Sunday, April 12, 2026
BREAKING NEWS
ਇੱਕ ਦਰਦਨਾਕ ਸੜਕ ਹਾਦਸੇ ਵਿੱਚ‌ ਸੀਨੀਅਰ ਕਾਂਗਰਸੀ ਆਗੂ ਦਾ ਦੇਹਾਂਤ....ਮੈਡੀਕਲ ਕਾਲਜ ਅਤੇ ਹਸਪਤਾਲ 1 ਅਪ੍ਰੈਲ ਤੋਂ ਸਵੇਰੇ 8 ਵਜੇ ਖੁਲ੍ਹੇਗਾਪੈਟਰੋਲ, ਡੀਜ਼ਲ ਅਤੇ ਘਰੇਲੂ ਐਲ.ਪੀ.ਜੀ ਦੀ ਸਪਲਾਈ ਪੂਰੀ ਤਰ੍ਹਾਂ ਸੁਚਾਰੂ : ਡਿਪਟੀ ਕਮਿਸ਼ਨਰਮੁੱਖ ਮੰਤਰੀ ਵੱਲੋਂ ਪ੍ਰਵਾਸੀ ਪੰਜਾਬੀ ਕਾਨੂੰਨੀ ਭਾਈਚਾਰੇ ਨੂੰ ਸੂਬੇ ਦੀ ਪੁਰਾਤਨ ਸ਼ਾਨ ਦੀ ਬਹਾਲੀ ਲਈ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲਵਿਧਾਨ ਸਭਾ ਹਲਕਾ ਰਾਜਾਸਾਂਸੀ ਤੋਂ ਭਾਜਪਾ ਨੂੰ ਵੱਡਾ ਝਟਕਾਹਲਕਾ ਰਾਜਸਾਂਸੀ ਤੋਂ ਭਾਰਤੀ ਜਨਤਾ ਪਾਰਟੀ ਨੂੰ ਲੱਗਾ ਵੱਡਾ ਝਟਕਾਗੁਰਸ਼ਰਨ ਸਿੰਘ ਛੀਨਾ ਨੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਮੌਜੂਦਗੀ 'ਚ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਵਜੋਂ ਕਾਰਜਭਾਰ ਸੰਭਾਲਿਆਅਟਾਰੀ ਬਾਰਡਰ ‘ਤੇ ਰਿਟਰੀਟ ਸੈਰਮਨੀ ਦਾ ਨਵਾਂ ਟਾਈਮ ਮਹਾ ਸ਼ਿਵਰਾਤਰੀ ਮੌਕੇ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਸਿੰਘ ਮਾਨ ਨੇ ਸ੍ਰੀ ਰਣਕੇਸ਼ਵਰ ਮਹਾਦੇਵ ਮੰਦਰ ਵਿਖੇ ਮੱਥਾ ਟੇਕਿਆ, ਪੰਜਾਬ ਦੀ ਸ਼ਾਂਤੀ ਅਤੇ ਖ਼ੁਸ਼ਹਾਲੀ ਲਈ ਕੀਤੀ ਪ੍ਰਾਰਥਨਾਗੈਂਗਸਟਰਾਂ ‘ਤੇ ਵਾਰ’ ਦਾ 26ਵਾਂ ਦਿਨ: ਪੰਜਾਬ ਪੁਲਿਸ ਨੇ 571 ਥਾਵਾਂ 'ਤੇ ਕੀਤੀ ਛਾਪੇਮਾਰੀ; 193 ਕਾਬੂ

Sports

22 ਮਾਰਚ ਤੋਂ IPL ਹੋ ਸਕਦਾ ਹੈ 26 ਮਈ ਨੂੰ ਹੋਵੇਗਾ ਫਾਈਨਲ

January 22, 2024 08:09 PM
SehajTimes

ਭਾਰਤ : IPL ਦਾ 17ਵਾਂ ਸੰਸਕਰਣ 22 ਮਾਰਚ ਤੋਂ ਸ਼ੁਰੂ ਹੋ ਕੇ 26 ਮਈ ਤੱਕ ਚੱਲ ਸਕਦਾ ਹੈ। ਇਸਦੇ 5 ਦਿਨ ਬਾਅਦ ਹੀ 1 ਜੂਨ ਤੋਂ ਵੈਸਟਇੰਡੀਜ਼ ਤੇ ਅਮਰੀਕਾ ਵਿੱਚ ਟੀ-20 ਵਿਸ਼ਵ ਕੱਪ ਸ਼ੁਰੂ ਹੋ ਜਾਵੇਗਾ। ਭਾਰਤ ਇਸ ਟੂਰਨਾਮੈਂਟ ਨੂੰ 17 ਸਾਲ ਤੋਂ ਨਹੀਂ ਜਿੱਤ ਸਕਿਆ ਹੈ। ਟੀਮ ਨੂੰ ਸਿਰਫ 2007 ਵਿੱਚ ਸਫਲਤਾ ਮਿਲੀ ਸੀ। ਟੀਮ ਇੰਡੀਆ IPL ਫਾਈਨਲ ਦੇ ਠੀਕ ਬਾਅਦ 3 ਵਾਰ ਵਿਸ਼ਵ ਕੱਪ ਖੇਡਣ ਉਤਰੀ ਤੇ ਹਰ ਟੀਮ ਗਰੁੱਪ ਸਟੇਜ ਵੀ ਪਾਰ ਨਹੀਂ ਕਰ ਸਕੀ। ਇਸ ਵਾਰ ਵੀ ਟੀਮ ਇੰਡੀਆ ਦੇ ਟੀ-20 ਸਕੁਐਡ ਵਿੱਚ ਸ਼ਾਮਿਲ ਰਹਿਣ ਵਾਲੇ ਸਾਰੇ ਖਿਡਾਰੀ IPL ਵਿੱਚ ਰੁੱਝੇ ਰਹਿਣਗੇ। ਅਜਿਹੇ ਵਿੱਚ ਸਾਰਿਆਂ ਨੂੰ ਇੱਕੋ ਸਮੇਂ ਤਿਆਰੀ ਦਾ ਬਹੁਤ ਘੱਟ ਸਮਾਂ ਮਿਲੇਗਾ।
IPL ਦੇ 17ਵੇਂ ਸੀਜ਼ਨ ਦਾ ਆਫੀਸ਼ੀਅਲ ਸ਼ਡਿਊਲ ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦੇ ਕਾਰਨ ਹੁਣ ਤੱਕ ਐਲਾਨਿਆ ਨਹੀਂ ਗਿਆ ਹੈ। ਲੋਕ ਸਭਾ ਚੋਣਾਂ ਦੌਰਾਨ IPL ਖਿਡਾਰੀਆਂ ਦੀ ਸਿਕਓਰਿਟੀ ਦਾ ਮੁੱਦਾ ਗਰਮਾਇਆ ਰਹਿੰਦਾ ਹੈ। ਇਸ ਲਈ BCCI ਨੇ ਹੁਣ ਤੱਕ ਸ਼ਡਿਊਲ ਜਾਰੀ ਨਹੀਂ ਕੀਤਾ। ਇੱਕ ਰਿਪੋਰਟ ਅਨੁਸਾਰ BCCI ਨੇ IPL ਦੀਆਂ ਤਰੀਕਾਂ ਤੈਅ ਕਰ ਲਈਆਂ ਹਨ। ਟੂਰਨਾਮੈਂਟ 22 ਮਾਰਚ ਤੋਂ ਸ਼ੁਰੂ ਹੋ ਕੇ 26 ਮਈ ਤੱਕ ਚੱਲੇਗਾ। ਚੋਣ ਦੀਆਂ ਤਰੀਕਾਂ ਸਾਹਮਣੇ ਆਉਂਦਿਆਂ ਹੀ IPL ਤਰੀਕਾਂ ਨੂੰ ਵੀ ਆਫੀਸ਼ੀਅਲ ਕਰ ਦਿੱਤਾ ਜਾਵੇਗਾ।
IPL ਫਾਈਨਲ ਜੇਕਰ 26 ਮਈ ਨੂੰ ਹੀ ਹੋਇਆ ਤਾਂ 5 ਦਿਨ ਬਾਅਦ ਹੀ ਟੀ-20 ਵਿਸ਼ਵ ਕੱਪ ਵੀ ਸ਼ੁਰੂ ਹੋ ਜਾਵੇਗਾ। ਹਾਲਾਂਕਿ ਟੀਮ ਇੰਡੀਆ ਦਾ ਪਹਿਲਾ ਮੈਚ 9 ਦਿਨ ਬਾਅਦ 5 ਨਵੰਬਰ ਨੂੰ ਹੋਵੇਗਾ। ਪਰ ਖਿਡਾਰੀਆਂ ਨੂੰ ਫਿਰ ਵੀ ਟੂਰਨਾਮੈਂਟ ਦੇ ਲਈ ਇੱਕਠੇ ਪ੍ਰੈਕਟਿਸ ਕਰਨ ਦਾ ਬਹੁਤ ਘੱਟ ਸਮਾਂ ਹੀ ਮਿਲੇਗਾ। ਟੀ-20 ਵਿਸ਼ਵ ਕੱਪ ਹੁਣ ਤੱਕ 8 ਵਾਰ ਖੇਡਿਆ ਗਿਆ। ਇਨ੍ਹਾਂ ਵਿੱਚ 3 ਵਾਰ ਟੂਰਨਾਮੈਂਟ IPL ਫਾਈਨਲ ਦੇ 20 ਦਿਨ ਦੇ ਅੰਦਰ ਹੀ ਸ਼ੁਰੂ ਹੋ ਗਿਆ, ਤਿੰਨੋਂ ਵਾਰ ਟੀਮ ਇੰਡੀਆ ਗਰੁੱਪ ਸਟੇਜ ਵੀ ਪਾਰ ਨਹੀਂ ਕਰ ਸਕੀ। ਇਸਦੇ ਇਲਾਵਾ 5 ਵਿੱਚੋਂ 4 ਵਾਰ ਟੀਮ ਨਾਕਆਊਟ ਸਟੇਜ ਤੱਕ ਪਹੁੰਚੀ। ਟੀਮ 2 ਵਾਰ ਸੈਮੀਫਾਈਨਲ ਤੋਂ ਬਾਹਰ ਹੋਈ, ਇੱਕ ਵਾਰ ਰਨਰ-ਅਪ ਰਹੀ ਤੇ ਇੱਕ ਵਾਰ ਹੀ ਚੈਂਪੀਅਨ ਬਣੀ।

 

Have something to say? Post your comment

 

More in Sports

28 ਸਾਲਾਂ ਬਾਅਦ ਪੰਜਾਬ ਨੂੰ ਯੂਥ ਵਾਲੀਬਾਲ ‘ਚ ਸੋਨਾ, ਸਾਂਸਦ ਔਜਲਾ ਨੇ ਜਤਾਇਆ ਮਾਣ ਤੇ ਕੀਤੀਆਂ ਅਹਿਮ ਮੰਗਾਂ

ਸੁਨਾਮ ਕਾਲਜ 'ਚ ਸਲਾਨਾ ਖੇਡ ਸਮਾਰੋਹ ਸ਼ਾਨੋ ਸ਼ੌਕਤ ਨਾਲ ਸੰਪੰਨ 

ਪਿੰਡ ਭਿੱਟੇਵੱਡ ਵਿਖੇ ਹਜ਼ਾਰਾ ਸਿੰਘ ਮੋਰ ਪਹਿਲਵਾਨ ਦੀ ਯਾਦ 'ਚ ਕਰਵਾਇਆ ਗਿਆ 9ਵਾਂ ਛਿੰਝ ਮੇਲਾ

ਪੀ ਆਈ ਐਸ ਦੇ ਰੈਜੀਡੈਂਸੀਅਲ ਵਿੰਗ ਦੇ ਟਰਾਇਲ ਸਮਾਪਤ

ਪਿਛਲੀਆਂ ਸਰਕਾਰਾਂ ਦੇ ਕਾਰਜਕਾਲ ਦੌਰਾਨ ਬੈਲ ਗੱਡੀਆਂ ਦੀਆਂ ਦੌੜਾਂ ‘ਤੇ ਰੋਕ ਲੱਗੀ ਸੀ

ਕਿਲਾ ਰਾਏਪੁਰ ਪੇਂਡੂ ਓਲੰਪਿਕ 2026 ਦੇ ਦੂਜੇ ਦਿਨ ਬੈਲ ਗੱਡੀਆਂ ਦੀ ਦੌੜ ਨਾਲ ਗੂੰਜਿਆ ਮੈਦਾਨ

ਖੇਤੀਬਾੜੀ ਮੰਤਰੀ ਨੇ ਕੀਤਾ ਕਿਲਾ ਰਾਏਪੁਰ ਪੇਂਡੂ ਓਲੰਪਿਕ - 2026 ਦਾ ਉਦਘਾਟਨ

ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਯਤਨਸ਼ੀਲ ਹੈ ਸਰਕਾਰ : ਚੀਮਾਂ 

ਆਲ ਇੰਡੀਆ ਸਰਵਿਸਜ਼ ਟੇਬਲ ਟੈਨਿਸ ਟੂਰਨਾਮੈਂਟ ਲਈ ਪੰਜਾਬ ਟੀਮਾਂ ਦੇ ਟਰਾਇਲ 31 ਦਸੰਬਰ ਨੂੰ

ਜ਼ਿਲ੍ਹਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਦੀ ਸ਼ੁਰੂਆਤ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਵੱਲੋਂ ਝੰਡਾ ਲਹਿਰਾ ਕੇ ਕੀਤੀ ਗਈ