ਡੇਰਾਬੱਸੀ (ਹਰਵਿੰਦਰ ਹੈਰੀ) : ਮੁਬਾਰਿਕਪੁਰ- ਰਾਮਗੜ੍ਹ ਸੜਕ ਤੇ ਸਤਿਥ ਵਿਸ਼ਾਲ ਪੇਪਰ ਮਿਲ ਕੋਲ ਅੱਜ ਸ਼ਾਮ ਵਾਪਰੇ ਹਾਦਸੇ ਵਿੱਚ ਵੇਗਾਨਾਰ ਗੱਡੀ ਬੂਰੀ ਤਰਾਂ ਨੁਕਸਾਨੀ ਗਈ। ਹਾਦਸੇ ਵਿੱਚ ਕਾਰ ਸਵਾਰ ਪਤੀ ਪਤਨੀ ਅਤੇ ਉਨ੍ਹਾਂ ਦੇ ਦੋਵੇਂ ਬੱਚੇ ਵਾਲ ਵਾਲ ਬੱਚ ਗਏ। ਰਾਹਗੀਰਾਂ ਮੁਤਾਬਕ ਸੜਕ ਤੇ ਅਚਾਨਕ ਸਾਹਮਣੇ ਆਈ ਲੋਡਰ ਮਸ਼ੀਨ ਨਾਲ ਕਾਰ ਦੀ ਜ਼ੋਰਦਾਰ ਟੱਕਰ ਹੋ ਗਈ ਸੀ। ਟੱਕਰ ਐਨੀ ਜਬਰਦਸਤ ਸੀ ਕਿ ਕਾਰ ਦਾ ਅਗਲਾ ਹਿੱਸਾ ਬੂਰੀ ਤਰਾਂ ਨੁਕਸਾਨੀਆਂ ਗਿਆ। ਕਾਰ ਦੀ ਹਾਲਤ ਵੇਖ ਅਤੇ ਵਾਲ ਵਾਲ ਬਚੇ ਕਾਰ ਸਵਾਰਾਂ ਅਤੇ ਬੱਚਿਆਂ ਨੂੰ ਸੱਟ ਨਾ ਲੱਗੀ ਹੋਣ ਤੇ ਲੋਕ ਹੈਰਾਨ ਸੀ ਅਤੇ ਰੱਬ ਦਾ ਕਰਿਸ਼ਮਾ ਕਹਿ ਰਹੇ ਸਨ ਕਿ ਜਬਰਦਸਤ ਹਾਦਸੇ ਦੌਰਾਨ ਕਾਰ ਸਵਾਰ ਵਾਲ ਵਾਲ ਬਚ ਗਏ। ਮੁਬਾਰਿਕਪੁਰ ਪੁਲਿਸ ਚੌਂਕੀ ਇੰਚਾਰਜ ਰਣਬੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਕੋਲ ਕੋਈ ਜਾਣਕਾਰੀ ਨਹੀਂ ਆਈ ਹੈ, ਸੜਕ ਕਿਨਾਰੇ ਨੁਕਸਾਇਆ ਵਾਹਨ ਜਰੂਰ ਖੜਾ ਹੈ। ਕਾਰ ਸਵਾਰ ਕਿਥੋਂ ਦੇ ਰਹਿਣ ਵਾਲੇ ਸਨ, ਉਨ੍ਹਾਂ ਦਾ ਕੁਝ ਪਤਾ ਨਹੀਂ ਲੱਗ ਸਕਿਆ।