ਮੋਗਾ : ਜਿਲ੍ਹਾ ਰੂਰਲ ਐਨਜੀਓ ਕਲੱਬਜ ਐਸੋਸੀਏਸ਼ਨ ਮੋਗਾ ਦੀ ਜਿਲ੍ਹਾ ਪੱਧਰੀ ਚੋਣ ਮੁੱਖ ਦਫਤਰ ਬਸਤੀ ਗੋਬਿੰਦਗੜ੍ਹ ਵਿਖੇ ਹੋਈ। ਇਸ ਸਬੰਧੀ ਡੈਲੀਗੇਟ ਇਜਲਾਸ ਸੱਦਿਆ ਗਿਆ। ਜਿਸ ਵਿੱਚ ਸਾਰੇ ਬਲਾਕਾ ਦੇ ਆਹੁਦੇਦਾਰ ਹਾਜਰ ਹੋਏ। ਸਭ ਤੋਂ ਪਹਿਲਾਂ ਪਿਛਲੇ ਸਾਲਾ ਦੌਰਾਨ ਰੂਰਲ ਐਨਜੀਓ ਕਲੱਬਜ ਵੱਲੋਂ ਕੀਤੇ ਗਏ ਕੰਮ ਅਤੇ ਪ੍ਰੋਜੈਕਟਾਂ ਬਾਰੇ ਵਿਚਾਰ ਚਰਚਾ ਕੀਤੀ ਗਈ। ਜ਼ਿਲ੍ਹਾ ਪ੍ਰਧਾਨ ਹਰਭਿੰਦਰ ਸਿੰਘ ਜਾਨੀਆ ਤੇ ਦੋ ਸਾਲਾਂ ਦਾ ਲੇਖਾ ਜੋਖਾ ਉਹ ਪੇਸ਼ ਕੀਤਾ। ਉਸ ਤੋਂ ਬਾਅਦ ਡਾ. ਬਲਦੇਵ ਸਿੰਘ ਧੂੜਕੋਟ ਨੇ ਇਸ ਚਰਚਾ ਦੇ ਵਿੱਚ ਹਿੱਸਾ ਲਿਆ। ਹਰਜਿੰਦਰ ਸਿੰਘ ਚੁਗਾਵਾਂ ਨੇ ਇਸ ਬਾਰੇ ਆਪਣਾ ਪੱਖ ਰੱਖਿਆ। ਇਸ ਤੋਂ ਜ਼ਿਲ੍ਹਾ ਪ੍ਰਧਾਨ ਹਰਭਿੰਦਰ ਸਿੰਘ ਜਾਨੀਆ ਨੇ ਪਹਿਲੀ ਮੌਜੂਦਾ ਕਮੇਟੀ ਨੂੰ ਭੰਗ ਕੀਤਾ, ਉਪਰੰਤ ਗੋਕਲ ਚੰਦ ਬੁੱਘੀਪੁਰਾ, ਹਰਜਿੰਦਰ ਸਿੰਘ ਚੁਗਾਵਾਂ, ਡਾ. ਬਲਦੇਵ ਸਿੰਘ ਧੂੜਕੋਟ (ਤਿੰਨੇ ਅਬਜਰਵਰ) ਨੂੰ ਨਵੇਂ ਅਹੁੱਦੇਦਾਰਾਂ ਨੂੰ ਚੁਨਣ ਲਈ ਬੇਨਤੀ ਕੀਤੀ। ਮੋਜੂਦਾ ਇਜਲਾਸ ਵਿੱਚੋਂ ਸਾਰੇ ਅਹੁੱਦਿਆ ਲਈ 6 ਬਲਾਕਾਂ ਵਿਚੋਂ ਤਿੰਨ-ਤਿੰਨ ਮੈਂਬਰ ਚੁਣੇ ਗਏ। ਬਲਾਕਾਂ ਦੇ ਚੁਣੇ ਹੋਏ ਅਹੁਦੇਦਾਰਾਂ ਵਿੱਚੋਂ ਜਿਲ੍ਹਾ ਕਮੇਟੀ ਵਾਸਤੇ ਨਾਮ ਪੇਸ਼ ਕੀਤੇ ਗਏ, ਉਹਨਾਂ ਨਾਵਾਂ ਵਿੱਚੋਂ ਵਾਰੀ ਵਾਰੀ ਜਿਲ੍ਹਾ ਕਮੇਟੀ ਲਈ ਅਹੁੱਦੇਦਾਰ ਚੁਣੇ ਗਏ। ਉਨ੍ਹਾਂ ਵਿਚੋਂ ਜਿਲ੍ਹਾਂ ਕਮੇਟੀ ਦੀ ਸਰਬ ਸੰਮਤੀ ਨਾਲ ਚੋਣ ਕੀਤੀ ਗਈ। ਇਸ ਚੋਣ ਵਿੱਚੋਂ ਸਰਬ ਸੰਮਤੀ ਨਾਲ ਹਰਜਿੰਦਰ ਸਿੰਘ ਚੁਗਾਵਾ ਨੂੰ ਸਰਪ੍ਰਸਤ, ਡਾ. ਬਲਦੇਵ ਸਿੰਘ ਨੂੰ ਮੁੱਖ ਸਲਾਹਕਾਰ, ਬਾਬਾ ਗੁਰਪਾਲ ਸਿੰਘ ਨੂੰ ਚੈਅਰਮੈਨ, ਹਰਭਿੰਦਰ ਸਿੰਘ ਜਾਨੀਆਂ ਨੂੰ ਪ੍ਰਧਾਨ, ਰੇਸ਼ਮ ਸਿੰਘ ਜੀਤਾ ਸਿੰਘ ਵਾਲਾ ਨੂੰ ਸੀਨੀਅਰ ਮੀਤ ਪ੍ਰਧਾਨ, ਡਾ. ਰਵੀਨੰਦਨ ਕੁਮਾਰ ਸ਼ਰਮਾ ਮੀਤ ਪ੍ਰਧਾਨ, ਭਵਨਦੀਪ ਸਿੰਘ ਪੁਰਬਾ ਜਰਨਲ ਸਕੱਤਰ, ਰਾਮ ਸਿੰਘ ਜਾਨੀਆ ਸਹਾਇਕ ਸਕੱਤਰ, ਕੁਲਦੀਪ ਸਿੰਘ ਸੰਘਲਾ ਨੂੰ ਖਜਾਨਚੀ, ਰਘਬੀਰ ਸਿੰਘ ਸਮਾਧ ਭਾਈ ਨੂੰ ਆਡੀਟਰ, ਰਾਜ ਕੁਮਾਰ ਘੋਲੀਆ ਨੂੰ ਜੱਥੇਬੰਧਕ ਸਕੱਤਰ, ਜਗਰੂਪ ਸਿੰਘ ਸਰੋਆ ਨੂੰ ਪ੍ਰੈਸ ਸਕੱਤਰ, ਕੁਲਵੰਤ ਸਿੰਘ ਪੱਤੂ ਹੀਰਾ ਸਿੰਘ ਅਤੇ ਜਗਤਾਰ ਸਿੰਘ ਜਾਨੀਆ ਨੂੰ ਸ਼ੋਸ਼ਲ ਮੀਡੀਆ ਇੰਚਾਰਜ, ਸਾਬਕਾ ਤਹਿਸੀਲਦਾਰ ਗੁਰਮੀਤ ਸਿੰਘ ਸਹੋਤਾ ਨੂੰ ਲੀਗਲ ਐਡਵਾਈਜਰ, ਦਵਿੰਦਰ ਸਿੰਘ ਗਿੱਲ ਅਤੇ ਕਮਲਜੀਤ ਸਿੰਘ ਧੂੜਕੋਟ ਨੂੰ ਐਗਜੈਕਟਿਵ ਮੈਂਬਰ ਚੁਣਿਆ ਗਿਆ।
ਇਸ ਮੌਕੇ ਉਪਰੋਕਤ ਤੋਂ ਇਲਾਵਾ ਟਰੱਸਟੀ ਅਵਤਾਰ ਸਿੰਘ ਘੋਲੀਆ, ਟਰੱਸਟੀ ਰਣਜੀਤ ਸਿੰਘ ਧਾਲੀਵਾਲ, ਟਰੱਸਟੀ ਮੈਡਮ ਨਰਜੀਤ ਕੋਰ ਬਰਾੜ, ਜਸਵੰਤ ਸਿੰਘ ਪੁਰਾਣੇ ਵਾਲਾ, ਜਗਜੀਤ ਸਿੰਘ ਖੈਹਿਰਾ, ਜਗਤਾਰ ਸਿੰਘ ਜਾਨੀਆ, ਕੁਲਵਿੰਦਰ ਸਿੰਘ ਰਾਮੂੰਵਾਲਾ, ਹਰਜਿੰਦਰ ਸਿੰਘ ਘੋਲੀਆ, ਜਸਵੀਰ ਕੌਰ ਬੁੱਘੀਪੁਰਾ, ਸੁਖਦੇਵ ਸਿੰਘ ਢੇਸੀ ਗਗੜਾ, ਹਰਮਿੰਦਰ ਸਿੰਘ, ਹਰਮਨਦੀਪ ਸਿੰਘ, ਮਨਮੋਹਨ ਸਿੰਘ ਚੀਮਾ, ਕਾਕਾ ਮੁੰਨਣ ਆਦਿ ਮੁੱਖ ਤੌਰ ਤੇ ਹਾਜਰ ਸਨ।