ਅੰਮ੍ਰਿਤਸਰ ਅੱਜ ਪੰਜਾਬੀ ਫਿਲਮ ਵਾਈਟ ਪੰਜਾਬ ਦੇ ਕਲਾਕਾਰ ਅੱਜ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿੱਖੇ ਨਤਮਸਤਕ ਹੋਣ ਲਈ ਪੁੱਜੇ ਇਸ ਮੌਕੇ ਫਿਲਮ ਟੀਮ ਨੇ ਗੁਰੂ ਘਰ ਵਿੱਚ ਮੱਥਾ ਟੇਕਿਆ ਤੇ ਸਰਬਤ ਦੇ ਭਲੇ ਦੀ ਅਰਦਾਸ ਕੀਤੀ ਤੇ ਕੱਲ ਰਿਲੀਜ਼ ਹੋਣ ਜਾ ਰਹੀ ਫਿਲਮ ਨੂੰ ਲੈ ਕੇ ਵਾਹਿਗੁਰੂ ਅੱਗੇ ਫਿਲਮ ਦੀ ਚੜ੍ਹਦੀ ਕਲਾ ਦੀ ਕਾਮਨਾ ਕੀਤੀ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਫਿਲਮ ਦੇ ਕਲਾਕਾਰਾਂ ਨੇ ਦੱਸਿਆ ਕਿ ਚਿੱਟੇ ਦੇ ਰਾਹੀ ਵਾਈਟ ਨੂੰ ਬਾਹਰ ਬਹੁਤ ਗ਼ਲਤ ਤਰੀਕੇ ਦੇ ਨਾਲ ਪੇਸ਼ ਕੀਤਾ ਗਿਆ ਉਨਾ ਕਿਹਾ ਕਿ ਵਾਈਟ ਮੁਹੱਬਤ ਦਾ ਰੰਗ ਹੈ। ਵਾਈਟ ਅਮਨ ਸ਼ਾਂਤੀ ਦਾ ਰੰਗ ਹੈ ਵਾਈਟ ਕਪਾ ਵਾਈਟ ਫੁੱਲ ਹਨ ਵਾਈਟ ਕੁਰਤਾ ਪਜਾਮਾ ਪਾ ਕੇ ਅਸੀਂ ਟੋਰ ਨਾਲ ਬਾਹਰ ਘੁੰਮੀਦਾ ਹੈ।
ਉਹਨਾਂ ਕਿਹਾ ਕਿ ਇਹ ਗੈਂਗ ਵਾਰ ਦੇ ਉੱਤੇ ਫਿਲਮ ਬਣਾਈ ਗਈ ਹੈ।ਉਹਨਾਂ ਕਿਹਾ ਕਿ ਹਰ ਇਕ ਯੂਥ ਦੇ ਨਾਲ ਇਹ ਫਿਲਮ ਮੈਚ ਖਾਂਦੀ ਹੈ। ਉਹਨਾਂ ਕਿਹਾ ਕਿ ਪੋਲੀਟੀਕਲ ਕਿੱਦਾਂ ਯੂਥ ਨੂੰ ਜੂਸ ਕਰਦੀ ਹੈ ਯੂਨੀਵਰਸਿਟੀ ਦੇ ਮੁੰਡੇ ਕੁੜੀਆਂ ਉੱਤੇ ਹੀ ਰੀਅਲ ਲਾਈਫ ਤੇ ਬਣਾਈ ਗਈ ਹੈ।
ਉਹਨਾਂ ਕਿਹਾ ਇਸ ਫਿਲਮ ਵਿੱਚ ਕੋਈ ਲੈਕਚਰ ਨਹੀਂ ਦਿੱਤਾ ਗਿਆ ਸਿਰਫ ਸੱਚਾਈ ਦਿਖਾਈ ਗਈ ਹੈ। ਨਾ ਕਿਸੇ ਦਾ ਪੱਖ ਲਿਆ ਗਿਆ ਨਾ ਕਿਸੇ ਦੇ ਬਾਰੇ ਗੱਲ ਕੀਤੀ ਗਈ ਹੈ।ਇਹ ਦਰਸ਼ਕ ਹੀ ਦੱਸਣਗੇ ਕਿ ਇਹ ਫਿਲਮ ਉਹਨਾਂ ਨੂੰ ਕਿਸ ਤਰ੍ਹਾਂ ਦੀ ਲੱਗਦੀ ਹੈ ਉਣਾ ਕਿਹਾ ਕੱਲ੍ਹ 13 ਅਕਤੂਬਰ ਨੂੰ ਇਹ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਉਹਨਾਂ ਕਿਹਾ ਕਿ ਚੰਗੀਆਂ ਚੀਜ਼ਾਂ ਵੀ ਵੇਖਣੀਆਂ ਚਾਹੀਦੀਆਂ ਹਨ ਹਰ ਇੱਕ ਦਾ ਆਪਣਾ ਹੱਕ ਬਣਦਾ ਹੈ ਉਣਾ ਕਿਹਾ ਜਿਸ ਨੇ ਜੋ ਕੰਮ ਕੀਤਾ ਹੈ ਉਸ ਨੂੰ ਮਾਲਕ ਨੇ ਉਸ ਦਾ ਫਲ ਦੇਣਾ ਹੈ। ਸਾਰੀ ਫਿਲਮ ਟੀਮ ਨੇ ਚੰਗੀ ਮਿਹਨਤ ਨਾਲ ਕੰਮ ਕੀਤਾ ਹੈ।