Monday, May 12, 2025
BREAKING NEWS
ਸੋਮਵਾਰ ਤੋਂ ਮੁੜ ਖੁੱਲ੍ਹਣਗੇ ਸਾਰੇ ਵਿਦਿਅਕ ਅਦਾਰੇ: ਹਰਜੋਤ ਸਿੰਘ ਬੈਂਸਪਾਕਿਸਤਾਨ ਹਾਈ ਕਮਿਸ਼ਨ 'ਚ ਤਾਇਨਾਤ ਅਧਿਕਾਰੀ ਨੂੰ ਜਾਣਕਾਰੀ ਲੀਕ ਕਰਨ ਦੇ ਦੋਸ਼ ਹੇਠ ਔਰਤ ਸਮੇਤ ਦੋ ਜਣੇ ਗ੍ਰਿਫ਼ਤਾਰਹੁਣ ਨਹੀਂ ਹੋਵੇਗੀ ਭਾਰਤ ਪਾਕਿਸਤਾਨ ਦੀ ਲੜਾਈਮੋਹਾਲੀ: ਸਿਨੇਮਾ ਹਾਲ, ਸ਼ਾਪਿੰਗ ਮਾਲ ਸ਼ਾਮ 8:00 ਵਜੇ ਤੋਂ ਸਵੇਰੇ 6:00 ਵਜੇ ਤੱਕ ਬੰਦ ਰੱਖਣ ਦੇ ਹੁਕਮ ਦਿੱਤੇਦੇਸ਼ ‘ਚ ਹਾਈ ਅਲਰਟ ਤੋਂ ਬਾਅਦ 27 ਹਵਾਈ ਅੱਡੇ ਬੰਦ, 430 ਉਡਾਣਾਂ ਕੈਂਸਲਭਾਰਤੀ ਫੌਜ ਦਾ ਜਵਾਨ ਪੁੰਛ ‘ਚ ਪਾਕਿਸਤਾਨ ਦੀ ਗੋਲੀਬਾਰੀ ‘ਚ ਹੋਇਆ ਸ਼ਹੀਦਪੰਜਾਬ ‘ਚ ਕਈ ਥਾਂਈਂ Mock Drill ਜਾਰੀਪਟਿਆਲਾ ਵਿੱਚ ਜੰਗ ਦੀ ਸਥਿਤੀ ਨਾਲ ਨਿਪਟਣ ਲਈ ਅੱਜ ਹੋਵੇਗਾ ਅਭਿਆਸਪੰਜਾਬ ਦੇ ਸਰਹੱਦੀ ਪਿੰਡ ਹੋਣ ਲੱਗੇ ਖਾਲੀ‘ਅੱਤਵਾਦ ਖ਼ਿਲਾਫ਼ ਪੂਰਾ ਦੇਸ਼ ਇੱਕਜੁੱਟ’-ਆਪ੍ਰੇਸ਼ਨ ਸਿੰਦੂਰ ‘ਤੇ CM ਭਗਵੰਤ ਮਾਨ ਦਾ ਬਿਆਨ

Chandigarh

ਤਕਨੀਕੀ ਸਿੱਖਿਆ ਵਿਭਾਗ, ਪੰਜਾਬ ਵੱਲੋਂ 9 ਨਵੇਂ ਕੋਰਸਾਂ ਦੀ ਸ਼ੁਰੂਆਤ: ਹਰਜੋਤ ਸਿੰਘ ਬੈਂਸ

September 21, 2023 08:52 PM
SehajTimes
ਚੰਡੀਗੜ੍ਹ : ਪੰਜਾਬ ਰਾਜ ਦੇ ਨੌਜਵਾਨਾਂ ਨੂੰ ਸਮੇਂ ਦੀ ਜ਼ਰੂਰਤ ਅਨੁਸਾਰ ਹੁਨਰਮੰਦ ਕਰਨ ਲਈ  ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਵੱਲੋਂ 9 ਨਵੇਂ ਕੋਰਸ ਸ਼ੁਰੂ ਕੀਤੇ ਗਏ ਹਨ। ਇਹ ਜਾਣਕਾਰੀ ਪੰਜਾਬ ਦੇ ਤਕਨੀਕੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਦਿੱਤੀ ਗਈ।  ਉਹਨਾਂ ਦੱਸਿਆ ਕਿ ਨਵੇਂ ਸ਼ੁਰੂ ਕੀਤੇ ਗਏ ਕੋਰਸਾਂ ਵਿੱਚ ਮਲਟੀ-ਮੀਡੀਆ ਐਨੀਮੇਸ਼ਨ ਐਂਡ ਸਪੈਸ਼ਲ ਇਫੈਕਟਸ, ਸਮਾਰਟ ਫੋਨ ਟੈਕਨੀਸ਼ੀਅਨ-ਕਮ-ਐਪ ਟੈਸਟਰ, ਐਡੀਟਿਵ ਮੈਨੀਫੈਕਚਰਿੰਗ ਟੈਕਨੀਸ਼ੀਅਨ (3 ਡੀ ਪ੍ਰਿਟਿੰਗ), ਲਿਫਟ ਐਂਡ ਐਕਸੀਲੇਟਰ ਮਕੈਨਿਕ, ਡਰੋਨ ਟੈਕਨੀਸ਼ੀਅਨ, ਐਡਵਾਂਸ ਸੀ.ਐਨ.ਸੀ. ਮਸ਼ੀਨਿੰਗ, ਆਈ.ਓ.ਟੀ. ਟੈਕਨੀਸ਼ੀਅਨ (ਸਮਾਰਟ ਐਗਰੀਕਲਚਰ), ਸੋਲਰ ਟੈਕਨੀਸ਼ੀਅਨ ਅਤੇ ਮਕੈਨਿਕ ਇਲੈਕਟ੍ਰਿਕ ਵਾਹਨ ਸ਼ਾਮਲ ਹਨ। ਉਹਨਾਂ ਦੱਸਿਆ ਕਿ ਇਹਨਾਂ ਕੋਰਸਾਂ ਨੂੰ ਸ਼ੁਰੂ ਕਰਨ ਦਾ ਉਦੇਸ਼ ਸੂਬੇ ਦੇ ਨੌਜਵਾਨਾਂ ਨੂੰ ਦੇਸ਼ ਅਤੇ ਵਿਦੇਸ਼ ਵਿੱਚ ਨੌਕਰੀ ਹਾਸਲ ਕਰਨ ਦੇ ਯੋਗ ਬਣਾਉਣ ਦੇ ਨਾਲ-ਨਾਲ ਉਹਨਾਂ ਨੂੰ ਉੱਦਮੀ ਬਣਾਉਣਾ ਵੀ ਹੈ। ਸ. ਬੈਂਸ ਨੇ ਦੱਸਿਆ ਕਿ ਜਿਹੜੇ ਕੋਰਸ ਸ਼ੁਰੂ ਕੀਤੇ ਗਏ ਹਨ, ਉਹਨਾਂ ਖੇਤਰਾਂ ਵਿੱਚ ਵੱਡੇ ਪੱਧਰ 'ਤੇ ਸਿੱਖਿਅਤ ਕਾਮਿਆਂ ਦੀ ਬਹੁਤ ਮੰਗ ਹੈ।  ਤਕਨੀਕੀ ਸਿੱਖਿਆ ਮੰਤਰੀ ਨੇ ਦੱਸਿਆ ਕਿ ਇਹ ਨਵੇਂ ਕੋਰਸ ਸੂਬੇ ਦੇ 25 ਸਰਕਾਰੀ ਆਈ.ਟੀ.ਆਈ. ਵਿੱਚ ਸ਼ੁਰੂ ਕੀਤੇ ਗਏ ਹਨ ਜਿੱਥੇ ਕਿ ਇਹਨਾਂ ਕੋਰਸਾਂ ਲਈ 653 ਨਵੀਆਂ ਸੀਟਾਂ ਅਲਾਟ ਕੀਤੀਆਂ ਗਈਆਂ ਹਨ। ਉਹਨਾਂ ਦੱਸਿਆ ਕਿ ਨਵੇਂ ਕੋਰਸਾਂ ਲਈ ਅਧਿਆਪਕਾਂ ਦੀ ਭਰਤੀ ਦਾ ਕਾਰਜ ਮੁਕੰਮਲ ਕਰ ਲਿਆ ਗਿਆ ਹੈ। ਸ. ਬੈਂਸ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਰਾਜ ਦੇ ਨੌਜਵਾਨਾਂ ਨੂੰ ਸਮੇਂ ਦੀ ਜ਼ਰੂਰਤ ਅਨੁਸਾਰ ਤਕਨੀਕੀ ਮਾਹਰ ਬਣਾਉਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ।

Have something to say? Post your comment

 

More in Chandigarh

ਸੁਰੱਖਿਆ ਨੂੰ ਪਹਿਲ: ਮੁੱਖ ਮੰਤਰੀ ਮਾਨ ਨੇ ਨਾਗਰਿਕਾਂ ਨੂੰ ਡਰੋਨ/ਮਿਜ਼ਾਈਲ ਦੇ ਮਲਬੇ ਤੋਂ ਦੂਰ ਰਹਿਣ ਅਤੇ ਪੁਲਿਸ ਨੂੰ ਤੁਰੰਤ ਸੂਚਿਤ ਕਰਨ ਦੀ ਕੀਤੀ ਅਪੀਲ

ਹੰਗਾਮੀ ਸਥਿਤੀ ਨਾਲ ਨਜਿੱਠਣ ਲਈ ਭਗਵੰਤ ਮਾਨ ਸਰਕਾਰ ਵੱਲੋਂ ਪੁਖਤਾ ਤਿਆਰੀਆਂ, 47 ਕਰੋੜ ਰੁਪਏ ਦੀ ਲਾਗਤ ਨਾਲ ਅੱਗ ਬੁਝਾਊ ਮਸ਼ੀਨਰੀ ਸਰਹੱਦੀ ਜ਼ਿਲ੍ਹਿਆਂ 'ਚ ਤਾਇਨਾਤ

ਔਖੀ ਘੜੀ ਵਿੱਚ ਮਾਨ ਸਰਕਾਰ ਲੋਕਾਂ ਦੇ ਨਾਲ ਖੜ੍ਹੀ, ਕੈਬਨਿਟ ਮੰਤਰੀਆਂ ਖੁੱਡੀਆ ਤੇ ਮੁੰਡੀਆ ਨੇ ਦਿਵਾਇਆ ਵਿਸ਼ਵਾਸ਼

ਮਾਨ ਕੈਬਨਿਟ ਦਾ ਮਨੁੱਖੀ ਜਾਨਾਂ ਬਚਾਉਣ ਵਾਲਾ ਫੈਸਲਾ: ਹੁਣ ਜੰਗ ਅਤੇ ਅਤਿਵਾਦ ਪ੍ਰਭਾਵਿਤ ਲੋਕਾਂ ਨੂੰ ਵੀ ਮਿਲੇਗਾ ‘ਫਰਿਸ਼ਤੇ ਯੋਜਨਾ’ ਦਾ ਲਾਭ

ਭਾਰਤ-ਪਾਕਿ ਤਣਾਅ ਦੌਰਾਨ ਸਾਰੇ ਪੰਜਾਬੀ ਭਾਰਤੀ ਫੌਜਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਨ: ਸੰਧਵਾਂ

ਭਾਰਤੀਆਂ ਦੀ ਇੱਕਜੁਟਤਾ ਹੀ ਸਭ ਤੋਂ ਵੱਡੀ ਤਾਕਤ : ਹਰਚੰਦ ਸਿੰਘ ਬਰਸਟ

ਸ਼ਹਿਰੀ ਵਿਕਾਸ ਨੂੰ ਮਿਲੇਗੀ ਨਵੀਂ ਰਫ਼ਤਾਰ ; ਮਾਨ ਸਰਕਾਰ ਨੇ ਜ਼ਮੀਨ ਪ੍ਰਾਪਤੀ ਦੀ ਪ੍ਰਕਿਰਿਆ ਸਰਲ ਬਣਾਈ, ਪੰਜਾਬ ਵਿੱਚ ਕਿਫਾਇਤੀ ਰਿਹਾਇਸ਼ੀ ਸਕੀਮਾਂ ਨੂੰ ਮਿਲੇਗਾ ਵੱਡਾ ਹੁਲਾਰਾ

ਮਾਨ ਸਰਕਾਰ ਦਾ ਵੱਡਾ ਫੈਸਲਾ: ਪਕਿਸਤਾਨ ਤੋਂ ਹੁੰਦੀ ਅਤਿਵਾਦੀ ਫੰਡਿੰਗ ਉਤੇ ਸਖ਼ਤ ਹਮਲਾ, ਸਰਹੱਦ ਉਤੇ ਲੱਗੇਗੀ ਐਂਟੀ ਡਰੋਨ ਪ੍ਰਣਾਲੀ

ਮੋਹਾਲੀ: ਸਿਨੇਮਾ ਹਾਲ, ਸ਼ਾਪਿੰਗ ਮਾਲ ਸ਼ਾਮ 8:00 ਵਜੇ ਤੋਂ ਸਵੇਰੇ 6:00 ਵਜੇ ਤੱਕ ਬੰਦ ਰੱਖਣ ਦੇ ਹੁਕਮ ਦਿੱਤੇ

ਜ਼ਿਲ੍ਹਾ ਮੈਜਿਸਟਰੇਟ ਨੇ ਐਸ ਏ ਐਸ ਨਗਰ ਜ਼ਿਲ੍ਹੇ ਵਿੱਚ ਜ਼ਰੂਰੀ ਵਸਤੂਆਂ ਦੇ ਭੰਡਾਰ/ਜਮ੍ਹਾਂਖੋਰੀ ਕਰਨ 'ਤੇ ਪਾਬੰਦੀ ਲਗਾਈ