ਸ੍ਰੀ ਮੁਕਤਸਰ ਸਾਹਿਬ : ਸਕੂਲ ਸਿੱਖਿਆ ਵਿਭਾਗ ਪੰਜਾਬ ਤੇ ਪੰਜਾਬ ਸਟੇਟ ਕਾਊਂਸਿਲ ਫਾਰ ਸਾਇੰਸ ਐਂਡ ਟੈਕਨੋਲੋਜੀ ਦੀਆਂ ਗਾਈਡਲਾਈਨਜ ਅਤੇ ਜ਼ਿਲ੍ਹਾ ਸਿੱਖਿਆ ਅਫਸਰ ਸ਼੍ਰੀ ਯਾਦਵਿੰਦਰ ਸਿੰਘ ਮਾਨ (ਸੈ.ਸਿ) ਸ਼੍ਰੀ ਮੁਕਤਸਰ ਸਾਹਿਬ ਅਤੇ ਰਾਜਿੰਦਰ ਕੁਮਾਰ ਸੋਨੀ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ) ਸ੍ਰੀ ਮੁਕਤਸਰ ਸਾਹਿਬ ਜੀ ਦੀ ਅਗਵਾਈ ਹੇਠ EEP ਤਹਿਤ ਸਕੂਲਾਂ ਦੇ ਈਕੋ ਕਲੱਬ ਇੰਚਾਰਜ਼ਸ ਦੀ ਇੱਕ ਰੋਜ਼ਾ GSP ਗ੍ਰੀਨ ਸਕੂਲ ਪ੍ਰੋਗਰਾਮ ਵਾਤਾਵਰਨ ਬਚਾਉਣ ਸਬੰਧੀ ਵਰਕਸ਼ਾਪ ਮਹਾਰਾਜਾ ਰਣਜੀਤ ਸਿੰਘ ਕਾਲਜ ਮਲੋਟ ਵਿਖੇ ਲਗਾਈ ਗਈ। ਜਿਸ ਵਿੱਚ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਸਾਰੇ ਹੀ ਸਕੂਲਾਂ ਨੇ ਭਾਗ ਲਿਆ। ਇਸ ਵਰਕਸ਼ਾਪ ਦਾ ਮੁੱਖ ਉਦੇਸ਼ ਅਧਿਆਪਕਾਂ ਨੂੰ ਵਾਤਾਵਰਨ ਪ੍ਰਤੀ ਜਾਗਰੂਕ ਕਰ ਕੇ GSP AUDIT ਨੂੰ ਪੋਰਟਲ ਤੇ ਭਰਨਾ ਸੀ। ਅਧਿਆਪਕਾਂ ਨੇ ਬਹੁਤ ਹੀ ਉਤਸਾਹ ਨਾਲ ਇਸ ਪੋਰਟਲ ਨੂੰ ਸਮਝਿਆ। ਕਿਉਂਕਿ ਜ਼ਿਲ੍ਹੇ ਵਿੱਚ ਕੁਝ ਨਵੇਂ ਅਧਿਆਪਕ ਆਏ ਸਨ ਤਾਂ ਇਸ ਕਾਰਨ ਇਸ ਵਰਕਸ਼ਾਪ ਦਾ ਉਹਨਾਂ ਨੂੰ ਬਹੁਤ ਹੀ ਫਾਇਦਾ ਹੋਇਆ। ਵਰਕਸ਼ਾਪ ਨੂੰ ਨੇਪੜੇ ਚੜਾਉਣ ਵਿੱਚ ਜਿਲ੍ਹੇ ਦੀ ਸਾਇੰਸ ਟੀਮ ਜਿਸ ਵਿੱਚ ਮੈਡਮ ਪ੍ਰਿਆ ਸਾਇੰਸ ਮਿਸਟ੍ਰੈਸ ਸਹਸ ਖੁੱਡੀਆਂ ਗੁਲਾਬ ਸਿੰਘ, ਮੈਡਮ ਪਰਮਵੀਰ ਕੌਰ ਸਾਇੰਸ ਮਿਸਟ੍ਰੈਸ ਸਮਿਸ ਚੱਕ ਕਾਲਾ ਸਿੰਘ ਵਾਲਾ, ਮੈਡਮ ਦੀਕਸ਼ਾ ਸਾਇੰਸ ਮਿਸਟ੍ਰੈਸ ਸਹਸ ਖਾਨੇ ਕੀ ਢਾਬ, ਮੈਡਮ ਪੂਜਾ ਸਾਇੰਸ ਮਿਸਟ੍ਰੈਸ ਬੀਆਰਸੀ ਗਿੱਦੜਬਾਹਾ, ਸ੍ਰੀ ਰਾਜਕੁਮਾਰ ਡੀ ਪੀ ਈ ਪੀਐਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਮਲੋਟ, ਸ਼੍ਰੀ ਸੁਖਪਾਲ ਸਿੰਘ ਸਾਇੰਸ ਮਾਸਟਰ ਸਸਸਸ ਭੀਟੀਵਾਲਾ, ਰਾਹੁਲ ਕੁਮਾਰ ਬੀਆਰਸੀ ਮੁਕਤਸਰ ਵੱਲੋ ਬਹੁਤ ਹੀ ਵਧੀਆ ਯੋਗਦਾਨ ਪਾਇਆ। ਇਸ ਮੌਕੇ ਵਰਕਸ਼ਾਪ ਦੇ ਨੋਡਲ ਇੰਚਾਰਜ ਅਤੇ ਜ਼ਿਲ੍ਹਾ ਵਾਤਾਵਰਨ ਕੋਆਰਡੀਨੇਟਰ ਸ਼੍ਰੀ ਰਾਜਨ ਗੋਇਲ ਜੀ ਨੇ ਮੀਡੀਆ ਕੋਆਰਡੀਨੇਟਰ ਜਸਵਿੰਦਰ ਪਾਲ ਸ਼ਰਮਾ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਵਰਕਸ਼ਾਪ ਤਹਿਤ ਅਧਿਆਪਕਾਂ ਨੂੰ ਸਕੂਲ ਵਿੱਚ ਰਹਿ ਕੇ ਸਕੂਲ ਦਾ ਵਾਤਾਵਰਨ ਕਿਵੇਂ ਠੀਕ ਕਰਨਾ ਹੈ ਇਸ ਬਾਰੇ ਜਾਣਕਾਰੀ ਦਿੱਤੀ ਗਈ ਹੈ। ਪਿਛਲੇ ਸਾਲ ਪੂਰੇ ਮੁਕਤਸਰ ਜਿਲ੍ਹੇ ਵਿੱਚੋਂ ਪੰਜ ਸਕੂਲ ਗ੍ਰੀਨ ਸਕੂਲ ਵੱਜੋਂ ਐਲਾਨੇ ਗਏ ਸਨ ਇਸ ਵਾਰ ਉਹਨਾਂ ਦੀ ਕੋਸ਼ਿਸ਼ ਹੈ ਕਿ ਵੱਧ ਤੋਂ ਵੱਧ ਸਕੂਲ ਗ੍ਰੀਨ ਸਕੂਲ ਵਿੱਚ ਬਦਲ ਜਾਣ। ਆਏ ਹੋਏ ਸਾਰੇ ਅਧਿਆਪਕਾਂ ਨੂੰ ਰਿਫਰੈਸ਼ਮੈਂਟ ਵੀ ਦਿੱਤੀ ਗਈ। ਇਸ ਮੌਕੇ ਮੈਡਮ ਪਰਮਵੀਰ ਕੌਰ ਅਤੇ ਮੈਡਮ ਪ੍ਰਿਆ ਨੇ ਸਾਰੇ ਈਕੋ ਕਲੱਬ ਇੰਚਾਰਜ ਨੂੰ ਪੀਪੀਟੀ ਦੇ ਦੁਬਾਰਾ ਆਡਿਟ ਬਾਰੇ ਮਹੱਤਵਪੂਰਨ ਜਾਣਕਾਰੀ ਮੁਹਈਆ ਕਰਵਾਈ। ਇਸ ਮੋਕੇ ਇਸੇ ਸੰਸਥਾ ਦੇ ਮੁਖੀ ਡਾ.ਰਜਿੰਦਰ ਪਾਲ ਸਿੰਘ ਸੇਖੋਂ ਉਚੇਚੇ ਤੌਰ ਤੇ ਪਹੁੰਚੇ। ਸ਼੍ਰੀ ਰਾਜਨ ਗੋਇਲ ਜੀ ਨੇ ਜਾਣਕਾਰੀ ਦਿੱਤੀ ਕਿ ਆਉਣ ਵਾਲੇ ਦਿਨਾਂ ਵਿੱਚ ਅਧਿਆਪਕਾਂ ਨੂੰ ਦਿੱਤੀ ਹੋਈ ਜਾਣਕਾਰੀ ਸਕੂਲਾਂ ਦੇ ਵਿਦਿਆਰਥੀਆਂ ਤੱਕ ਪਹੁੰਚਾਈ ਜਾਊਗੀ ਅਤੇ ਆਸ ਕੀਤੀ ਕਿ ਵਿਭਾਗ ਵੱਲੋਂ ਅਜਿਹੇ ਵਰਕਸ਼ਾਪ ਅਤੇ ਸੈਮੀਨਾਰ ਲਗਾਤਾਰ ਲੱਗਣੇ ਚਾਹੀਦੇ ਹਨ।