Thursday, October 29, 2026
BREAKING NEWS
• ਬਿਜਲੀ ਦਾ ਕਰੰਟ ਲੱਗਣ ਨਾਲ ਨੌਜਵਾਨ ਦੀ ਮੌਤ  • ਆਯੁਸ਼ਮਾਨ ਖੁਰਾਨਾ ਤੇ ਸਾਰਾ ਅਲੀ ਖਾਨ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ • ਫ਼ਿਲਮ ਨਿਰਮਾਤਾ ਅਮਰਦੀਪ ਸਿੰਘ ਗਰੇਵਾਲ ਦਿੱਲੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ • ਪੰਜਾਬ ਨੂੰ ਬਰਬਾਦ ਕਰਨ ਲਈ ਚਿੱਟਾ ਪਾਰਟੀ ਨਾਲ ਮਿਲੀਭੁਗਤ ਕੀਤੀ : ਕੇਜਰੀਵਾਲ • ਰੋਹਿਣੀ ਵਿੱਚ ਕੋਕੀਨ ਸਪਲਾਈ ਨੈਟਵਰਕ ਦਾ ਪਰਦਾਫ਼ਾਸ਼ ; ਚਾਰ ਵਿਦੇਸ਼ੀ ਨਾਗਰਿਕਾਂ ਗ੍ਰਿਫ਼ਤਾਰ • ਵਿਜੀਲੈਂਸ ਬਿਊਰੋ ਵੱਲੋਂ 30,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਰੰਗੇ ਹੱਥੀਂ ਕਾਬੂ • ਭਾਰਤ ਛੱਡੋ ਨੋਟਿਸ ; ਕਲਾਕਾਰ ਦੀ ਸ਼ਮੂਲੀਅਤ ਇਕ ਅਜਿਹੇ ਏਜੰਡੇ ਨਾਲ ਮੇਲ ਖਾਂਦੀ ਹੈ ਜੋ ਦੇਸ਼ ਦੇ ਹਿੱਤਾਂ ਦੇ ਉਲਟ ਹੈ : ਸ਼ੇਖ ਬਾਜੀ • ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ ਕਥਿਤ ਮਨੀ ਲਾਂਡਰਿੰਗ ਮਾਮਲੇ ਵਿੱਚ ਸੰਜੀਵ ਅਰੋੜਾ ਦੀ ਜ਼ਮਾਨਤ ਅਰਜ਼ੀ ਰੱਦ • ਅਭਿਜੀਤ ਦੀਪਕੇ, ਆਸ਼ੂਤੋਸ਼ ਰੰਕਾ, ਸੌਰਵ ਦਾਸ ਕਿਥੇ ਹਨ : ਕੇਜਰੀਵਾਲ • ਦਿੱਲੀ ਪੁਲਿਸ ਵਲੋਂ 5.75 ਕਿਲੋਗ੍ਰਾਮ ਕ੍ਰਿਸਟਲ ਮੇਥ (ਆਈਸ) ਜ਼ਬਤ ; ਇਕ ਗ੍ਰਿਫ਼ਤਾਰ

Majha

ਓਪੋ ਇੰਡੀਆ ਨੇ ਲਾਂਚ ਕੀਤੀ ਰੇਨੋ 16 ਸੀਰੀਜ਼, ਏਆਈ ਕੈਮਰਾ ਤੇ ਸਮਾਰਟ ਫੀਚਰਾਂ ਨਾਲ ਮਿਲੇਗਾ ਪ੍ਰੀਮੀਅਮ ਤਜਰਬਾ

July 03, 2026 09:35 PM
Rozana Sehaj times

 

ਅੰਮ੍ਰਿਤਸਰ : ਓਪੋ ਇੰਡੀਆ ਨੇ ਭਾਰਤੀ ਬਾਜ਼ਾਰ ਵਿੱਚ ਆਪਣੀ ਨਵੀਂ ਰੇਨੋ 16 ਸੀਰੀਜ਼ ਲਾਂਚ ਕਰ ਦਿੱਤੀ ਹੈ। ਕੰਪਨੀ ਨੇ ਇਸ ਸੀਰੀਜ਼ ਤਹਿਤ ਰੇਨੋ 16 ਅਤੇ ਰੇਨੋ 16ਸੀ ਸਮਾਰਟਫੋਨ ਪੇਸ਼ ਕੀਤੇ ਹਨ, ਜੋ ਖ਼ਾਸ ਤੌਰ 'ਤੇ ਨੌਜਵਾਨ ਕੰਟੈਂਟ ਕ੍ਰੀਏਟਰਾਂ ਅਤੇ ਪ੍ਰੀਮੀਅਮ ਸਮਾਰਟਫੋਨ ਵਰਤੋਂਕਾਰਾਂ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤੇ ਗਏ ਹਨ। ਨਵੀਂ ਸੀਰੀਜ਼ ਵਿੱਚ 50 ਮੈਗਾਪਿਕਸਲ ਏਆਈ ਪੋਰਟਰੇਟ ਕੈਮਰਾ, 3.5 ਐਕਸ ਟੈਲੀਫੋਟੋ ਲੈਂਸ, 4ਕੇ 60 ਐਫਪੀਐਸ ਐਚਡੀਆਰ ਵੀਡੀਓ ਰਿਕਾਰਡਿੰਗ, ਏਆਈ ਰੀਮਿਕਸ ਕੋਲਾਜ, ਪੌਪ ਕੈਮ, ਪੌਪਆਉਟ 2.0 ਅਤੇ ਪਹਿਲੀ ਵਾਰ ਏਆਈ ਸਨੈਪ ਕੀ ਵਰਗੇ ਅਧੁਨਿਕ ਫੀਚਰ ਦਿੱਤੇ ਗਏ ਹਨ। ਇਸ ਦੇ ਨਾਲ ਕੰਪਨੀ ਨੇ ਆਪਣਾ ਪਹਿਲਾ ਸਮਾਰਟ ਕੈਮਰਾ ਕੰਪੈਨਿਅਨ ਓਪੋ ਬਬਲ ਅਤੇ ਫਲੈਗਸ਼ਿਪ ਆਡੀਓ ਤਜਰਬੇ ਵਾਲਾ ਓਪੋ ਐਨਕੋ ਏਅਰ 5 ਵੀ ਲਾਂਚ ਕੀਤਾ ਹੈ। ਰੇਨੋ 16 ਸੀਰੀਜ਼ ਦੀ ਕੀਮਤ 46,999 ਰੁਪਏ ਤੋਂ 67,999 ਰੁਪਏ ਤੱਕ ਰੱਖੀ ਗਈ ਹੈ। ਇਸ ਦੀ ਵਿਕਰੀ 9 ਜੁਲਾਈ ਤੋਂ ਅਮੇਜ਼ਾਨ, ਫਲਿਪਕਾਰਟ, ਓਪੋ ਈ-ਸਟੋਰ ਅਤੇ ਪ੍ਰਮੁੱਖ ਰਿਟੇਲ ਸਟੋਰਾਂ 'ਤੇ ਸ਼ੁਰੂ ਹੋਵੇਗੀ। ਗਾਹਕਾਂ ਨੂੰ ਕੈਸ਼ਬੈਕ, ਐਕਸਚੇਂਜ ਬੋਨਸ, ਜ਼ੀਰੋ ਡਾਊਨ ਪੇਮੈਂਟ ਅਤੇ ਸਕ੍ਰੀਨ ਡੈਮੇਜ ਪ੍ਰੋਟੈਕਸ਼ਨ ਵਰਗੇ ਆਕਰਸ਼ਕ ਲਾਂਚ ਆਫ਼ਰ ਵੀ ਮਿਲਣਗੇ।

ਓਪੋ ਇੰਡੀਆ ਦੇ ਹੈੱਡ, ਪੀਆਰ ਐਂਡ ਕਮਿਊਨੀਕੇਸ਼ਨਜ਼ ਗੋਲਡੀ ਪਟਨਾਇਕ ਨੇ ਦੱਸਿਆ ਕਿ, “ਅੱਜ ਦੀ ਪੀੜ੍ਹੀ ਲਈ ਸਮਾਰਟਫੋਨ ਸਿਰਫ ਇੱਕ ਡਿਵਾਈਸ ਨਹੀਂ, ਸਗੋਂ ਆਪਣੀ ਰਚਨਾਤਮਕਤਾ ਅਤੇ ਸ਼ਖ਼ਸੀਅਤ ਨੂੰ ਪ੍ਰਗਟ ਕਰਨ ਦਾ ਸਾਧਨ ਹੈ। ਰੇਨੋ 16 ਸੀਰੀਜ਼ ਵਿੱਚ ਅਸੀਂ ਹੁਣ ਤੱਕ ਦਾ ਸਭ ਤੋਂ ਇੰਟੈਲੀਜੈਂਟ ਕੈਮਰਾ ਅਨੁਭਵ ਅਤੇ ਉੱਨਤ ਏਆਈ ਤਕਨਾਲੋਜੀ ਦਿੱਤੀ ਹੈ, ਜਿਸ ਨਾਲ ਹਰ ਯੂਜ਼ਰ ਆਸਾਨੀ ਨਾਲ ਸ਼ਾਨਦਾਰ ਕੰਟੈਂਟ ਤਿਆਰ ਕਰ ਸਕੇਗਾ। ਸਾਡਾ ਉਦੇਸ਼ ਪ੍ਰੀਮੀਅਮ ਡਿਜ਼ਾਈਨ, ਇਨੋਵੇਸ਼ਨ ਅਤੇ ਸਮਾਰਟ ਅਨੁਭਵ ਨੂੰ ਇੱਕੋ ਪਲੇਟਫਾਰਮ 'ਤੇ ਉਪਲਬਧ ਕਰਵਾਉਣਾ ਹੈ।”

ਰੇਨੋ 16 ਸੀਰੀਜ਼ ਭਾਰਤ ਦੀ ਪਹਿਲੀ ਹੋਲੋਵਰਸ 3ਡੀ ਡਿਜ਼ਾਈਨ ਤਕਨਾਲੋਜੀ ਨਾਲ ਲੈਸ ਹੈ। ਇਸ ਵਿੱਚ 120 ਹਰਟਜ਼ ਐਮੋਲੇਡ ਡਿਸਪਲੇ, ਏਅਰੋਸਪੇਸ-ਗ੍ਰੇਡ ਐਲੂਮੀਨੀਅਮ ਫਰੇਮ, ਆਈਪੀ66, ਆਈਪੀ68, ਆਈਪੀ69 ਅਤੇ ਆਈਪੀ69ਕੇ ਸੁਰੱਖਿਆ ਰੇਟਿੰਗ ਦਿੱਤੀ ਗਈ ਹੈ। ਕੈਮਰਾ ਸਿਸਟਮ ਵਿੱਚ ਏਆਈ ਪੋਰਟਰੇਟ, ਨੈਚਰਲ ਟੋਨ ਇਮੇਜਿੰਗ, ਏਆਈ ਫਲੈਸ਼ ਫੋਟੋਗ੍ਰਾਫੀ, ਏਆਈ ਸਟੂਡੀਓ, ਏਆਈ ਇਰੇਜ਼ਰ ਅਤੇ ਏਆਈ ਅਨਬਲਰ ਵਰਗੇ ਫੀਚਰ ਸ਼ਾਮਲ ਹਨ। ਇਹ ਸੀਰੀਜ਼ ਕਲਰਓਐਸ 16 'ਤੇ ਆਧਾਰਿਤ ਹੈ। ਰੇਨੋ 16 ਵਿੱਚ ਸਨੈਪਡ੍ਰੈਗਨ 7 ਜਨ 4 ਪ੍ਰੋਸੈਸਰ ਅਤੇ 6700 ਐਮਏਐਚ ਬੈਟਰੀ, ਜਦਕਿ ਰੇਨੋ 16ਸੀ ਵਿੱਚ ਡਾਈਮੈਂਸਿਟੀ 7300 ਚਿਪਸੈੱਟ ਅਤੇ 7000 ਐਮਏਐਚ ਬੈਟਰੀ ਦਿੱਤੀ ਗਈ ਹੈ। ਦੋਵੇਂ ਸਮਾਰਟਫੋਨ 80 ਵਾਟ ਸੁਪਰਵੂਕ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੇ ਹਨ।

Have something to say? Post your comment

More in Majha

ਅੰਮ੍ਰਿਤਸਰ ਵਿੱਚ ਗੈਰ-ਕਾਨੂੰਨੀ ਹਥਿਆਰ ਤਸਕਰੀ ਮਾਡਿਊਲ ਨਾਲ ਜੁੜੇ ਤਿੰਨ ਵਿਅਕਤੀ 10 ਆਧੁਨਿਕ ਪਿਸਤੌਲਾਂ ਸਮੇਤ ਕਾਬੂ

ਅੰਮ੍ਰਿਤਸਰ ਵਿੱਚ ਫ਼ੌਜੀ ਜਵਾਨ ਸਮੇਤ ਸੱਤ ਗ੍ਰਿਫ਼ਤਾਰ, 14 ਪਿਸਤੌਲਾਂ ਅਤੇ 20 ਕਿਲੋ ਹੈਰੋਇਨ ਬਰਾਮਦ

ਗੈਰ-ਕਾਨੂੰਨੀ ਹਥਿਆਰ ਸਪਲਾਈ ਨੈੱਟਵਰਕ ਨਾਲ ਜੁੜੇ ਦੋ ਨਾਬਾਲਗਾਂ ਸਮੇਤ ਚਾਰ ਗ੍ਰਿਫ਼ਤਾਰ, 16 ਪਿਸਤੌਲ ਬਰਾਮਦ

ਅੰਮ੍ਰਿਤਸਰ ਵਿੱਚ ਨਸ਼ਾ ਤਸਕਰੀ ਨੈੱਟਵਰਕ ਨਾਲ ਜੁੜੇ ਚਾਰ ਵਿਅਕਤੀ 10 ਕਿਲੋ ਹੈਰੋਇਨ ਸਮੇਤ ਕਾਬੂ

ਅੰਮ੍ਰਿਤਸਰ ਵਿੱਚ ਤਿੰਨ ਨਾਬਾਲਗਾਂ ਸਣੇ  7 ਵਿਅਕਤੀ ਕਾਬੂ; ਇੱਕ ਹੈਂਡ ਗ੍ਰਨੇਡ, 2 ਪਿਸਤੌਲਾਂ ਅਤੇ 3.4 ਕਿਲੋ ਹੈਰੋਇਨ ਬਰਾਮਦ

ਨਸ਼ਾ ਅਤੇ ਹਥਿਆਰ ਤਸਕਰੀ ਨੈਟਵਰਕ ਨਾਲ ਜੁੜੇ ਤਿੰਨ ਵਿਅਕਤੀ ਗ੍ਰਿਫਤਾਰ; 10 ਪਿਸਤੌਲਾਂ, 1 ਕਿੱਲੋ ਹੈਰੋਇਨ ਬਰਾਮਦ

ਅੰਮ੍ਰਿਤਸਰ ਵਿੱਚ ਅਸਾਲਟ ਰਾਈਫਲ 2 ਹੈਂਡ ਗ੍ਰਨੇਡ ਅਤੇ 13 ਪਿਸਤੌਲ ਬਰਾਮਦ

ਪਰਮਿੰਦਰ ਝੋਟਾ ਕਤਲ ’ਚ ਪੰਜਾਬ ਬੰਦ : ਅੰਮ੍ਰਿਤਸਰ ’ਚ ਸੜਕ ਜਾਮ ਕਰਨ ਵਾਲੇ 5-7 ਵਿਅਕਤੀ ਹਿਰਾਸਤ ’ਚ

ਅੰਮ੍ਰਿਤਸਰ ਵਿੱਚ 6 ਪਿਸਤੌਲਾਂ, 4.4 ਕਿਲੋ ਹੈਰੋਇਨ, 500 ਗ੍ਰਾਮ ਅਫੀਮ, 12.9 ਲੱਖ ਰੁਪਏ ਦੀ ਡਰੱਗ ਮਨੀ ਅਤੇ ਇੱਕ ਡਰੋਨ ਸਮੇਤ 10 ਵਿਅਕਤੀ ਕਾਬੂ

ਪੰਜਾਬ ਪੁਲਿਸ ਵੱਲੋਂ ਪਾਕਿਸਤਾਨੀ ਆਈਐਸਆਈ ਸਮਰਥਿਤ ਮਾਡਿਊਲ ਦਾ ਪਰਦਾਫਾਸ਼