Thursday, July 18, 2024
BREAKING NEWS
ਅੰਬਾਲਾ ਵਿੱਚ ਕਿਸਾਨਾਂ ਨੇ ਕੀਤਾ ਪ੍ਰਦਰਸ਼ਨਬੀਬੀ ਰਜਨੀ ਦੀ ਕਾਸਟ ਅਤੇ ਕਰੂ ਨੇ ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ "ਵਿਸ਼ਵਾਸ ਦਾ ਬੂਟਾ" ਦੀ ਸ਼ੁਰੂਆਤ ਕੀਤੀਸੰਭਾਵੀ ਹੜ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਕੰਟਰੋਲ ਰੂਮ ਸਥਾਪਿਤਜੰਮੂ ਕਸ਼ਮੀਰ ਦੇ ਡੋਡਾ ਵਿੱਚ ਸੇਨਾ ਤੇ ਅਤਿਵਾਦੀਆਂ ਵਿਚਾਲੇ ਹੋਈ ਫ਼ਾਇਰਿੰਗਕੈਨੇਡਾ ਦੇ PM ਟਰੂਡੋ ਪਹੁੰਚੇ ਦਿਲਜੀਤ ਦੋਸਾਂਝ ਦੇ ਸ਼ੋਅ ‘ਚ ਹੱਥ ਜੋੜ ਕੇ ਬੁਲਾਈ ‘ਸਤਿ ਸ੍ਰੀ ਅਕਾਲ’ਕੇਜਰੀਵਾਲ ਸ਼ਰਾਬ ਨੀਤੀ ਮਾਮਲੇ ਦਾ ਸਰਗਨਾ : ਈਡੀਜਲੰਧਰ ’ਚ ਵੈਸ਼ਨੋ ਦੇਵੀ ਤੋਂ ਆ ਰਹੀ ਵੰਦੇ ਭਾਰਤ ਐਕਸਪ੍ਰੈਸ ’ਤੇ ਹੋਈ ਪੱਥਰਬਾਜ਼ੀਅਸੀਂ ਦਿੱਲੀ ਜਾਣ ਲਈ ਹੀ ਘਰੋਂ ਨਿਕਲੇ ਸੀ : ਡੱਲੇਵਾਲਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ ਹਰਿਆਣਾ ਸਰਕਾਰ ਨੂੰ ਸ਼ੰਭੂ ਬਾਰਡਰ ਇਕ ਹਫ਼ਤੇ ਦੇ ਅੰਦਰ ਅੰਦਰ ਖੋਲ੍ਹਣ ਦੇ ਹੁਕਮਪਾਨੀਪਤ : ਭਾਜਪਾ ਦੇ ਸੀਨੀਅਰ ਆਗੂ ਵਿਜੈ ਜੈਨ ਨੇ ਦਿੱਤਾ ਮੁਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ; ਕਾਂਗਰਸ ਵਿਚ ਹੋਏ ਸ਼ਾਮਲ

International

ਨਵਜੀਤ ਸਿੰਘ ਸੋਹਾਤਾ ਸਰਕਾਰੀ ਫਿਜੀ ਪੁਲਸ ਬੈਚ ਨਾਲ ਪੱਗ ਬੰਨ੍ਹਣ ਵਾਲਾ ਪਹਿਲਾ ਸਿੱਖ ਸਿਪਾਹੀ ਬਣਿਆ

October 23, 2023 08:12 PM
SehajTimes

ਫਿਜੀ ਪੁਲਸ ਫੋਰਸ ਵਿਚ ਸੇਵਾ ਕਰਦੇ ਸਿੱਖ ਭਾਈਚਾਰੇ ਲਈ ਚੰਗੀ ਖ਼ਬਰ ਹੈ। ਆਈਲੈਂਡ ਰਾਸ਼ਟਰ ਦੀ ਪੁਲਸ ਫੋਰਸ ਵੱਲੋਂ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਲਈ ਵਰਦੀ ਵਿੱਚ ਬਦਲਾਅ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਸ ਮਨਜ਼ੂਰੀ ਤੋਂ ਬਾਅਦ ਨਵਜੀਤ ਸਿੰਘ ਸੋਹਾਤਾ ਸਰਕਾਰੀ ਫਿਜੀ ਪੁਲਸ ਬੈਚ ਨਾਲ ਪੱਗ ਬੰਨ੍ਹਣ ਵਾਲਾ ਪਹਿਲਾ ਸਿੱਖ ਸਿਪਾਹੀ ਬਣ ਗਿਆ ਹੈ।

 

ਇਹ ਮੰਨਦੇ ਹੋਏ ਕਿ ਵਿਭਿੰਨਤਾ ਅਤੇ ਸਮਾਵੇਸ਼ਿਤਾ ਦਾ ਸਨਮਾਨ ਪੁਲਿਸਿੰਗ ਖੇਤਰ ਵਿਚ ਸਫਲਤਾ ਲਈ ਅਟੁੱਟ ਅੰਗ ਹਨ, ਕਾਰਜਕਾਰੀ ਪੁਲਸ ਕਮਿਸ਼ਨਰ ਜੂਕੀ ਫੋਂਗ ਚਿਊ ਨੇ ਅਧਿਕਾਰਤ ਫਿਜੀ ਪੁਲਸ ਬੈਚ ਨਾਲ ਦਸਤਾਰ ਪਹਿਨਣ ਨੂੰ ਮਨਜ਼ੂਰੀ ਦੇ ਦਿੱਤੀ। 20 ਸਾਲਾ ਪੁਲਸ ਕਾਂਸਟੇਬਲ ਸੋਹਾਤਾ ਓਪਨ ਮਾਰਕੀਟ ਭਰਤੀ ਮੁਹਿੰਮ ਵਿੱਚੋਂ ਚੁਣੇ ਜਾਣ ਤੋਂ ਬਾਅਦ ਨਸੋਵਾ ਵਿੱਚ ਬੇਸਿਕ ਰਿਕਰੂਟਸ ਕੋਰਸ ਦੀ ਸਿਖਲਾਈ ਵਿੱਚੋਂ ਲੰਘ ਰਹੇ ਬੈਚ 66 ਦਾ ਇੱਕ ਮੈਂਬਰ ਹੈ। ਇੱਕ ਸ਼ਰਧਾਲੂ ਸਿੱਖ ਸੋਹਾਤਾ ਨੇ ਅਕੈਡਮੀ ਵਿੱਚ ਦਾਖਲਾ ਲਿਆ, ਇਹ ਜਾਣਦੇ ਹੋਏ ਕਿ ਸਿਖਲਾਈ ਦੀਆਂ ਜ਼ਰੂਰਤਾਂ ਦੌਰਾਨ ਉਸ ਨੂੰ ਨਿੱਜੀ ਵਿਸ਼ਵਾਸ ਦੀਆਂ ਕੁਰਬਾਨੀਆਂ ਦੇਣੀਆਂ ਪੈਣਗੀਆਂ।

 

ਫਿਜੀ ਪੁਲਸ ਨੇ ਇੱਕ ਬਿਆਨ ਵਿੱਚ ਕਿਹਾ,"ਹਾਲਾਂਕਿ ਪੁਲਸ ਦੇ ਕਾਰਜਕਾਰੀ ਕਮਿਸ਼ਨਰ ਨੇ ਸੋਹਾਤਾ ਦੇ ਅਧਿਕਾਰਾਂ ਦਾ ਸਨਮਾਨ ਕਰਦੇ ਹੋਏ,ਅਧਿਕਾਰਤ ਫਿਜੀ ਪੁਲਸ ਬੈਚ ਦੇ ਨਾਲ ਪੱਗ ਪਹਿਨਣ ਦੀ ਮਨਜ਼ੂਰੀ ਦੇ ਦਿੱਤੀ ਹੈ।" ਕਮਿਸ਼ਨਰ ਚਿਊ ਨੇ ਕਿਹਾ ਕਿ ਇਹ ਕਦਮ ਸਮਾਨਤਾ ਅਤੇ ਵਿਭਿੰਨਤਾ ਦੇ ਬੁਨਿਆਦੀ ਸਿਧਾਂਤਾਂ ਨੂੰ ਬਰਕਰਾਰ ਰੱਖਣ ਲਈ ਸੰਸਥਾ ਦੀ ਵਚਨਬੱਧਤਾ ਦਾ ਪ੍ਰਮਾਣ ਹੈ। ਸਟੈਨਲੀ ਬ੍ਰਾਊਨ ਦੀ ਇੱਕ ਕਿਤਾਬ, 'ਫਿਜੀ ਪੁਲਸ ਫੋਰਸ ਦਾ ਇਤਿਹਾਸ' ਅਨੁਸਾਰ 1910 ਦੇ ਦਹਾਕੇ ਦੇ ਸ਼ੁਰੂ ਵਿੱਚ ਪਹਿਲੇ ਸਿੱਖ ਕਾਂਸਟੇਬਲਾਂ ਦੀ ਭਰਤੀ ਕੀਤੀ ਗਈ ਸੀ। ਫਿਜੀ ਦੇ ਉੱਤਰੀ ਡਿਵੀਜ਼ਨ ਦੇ ਡ੍ਰੇਕੇਤੀ ਪਿੰਡ ਤੋਂ ਸਬੰਧਤ ਸੋਹਾਤਾ ਨੇ ਆਪਣੇ ਤਜ਼ਰਬੇ ਨੂੰ ਸਾਂਝਾ ਕਰਦੇ ਹੋਏ ਕਿਹਾ ਕਿ ਪਹਿਲਾਂ ਆਪਣੇ ਪਰਿਵਾਰ ਤੋਂ ਦੂਰ ਰਹਿਣਾ ਮੁਸ਼

ਕਲ ਸੀ।

Have something to say? Post your comment