ਸਮਾਣਾ : ਪ੍ਰੈਸ ਕਲੱਬ ਸਮਾਣਾ ਦੇ ਪ੍ਰਧਾਨ ਅਸ਼ੋਕ ਕੁਮਾਰ ਅਤੇ ਉਨ੍ਹਾਂ ਦੇ ਪਰਿਵਾਰ ਵਲੋਂ ਸਥਾਨਕ ਸ਼੍ਰੀ ਸਾਈਨਾਥ ਮੰਦਰ (ਮਾਈਸਰ ਰੋਡ )ਵਿਖੇ ਸਰਵਹਿਤ ਕਲਿਆਣ ਲਈ ਕੜੀ ਚਾਵਲ ਅਤੇ ਜਲੇਬੀਆਂ ਦੇ ਵਿਸ਼ਾਲ ਭੰਡਾਰਾ ਆਯੋਜਨ ਕੀਤਾ ਗਿਆ। ਇਸ ਭੰਡਾਰੇ ਵਿੱਚ ਹਜ਼ਾਰਾਂ ਹੀ ਸ਼ਰਧਾਲੂਆਂ ਨੇ ਸ੍ਰੀ ਸਾਈਨਾਥ ਮੰਦਰ ਵਿਖੇ ਮੱਥਾ ਟੇਕ ਕੇ ਲੰਗਰ ਗ੍ਰਹਿਣ ਕੀਤਾ ਇਹ ਭੰਡਾਰਾ ਇਲਾਕੇ ਦੀ ਤਰੱਕੀ, ਖੁਸ਼ਹਾਲੀ ਅਤੇ ਸਮਾਜਿਕ ਭਲਾਈ ਦੀ ਭਾਵਨਾ ਨਾਲ ਲਗਾਇਆ ਗਿਆ, ਇਸ ਭੰਡਾਰੇ ਵਿਚ ਪ੍ਰੈਸ ਕਲੱਬ ਦੇ ਮੈਂਬਰਾਂ ਤੇ ਸਾਈਨਾਥ ਮੰਦਰ ਕਮੇਟੀ ਦੇ ਮੈਂਬਰਾਂ ਅਤੇ ਇਲਾਕੇ ਦੇ ਲੋਕਾਂ ਨੇ ਵੱਧ ਚੜ੍ਹ ਕੇ ਸੇਵਾ ਕੀਤੀ
ਇਸ ਪਵਿੱਤਰ ਸਮਾਗਮ ਦੌਰਾਨ ਸ਼ਾਮ ਤੋਂ ਹੀ ਸ਼ਰਧਾਲੂਆਂ ਦੀ ਭਾਰੀ ਭੀੜ ਮੰਦਰ ਵਿੱਚ ਉਮੜੀ ਰਹੀ। ਅਤੇ ਦੇਰ ਰਾਤ ਤੱਕ ਇਹ ਭੰਡਾਰਾ ਚਲਦਾ ਰਿਹਾ ਹਜ਼ਾਰਾਂ ਦੀ ਗਿਣਤੀ ਵਿੱਚ ਪਹੁੰਚੇ ਭਗਤਾਂ ਨੇ ਭੰਡਾਰਾ ਛਕਿਆ ਅਤੇ ਸੇਵਾ ਕਰਕੇ ਧਾਰਮਿਕ ਪੁੰਨ ਪ੍ਰਾਪਤ ਕੀਤਾ। ਸ਼੍ਰੀ ਸਾਈ ਨਾਥ ਮੰਦਿਰ ਭਗਤੀਮਈ ਰੰਗ ਵਿੱਚ ਰੰਗਿਆ ਹੋਇਆ ਸੀ ਅਤੇ ਹਰ ਪਾਸੇ ਸੇਵਾ, ਸਹਿਯੋਗ ਅਤੇ ਭਾਈਚਾਰੇ ਦੀ ਭਾਵਨਾ ਸਪਸ਼ਟ ਨਜ਼ਰ ਆ ਰਹੀ ਸੀ।
ਇਸ ਮੌਕੇ ਪ੍ਰੈਸ ਕਲੱਬ ਸਮਾਣਾ ਦੇ ਪ੍ਰਧਾਨ ਅਸ਼ੋਕ ਕੁਮਾਰ ਨੇ ਕਿਹਾ ਕਿ, “ਸਰਵਹਿਤ ਕਲਿਆਣ ਸਿਰਫ ਇੱਕ ਸ਼ਬਦ ਨਹੀਂ, ਸਗੋਂ ਇਹ ਸਾਡੀ ਸੋਚ ਅਤੇ ਜ਼ਿੰਮੇਵਾਰੀ ਹੈ। ਅਸੀਂ ਇਲਾਕੇ ਦੀ ਤਰੱਕੀ, ਖੁਸ਼ਹਾਲੀ ਅਤੇ ਸਮਾਜ ਸੇਵਾ ਲਈ ਹਮੇਸ਼ਾ ਵਚਨਬੱਧ ਹਾਂ। ਅਜਿਹੇ ਸੇਵਾਮਈ ਕਾਰਜ ਲੋਕਾਂ ਵਿੱਚ ਏਕਤਾ,ਪਿਆਰ ਅਤੇ ਭਾਈਚਾਰੇ ਨੂੰ ਮਜ਼ਬੂਤ ਕਰਦੇ ਹਨ। ਸਾਡਾ ਮਕਸਦ ਸਿਰਫ ਖ਼ਬਰਾਂ ਤੱਕ ਸੀਮਿਤ ਨਹੀਂ, ਸਗੋਂ ਸਮਾਜ ਵਿੱਚ ਸਕਾਰਾਤਮਕ ਬਦਲਾਅ ਲਿਆਉਣਾ ਵੀ ਹੈ।”
ਉਨ੍ਹਾਂ ਨੇ ਅੱਗੇ ਕਿਹਾ ਕਿ ਪ੍ਰੈਸ ਕਲੱਬ ਸਮਾਣਾ ਭਵਿੱਖ ਵਿੱਚ ਵੀ ਸਮਾਜਿਕ ਅਤੇ ਧਾਰਮਿਕ ਕਾਰਜਾਂ ਵਿੱਚ ਅਗਵਾਈ ਕਰਦਾ ਰਹੇਗਾ ਅਤੇ ਹਰ ਵਰਗ ਦੇ ਲੋਕਾਂ ਨੂੰ ਨਾਲ ਜੋੜ ਕੇ ਇਲਾਕੇ ਦੀ ਤਰੱਕੀ ਲਈ ਯਤਨ ਜਾਰੀ ਰੱਖੇਗਾ।
ਇਸ ਮੌਕੇ ਮੰਦਰ ਕਮੇਟੀ ਦੇ ਪ੍ਰਧਾਨ ਪ੍ਰਦੀਪ ਮਿੱਤਲ ਨੇ ਪ੍ਰੈਸ ਕਲੱਬ ਸਮਾਣਾ ਦੇ ਪ੍ਰਧਾਨ ਅਸ਼ੋਕ ਕੁਮਾਰ ਤੇ ਉਨ੍ਹਾਂ ਦੇ ਪਰਿਵਾਰ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਅਜਿਹੇ ਕਾਰਜ ਸਮਾਜ ਵਿੱਚ ਸਾਂਝ ਅਤੇ ਸਹਿਯੋਗ ਦੀ ਭਾਵਨਾ ਨੂੰ ਮਜ਼ਬੂਤ ਕਰਦੇ ਹਨ। ਭੰਡਾਰੇ ਦੀ ਸਫਲਤਾ ਲਈ ਸਾਰੇ ਸੇਵਾਦਾਰਾਂ ਅਤੇ ਸਹਿਯੋਗੀਆਂ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ।
ਅੰਤ ਵਿੱਚ ਅਰਦਾਸ ਕਰਕੇ ਸਰਬਤ ਦੇ ਭਲੇ ਦੀ ਕਾਮਨਾ ਕੀਤੀ ਗਈ ਅਤੇ ਸਮਾਗਮ ਦੀ ਸਮਾਪਤੀ ਕੀਤੀ ਗਈ। ਇਸ ਮੌਕੇ ਬਹਾਵਲਪੁਰ ਮਹਾਂ ਸੰਘ ਸਮਾਣਾ ਦੇ ਸਰਪ੍ਰਸਤ ਲਾਲਾ ਭਵਾਨੀ ਰਾਮ, ਬਹਾਵਲਪੁਰ ਮਹਾਂਸੰਘ ਨੇਤਾ ਤਰਲੋਕ ਚੰਦ, ਵੀਬੂ ਬਾਂਸਲ (ਨੂਰੀ ) ਗੁਰਦੀਪ ਸ਼ਰਮਾ ਜਸਵਿੰਦਰ ਸਿੰਘ ਦਰਦ ਨੂਰੀ ਬਾਂਸਲ,ਸਮਾਜ ਸੇਵਕ ਪਵਨ ਸ਼ਾਸਤਰੀ, ਰਜਿੰਦਰ ਫਤਿਹਪੁਰ, ਦੀਵਾਨ ਥਰੇਜਾ,ਰਮਨ ਗੁਪਤਾ,ਜਿੰਮੀ, ਮੰਦਿਰ ਕਮੇਟੀ ਪ੍ਰਧਾਨ ਪ੍ਰਦੀਪ ਮਿੱਤਲ, ਸ਼ੇਖਰ ਸ਼ਰਮਾ,ਹੁਸਨ ਲਾਲ ਗਰਗ,ਅਮਿਤ ਕੁਮਾਰ, ਹਰਪ੍ਰੀਤ ਸਿੰਘ, ਮੁਕੇਸ਼ ਮਿਨੋਚਾ, ਲੋਕ ਰਾਜ ਮਿਨੋਚਾ, ਸੰਜੇ ਕੁਮਾਰ ਮਿਨੋਚਾ ਆਦਿ ਹਾਜ਼ਰ ਸਨ ਫੋਟੋ ਕੈਪਸ਼ਨ... ਪ੍ਰੈਸ ਕਲੱਬ ਸਮਾਣਾ ਦੇ ਪ੍ਰਧਾਨ ਅਸ਼ੋਕ ਕੁਮਾਰ ਅਤੇ ਮੰਦਰ ਕਮੇਟੀ ਦੇ ਆਗੂ ਭੰਡਾਰਾ ਵਰਤਾਉਂਦੇ ਹੋਏ (2) ਫੋਟੋ ਕੈਪਸ਼ਨ ਸ੍ਰੀ ਸਾਈਨਾਥ ਮੰਦਰ ਵਿਖੇ ਸ਼ਰਧਾਲੂ ਲੰਗਰ ਛਕਦੇ ਹੋਏ