ਡੇਰਾਬੱਸੀ, (ਹਰਵਿੰਦਰ ਹੈਰੀ) : ਡੇਰਾਬੱਸੀ ਹਲਕੇ ਦੇ ਸ਼ਹਿਰਾਂ ਅਤੇ ਪਿੰਡਾਂ ਵਿੱਚ ਆਏ ਦਿਨ ਚੋਰੀਂ ਦੀਆਂ ਵਾਰਦਾਤਾਂ ਵਿਚ ਦਿਨੋਂ ਦਿਨ ਵਾਧਾ ਹੁੰਦਾ ਜਾ ਰਿਹਾ ਹੈ ਪਰ ਪੁਲਿਸ ਪ੍ਰਸ਼ਾਸਨ ਆਪਣੀ ਕੋਸ਼ਿਸ਼ ਵਿੱਚ ਮਸ਼ਰੂਫ ਹੈ ਜਿਸ ਕਾਰਨ ਲੋਕਾਂ ਵਿੱਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ।
ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਕਾਲੋਨੀ ਵਾਸੀ ਦੁਖੀ
ਇਕ ਪਾਸੇ ਲੋਕ ਚੋਰੀ ਦੀ ਵਾਰਦਾਤ ਤੋਂ ਦੁਖੀ ਹਨ ਦੂਜਾ ਪੁਲਿਸ ਦੀ ਕਾਰਵਾਈ ਤੋਂ ਉਸ ਤੋਂ ਵੀ ਵੱਧ ਦੁਖੀ ਹਨ ਕਿਉਂਕਿ ਚੋਰੀ ਦੀ ਘਟਨਾ ਦੇ ਵਾਪਰਨ ਦੇ ਬਾਅਦ ਵੀ ਮਾਮਲਾ ਦਰਜ ਕਰਨ ਕਾਰਵਾਈ ਵਿੱਚ ਢਿੱਲ ਗੁਜ਼ਾਰੀ ਜਾ ਰਹੀ ਹੈ। ਏਹੇ ਤਾਜ਼ਾ ਮਾਮਲਾ ਮੁਬਾਰਿਕਪੁਰ ਚੌਂਕੀ ਦੇ ਅਧੀਨ ਆਉਂਦੇ ਪਿੰਡ ਦਫ਼ਰਪੁਰ ਦੀ ਗੁਰੂ ਨਾਨਕ ਕਾਲੋਨੀ ਦਾ ਹੈ ਜਿਥੇ ਕਿ ਚੋਰਾਂ ਨੇ 12 ਸਤੰਬਰ ਨੂੰ ਘਰ ਦੇ ਮਾਲਕਾਂ ਦੇ ਡਿਊਟੀ ਜਾਣ ਮਗਰੋਂ ਏਹੇ ਵਾਰਦਾਤ ਨੂੰ ਅੰਜਾਮ ਦਿੱਤਾ ਅਤੇ ਘਰ ਵਿਚੋਂ ਸੋਨੋ ਚਾਂਦੀ ਦੇ ਗਹਿਣੇ ਸਮੇਤ ਨਕਦੀ ਵੀ ਲੈਕੇ ਫ਼ਰਾਰ ਹੋ ਗਏ। ਜਾਣਕਾਰੀ ਦਿੰਦਿਆਂ ਪਿੰਡ ਦਫ਼ਰਪੁਰ ਦੀ ਗੁਰੂ ਨਾਨਕ ਕਾਲੋਨੀ ਵਿੱਖੇ ਰਹਿੰਦੇ ਚੰਦਨ ਭੱਟ ਪੁੱਤਰ ਲੱਛਮੀ ਭੱਟ ਵਾਸੀ ਮਕਾਨ ਨੰਬਰ 104 ਗਲੀ ਨੰਬਰ 8 ਨੇ ਦਸਿਆ ਕਿ ਉਹ ਬੀਤੀ 12 ਸਤੰਬਰ ਨੂੰ ਸਵੇਰੇ ਚੰਡੀਗੜ੍ਹ ਵਿੱਖੇ ਆਪਣੀ ਪ੍ਰਾਈਵੇਟ ਕੰਪਨੀ ਵਿੱਚ ਡਿਊਟੀ ਉਤੇ ਚਲਾ ਗਿਆ ਅਤੇ ਉਸਦੀ ਪਤਨੀ ਸੋਨੀਆ ਭੱਟ ਘਰ ਨੂੰ ਤਾਲਾ ਲੱਗਾ ਕਿ ਆਪਣੀ ਡਿਊਟੀ ਉਤੇ ਚਲੀ ਗਈ। ਜਦੋਂ ਉਸਦੀ ਘਰਵਾਲੀ ਆਪਣੀ ਡਿਊਟੀ ਤੋਂ ਸ਼ਾਮ ਨੂੰ 6:30 ਉਤੇ ਘਰ ਆਈ ਤਾਂ ਉਸਨੇ ਦੇਖਿਆ ਕਿ ਘਰ ਦਾ ਤਾਲਾ ਟੁੱਟਿਆ ਹੋਇਆ ਸੀ ਅਤੇ ਘਰ ਦੀ ਕੁੰਡੀ ਲੱਗੀ ਹੋਈ ਸੀ। ਜਦੋਂ ਮੈਂ ਘਰ ਆਕੇ ਵੇਖਿਆ ਤਾਂ ਘਰ ਅੰਦਰ ਸਾਰਾ ਸਮਾਨ ਖਿਲਰਿਆ ਪਿਆ ਸੀ। ਜਦੋਂ ਚੈਕ ਕੀਤਾ ਗਿਆ ਤਾਂ ਅਲਮਾਰੀ ਵਿੱਚ ਪਏ ਸੋਨੋ ਚਾਂਦੀ ਦੇ ਗਹਿਣੇ ਅਤੇ 40 ਹਜ਼ਾਰ ਰੁਪਏ ਚੋਰੀ ਹੋ ਗਏ। ਇਸ ਸੰਬੰਧੀ ਪੁਲਿਸ ਨੇ ਚੰਦਨ ਭੱਟ ਦੇ ਬਿਆਨ ਦੇ ਅਧਾਰ ਉਤੇ ਮੁਕੱਦਮਾ ਨੰਬਰ 280 ਮਿਤੀ 20 ਸਤੰਬਰ 2023 ਦੇ ਅਧੀਨ ਆਈਪੀਸੀ ਦੀ ਧਾਰਾ ਦੇ ਤਹਿਤ 454 ਅਤੇ 380 ਤਹਿਤ ਮਾਮਲਾ ਦਰਜ ਕਰ ਦਿੱਤਾ ਗਿਆ।
ਚੋਰਾਂ ਨੇ ਪੂਰਾ ਕਹਿਰ ਮਚਾ ਰੱਖਿਆ ਹੈ : ਕਾਲੋਨੀ ਵਾਸੀ
ਇੱਥੇ ਹੀ ਗੱਲ ਕਰਦੇ ਹੋਏ ਕਾਲੋਨੀ ਵਾਸੀਆਂ ਨੇ ਦਸਿਆ ਕਿ ਉਹਨਾਂ ਦੀ ਗੁਰੂ ਨਾਨਕ ਕਾਲੋਨੀ ਵਿੱਚ ਚੋਰਾਂ ਨੇ ਪੂਰਾ ਕਹਿਰ ਮਚਾ ਰੱਖਿਆ ਹੈ ਆਏ ਦਿਨ-ਰਾਤ ਕੋਈ ਨਾ ਕੋਈ ਚੋਰੀ ਜਾਂ ਲੁੱਟ ਖੋਹ ਦੀ ਵਾਰਦਾਤ ਹੋ ਰਹੀ ਹੈ ਪਰ ਕੋਈ ਵੀ ਅਧਿਕਾਰੀ ਇਸ ਵੱਲ ਝਾਤ ਨਹੀਂ ਮਾਰ ਰਿਹਾ ਜਦਕਿ ਲੋਕਾਂ ਨੇ ਇਕੱਠੇ ਹੋ ਕੇ ਪੁਲਿਸ ਨੂੰ ਸੂਚਿਤ ਵੀ ਕੀਤਾ ਹੈ। ਉਹਨਾਂ ਨੇ ਆਮ ਆਦਮੀ ਪਾਰਟੀ ਦੇ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਤੋਂ ਮੰਗ ਕੀਤੀ ਕਿ ਇਸ ਦਾ ਕੋਈ ਪੱਕਾ ਹੱਲ ਕੀਤਾ ਜਾਵੇ ਤਾਂ ਜੋ ਏਹੇ ਘਟਨਾਵਾਂ ਨੂੰ ਠਲ੍ਹ ਪੈ ਸਕੇ।