ਜਾਊਗੀ ਅਤੇ ਆਸ ਕੀਤੀ ਕਿ ਵਿਭਾਗ ਵੱਲੋਂ ਅਜਿਹੇ ਵਰਕਸ਼ਾਪ ਅਤੇ ਸੈਮੀਨਾਰ ਲਗਾਤਾਰ ਲੱਗਣੇ ਚਾਹੀਦੇ ਹਨ।
ਪੰਜਾਬ ਇੱਕ ਵਾਰ ਫਿਰ ਸਕੂਲ ਪੱਧਰੀ ਵਾਤਾਵਰਣ ਸਥਿਰਤਾ ਵਿੱਚ ਦੇਸ਼ ਦੇ ਮੋਹਰੀ ਸੂਬੇ ਵਜੋਂ ਉਭਰਿਆ ਹੈ, ਜਿਸਨੇ ਗ੍ਰੀਨ ਸਕੂਲ ਐਵਾਰਡ 2026 ਵਿੱਚ ਵੱਕਾਰੀ ਬੈਸਟ ਸਟੇਟ ਅਤੇ 'ਬੈਸਟ ਡਿਸਟ੍ਰਿਕਟ’ ਪੁਰਸਕਾਰ ਜਿੱਤੇ ਹਨ।
ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਤਕਨਾਲੋਜੀ ਦੇ ਮਾਰਗ ਦਰਸ਼ਨ ਹੇਠ ਜ਼ਿਲ੍ਹਾ ਸਿੱਖਿਆ ਅਫਸਰ, ਸ.ਅ.ਸ. ਨਗਰ ਦੀ ਅਗਵਾਈ ਵਿੱਚ ਗਰੀਨ ਸਕੂਲ ਪ੍ਰੋਗਰਾਮ ਆਡਿਟ ਵਰਕਸ਼ਾਪ-ਕਮ-ਸਿਖਲਾਈ ਪ੍ਰੋਗਰਾਮ ਕਰਵਾਇਆ ਗਿਆ।