Sunday, May 11, 2025

Malwa

ਮਾਂ ਬੋਲੀ ਪੰਜਾਬੀ ਲਈ ਸ਼ਲਾਘਾਯੋਗ ਕਦਮ

November 02, 2023 04:48 PM
ਅਸ਼ਵਨੀ ਸੋਢੀ

ਮਾਲੇਰਕੋਟਲਾ : - “ ਵਿਸ਼ਵ ਪੰਜਾਬੀ ਸਭਾ ਕੈਨੇਡਾ  ਦੇ ਚੇਅਰਮੈਨ ਡਾ ਦਲਬੀਰ ਸਿੰਘ ਕਥੂਰੀਆ ਜੀ “ ਵੱਲੋਂ ਅਸ਼ੋਕ ਬਾਂਸਲ , ਸੁੱਖੀ ਬਰਾੜ ਤੇ ਪਾਲੀ ਭੁਪਿੰਦਰ ਦਾ ਸਵਾਗਤੀ ਸਮਾਰੋਹ 29 ਅਕਤੂਬਰ ਐਤਵਾਰ ਸ਼ਾਮ 6 ਵਜੇ ਤੋਂ 8 ਵਜੇ ਤੱਕ “ ਵਿਸ਼ਵ ਪੰਜਾਬੀ ਭਵਨ “ ਵਿਲੇਜ਼ ਆਫ਼ ਇੰਡੀਆ ,114 ਕੈਨੇਡੀ ਰੋਡ ਬਰੇਂਮਪਟਨ ਵਿਖੇ ਕਰਾਇਆ ਗਿਆ । ਬਹੁਤ ਸਾਰੀਆਂ ਸੰਸਥਾਵਾਂ ਦੇ ਔਹਦੇਦਾਰ ਤੇ ਅਦਬੀ ਸ਼ਖ਼ਸੀਅਤਾਂ ਨੇ ਇਸ ਸਨਮਾਨ ਸਮਾਰੋਹ ਵਿੱਚ ਆਪਣੀ ਸ਼ਿਰਕਤ ਕੀਤੀ । ਪ੍ਰਧਾਨਗੀ ਮੰਡਲ ਵਿੱਚ ਅਸ਼ੋਕ ਬਾਂਸਲ , ਸੁੱਖੀ ਬਰਾੜ , ਪਾਲੀ ਭੁਪਿੰਦਰ , ਸ ਸ਼ੁਬੇਗ ਸਿੰਘ ਕਥੂਰੀਆ ਜੀ , ਡਾ ਅਫ਼ਜ਼ਲ ਰਾਜ  ਤੇ ਬਾਬਾ ਨਜ਼ਮੀ ਜੀ ਸੁਸ਼ੋਭਿਤ ਸਨ । ਇਸ ਪ੍ਰੋਗਰਾਮ ਦੇ ਹੋਸਟ ਗੁਰਮਿੰਦਰਪਾਲ ਸਿੰਘ ਆਹਲੂਵਾਲੀਆ ਨੇ ਸਟੇਜ ਦੀ ਜ਼ੁੰਮੇਵਾਰੀ ਨੂੰ ਬਾਖ਼ੂਬੀ ਨਿਭਾਇਆ ਜੋਕਿ ਕਾਬਿਲੇ ਤਾਰੀਫ਼ ਸੀ । ਇਕਬਾਲ ਮਾਹਲ ਜੀ ਨੇ ਅਸ਼ੋਕ ਬਾਂਸਲ ਨੂੰ ਜੀ ਆਇਆਂ ਕਹਿੰਦਿਆਂ ਉਹਨਾਂ ਦੀ ਜਾਣ ਪਹਿਚਾਣ ਕਰਾਈ । ਅਸ਼ੋਕ ਬਾਂਸਲ ਜੀ ਨੇ ਬਹੁਤ ਹੀ ਬੇਸ਼ਕੀਮਤੀ ਖੋਜ ਗੀਤਕਾਰਾਂ ਦੇ ਬਾਰੇ ਚ ਜਾਣਕਾਰੀ ਸਾਂਝੀ ਕੀਤੀ ।ਬਹੁਤ ਸਲਾਹੁਣਯੋਗ ਉਪਰਾਲਾ ਹੈ ਉਹਨਾਂ ਦੀ ਕਿਤਾਬ “ ਮਿੱਟੀ ਨਾ ਫਰੋਲ ਜੋਗੀਆ” । ਅਸ਼ੋਕ ਬਾਂਸਲ ਪੰਜਾਬੀ ਗੀਤਾਂ ਦੇ ਇਨਸਾਈਕਲੋਪੀਡੀਆ ਦੇ ਨਾਮ ਨਾਲ ਜਾਣੇ ਜਾਂਦੇ ਹਨ । ਪਾਲੀ ਭੁਪਿੰਦਰ ਸਿੰਘ ਉੱਘੇ ਥੀਏਟਰ ਅਤੇ ਸਕਰੀਨ ਲੇਖਕ, ਨਿਰਦੇਸ਼ਕ ਅਤੇ ਥੀਏਟਰ ਵਿਦਵਾਨ ਹਨ। ਉਹਨਾਂ ਪੰਜਾਬੀ ਨਾਟਕ ਅਤੇ ਰੰਗਮੰਚ ਬਾਰੇ ਆਪਣੇ ਵਿਚਾਰਾਂ ਨੂੰ ਸਾਂਝਾ ਕੀਤਾ । ਸੁੱਖੀ ਬਰਾੜ ਜੀ ਨੇ ਆਪਣੇ ਗੀਤਾਂ ਤੇ ਸਮਾਜਿਕ ਕੰਮਾਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਤੇ ਇੱਕ ਬਹੁਤ ਖ਼ੂਬਸੂਰਤ ਪੰਜਾਬੀ ਗੀਤ ਨੂੰ ਆਪਣੀ ਮਿੱਠੀ ਅਵਾਜ਼ ਵਿੱਚ ਗਾ ਕੇ ਪੇਸ਼ਕਾਰੀ ਕੀਤੀ । ਕਥੂਰੀਆ ਜੀ ਦੇ ਉਪਰਾਲਿਆਂ ਦੀ ਸਰਾਹਣਾ ਵੀ ਕੀਤੀ , ਮਾਂ ਬੋਲੀ ਪੰਜਾਬੀ ਲਈ ਜੋ ਯਤਨ ਕਰ ਰਹੇ ਹਨ ਤੇ ਵਿਸ਼ਵ ਪੰਜਾਬੀ ਭਵਨ ਦਾ ਨਿਰਮਾਨ ਕਰਨਾ ਬਹੁਤ ਸ਼ਲਾਘਾਯੋਗ ਕਦਮ ਹੈ । ਕੁਝ ਕਵੀਆਂ ਨੇ ਆਪਣੀਆਂ ਰਚਨਾਵਾਂ ਦੀ ਪੇਸ਼ਕਾਰੀ ਕੀਤੀ । ਇਸ ਸਨਮਾਨ ਸਮਾਰੋਹ ਮੌਕੇ ਬਾਬਾ ਨਜ਼ਮੀ ਜੀ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ । ਐਮ ਪੀ ਦੀਪਕ ਆਨੰਦ ਜੀ ਆਪਣੇ ਕੀਮਤੀ ਰੁਝੇਵਿਆਂ ਵਿੱਚੋਂ ਸਮਾਂ ਨਿਕਾਲ ਕੇ ਵਿਸ਼ਵ ਪੰਜਾਬੀ ਭਵਨ ਪਹੁੰਚ ਕੇ ਸੁੱਖੀ ਬਰਾੜ ਜੀ , ਡਾ ਦਲਬੀਰ ਸਿੰਘ ਕਥੂਰੀਆ ਜੀ ਤੇ ਇਕਬਾਲ ਮਾਹਲ ਜੀ ਨੂੰ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ । ਡਾ ਦਲਬੀਰ ਸਿੰਘ ਕਥੂਰੀਆ ਜੀ ਨੇ ਆਏ ਹੋਏ ਵਿਸ਼ੇਸ਼ ਮਹਿਮਾਨਾਂ ਨੂੰ ਵਿਸ਼ੇਸ਼ ਸਨਮਾਨ ਦੇ ਕੇ ਸਨਮਾਨਿਤ ਕੀਤਾ ਤੇ ਹਾਜ਼ਰੀਨ ਮਹਿਮਾਨਾਂ ਦਾ ਧੰਨਵਾਦ ਕੀਤਾ

Have something to say? Post your comment

 

More in Malwa

ਲੋੜ ਪੈਣ ‘ਤੇ ਕੀਤਾ ਜਾਵੇਗਾ ਜ਼ਿਲ੍ਹਾ ਪਟਿਆਲਾ ਵਿੱਚ ਬਲੈਕਆਊਟ : ਜ਼ਿਲ੍ਹਾ ਮੈਜਿਸਟਰੇਟ

ਪੰਜਾਬ ਸਰਕਾਰ ਹਰ ਤਰ੍ਹਾਂ ਦੀ ਐਮਰਜੈਂਸੀ ਸਥਿਤੀ ਨਾਲ ਨਜਿੱਠਣ ਲਈ ਤਿਆਰ : ਡਾ. ਬਲਬੀਰ ਸਿੰਘ

ਬਲੈਕਆਊਟ ਤੋਂ ਕੁਝ ਸਮਾਂ ਪਹਿਲਾ ਕਰਾਂਗੇ ਸੂਚਿਤ : ਡਿਪਟੀ ਕਮਿਸ਼ਨਰ  

ਜ਼ਿਲ੍ਹਾ ਨਿਵਾਸੀ ਕਿਸੇ ਵੀ ਤਰ੍ਹਾਂ ਦੀ ਸੋਸ਼ਲ ਮੀਡੀਆ ਖ਼ਬਰ ਜਾਂ ਅਫ਼ਵਾਹ ਉਪਰ ਬਿਨ੍ਹਾਂ ਪੜਤਾਲ ਕੀਤੇ ਯਕੀਨ ਨਾ ਕਰਨ ਤੇ ਨਾ ਹੀ ਅੱਗੇ ਫੈਲਾਉਣ-ਡਾ. ਪ੍ਰੀਤੀ ਯਾਦਵ

ਰਾਸ਼ਨ ਦੀ ਘਾਟ ਬਾਰੇ ਅਫਵਾਹਾਂ ਅਧਾਰਹੀਨ : ਡਿਪਟੀ ਕਮਿਸ਼ਨਰ

ਜ਼ਿਲ੍ਹਾ ਮੈਜਿਸਟ੍ਰੇਟ ਡਾ. ਪ੍ਰੀਤੀ ਯਾਦਵ ਨੇ ਜ਼ਰੂਰੀ ਵਸਤੂਆਂ ਦੀ ਜਮ੍ਹਾਂਖੋਰੀ ਵਿਰੁੱਧ ਸਖ਼ਤ ਹੁਕਮ ਜਾਰੀ ਕੀਤੇ

ਡਿਪਟੀ ਕਮਿਸ਼ਨਰ ਨੇ ਸਿਵਲ ਡਿਫੈਂਸ ਮੌਕ ਡ੍ਰਿਲ ਤੇ ਬਲੈਕ ਆਊਟ ਦੌਰਾਨ ਜ਼ਿਲ੍ਹਾ ਨਿਵਾਸੀਆਂ ਵੱਲੋਂ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ

ਆਰਸੇਟੀ ਵੱਲੋਂ ਫਾਸਟ ਫੂਡ ਸਟਾਲ ਕੋਰਸ ਦੀ ਸ਼ੁਰੂਆਤ

ਗ੍ਰਿਫਤਾਰ ਕਿਸਾਨਾਂ ਨੂੰ ਜੇਲ੍ਹ ਚੋਂ ਕੀਤਾ ਰਿਹਾਅ 

ਦਾਮਨ ਬਾਜਵਾ ਨੇ ਭੰਡਾਰੇ ਚ ਭਰੀ ਹਾਜ਼ਰੀ