Tuesday, September 16, 2025

Articles

ਮਾਂ : ਰੱਬ ਤੋਂ ਉੱਚਾ ਰੁਤਬਾ ਤੇਰਾ...

November 16, 2023 11:06 AM
ਸਟੇਟ ਐਵਾਰਡੀ ਮਾਸਟਰ ਸੰਜੀਵ ਧਰਮਾਣੀ

ਮਾਵਾਂ ਹੁੰਦੀਆਂ ਠੰਢੀਆਂ ਛਾਵਾਂ ,

ਸੇਵਾ ਕਰੋ ਤੁਸੀਂ ਚਾਵਾਂ ਨਾਲ ,
ਭਾਗਾਂ ਨਾਲ ਇਹ ਸੇਵਾ ਮਿਲਦੀ ,
ਰਹਿੰਦੇ ਜੋ ਹਮੇਸ਼ਾ ਮਾਵਾਂ ਨਾਲ।
 ਮਾਵਾਂ ਦਾ ਲਾਡ - ਦੁਲਾਰ ਬਈ ਲੋਕੋ !
ਹੁੰਦਾ ਹੈ ਬਹੁਤ ਹੀ ਭਾਵਾਂ ਨਾਲ ,
ਮਾਵਾਂ ਦੀ ਸੇਵਾ ਮਿਲੇ ਲੋਕੋ !
ਮਿਲੇ ਇਹ ਵੱਡਿਆਂ ਭਾਗਾਂ ਨਾਲ ।
ਕਈਆਂ ਨੇ ਜਸ ਖੱਟਿਆ ਬਥੇਰਾ ,
ਸੇਵਾ ਕਰਕੇ ਮਾਵਾਂ ਦੀ ,
ਮਾਵਾਂ ਨੂੰ ਭੁੱਲ ਜਾਇਓ ਨਾ ਲੋਕੋ !
ਅੰਗ - ਸੰਗ ਰਹਿਓ ਇਹਨਾਂ ਮਾਵਾਂ ਦੀ ।
 ਮਾਵਾਂ ਤਾਈਂ ਇਹ ਜੱਗ ਸੁਹਾਂਦਾ ,
 ਮਾਵਾਂ ਨਾਲ ਘਰ ਸਵਰਗ ਬਣ ਜਾਂਦਾ ;
ਕਰਿਓ ! ਸੇਵਾ ਤੁਸੀਂ ਮਾਵਾਂ ਦੀ ,
ਮਾਵਾਂ ਹੁੰਦੀਆਂ ਠੰਢੀਆਂ ਛਾਵਾਂ ,
ਸੇਵਾ ਕਰਿਓ ! ਤੁਸੀਂ ਮਾਵਾਂ ਦੀ ,
 ਸੇਵਾ ਕਰਿਓ ਤੁਸੀਂ ਮਾਵਾਂ ਦੀ ! 
( ਦੁਨੀਆ ਦਾ ਸਭ ਤੋਂ ਪਿਆਰਾ , ਉੱਚਾ ਤੇ ਸੁੱਚਾ ਸ਼ਬਦ " ਮਾਂ " ਹੈ )
 ਸਟੇਟ ਐਵਾਰਡੀ ਮਾਸਟਰ ਸੰਜੀਵ ਧਰਮਾਣੀ
( ਪ੍ਰਸਿੱਧ ਲੇਖਕ ) ਸ਼੍ਰੀ ਅਨੰਦਪੁਰ ਸਾਹਿਬ
  ਸਾਹਿਤ ਵਿੱਚ ਕੀਤੇ ਕਾਰਜਾਂ ਲਈ ਲੇਖਕ ਦਾ ਨਾਂ ਇੰਡੀਆ ਬੁੱਕ ਆੱਫ਼ ਰਿਕਾਰਡਜ਼ ਵਿੱਚ ਦਰਜ ਹੈ।

Have something to say? Post your comment