Saturday, May 02, 2026
BREAKING NEWS
ਇੱਕ ਦਰਦਨਾਕ ਸੜਕ ਹਾਦਸੇ ਵਿੱਚ‌ ਸੀਨੀਅਰ ਕਾਂਗਰਸੀ ਆਗੂ ਦਾ ਦੇਹਾਂਤ....ਮੈਡੀਕਲ ਕਾਲਜ ਅਤੇ ਹਸਪਤਾਲ 1 ਅਪ੍ਰੈਲ ਤੋਂ ਸਵੇਰੇ 8 ਵਜੇ ਖੁਲ੍ਹੇਗਾਪੈਟਰੋਲ, ਡੀਜ਼ਲ ਅਤੇ ਘਰੇਲੂ ਐਲ.ਪੀ.ਜੀ ਦੀ ਸਪਲਾਈ ਪੂਰੀ ਤਰ੍ਹਾਂ ਸੁਚਾਰੂ : ਡਿਪਟੀ ਕਮਿਸ਼ਨਰਮੁੱਖ ਮੰਤਰੀ ਵੱਲੋਂ ਪ੍ਰਵਾਸੀ ਪੰਜਾਬੀ ਕਾਨੂੰਨੀ ਭਾਈਚਾਰੇ ਨੂੰ ਸੂਬੇ ਦੀ ਪੁਰਾਤਨ ਸ਼ਾਨ ਦੀ ਬਹਾਲੀ ਲਈ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲਵਿਧਾਨ ਸਭਾ ਹਲਕਾ ਰਾਜਾਸਾਂਸੀ ਤੋਂ ਭਾਜਪਾ ਨੂੰ ਵੱਡਾ ਝਟਕਾਹਲਕਾ ਰਾਜਸਾਂਸੀ ਤੋਂ ਭਾਰਤੀ ਜਨਤਾ ਪਾਰਟੀ ਨੂੰ ਲੱਗਾ ਵੱਡਾ ਝਟਕਾਗੁਰਸ਼ਰਨ ਸਿੰਘ ਛੀਨਾ ਨੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਮੌਜੂਦਗੀ 'ਚ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਵਜੋਂ ਕਾਰਜਭਾਰ ਸੰਭਾਲਿਆਅਟਾਰੀ ਬਾਰਡਰ ‘ਤੇ ਰਿਟਰੀਟ ਸੈਰਮਨੀ ਦਾ ਨਵਾਂ ਟਾਈਮ ਮਹਾ ਸ਼ਿਵਰਾਤਰੀ ਮੌਕੇ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਸਿੰਘ ਮਾਨ ਨੇ ਸ੍ਰੀ ਰਣਕੇਸ਼ਵਰ ਮਹਾਦੇਵ ਮੰਦਰ ਵਿਖੇ ਮੱਥਾ ਟੇਕਿਆ, ਪੰਜਾਬ ਦੀ ਸ਼ਾਂਤੀ ਅਤੇ ਖ਼ੁਸ਼ਹਾਲੀ ਲਈ ਕੀਤੀ ਪ੍ਰਾਰਥਨਾਗੈਂਗਸਟਰਾਂ ‘ਤੇ ਵਾਰ’ ਦਾ 26ਵਾਂ ਦਿਨ: ਪੰਜਾਬ ਪੁਲਿਸ ਨੇ 571 ਥਾਵਾਂ 'ਤੇ ਕੀਤੀ ਛਾਪੇਮਾਰੀ; 193 ਕਾਬੂ

Malwa

ਨੋਰ੍ਹਾ ਰਿਚਰਡਜ਼ ਥੀਏਟਰ ਫ਼ੈਸਟੀਵਲ ਦੇ ਛੇਵੇਂ ਦਿਨ ‘ਪਾਰਕ’ ਨਾਟਕ ਦੀ ਪੇਸ਼ਕਾਰੀ

December 08, 2023 11:44 AM
SehajTimes

ਪਟਿਆਲਾ :- ਪੰਜਾਬੀ ਯੂਨੀਵਰਸਿਟੀ ਵਿਖੇ ਚੱਲ ਰਹੇ ‘ਨੌਵੇਂ ਨੋਰ੍ਹਾ ਰਿਚਰਡਜ਼ ਥੀਏਟਰ ਫ਼ੈਸਟੀਵਲ’ ਦੇ ਛੇਵੇਂ ਦਿਨ ਉੱਘੇ ਲੇਖਕ ਅਤੇ ਫਿ਼ਲਮ ਅਭਿਨੇਤਾ ਮਾਨਵ ਕੌਲ ਵੱਲੋਂ ਲਿਖਿਤ ਨਾਟਕ ‘ਪਾਰਕ’ ਨੂੰ ‘ਦਾ ਲੈਬੋਰੇਟਰੀ ਡਰਾਮਾ ਸੋਸਾਇਟੀ’ ਦੀ ਟੀਮ ਵੱਲੋਂ ਸ਼ੋਭਿਤ ਮਿਸ਼ਰਾ ਦੀ ਨਿਰਦੇਸ਼ਨਾ ਹੇਠ ਪੇਸ਼ ਕੀਤਾ ਗਿਆ।
ਯੂਨੀਵਰਸਿਟੀ ਦੇ ਯੁਵਕ ਭਲਾਈ ਵਿਭਾਗ, ਨੌਰਥ ਜ਼ੋਨ ਕਲਚਰਲ ਸੈਂਟਰ ਪਟਿਆਲਾ ਅਤੇ ਸਾਰਥਕ ਰੰਗਮੰਚ ਅਤੇ ਸੋਸ਼ਲ ਵੈਲਫੇਅਰ

 

ਸੁਸਾਇਟੀ,ਪਟਿਆਲਾ ਵੱਲੋਂ ਕਰਵਾਏ ਜਾ ਰਹੇ ਇਸ ਥੀਏਟਰ ਫ਼ੈਸਟੀਵਲ ਵਿੱਚ ਪੇਸ਼ ਕੀਤਾ ਗਿਆ ਇਹ ਇਹ ਇੱਕ ਕਾਮੇਡੀ ਨਾਟਕ ਸੀ ਜਿਸ ਵਿੱਚ ਤਿੰਨ ਲੋਕ ਇੱਕ ਪਾਰਕ ਵਿੱਚ ਆਪਣੀ ਜਗ੍ਹਾ ਲਈ ਲੜਦੇ ਵਿਖਾਈ ਦਿੰਦੇ ਹਨ। ਨਾਟਕ ਦੀ ਕਹਾਣੀ ਅਨੁਸਾਰ ਪਾਰਕ ਵਿੱਚ ਤਿੰਨ ਬੈਂਚ ਹਨ ਅਤੇ ਬੈਠਣ ਵਾਲੇ ਵੀ ਤਿੰਨ ਹੀ ਜਣੇ ਹਨ ਪਰ ਫਿਰ ਵੀ ਉਨ੍ਹਾਂ ਨੂੰ ਇਹ ਕਾਫੀ ਨਹੀਂ ਜਾਪਦੇ। ਤਿੰਨੋ ਜਣੇ ਆਪੋ ਆਪਣੇ ਢੰਗ ਨਾਲ਼ ਆਪਣੀ ਪਸੰਦ ਦੇ ਬੈਂਚ ਉੱਤੇ ਬੈਠਣ ਲਈ ਵੱਖ-ਵੱਖ ਅੰਦਾਜ਼ ਵਿੱਚ ਦਾਅਵੇ ਠੋਕਦੇ ਹਨ। ਹਲਕੇ ਫੁਲਕੇ ਮਜ਼ਾਕੀਆ ਅੰਦਾਜ਼ ਵਿੱਚ ਸ਼ੁਰੂ ਹੁੰਦਾ ਹੋਇਆ ਇਹ ਨਾਟਕ ਥਾਂ ਹੜੱਪਣ ਅਤੇ ਮਲਕੀਅਤ ਪ੍ਰਾਪਤ ਕਰਨ ਸੰਬੰਧੀ ਮਨੁੱਖ ਦੀ ਬਿਰਤੀ ਉੱਤੇ ਤਿੱਖੇ ਕਟਾਖਸ਼ ਕਰਦਿਆਂ ਗੰਭੀਰ ਟਿੱਪਣੀਆਂ ਕਰਦਾ ਹੈ।

 

 ਨਾਟਕ ਦੀ ਕਹਾਣੀ ਅਨੁਸਾਰ ਹਰ ਕਿਸੇ ਦੇ ਪਾਰਕ ਵਿੱਚ ਹੋਣ ਦੇ ਆਪਣੇ ਕਾਰਨ ਹਨ ਅਤੇ ਬੈਠਣ ਲਈ ਹਰ ਕੋਈ ਇੱਕ ਵਿਸ਼ੇਸ਼ ਬੈਂਚ ਚਾਹੁੰਦਾ ਹੈ ਅਤੇ ਇਸ ਤਰ੍ਹਾਂ ਦਲੀਲਾਂ ਦੀ ਇੱਕ ਲੜੀ ਸ਼ੁਰੂ ਹੁੰਦੀ ਹੈ ਕਿਉਂਕਿ ਤਿੰਨੋਂ ਆਪਣੀਆਂ ਮਨਪਸੰਦ ਸੀਟਾਂ ਦੀ ਮਲਕੀਅਤ ਦਾ ਦਾਅਵਾ ਕਰਨਾ ਚਾਹੁੰਦੇ ਹਨ। ਪਾਤਰਾਂ ਵਿਚਕਾਰ ਵਿਚਾਰਾਂ ਦਾ ਆਦਾਨ-ਪ੍ਰਦਾਨ ਸ਼ੁਰੂ ਵਿੱਚ ਉਨ੍ਹਾਂ ਦੀ ਜਾਤ, ਨਸਲ ਅਤੇ ਧਰਮ ਵਿੱਚ ਅੰਤਰ ਨੂੰ ਉਜਾਗਰ ਕਰਦਾ ਹੈ, ਪਰ ਛੇਤੀ ਹੀ ਅਰਬ ਯੁੱਧ, ਕਸ਼ਮੀਰ ਦੀ ਬਗਾਵਤ, ਨਕਸਲਵਾਦ ਅਤੇ ਤਿੱਬਤ ਦੀ ਆਜ਼ਾਦੀ ਦੀ ਲਹਿਰ ਵਰਗੇ ਅੰਤਰਰਾਸ਼ਟਰੀ ਮੁੱਦੇ ਵੀ ਸਾਹਮਣੇ ਆਉਂਦੇ ਹਨ। ਨਾਟਕ ਦੇਖਣ ਵਿੱਚ ਮਜ਼ਾਕੀਆ ਲਗਦਾ ਹੈ ਪਰ ਪ੍ਰਤੀਕਾਤਮਕ  ਸੰਵਾਦ, ਤਿੱਖੇ ਵਿਅੰਗ, ਗੱਲਬਾਤ ਦੇ ਮਨੋਵਿਗਿਆਨਕ ਪਹਿਲੂ ਇਸ ਨੂੰ ਗੰਭੀਰ ਸਕ੍ਰਿਪਟ ਵਜੋਂ ਪੇਸ਼ ਕਰਦੇ ਹਨ।
ਇਸ ਨਾਟਕ ਨੂੰ ਮੰਚ ਉੱਤੇ ਸੋਭਿਤ ਮਿਸ਼ਰਾ, ਦਲਜੀਤ ਸਿੰਘ, ਹੈਪੀ ਬੋਕੋਲੀਆ ਅਤੇ ਰਮਨਦੀਪ ਕੌਰ ਨੇ ਪੇਸ਼ ਕੀਤਾ। ਲਾਈਟਿੰਗ ਅਤੇ ਸੰਗੀਤ ਜੁਗਲ ਕੌਸ਼ਲ ਨੇ ਸੰਭਾਲਿਆ।

 


ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਅਵਤਾਰ ਅਰੋੜਾ ਨੇ ਨਾਟਕ ਦੀ ਤਾਰੀਫ਼ ਕਰਦਿਆਂ ਕਿਹਾ ਕਿ ਨਾਟਕ ਸਮਾਜ ਵਿੱਚ ਫੈਲੀਆਂ ਕੁਰੀਤੀਆਂ ਨੂੰ ਉਜਾਗਰ ਕਰ ਕੇ ਇੱਕ ਨਵੀਂ ਸੇਧ ਦਿੰਦਾ ਹੈ। ਵਿਸ਼ੇਸ਼ ਮਹਿਮਾਨ ਨਵਜੋਤ ਸਿੰਘ ਬਜਾਜ ਨੇ ਫ਼ੈਸਟੀਵਲ ਦੀ ਪ੍ਰਸ਼ੰਸ਼ਾ ਕਰਦਿਆਂ ਕਿਹਾ ਕਿ ਹਰ ਨਾਟਕ ਨੂੰ ਸਮੇਂ ਉੱਤੇ ਸ਼ੁਰੂ ਕਰਨਾ ਵੀ ਇਸ ਮੇਲੇ ਦੀ ਇੱਕ ਚੰਗੀ ਪ੍ਰਾਪਤੀ ਹੈ। ਯੁਵਕ ਭਲਾਈ ਵਿਭਾਗ ਦੇ ਇੰਚਾਰਜ ਡਾ. ਗਗਨਦੀਪ ਥਾਪਾ ਨੇ ਆਪਣੇ ਸ਼ਾਇਰਾਨਾ ਅੰਦਾਜ਼ ਵਿੱਚ ਨਾਟਕ ਦੀ ਪ੍ਰਸ਼ੰਸ਼ਾ ਕੀਤੀ ਅਤੇ ਦਰਸ਼ਕਾਂ ਦਾ ਧੰਨਵਾਦ ਕੀਤਾ। ਫੈਸਟੀਵਲ ਦਾ ਸੰਚਾਲਨ ਡਾ. ਇੰਦਰਜੀਤ ਕੌਰ ਨੇ ਕੀਤਾ।

Have something to say? Post your comment

 

More in Malwa

ਕੈਬਨਿਟ ਮੰਤਰੀ ਸ਼੍ਰੀ ਹਰਦੀਪ ਸਿੰਘ ਮੁੰਡੀਆਂ ਵੱਲੋਂ ਜਨਗਣਨਾ ਲਈ 'ਸਵੈ-ਗਣਨਾ' ਪੋਰਟਲ ਦਾ ਉਦਘਾਟਨ; 30 ਅਪ੍ਰੈਲ ਤੋਂ 14 ਮਈ ਤੱਕ ਲੋਕ ਖੁਦ ਦਰਜ ਕਰ ਸਕਣਗੇ

ਨਰਿੰਦਰ ਭਿੰਡਰ ਅਕਾਲੀ ਦਲ ਵਾਰਿਸ ਪੰਜਾਬ ਦੇ ਬੁਲਾਰੇ ਨਿਯੁਕਤ

ਜਿਲ੍ਹਾ ਰੂਰਲ ਐਨ.ਜੀ.ਓ. ਕਲੱਬਜ ਐਸੋਸੀਏਸ਼ਨ ਮੋਗਾ ਦੀ ਹੋਈ ਚੋਣ

ਜਨਗਣਨਾ 2027 ਦੇ ਸਵੈ-ਗਣਨਾ ਪੜਾਅ ਦਾ ਬਾਕਰਪੁਰ ਵਿਖੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਵੱਲੋਂ ਆਪਣੀ ਜਾਣਕਾਰੀ ਪੋਰਟਲ ਤੇ ਭਰ ਕੇ ਸ਼ੁਰੂਆਤ

ਦਸੌਧਾ ਸਿੰਘ ਵਾਲਾ ਦੇ ਬਾਰਮੀ ਜਮਾਤ ਦੇ ਵਿਦਿਆਰਥੀਆਂ ਵਲੋਂ ਬਲਾਸਟਰ ਮੇਲਾ ਲਗਾਇਆ ਗਿਆ

ਵਰਲਡ ਪ੍ਰੈੱਸ ਫ੍ਰੀਡਮ ਡੇ ਮੌਕੇ ਮੀਡੀਆ ਪਰਸ਼ਨਜ਼ ਦੇ ਸਨਮਾਨ ਲਈ ਵਿਸ਼ੇਸ ਸਮਾਗਮ 3 ਮਈ ਨੂੰ ਫਰੰਟ ਲਾਈਨ ਤੋਂ ਲੈ ਕੇ ਸੁਰਖੀਆਂ ਤੱਕ,ਪੱਤਰਕਾਰ ਸਾਡੇ ਤੱਕ ਸੱਚ ਪਹੁੰਚਾਉਂਦੇ ਹਨ ਸੱਚ ਵਿਸੇ਼ ਤੇ ਪ੍ਰੈੱਸ ਦੀ ਅਹਿਮ ਭੂਮਿਕਾ ‘ਤੇ ਕੀਤੀ ਜਾਵੇਗੀ ਚਰਚਾ - ਪ੍ਰਧਾਨ ਡਾ. ਸੌਰਭ ਕਪੂਰ

ਮਜ਼ਦੂਰ ਵਰਗ ਸਮਾਜ ਦੀ ਰੀੜ੍ਹ ਦੀ ਹੱਡੀ, ਇਨ੍ਹਾਂ ਦਾ ਸਤਿਕਾਰ ਕਰਨਾ ਸਾਡਾ ਫ਼ਰਜ਼ : ਹਰਚੰਦ ਸਿੰਘ ਬਰਸਟ

ਪ੍ਰੈਸ ਕਲੱਬ ਸਮਾਣਾ ਦੇ ਪ੍ਰਧਾਨ ਅਸ਼ੋਕ ਕੁਮਾਰ ਵੱਲੋਂ ਸ਼੍ਰੀ ਸਾਈ ਨਾਥ ਮੰਦਰ ਵਿਖੇ ਵਿਸ਼ਾਲ ਭੰਡਾਰੇ ਦਾ ਆਯੋਜਨ

ਪਿੰਡ ਰਾਏਪੁਰ ਮੰਡਲਾਂ ਵਾਸੀਆਂ ਨੇ ਪੰਜਾਬ ਸਰਕਾਰ ਵੱਲੋਂ ਬੇਅਦਬੀ ਵਿਰੁੱਧ ਸਖ਼ਤ ਕਾਨੂੰਨ ਬਣਾਉਣ ਲਈ ਕੀਤਾ ਗੁਰੂ ਸਾਹਿਬ ਦਾ ਸ਼ੁਕਰਾਨਾ, ਵਿਸ਼ੇਸ਼ ਬੱਸ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ

ਵਿਧਾਇਕ ਕੁਲਵੰਤ ਸਿੰਘ ਬਾਜੀਗਰ ਦੀ ਵਿਸ਼ੇਸ਼ ਪਹਿਲਕਦਮੀ, ਸਰਕਾਰੀ ਸਕੂਲ ਆਫ ਐਮੀਨੈਂਸ ਦੇ ਵਿਦਿਆਰਥੀਆਂ ਨੂੰ ਦਿਖਾਈ ਵਿਧਾਨ ਸਭਾ ਦੀ ਕਾਰਵਾਈ