Monday, May 12, 2025
BREAKING NEWS
ਸੋਮਵਾਰ ਤੋਂ ਮੁੜ ਖੁੱਲ੍ਹਣਗੇ ਸਾਰੇ ਵਿਦਿਅਕ ਅਦਾਰੇ: ਹਰਜੋਤ ਸਿੰਘ ਬੈਂਸਪਾਕਿਸਤਾਨ ਹਾਈ ਕਮਿਸ਼ਨ 'ਚ ਤਾਇਨਾਤ ਅਧਿਕਾਰੀ ਨੂੰ ਜਾਣਕਾਰੀ ਲੀਕ ਕਰਨ ਦੇ ਦੋਸ਼ ਹੇਠ ਔਰਤ ਸਮੇਤ ਦੋ ਜਣੇ ਗ੍ਰਿਫ਼ਤਾਰਹੁਣ ਨਹੀਂ ਹੋਵੇਗੀ ਭਾਰਤ ਪਾਕਿਸਤਾਨ ਦੀ ਲੜਾਈਮੋਹਾਲੀ: ਸਿਨੇਮਾ ਹਾਲ, ਸ਼ਾਪਿੰਗ ਮਾਲ ਸ਼ਾਮ 8:00 ਵਜੇ ਤੋਂ ਸਵੇਰੇ 6:00 ਵਜੇ ਤੱਕ ਬੰਦ ਰੱਖਣ ਦੇ ਹੁਕਮ ਦਿੱਤੇਦੇਸ਼ ‘ਚ ਹਾਈ ਅਲਰਟ ਤੋਂ ਬਾਅਦ 27 ਹਵਾਈ ਅੱਡੇ ਬੰਦ, 430 ਉਡਾਣਾਂ ਕੈਂਸਲਭਾਰਤੀ ਫੌਜ ਦਾ ਜਵਾਨ ਪੁੰਛ ‘ਚ ਪਾਕਿਸਤਾਨ ਦੀ ਗੋਲੀਬਾਰੀ ‘ਚ ਹੋਇਆ ਸ਼ਹੀਦਪੰਜਾਬ ‘ਚ ਕਈ ਥਾਂਈਂ Mock Drill ਜਾਰੀਪਟਿਆਲਾ ਵਿੱਚ ਜੰਗ ਦੀ ਸਥਿਤੀ ਨਾਲ ਨਿਪਟਣ ਲਈ ਅੱਜ ਹੋਵੇਗਾ ਅਭਿਆਸਪੰਜਾਬ ਦੇ ਸਰਹੱਦੀ ਪਿੰਡ ਹੋਣ ਲੱਗੇ ਖਾਲੀ‘ਅੱਤਵਾਦ ਖ਼ਿਲਾਫ਼ ਪੂਰਾ ਦੇਸ਼ ਇੱਕਜੁੱਟ’-ਆਪ੍ਰੇਸ਼ਨ ਸਿੰਦੂਰ ‘ਤੇ CM ਭਗਵੰਤ ਮਾਨ ਦਾ ਬਿਆਨ

Chandigarh

ਪੰਜਾਬੀ ਸਾਹਿਤ ਸਿਰਜਣ ਅਤੇ ਪ੍ਰਸ਼ਨੋਤਰੀ ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਦਾ ਸਨਮਾਨ

September 21, 2023 03:34 PM
SehajTimes
ਐੱਸ.ਏ.ਐੱਸ.ਨਗਰ : ਜ਼ਿਲ੍ਹਾ ਭਾਸ਼ਾ ਦਫ਼ਤਰ ਐੱਸ.ਏ.ਐੱਸ.ਨਗਰ ਵਿਖੇ ਅੱਜ ਪੰਜਾਬੀ ਸਾਹਿਤ ਸਿਰਜਣ ਅਤੇ ਪ੍ਰਸ਼ਨੋਤਰੀ ਮੁਕਾਬਲੇ-2023 ਦੇ ਜੇਤੂ ਵਿਦਿਆਰਥੀਆਂ ਨੂੰ ਚੰਦਰ ਜਯੋਤੀ ਸਿੰਘ (ਆਈ.ਏ.ਐੱਸ.) ਐੱਸ.ਡੀ.ਐੱਮ. ਐੱਸ.ਏ.ਐੱਸ.ਨਗਰ ਵੱਲੋਂ ਸਨਮਾਨਿਤ ਕੀਤਾ ਗਿਆ। ਸਮਾਗਮ ਦੀ ਸ਼ੁਰੂਆਤ ਵਿਚ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਦਵਿੰਦਰ ਸਿੰਘ ਬੋਹਾ ਵੱਲੋਂ ਮੈਡਮ ਚੰਦਰ ਜਯੋਤੀ ਸਿੰਘ (ਆਈ.ਏ.ਐੱਸ.), ਜ਼ਿਲ੍ਹਾ ਸਿੱਖਿਆ ਅਫ਼ਸਰ, ਅਧਿਆਪਕਾਂ, ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ 'ਜੀ ਆਇਆਂ ਨੂੰ' ਕਹਿੰਦਿਆਂ, ਕਰਵਾਏ ਜਾ ਰਹੇ ਇਨਾਮ ਵੰਡ ਸਮਾਗਮ ਦੇ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ।
 
 
ਉਨ੍ਹਾਂ ਵੱਲੋਂ ਜ਼ਿਲ੍ਹਾ ਭਾਸ਼ਾ ਦਫ਼ਤਰ ਐੱਸ.ਏ.ਐੱਸ.ਨਗਰ ਦੁਆਰਾ ਕੀਤੇ ਜਾ ਰਹੇ ਕੰਮਾਂ ਅਤੇ ਸਰਗਰਮੀਆਂ ਤੋਂ ਹਾਜ਼ਰੀਨ ਨੂੰ ਜਾਣੂ ਵੀ ਕਰਵਾਇਆ ਗਿਆ। ਐੱਸ.ਡੀ.ਐੱਮ ਚੰਦਰ ਜਯੋਤੀ ਸਿੰਘ ਵੱਲੋਂ ਜੇਤੂ ਵਿਦਿਆਰਥੀਆਂ ਅਤੇ ਇਨ੍ਹਾਂ ਨੂੰ ਤਿਆਰੀ ਕਰਵਾਉਣ ਵਾਲੇ ਅਧਿਆਪਕਾਂ ਨੂੰ ਮੁਬਾਰਕਬਾਦ ਦਿੰਦੇ ਹੋਏ ਕਿਹਾ ਕਿ ਅਸੀਂ ਭਾਵੇਂ ਕਿਤੇ ਵੀ ਜਾਈਏ ਪਰ ਸਾਨੂੰ ਆਪਣੀ ਮਾਂ-ਬੋਲੀ ਅਤੇ ਸੰਸਕ੍ਰਿਤੀ ਰੂਪੀ ਜੜ੍ਹਾਂ ਨਹੀਂ ਛੱਡਣੀਆਂ ਚਾਹੀਦੀਆਂ। ਉਨ੍ਹਾਂ ਨੇ ਕਿਹਾ ਕਿ ਭਾਸ਼ਾ ਵਿਭਾਗ ਐੱਸ.ਏ.ਐੱਸ.ਨਗਰ ਵੱਲੋਂ ਵਿਦਿਆਰਥੀਆਂ ਲਈ ਮੁਕਾਬਲੇ ਕਰਵਾਉਣਾ ਸ਼ਲਾਘਾਯੋਗ ਉੱਦਮ ਹੈ। ਭਵਿੱਖ ਵਿਚ ਅਜਿਹੇ ਮੁਕਾਬਲੇ ਬਾਲਗਾਂ ਲਈ ਵੀ ਹੋਣੇ ਚਾਹੀਦੇ ਹਨ।
 
 
 
ਉਨ੍ਹਾਂ ਨੇ ਇਹ ਵੀ ਕਿਹਾ ਕਿ ਮੌਜੂਦਾ ਸਮੇਂ ਵਿਚ ਤਕਨਾਲੋਜੀ ਦੇ ਪ੍ਰਭਾਵ ਹੇਠ ਸਾਨੂੰ ਪੁਸਤਕਾਂ ਤੋਂ ਮੂੰਹ ਨਹੀਂ ਮੋੜਨਾ ਚਾਹੀਦਾ। ਉਨ੍ਹਾਂ ਵੱਲੋਂ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਪ੍ਰਚਾਰ-ਪ੍ਰਸਾਰ ਲਈ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਲਈ ਡਾ. ਦਵਿੰਦਰ ਸਿੰਘ ਬੋਹਾ ਅਤੇ ਸਮੁੱਚੀ ਟੀਮ ਦੀ ਸ਼ਲਾਘਾ ਕੀਤੀ ਗਈ। ਪੰਜਾਬੀ ਸਾਹਿਤ ਸਿਰਜਣ ਮੁਕਾਬਲੇ 2023 ਵਿਚ  'ਕਵਿਤਾ ਗਾਇਨ ਮੁਕਾਬਲੇ' ਵਿੱਚ ਪਹਿਲਾ ਸਥਾਨ ਭਵਜੀਤ ਸਿੰਘ (ਦ ਨਿਊ ਕੈਂਬਰਿਜ ਇੰਟਰ. ਸਕੂਲ, ਡੇਰਾ ਬਸੀ), ਦੂਜਾ ਸਥਾਨ ਆਬਿਆ ਗਿੱਲ (ਵਿੱਦਿਆ ਵੈਲੀ ਸਕੂਲ, ਐੱਸ.ਏ.ਐੱਸ.ਨਗਰ) ਅਤੇ ਤੀਜਾ ਸਥਾਨ ਆਕ੍ਰਿਤੀ ਨੇਗੀ (ਸ਼ਿਵਾਲਿਕ ਪਬਲਿਕ ਸਕੂਲ, ਫੇਜ਼ 6, ਐੱਸ.ਏ.ਐੱਸ.ਨਗਰ) ਨੇ ਪ੍ਰਾਪਤ ਕੀਤਾ। 'ਕਹਾਣੀ ਰਚਨਾ ਮੁਕਾਬਲੇ' ਵਿੱਚ ਪਹਿਲਾ ਸਥਾਨ ਹਰਸ਼ਪ੍ਰੀਤ ਕੌਰ (ਸ.ਸ.ਸ.ਸ.ਗੋਬਿੰਦਗੜ੍ਹ), ਦੂਜਾ ਸਥਾਨ ਗੁਰਨੂਰ (ਸ਼ਿਸ਼ੂ ਨਿਕੇਤਨ-22 ਪਬਲਿਕ ਸਕੂਲ, ਨਿਆਂ ਗਾਓਂ) ਅਤੇ ਤੀਜਾ ਸਥਾਨ ਨੰਦਨੀ ਮਹਿਰਾ (ਸ.ਸ.ਸ.ਸ.ਖਿਜ਼ਰਾਬਾਦ) ਨੇ ਪ੍ਰਾਪਤ ਕੀਤਾ।
 
 
'ਕਵਿਤਾ ਰਚਨਾ ਮੁਕਾਬਲੇ' ਵਿੱਚ ਪਹਿਲਾ ਸਥਾਨ ਏਕਨੂਰ ਸਿੰਘ (ਮਾਤਾ ਸਾਹਿਬ ਕੌਰ ਪਬਲਿਕ ਸਕੂਲ, ਸਵਾੜਾ), ਦੂਜਾ ਸਥਾਨ ਸੁਖਮਨ ਕੌਰ ਬੈਨੀਪਾਲ (ਇੰਡਸ ਪਬਲਿਕ ਸਕੂਲ, ਖਰੜ) ਅਤੇ ਤੀਜਾ ਸਥਾਨ ਪੋਸ਼ੀਨ ਜੋਸ਼ੀ (ਸ.ਸ.ਸ.ਸ.ਨਿਆਂ ਸ਼ਹਿਰ ਬਡਾਲਾ) ਨੇ ਪ੍ਰਾਪਤ ਕੀਤਾ। 'ਲੇਖ ਰਚਨਾ ਮੁਕਾਬਲੇ' ਵਿੱਚ ਪਹਿਲਾ ਸਥਾਨ ਸਿਮਰਨ ਮੋਹਲ (ਗਿਆਨ ਜਯੋਤੀ ਸਕੂਲ, ਫੇਜ਼ 2, ਐੱਸ.ਏ.ਐੱਸ.ਨਗਰ), ਦੂਜਾ ਸਥਾਨ ਅਮਨਦੀਪ ਕੌਰ (ਸ.ਹ.ਸ.ਛੱਤ) ਅਤੇ ਤੀਜਾ ਸਥਾਨ ਮਨਦੀਪ ਕੌਰ (ਸ.ਕੰ.ਸ.ਸ.ਸ.ਘੜੂੰਆਂ) ਨੇ ਪ੍ਰਾਪਤ ਕੀਤਾ। ਪ੍ਰਸ਼ਨੋਤਰੀ ਮੁਕਾਬਲੇ 2023 ਵਿਚ ਵਰਗ 'ੳ' ਵਿੱਚ ਪਹਿਲਾ ਸਥਾਨ ਅੰਸ਼ਿਕਾ (ਸ.ਹ.ਸ.ਗਾਜ਼ੀਪੁਰ), ਦੂਜਾ ਸਥਾਨ ਮਹਿਕਦੀਪ ਕੌਰ (ਸ.ਸ.ਸ.ਸ.ਨਿਆਂ ਸ਼ਹਿਰ ਬਡਾਲਾ) ਅਤੇ ਤੀਜਾ ਸਥਾਨ ਰੌਸ਼ਨਦੀਪ ਸਿੰਘ (ਸ.ਹ.ਸ.ਰੁੜਕੀ ਪੁੱਖਤਾ) ਨੇ ਪ੍ਰਾਪਤ ਕੀਤਾ।
 
 
 
ਵਰਗ 'ਅ' ਵਿੱਚ ਪਹਿਲਾ ਸਥਾਨ ਤਮੰਨਾ (ਸ.ਸ.ਸ.ਸ.ਅਮਲਾਲਾ), ਦੂਜਾ ਸਥਾਨ ਰਜਨਦੀਪ ਕੌਰ (ਸ.ਮਾ.ਸੀ.ਸੈ.ਸ.ਖਰੜ) ਅਤੇ ਤੀਜਾ ਸਥਾਨ ਮਨਪ੍ਰੀਤ ਕੌਰ (ਸ.ਸ.ਸ.ਸ.ਦਿਆਲਪੁਰਾ ਸੋਢੀਆਂ) ਨੇ ਪ੍ਰਾਪਤ ਕੀਤਾ। ਵਰਗ 'ੲ' ਵਿੱਚੋਂ ਪਹਿਲਾ ਸਥਾਨ ਮਨਪ੍ਰੀਤ ਕੌਰ (ਸ਼ਹੀਦ ਕਾਂਸ਼ੀ ਰਾਮ ਮੈਮੋ. ਕਾਲਜ, ਭਾਗੂਮਾਜਰਾ), ਦੂਜਾ ਸਥਾਨ ਮਨਪ੍ਰੀਤ ਕੌਰ (ਸ਼ਹੀਦ ਕਾਂਸ਼ੀ ਰਾਮ ਮੈਮੋ. ਕਾਲਜ, ਭਾਗੂਮਾਜਰਾ) ਅਤੇ ਤੀਜਾ ਸਥਾਨ ਕਿਰਨਦੀਪ ਕੌਰ (ਸਰਕਾਰੀ ਕਾਲਜ, ਐੱਸ.ਏ.ਐੱਸ.ਨਗਰ) ਨੇ ਪ੍ਰਾਪਤ ਕੀਤਾ। ਇਨ੍ਹਾਂ ਜੇਤੂ ਵਿਦਿਆਰਥੀਆਂ ਨੂੰ ਚੰਦਰ ਜਯੋਤੀ ਸਿੰਘ ਅਤੇ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਦਵਿੰਦਰ ਸਿੰਘ ਬੋਹਾ ਵੱਲੋਂ ਕ੍ਰਮਵਾਰ 1000/-, 750/-, 500/- ਦੀਆਂ ਵਿਭਾਗੀ ਪੁਸਤਕਾਂ ਅਤੇ ਪ੍ਰਮਾਣ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।
 
 
 
ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ.) ਐੱਸ.ਏ.ਐੱਸ.ਨਗਰ ਡਾ. ਗਿੰਨੀ ਦੁੱਗਲ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ.) ਐੱਸ.ਏ.ਐੱਸ.ਨਗਰ ਸ. ਅੰਗਰੇਜ ਸਿੰਘ ਵੱਲੋਂ ਵੀ ਸ਼ਿਰਕਤ ਕੀਤੀ ਗਈ। ਡਾ. ਗਿੰਨੀ ਦੁੱਗਲ ਵੱਲੋਂ ਵਿਦਿਆਰਥੀਆਂ ਨੂੰ ਪੁਸਤਕ ਸਭਿਆਚਾਰ ਨਾਲ ਜੁੜਨ ਅਤੇ ਫੋਨ ਦੀ ਸੀਮਤ ਢੰਗ ਨਾਲ ਵਰਤੋਂ ਕਰਨ ਦਾ ਸੁਨੇਹਾ ਦਿੱਤਾ। ਉਨ੍ਹਾਂ ਵੱਲੋਂ ਵਿਦਿਆਰਥੀਆਂ ਦੀ ਸਿਰਜਨਾਤਮਕ ਪ੍ਰਤਿਭਾ ਨਿਖਾਰਨ ਦੇ ਉਦੇਸ਼ ਨਾਲ ਆਯੋਜਿਤ ਮੁਕਾਬਲਿਆਂ ਲਈ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ, ਐੱਸ.ਏ.ਐੱਸ.ਨਗਰ ਦੀ ਵੀ ਪ੍ਰਸੰਸਾ ਕੀਤੀ ਗਈ।
 
 
 
ਵਿਦਿਆਰਥੀਆਂ ਦੇ ਸਨਮਾਨ ਉਪਰੰਤ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਦਵਿੰਦਰ ਸਿੰਘ ਬੋਹਾ ਵੱਲੋਂ ਮੈਡਮ ਚੰਦਰਾਜਯੋਤੀ ਸਿੰਘ (ਆਈ.ਏ.ਐੱਸ.) ਨੂੰ ਸਨਮਾਨ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਸਨਮਾਨ ਸਮਾਗਮ ਵਿਚ ਡਾ. ਸੁਮਨ ਲਤਾ, ਮਨਪ੍ਰੀਤ ਕੌਰ,ਪਰਦੀਪ ਕੌਰ, ਗੁਰਪ੍ਰੀਤ ਕੌਰ, ਵੀਨਾ ਕੁਮਾਰੀ, ਰਾਜਬੀਰ ਕੌਰ, ਕਿਰਨ ਬਾਲਾ, ਮਨਦੀਪ ਕੌਰ, ਸਿਮਰਪ੍ਰੀਤ ਸਿੰਘ, ਗੁਰਪ੍ਰੀਤ ਕੌਰ, ਇਵਨੀਤ ਕੌਰ, ਮਨਪ੍ਰੀਤ ਕੌਰ, ਰੁਕਮਨਜੀਤ ਕੌਰ, ਡਾ. ਰਣਬੀਰ ਕੌਰ, ਹਰਵਿੰਦਰ ਕੌਰ, ਰੇਨੂੰ ਬਾਲਾ, ਗੀਤੂ, ਹੇਮਲਤਾ, ਊਸ਼ਾ ਦੇਵੀ, ਜਸਪ੍ਰੀਤ ਕੌਰ, ਅਮਰਦੀਪ ਕੌਰ, ਹਰਜਿੰਦਰ ਕੌਰ, ਖੁਸ਼ਪ੍ਰੀਤ ਸਿੰਘ, ਜਤਿੰਦਰਪਾਲ ਸਿੰਘ, ਲਖਵਿੰਦਰ ਸਿੰਘ ਆਦਿ ਵੀ ਮੌਜੂਦ ਸਨ| ਇਸ ਮੌਕੇ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ ਐੱਸ.ਏ.ਐੱਸ.ਨਗਰ ਵੱਲੋਂ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ।

Have something to say? Post your comment

 

More in Chandigarh

ਸੁਰੱਖਿਆ ਨੂੰ ਪਹਿਲ: ਮੁੱਖ ਮੰਤਰੀ ਮਾਨ ਨੇ ਨਾਗਰਿਕਾਂ ਨੂੰ ਡਰੋਨ/ਮਿਜ਼ਾਈਲ ਦੇ ਮਲਬੇ ਤੋਂ ਦੂਰ ਰਹਿਣ ਅਤੇ ਪੁਲਿਸ ਨੂੰ ਤੁਰੰਤ ਸੂਚਿਤ ਕਰਨ ਦੀ ਕੀਤੀ ਅਪੀਲ

ਹੰਗਾਮੀ ਸਥਿਤੀ ਨਾਲ ਨਜਿੱਠਣ ਲਈ ਭਗਵੰਤ ਮਾਨ ਸਰਕਾਰ ਵੱਲੋਂ ਪੁਖਤਾ ਤਿਆਰੀਆਂ, 47 ਕਰੋੜ ਰੁਪਏ ਦੀ ਲਾਗਤ ਨਾਲ ਅੱਗ ਬੁਝਾਊ ਮਸ਼ੀਨਰੀ ਸਰਹੱਦੀ ਜ਼ਿਲ੍ਹਿਆਂ 'ਚ ਤਾਇਨਾਤ

ਔਖੀ ਘੜੀ ਵਿੱਚ ਮਾਨ ਸਰਕਾਰ ਲੋਕਾਂ ਦੇ ਨਾਲ ਖੜ੍ਹੀ, ਕੈਬਨਿਟ ਮੰਤਰੀਆਂ ਖੁੱਡੀਆ ਤੇ ਮੁੰਡੀਆ ਨੇ ਦਿਵਾਇਆ ਵਿਸ਼ਵਾਸ਼

ਮਾਨ ਕੈਬਨਿਟ ਦਾ ਮਨੁੱਖੀ ਜਾਨਾਂ ਬਚਾਉਣ ਵਾਲਾ ਫੈਸਲਾ: ਹੁਣ ਜੰਗ ਅਤੇ ਅਤਿਵਾਦ ਪ੍ਰਭਾਵਿਤ ਲੋਕਾਂ ਨੂੰ ਵੀ ਮਿਲੇਗਾ ‘ਫਰਿਸ਼ਤੇ ਯੋਜਨਾ’ ਦਾ ਲਾਭ

ਭਾਰਤ-ਪਾਕਿ ਤਣਾਅ ਦੌਰਾਨ ਸਾਰੇ ਪੰਜਾਬੀ ਭਾਰਤੀ ਫੌਜਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਨ: ਸੰਧਵਾਂ

ਭਾਰਤੀਆਂ ਦੀ ਇੱਕਜੁਟਤਾ ਹੀ ਸਭ ਤੋਂ ਵੱਡੀ ਤਾਕਤ : ਹਰਚੰਦ ਸਿੰਘ ਬਰਸਟ

ਸ਼ਹਿਰੀ ਵਿਕਾਸ ਨੂੰ ਮਿਲੇਗੀ ਨਵੀਂ ਰਫ਼ਤਾਰ ; ਮਾਨ ਸਰਕਾਰ ਨੇ ਜ਼ਮੀਨ ਪ੍ਰਾਪਤੀ ਦੀ ਪ੍ਰਕਿਰਿਆ ਸਰਲ ਬਣਾਈ, ਪੰਜਾਬ ਵਿੱਚ ਕਿਫਾਇਤੀ ਰਿਹਾਇਸ਼ੀ ਸਕੀਮਾਂ ਨੂੰ ਮਿਲੇਗਾ ਵੱਡਾ ਹੁਲਾਰਾ

ਮਾਨ ਸਰਕਾਰ ਦਾ ਵੱਡਾ ਫੈਸਲਾ: ਪਕਿਸਤਾਨ ਤੋਂ ਹੁੰਦੀ ਅਤਿਵਾਦੀ ਫੰਡਿੰਗ ਉਤੇ ਸਖ਼ਤ ਹਮਲਾ, ਸਰਹੱਦ ਉਤੇ ਲੱਗੇਗੀ ਐਂਟੀ ਡਰੋਨ ਪ੍ਰਣਾਲੀ

ਮੋਹਾਲੀ: ਸਿਨੇਮਾ ਹਾਲ, ਸ਼ਾਪਿੰਗ ਮਾਲ ਸ਼ਾਮ 8:00 ਵਜੇ ਤੋਂ ਸਵੇਰੇ 6:00 ਵਜੇ ਤੱਕ ਬੰਦ ਰੱਖਣ ਦੇ ਹੁਕਮ ਦਿੱਤੇ

ਜ਼ਿਲ੍ਹਾ ਮੈਜਿਸਟਰੇਟ ਨੇ ਐਸ ਏ ਐਸ ਨਗਰ ਜ਼ਿਲ੍ਹੇ ਵਿੱਚ ਜ਼ਰੂਰੀ ਵਸਤੂਆਂ ਦੇ ਭੰਡਾਰ/ਜਮ੍ਹਾਂਖੋਰੀ ਕਰਨ 'ਤੇ ਪਾਬੰਦੀ ਲਗਾਈ