ਜ਼ਿਲ੍ਹਾ ਬਾਰ ਐਸੋਸੀਏਸ਼ਨ ਮੋਹਾਲੀ ਦੀ ਸਾਲਾਨਾ ਚੋਣ ਜੋ ਮਿਤੀ 16 ਦਸੰਬਰ 2022 ਨੂੰ ਹੋਈ ਸੀ। ਉਹ ਚੋਣਾਂ ਰੱਦ ਕਰ ਕੇ ਪਰਮਿੰਦਰ ਸਿੰਘ ਤੂਰ ਨੂੰ ਪ੍ਰਧਾਨਗੀ ਦੇ ਆਹੁਦੇ ਤੋਂ ਲਾਂਭੇ ਕਰ ਦਿੱਤਾ ਗਿਆ ਹੈ। ਬਾਰ ਐਸੋਸੀਏਸ਼ਨ ਦੀਆਂ ਚੋਣਾਂ ਨੂੰ ਐਡਵੋਕੇਟ ਸਨੇਹਪ੍ਰੀਤ ਸਿੰਘ (ਸਾਬਕਾ ਪ੍ਰਧਾਨ) ਦੁਆਰਾ ਬਾਰ ਕੌਂਸਲ ਆਫ ਪੰਜਾਬ ਅਤੇ ਹਰਿਆਣਾ ਵਿੱਚ ਇਲੈਕਸ਼ਨ ਪਟੀਸ਼ਨ ਦਾਇਰ ਕਰ ਕੇ ਚੈਲੇਂਜ ਕੀਤਾ ਗਿਆ ਸੀ ਅਤੇ ਅੱਜ ਉਹ ਪਟੀਸ਼ਨ ਬਾਰ ਕੌਂਸਲ ਪੰਜਾਬ ਅਤੇ ਹਰਿਆਣਾ ਨੇ ਮਨਜੂਰ ਕਰ ਲਈ ਹੈ ਅਤੇ ਹੁਕਮ ਮਿਤੀ 15-9-2023 ਜਾਰੀ ਹੋ ਗਏ ਹਨ ਅਤੇ 16 ਦਸੰਬਰ 2022 ਨੂੰ ਹੋਈ ਐਸ. ਏ.ਐਸ. ਨਗਰ ਦੀਆਂ ਚੌਣਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਜਿਸਦੀ ਕਾਪੀ ਅੱਜ ਹੀ ਬਾਰ ਕੌਂਸਲ ਆਫ ਪੰਜਾਬ ਅਤੇ ਹਰਿਅਣਾ ਵੱਲੋਂ ਜ਼ਿਲ੍ਹਾ ਬਾਰ ਮੋਹਾਲੀ ਨੂੰ ਭੇਜੀ ਗਈ ਹੈ। ਬਾਰ ਕੌਂਸਲ ਆਫ ਪੰਜਾਬ ਅਤੇ ਹਰਿਆਣਾ ਵੱਲੋਂ ਇੱਕ 5 ਮੈਂਬਰੀ ਐਡਹਾਕ ਕਮੇਟੀ ਦਾ ਗਠਨ ਕੀਤਾ ਗਿਆ ਹੈ, ਜਿਸ ਵਿੱਚ ਬਾਰ ਕੌਂਸਲ ਆਫ ਪੰਜਾਬ ਆਫ ਪੰਜਾਬ ਅਤੇ ਹਰਿਆਣਾ ਵੱਲੋਂ 5 ਮੈਂਬਰੀ ਕਮੇਟੀ ਐਡਹਾਕ ਕਮੇਟੀ ਨੂੰ ਬਾਰ ਦੇ ਰੋਜ਼ਾਨਾ ਦੇ ਕੰਮ ਕਾਰ ਚਲਾਉਣ ਲਈ ਨਿਯੁਕਤ ਕੀਤਾ ਹੈ । ਜਿਸ ਵਿਚ ਸ੍ਰੀ ਜਸਪਾਲ ਸਿੰਘ ਦੱਪਰ ਵਕੀਲ ਸਾਹਿਬ ਨੂੰ ਐਡਹਾਕ ਕਮੇਟੀ ਦਾ ਚੈਅਰਮੈਨ ਨਿਯੁਕਤ ਕੀਤਾ ਗਿਆ ਹੈ। ਕਮੇਟੀ ਦੇ ਮੈਂਬਰ ਸ਼੍ਰੀ ਪ੍ਰੀਤਪਾਲ ਸਿੰਘ ਬਾਸੀ, ਸ਼੍ਰੀ ਸਨਦੀਪ ਸਿੰਘ ਲੱਖਾ, ਸ਼੍ਰੀ ਗਗਨਦੀਪ ਸਿੰਘ ਗਿਨੀ, ਅਤੇ ਜਤਿਨ ਅਰੋੜਾ ਨੂੰ ਨਿਯੁਕਤ ਕੀਤਾ ਗਿਆ ਹੈ।
ਐਡਵੋਕੇਟ ਸਨੇਹਪ੍ਰੀਤ ਸਿੰਘ (ਸਾਬਕਾ ਪ੍ਰਧਾਨ) ਨੇ ਪਟੀਸ਼ਨ ਵਿੱਚ ਦੋਸ਼ ਲਾਏ ਸਨ ਕਿ ਜ਼ਿਲ੍ਹਾ ਬਾਰ ਐਸੋਸੀਏਸ਼ਨ ਐਸ.ਏ.ਐਸ ਨਗਰ ਦੀਆਂ ਚੋਣਾ ਵਿੱਚ 27 ਵੋਟਾਂ ਅਜਿਹੀਆਂ ਭੁਗਤਾਈਆਂ ਗਈਆਂ ਸਨ ਜਿਨ੍ਹਾਂ ਦਾ ਚੰਦਾ ਜ਼ਿਲਾ ਬਾਰ ਐਸੋਸੀਏਸ਼ਨ ਐਸ. ਏ.ਐਸ ਨਗਰ ਖਾਤੇ ਵਿੱਚ ਜਮਾ ਨਹੀਂ ਹੋਇਆ ਸੀ। ਇਸ ਦੇ ਬਾਬਜੂਦ 27 ਵੋਟਾਂ ਭੁਗਤ ਗਈਆਂ ਸਨ ਅਤੇ ਹਾਰ ਜਿੱਤ ਦਾ ਫਾਸਲਾ ਸਾਰੀਆਂ ਸੀਟਾਂ ’ਤੇ ਬਹੁਤ ਥੋੜਾ ਸੀ।
ਬਾਰ ਕੌਂਸਲ ਆਫ ਪੰਜਾਬ ਅਤੇ ਹਰਿਆਣਾ ਦੀ ਇਲੈਕਸ਼ਨ ਕਮੇਟੀ ਨੇ ਪਟੀਸ਼ਟਨ ਕਰਤਾ ਦੀਆਂ ਚੋਣਾਂ ਦੂਬਾਰਾ ਕਰਵਾਉਣ ਦਾ ਹੁਕਮ ਜਾਰੀ ਕੀਤਾ ਹੈ ਅਤੇ ਇਹ ਚੋਣਾਂ ਬਾਰ ਕੌਂਸਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਲਦ ਹੋਣਗੀਆਂ।