ਓਪੋ ਇੰਡੀਆ ਨੇ ਭਾਰਤੀ ਬਾਜ਼ਾਰ ਵਿੱਚ ਆਪਣੀ ਨਵੀਂ ਰੇਨੋ 16 ਸੀਰੀਜ਼ ਲਾਂਚ ਕਰ ਦਿੱਤੀ ਹੈ। ਕੰਪਨੀ ਨੇ ਇਸ ਸੀਰੀਜ਼ ਤਹਿਤ ਰੇਨੋ 16 ਅਤੇ ਰੇਨੋ 16ਸੀ ਸਮਾਰਟਫੋਨ ਪੇਸ਼ ਕੀਤੇ ਹਨ, ਜੋ ਖ਼ਾਸ ਤੌਰ 'ਤੇ ਨੌਜਵਾਨ ਕੰਟੈਂਟ ਕ੍ਰੀਏਟਰਾਂ ਅਤੇ ਪ੍ਰੀਮੀਅਮ ਸਮਾਰਟਫੋਨ ਵਰਤੋਂਕਾਰਾਂ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤੇ ਗਏ ਹਨ।