ਬਟਾਲਾ ਦੀਆ ਸੜਕਾਂ ਤੇ ਬਹੁਤ ਈ ਰਿਕਸ਼ਾ ਦੇਖਣ ਨੂੰ ਮਿਲਦੇ ਹਨ ਲੇਕਿਨ ਇਕ ਨੀਲੇ ਰੰਗ ਦਾ ਈ ਰਿਕਸ਼ਾ ਉਹਨਾਂ ਸਭ ਤੋਂ ਵੱਖ ਹੈ। ਇਸਦੇ ਵੱਖ ਹੋਣ ਦਾ ਪਹਿਚਾਣ ਹੈ ਕਿ ਉਸ ਰਿਕਸ਼ਾ ਨੂੰ ਬਟਾਲਾ ਦੇ ਨੇੜਲੇ ਪਿੰਡ ਦਾ ਰਹਿਣ ਵਾਲਾ ਇੱਕ ਨਿਹੰਗ ਸਿੰਘ ਦੇ ਬਾਣੇ ਵਾਲਾ ਬਜ਼ੁਰਗ ਰਾਜਿੰਦਰ ਸਿੰਘ ਚਲਾਉਂਦਾ ਹੈ। ਜਿਥੇ ਰਿਕਸ਼ਾ ਚਲਾ ਇਹ ਬਜ਼ੁਰਗ ਨਿਹੰਗ ਸਿੰਘ ਕਿਰਤ ਕਰ ਆਪਣੇ ਪਰਿਵਾਰ ਦੇ ਲਈ ਰੋਟੀ ਟੁੱਕ ਜੋੜਦਾ ਹੈ ਉਥੇ ਹੀ ਇਸ ਨਿਹੰਗ ਰਾਜਿੰਦਰ ਸਿੰਘ ਦੀ ਖਾਸੀਅਤ ਇਹ ਹੈ ਕਿ ਇਹਨਾਂ ਦਿਨਾਂ ਜੋ ਸੰਗਤ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਨੂੰ ਲੈਕੇ ਗੁਰੂਦਵਾਰਾ ਸਾਹਿਬ ਨੱਤਮਸਤਕ ਹੋਣ ਜਾ ਰਹੀਆਂ ਹਨ ਉਹਨਾਂ ਨੂੰ ਪੈਸੇ ਹੋਣ ਜਾ ਨਾ ਹੋਣ ਉਸ ਸੰਗਤ ਨੂੰ ਇਤਹਾਸਿਕ ਗੁਰੂਦਵਾਰਾ ਸ਼੍ਰੀ ਕੰਧ ਸਾਹਿਬ ਪੁੱਜਦਾ ਕਰਦਾ ਹੈ।
ਉਥੇ ਹੀ ਸਿੰਘ ਨੇ ਦੱਸਿਆ ਕਿ ਉਹ ਕਰੀਬ ਪਿਛਲੇ 3 ਸਾਲ ਤੋਂ ਨਿਹੰਗ ਬਾਣੇ ਚ ਹੈ ਅਤੇ ਉਸਦਾ ਪੂਰਾ ਪਰਿਵਾਰ ਗੁਰੂ ਸਿੱਖ ਪਰਿਵਾਰ ਹੈ ਅਤੇ ਪਹਿਲਾ ਉਹ ਇਕ ਲੁੱਕ ਪਲਾਂਟ ਚ ਕਮ ਕਰਦਾ ਸੀ ਲੇਕਿਨ ਹੁਣ ਉਮਰ ਜਿਆਦਾ ਹੋਣ ਦੇ ਚਲਦੇ ਉਹ ਕੰਮ ਨਹੀਂ ਕਰ ਪੈ ਰਿਹਾ ਸੀ ਤਾ ਉਸਨੇ ਕੁਝ ਮਹੀਨੇ ਪਹਿਲਾ ਆਪਣੇ ਪਰਿਵਾਰ ਦੀਆ ਲੋੜਾਂ ਅਤੇ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ ਕਿਰਤ ਕਰੋ ਨਾਮ ਜਾਪੁ ਅਤੇ ਵੰਡ ਛਕੋ ਦੇ ਰਸਤੇ ਤੇ ਚਲਦੇ ਇਹ ਈ ਰਿਕਸ਼ਾ ਖੁਦ ਖਰੀਦ ਕੀਤਾ ਅਤੇ ਇਹ ਵੀ ਫੈਸਲਾ ਲਿਆ ਕਿ ਕਿਰਤ ਨਾਲ ਸੇਵਾ ਵੀ ਕਰਨੀ ਹੈ ਉਥੇ ਹੀ ਇਸ ਸਿੰਘ ਦੀ ਇਕ ਵੱਖ ਹੀ ਪਹਿਚਾਨ ਬਣ ਚੁਕੀ ਹੈ ਅਤੇ ਉਥੇ ਹੀ ਨਿਹੰਗ ਸਿੰਘ ਨੌਜਵਾਨ ਪੀੜੀ ਨੂੰ ਜਿਥੇ ਨਸ਼ੇ ਛੱਡ ਚੰਗਾ ਜੀਵਨ ਬਤੀਤ ਕਰਨ ਦਾ ਸੁਨੇਹਾ ਦੇ ਰਿਹਾ ਹੈ ਉਥੇ ਹੀ ਸਿੱਖ ਨੌਜਵਾਨਾਂ ਨੂੰ ਗੁਰੂ ਵਾਲੇ ਸਿੰਘ ਬਣ ਆਪਣੀ ਜਿੰਦਗੀ ਗੁਜਾਰਨ ਲਈ ਅਪੀਲ ਵੀ ਕਰ ਰਿਹਾ ਹੈ |