Saturday, January 03, 2026
BREAKING NEWS

Majha

ਸੰਤ ਨਿਰੰਕਾਰੀ ਮਿਸ਼ਨ ਵੱਲੋਂ ਖੂਨਦਾਨ ਕੈਂਪ ਦਾ ਆਯੋਜਨ

May 07, 2025 03:55 PM
Manpreet Singh khalra

ਭਿੱਖੀਵਿੰਡ : ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਅਤੇ ਰਾਜਪਿਤਾ ਰਮਿਤ ਜੀ ਦੀ ਅਪਾਰ ਕਿਰਪਾ ਸਦਕਾ ਅੱਜ ਸੰਤ ਨਿਰੰਕਾਰੀ ਚੈਰੀਟੇਬਲ ਫ਼ਾਊਂਡੇਸ਼ਨ ਵੱਲੋਂ ਸੰਤ ਨਿਰੰਕਾਰੀ ਭਵਨ, ਭਿੱਖੀਵਿੰਡ ਵਿਖੇ ਖ਼ੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ। ਜਿਸਦਾ ਉਦਘਾਟਨ ਸ੍ਰੀ ਸੂਰਜ ਪ੍ਰਕਾਸ਼ ਜੀ, ਸੰਯੋਜਕ, ਸੰਤ ਨਿਰੰਕਾਰੀ ਮੰਡਲ, ਅੰਮ੍ਰਿਤਸਰ ਵੱਲੋਂ ਕੀਤਾ ਗਿਆ। ਇਸ ਖੂਨਦਾਨ ਕੈਂਪ ਵਿੱਚ ਨਿਰੰਕਾਰੀ ਭੈਣਾਂ ਭਰਾਵਾਂ ਦਾ ਉਤਸ਼ਾਹ ਸ਼ਲਾਘਾਯੋਗ ਰਿਹਾ।

ਸ੍ਰੀ ਸੂਰਜ ਪ੍ਰਕਾਸ਼ ਜੀ ਨੇ ਨਿਰੰਕਾਰੀ ਬਾਬਾ ਹਰਦੇਵ ਸਿੰਘ ਜੀ ਦੇ ਪ੍ਰੇਰਕ ਬਚਨ “ਖੂਨ ਨਾਲੀਆਂ ਵਿੱਚ ਨਹੀਂ ਸਗੋਂ ਇਨਸਾਨ ਦੀਆਂ ਨਾੜੀਆਂ ਵਿੱਚ ਵਹਿਣਾ ਚਾਹੀਦਾ ਹੈ” ਨੂੰ ਯਾਦ ਕਰਦਿਆਂ ਫ਼ਰਮਾਇਆ ਕਿ ਨਿਰੰਕਾਰੀ ਮਹਾਤਮਾ ਖੂਨਦਾਨ ਕਰਕੇ ਸਮੁੱਚੀ ਮਨੁੱਖਤਾ ਨਾਲ ਆਪਣੇ ਖੂਨ ਦਾ ਰਿਸ਼ਤਾ ਕਾਇਮ ਕਰ ਰਹੇ ਹਨ। ‘ਮਾਨਵ ਨੂੰ ਮਾਨਵ ਹੋਏ ਪਿਆਰਾ, ਇਕ ਦੂਜੇ ਦਾ ਬਣੀਏ ਸਹਾਰਾ’ ਦਾ ਆਦੇਸ਼ ਸਾਨੂੰ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਤੋਂ ਪ੍ਰਾਪਤ ਹੋਇਆ ਹੈ। ਖ਼ੂਨਦਾਨ ਨਿਰਸਵਾਰਥ ਸੇਵਾ ਦਾ ਐਸਾ ਸੁੰਦਰ ਉਪਦੇਸ਼ ਹੈ ਜਿਸ ਵਿੱਚ ਕੇਵਲ ਸਰਬਤ ਦੇ ਭਲੇ ਦੀ ਇੱਛਾ ਹੀ ਮਨ ਵਿੱਚ ਹੁੰਦੀ ਹੈ। ਫਿਰ ਦਿਲ ਵਿੱਚ ਇਹ ਭਾਵਨਾ ਪੈਦਾ ਨਹੀਂ ਹੁੰਦੀ ਕਿ ਸਿਰਫ਼ ਸਾਡੇ ਰਿਸ਼ਤੇਦਾਰ ਜਾਂ ਸਾਡਾ ਪਰਿਵਾਰ ਹੀ ਮਹੱਤਵਪੂਰਨ ਹੈ, ਸਗੋਂ ਸਾਰਾ ਸੰਸਾਰ ਹੀ ਸਾਡਾ ਪਰਿਵਾਰ ਬਣ ਜਾਂਦਾ ਹੈ। ਮਾਨਵ ਕਲਿਆਣ ਲਈ ਸੰਤ ਨਿਰੰਕਾਰੀ ਮਿਸ਼ਨ ਸਮੇਂ-ਸਮੇਂ ‘ਤੇ ਵਿਸ਼ਵਭਰ ਵਿੱਚ ਖੂਨਦਾਨ ਕੈਂਪਾਂ ਦੇ ਨਾਲ-ਨਾਲ, ਰੁੱਖ ਲਗਾਉਣ, ਸਫ਼ਾਈ ਅਭਿਆਨ, ਕੁਦਰਤੀ ਕਰੋਪੀ ਵਿੱਚ ਸਹਾਇਤਾ ਲਈ ਹਮੇਸ਼ਾ ਤਤਪਰ ਰਹਿੰਦਾ ਹੈ। ਇਸ ਖੂਨਦਾਨ ਕੈਂਪ ਵਿੱਚ ਸਿਵਲ ਹਸਪਤਾਲ, ਤਰਨ ਤਾਰਨ, ਸਿਵਲ ਹਸਪਤਾਲ, ਪੱਟੀ ਅਤੇ ਸਿਵਲ ਹਸਪਤਾਲ, ਅਜਨਾਲਾ ਦੀਆਂ ਬਲੱਡ ਬੈਂਕਾਂ ਦੀਆਂ ਟੀਮਾਂ ਨੇ 264 ਯੂਨਿਟ ਖੂਨ ਇਕੱਤਰ ਕੀਤਾ।

ਇਸ ਅਵਸਰ ‘ਤੇ ਸ੍ਰੀ ਰਾਜੇਸ਼ ਕੁਮਾਰ ਜੀ, ਸਥਾਨਕ ਸੰਯੋਜਕ, ਸ੍ਰੀ ਸੁਖਜਿੰਦਰ ਸਿੰਘ ਜੀ, ਸਥਾਨਕ ਸੰਚਾਲਕ ਅਤੇ ਹੋਰ ਅਧਿਕਾਰੀ ਮੌਜੂਦ ਰਹੇ। ਨਿਰੰਕਾਰੀ ਸੇਵਾਦਲ ਨੇ ਆਪਣੀਆਂ ਸੇਵਾਵਾਂ ਬਖ਼ੂਬੀ ਨਿਭਾਈਆਂ।

Have something to say? Post your comment

 

More in Majha

328 ਪਾਵਨ ਸਰੂਪ ਮਾਮਲੇ ’ਚ ਵੱਡੀ ਸਾਜ਼ਿਸ਼ ਦੇ ਆਰੋਪ , ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਵਿਸਤ੍ਰਿਤ ਜਾਂਚ ਦੀ ਮੰਗ

ਭਾਰਤ ਵਿੱਚ ਸਕੋਡਾ ਆਟੋ ਦਾ 25ਵਾਂ ਸਾਲ ਬਣਿਆ ਸਭ ਤੋਂ ਸਫਲ ਸਾਲ

ਸਤਿੰਦਰ ਸਿੰਘ ਕੋਹਲੀ ਦੀ ਸ਼ਕੀ ਭੂਮਿਕਾ ’ਤੇ ਸੁਖਬੀਰ ਸਿੰਘ ਬਾਦਲ ਨੂੰ ਜਵਾਬਦੇਹੀ ਲਈ ਅਕਾਲ ਤਖ਼ਤ ਸਾਹਿਬ ਵਿਖੇ ਤਲਬ ਕੀਤਾ ਜਾਵੇ : ਪ੍ਰੋ. ਸਰਚਾਂਦ ਸਿੰਘ ਖਿਆਲਾ

ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਅਮਨ ਅਰੋੜਾ ਨੇ ਗੁਰਦਾਸਪੁਰ ਵਿਖੇ ਕ੍ਰਿਸਮਿਸ ਸਬੰਧੀ ਕਰਵਾਏ ਸਟੇਟ ਪੱਧਰੀ ਸਮਾਗਮ ’ਚ ਕੀਤੀ ਸ਼ਿਰਕਤ

 ਆਰਐਸਐਸ–ਭਾਜਪਾ ਹੀ ਕਾਬਲੀਅਤ ਨੂੰ ਅਵਸਰ ਪ੍ਰਦਾਨ ਕਰਦਾ ਹੈ: ਪ੍ਰੋ. ਸਰਚਾਂਦ ਸਿੰਘ ਖਿਆਲਾ

ਅਕਾਲੀ ਆਗੂਆਂ ਦੇ ਸ਼ਰਾਬ ਕਾਰੋਬਾਰ ਨਾ ਛੱਡਣ ਸੂਰਤ ’ਚ ਜਥੇਦਾਰ ਦਾ ਸੱਦਾ ਕੋਈ ਅਰਥ ਨਹੀਂ ਰੱਖਦਾ: ਪ੍ਰੋ. ਸਰਚਾਂਦ ਸਿੰਘ ਖਿਆਲਾ

ਫਾਜ਼ਿਲਕਾ ਵਿੱਚ ਸਰਹੱਦ ਪਾਰੋਂ ਚੱਲ ਰਹੇ ਨਸ਼ਾ ਤਸਕਰੀ ਨੈੱਟਵਰਕ ਦਾ ਪਰਦਾਫਾਸ਼; 5.11 ਕਿਲੋ ਹੈਰੋਇਨ ਸਮੇਤ ਇੱਕ ਕਾਬੂ

’ਮਰੇ ਮੁੱਕਰੇ ਦਾ ਕੋਈ ਇਲਾਜ ਨਹੀਂ’: ਪ੍ਰੋ. ਸਰਚਾਂਦ ਸਿੰਘ ਖਿਆਲਾ

ਭਾਈ ਜੈਤਾ ਜੀ ਦੀ ਯਾਦ ਵਿੱਚ ਰਾਜ ਪੱਧਰੀ ਸਮਾਗਮ

ਅੰਮ੍ਰਿਤਸਰ ਵਿੱਚ ਡਰੋਨ ਰਾਹੀਂ ਭੇਜੀ 12 ਕਿਲੋਗ੍ਰਾਮ ਹੈਰੋਇਨ ਦੀ ਖੇਪ ਬਰਾਮਦ