ਡੇਰਾਬੱਸੀ (ਹਰਵਿੰਦਰ ਹੈਰੀ): ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਅੱਜ ਆਪਣੇ ਡੇਰਾਬੱਸੀ ਸਥਿਤ ਮੁੱਖ ਦਫਤਰ ਵਿਖੇ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦੀ ਆਈਸੀਡੀਐੱਸ ਸਕੀਮ ਤਹਿਤ 3 ਆਂਗਣਵਾੜੀ ਵਰਕਰਾਂ ਅਤੇ 18 ਆਂਗਣਵਾੜੀ ਹੈਲਪਰਾਂ ਨੂੰ ਨਿਯੁਕਤੀ ਪੱਤਰ ਦਿੱਤੇ। ਨਵ-ਨਿਯੁਕਤ ਆਂਗਨਵਾੜੀ ਵਰਕਰਾਂ ਅਤੇ ਹੈਲਪਰਾਂ ਨੂੰ ਮੁਬਾਰਕਬਾਦ ਦਿੰਦਿਆਂ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਕਿਹਾ ਕਿ ਸਮਾਜ ਦੇ ਨਿਰਮਾਣ ਵਿੱਚ ਆਂਗਨਵਾੜੀ ਵਰਕਰਾਂ ਤੇ ਹੈਲਪਰਾਂ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ। ਉਨ੍ਹਾਂ ਇਸ ਮੌਕੇ ਆਂਗਣਵਾੜੀ ਵਰਕਰਾਂ, ਹੈਲਪਰਾਂ ਅਤੇ ਹਾਜ਼ਰ ਆਮ ਲੋਕਾਂ ਨੂੰ ਦੱਸਿਆ ਕਿ ਹਲਕਾ ਡੇਰਾਬੱਸੀ ਵਿੱਚ ਲੰਮੇਂ ਸਮੇਂ ਤੋ ਖਾਲੀ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਦੀਆਂ ਪੋਸਟਾਂ ਨੂੰ ਪੰਜਾਬ ਸਰਕਾਰ ਵੱਲੋਂ ਪਾਰਦਰਸ਼ੀ ਤਰੀਕੇ ਨਾਲ ਭਰਿਆ ਗਿਆ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਵੱਲੋਂ ਚੋਣਾਂ ਦੌਰਾਨ ਕੀਤੇ ਗਏ ਵਾਅਦਿਆਂ ਮੁਤਾਬਕ ਜਿੱਥੇ ਬੇਰੁਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਦਿੱਤਾ ਜਾ ਰਿਹਾ, ਉੱਥੇ ਪਿੰਡਾਂ ਵਿੱਚ ਸਰਵਪੱਖੀ ਵਿਕਾਸ ਕਰਵਾ ਕੇ ਪਿੰਡਾਂ ਦੀ ਨੁਹਾਰ ਬਦਲੀ ਜਾ ਰਹੀ ਹੈ।
ਵਿਧਾਇਕ ਰੰਧਾਵਾ ਨੇ ਅੱਗੇ ਦੱਸਿਆ ਕਿ ਜਸਪ੍ਰੀਤ ਕੌਰ ਰਾਮਗੜ ਰੁੜਕੀ, ਬਲਜੀਤ ਕੌਰ ਜਾਸਤਨਾ ਖੁਰਦ ਅਤੇ ਕ੍ਰਿਸ਼ਨਾ ਮੁਬਾਰਕਪੁਰ ਨੂੰ ਆਂਗਣਵਾੜੀ ਵਰਕਰ ਅਤੇ ਦਵਿੰਦਰ ਕੌਰ ਜਿਓਲੀ, ਰਮਨ ਕੁਮਾਰੀ ਭਬਾਤ, ਨਜਮਾ ਬਾਨੋ ਬਸੋਲੀ, ਕੁਲਦੀਪ ਕੌਰ ਟਿਵਾਣਾ, ਜਸਵੀਰ ਕੌਰ ਡੇਰਾ ਜਗਾਧਰੀ, ਅਮਰਜੀਤ ਕੌਰ ਪੰਡਵਾਲਾ, ਮਮਤਾ ਰਾਈ ਦੇਵੀਨਗਰ, ਮਨਜੀਤ ਕੌਰ ਖੇਲਣ, ਮਨਪ੍ਰੀਤ ਕੌਰ ਰਾਮਗੜ ਭੁੱਡਾ, ਜਸਵੀਰ ਕੌਰ ਜੌਲਾ ਖੁਰਦ, ਅਨੁਰਾਧਾ ਹਰੀਪੁਰ ਕੂੜਾਂ, ਕਵਿਤਾ ਟਰੜਕ, ਮਨਜੀਤ ਕੌਰ ਝਰਮੜੀ, ਅਨੁਰਾਧਾ ਲੋਹਗੜ੍ਹ, ਮਮਤਾ ਮੋਰਠੀਕਰੀ, ਅਮਨਦੀਪ ਕੌਰ ਧਰਮਗੜ੍ਹ, ਮਨਪ੍ਰੀਤ ਕੌਰ ਅੰਬੇਦਕਰ ਕਲੋਨੀ ਅਤੇ ਰਜਵਿੰਦਰ ਕੌਰ ਭਬਾਤ ਨੂੰ ਆਂਗਣਵਾੜੀ ਹੈਲਪਰ ਵਜੋਂ ਨਿਯੁਕਤ ਕੀਤਾ ਗਿਆ।