Sunday, May 11, 2025

Majha

ਬਾਬੇ ਨਾਨਕ ਦੇ ਵਿਆਹ ਪੁਰਬ 'ਤੇ ਦੁਕਾਨਾਂ ਵਾਲਿਆਂ ਨੇ ਠੇਕੇਦਾਰ ਖਿਲਾਫ ਕੀਤੀ ਨਾਅਰੇਬਾਜ਼ੀ

September 15, 2023 07:17 PM
SehajTimes

ਪਹਿਲੀ ਪਾਤਸ਼ਾਹੀ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੂਰਵ ਬੜੇ ਹੀ ਉਤਸ਼ਾਹ ਅਤੇ ਸ਼ਰਧਾ ਨਾਲ ਬਟਾਲੇ ਦੀ ਧਰਤੀ ਤੇ ਮਨਾਇਆ ਜਾਂਦਾ ਹੈ ਅਤੇ ਇਸ ਵਿਆਹ ਪੂਰਵ ਤੇ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਆਉਂਦੀਆਂ ਹਨ ਅਤੇ ਸੰਗਤਾਂ ਦੇ ਮਨੋਰੰਜਨ ਲਈ ਝੂਲੇ ਅਤੇ ਖ਼ਰੀਦਦਾਰੀ ਲਈ ਬਾਜ਼ਾਰ ਸੱਜਦੇ ਹਨ ਅਤੇ ਇਹਨਾਂ ਦੁਕਾਨਾਂ ਨੂੰ ਸ਼ਹਿਰ ਦੇ ਵੱਖ ਵੱਖ ਥਾਵਾਂ ਤੇ ਪ੍ਰਸ਼ਾਸ਼ਨ ਵੱਲੋਂ ਠੇਕੇ ਤੇ ਜਗ੍ਹਾ ਦਿੱਤੀ ਜਾਂਦੀ ਹੈ। ਜਿਸਦਾ ਪਿਛਲੀ ਵਾਰ ਕਰੀਬ 11 ਲੱਖ ਦਾ ਠੇਕਾ ਦਿੱਤਾ ਗਿਆ ਸੀ ਪਰ ਇਸ ਵਾਰ 3 ਗੁਣਾ ਤੋਂ ਵੱਧ 36 ਲੱਖ ਰੁਪਏ ਠੇਕਾ ਦਿੱਤਾ ਗਿਆ ਜਿਥੇ ਠੇਕੇਦਾਰ ਅਤੇ ਦੁਕਾਨਾਂ ਵਾਲੇ ਖੱਜਲ ਖੁਆਰ ਹੋ ਰਹੇ ਹਨ ‌ਉਥੇ ਹੀ ਪ੍ਰਸ਼ਾਸ਼ਨ ਆਪਣੀ ਜਿੰਮੇਵਾਰੀ ਤੋਂ ਭੱਜਦਾ ਨਜ਼ਰ ਆ ਰਿਹਾ ਹੈ। ਜਿਸਦੇ ਰੋਸ਼ ਵਜੋਂ ਦੁਕਾਨਾਂ ਵਾਲਿਆਂ ਨੇ ਠੇਕੇਦਾਰ ਦੇ ਖਿਲਾਫ ਅਤੇ ਪ੍ਰਸ਼ਾਸਨ ਖਿਲਾਫ ਜਮਕੇ ਨਾਰੇਬਾਜੀ ਕੀਤੀ |

 

ਜਾਣਕਾਰੀ ਦਿੰਦਿਆਂ ਫੜੀਆਂ ਵਾਲਿਆਂ ਨੇ ਕਿਹਾ ਕਿ ਅਸੀਂ ਹਰ ਸਾਲ ਬਾਬੇ ਨਾਨਕ ਦੇ ਵਿਆਹ ਪੂਰਵ ਤੇ 20 ਸਾਲ ਤੋਂ ਸ਼ਾਸਤਰੀ ਨਗਰ ਵਿੱਖੇ ਫੜੀਆਂ ਲਾਉਂਦੇ ਹਾਂ। ਪਿਛਲੇ ਸਾਲ 400 ਰੁਪਏ ਫੁੱਟ ਨਾਲ ਪ੍ਰਸ਼ਾਸ਼ਨ ਨੂੰ ਪੈਸੇ ਦਿੱਤੇ ਸਨ ਇਸ ਵਾਰ ਸ਼ਾਸਤਰੀ ਨਗਰ ਦਾ ਵੀ ਠੇਕਾ ਠੇਕੇਦਾਰ ਨੂੰ ਦਿੱਤਾ ਗਿਆ ਜੋ ਸਾਡੇ ਕੋਲੋਂ 1200 ਰੁਪਏ ਫੁੱਟ ਨਾਲ ਪੈਸੇ ਮੰਗ ਰਿਹਾ ਹੈ।ਜੋ ਅਸੀ ਨਹੀਂ ਦੇ ਸਕਦੇ ।ਇਸੇ ਮਸਲੇ ਨੂੰ ਲੈਕੇ ਨਗਰ ਨਿਗਮ ਬਟਾਲਾ ਦੇ ਕਮਿਸ਼ਨਰ ਨਾਲ ਵੀ ਗੱਲ ਕੀਤੀ ਗਈ ਜਿਹ੍ਹਨਾਂ ਨੇ 600 ਰੁਪਏ ਨਾਲ ਪੈਸੇ ਦੇਣ ਲਈ ਕਿਹਾ ਪਰ ਠੇਕੇਦਾਰ ਗੁੰਡਾਗਰਦੀ ਕਰ ਰਿਹਾ ਹੈ।ਉਸ ਵਲੋਂ ਕਿਹਾ ਜਾ ਰਿਹਾ ਹੈ 1200 ਰੁਪਏ ਨਾਲ ਹੀ ਪੈਸੇ ਜਮਾਂ ਕਰਵਾਉਣੇ ਪੈਣਗੇ |

 

ਦੂਜੇ ਪਾਸੇ ਠੇਕੇਦਾਰਾਂ ਵਲੋਂ ਕਿਹਾ ਗਿਆ ਕਿ ਅਸੀ ਪੰਜਾਬ ਵਿੱਚ ਮੇਲਿਆਂ ਤੇ ਠੇਕੇ ਲੈਂਦੇ ਹਾਂ ਅਤੇ ਪਹਿਲੀ ਵਾਰ ਬਟਾਲੇ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੂਰਵ ਤੇ 36 ਲੱਖ ਰੁਪਏ ਬੋਲੀ ਦੇਕੇ ਠੇਕਾ ਲਿਆ ਹੈ ਪਰ ਸ਼ਾਸਤਰੀ ਨਗਰ ਇਲਾਕੇ ਵਿੱਚ ਫੜੀਆਂ ਵਾਲੇ ਸਾਡੇ ਠੇਕਾ ਲੈਣ ਤੋਂ ਪਹਿਲਾਂ ਦੇ ਉਥੇ ਬੈਠੇ ਹੋਏ ਸਨ। ਆਪਣੀਆਂ ਫੜੀਆਂ ਲਗਾਕੇ ਜੋ ਕਿ ਪ੍ਰਸ਼ਾਸ਼ਨ ਨੇ ਠੇਕਾ ਦੇਣ ਤੋਂ ਪਹਿਲਾਂ ਕਿਹਾ ਸੀ ਉਹ ਜਗ੍ਹਾ ਖਾਲੀ ਕਰਵਾਕੇ ਦਿੱਤੀ ਜਾਵੇਗੀ ਪਰ ਪ੍ਰਸ਼ਾਸ਼ਨ ਵੱਲੋਂ ਕਿਸੇ ਵੀ ਤਰ੍ਹਾਂ ਨਾਲ ਸਹਿਜੋਗ ਨਹੀਂ ਕੀਤਾ ਜਾ ਰਿਹਾ ਸਿਰਫ ਖੱਜਲ ਖੁਆਰੀ ਹੀ ਕੀਤੀ ਜਾ ਰਹੀ ਹੈ | ਉਹਨਾਂ ਕਿਹਾ ਅਸੀਂ 20 ਲੱਖ ਰੁਪਏ ਵੀ ਜਮਾਂ ਕਰਵਾ ਦਿੱਤੇ ਹਨ ਜਾਂ ਤਾਂ ਪ੍ਰਸ਼ਾਸਨ ਸਾਡੇ ਪੈਸੇ ਵਾਪਿਸ ਕਰੇ ਜਾਂ ਫਿਰ ਜਗ੍ਹਾ ਖਾਲੀ ਕਰਵਾਕੇ ਦਵੇ ਅਸੀ ਉਸ ਵੈਲੇ 36 ਲੱਖ ਦਾ ਠੇਕਾ ਤਾਂ ਭਰਿਆ ਸੀ ਕਿਉਂਕਿ 60 ਦੁਕਾਨਾਂ ਸਾਡੀਆਂ ਆਪਣੀਆਂ ਹਨ ਜੋ ਕਿ ਸਾਰੇ ਦੁਕਾਨਦਾਰਾਂ ਨੇ ਮਿਲਕੇ ਪ੍ਰਸ਼ਾਸ਼ਨ ਨੂੰ ਪੈਸੇ ਦਿੱਤੇ ਸਨ |

ਨਗਰ ਨਿਗਮ ਬਟਾਲਾ ਦੇ ਕਮਿਸ਼ਨਰ ਨੇ ਕਿਹਾ ਇਸ ਵਾਰ ਬਾਬੇ ਦੇ ਵਿਆਹ ਪੂਰਵ ਤੇ ਤਹਿ ਬਾਜ਼ਾਰੀ ਦਾ ਠੇਕਾ 36 ਲੱਖ ਦਾ ਗਿਆ ਹੈ ਪਿਛਲੀ ਵਾਰ ਇਹ ਠੇਕਾ 11 ਲੱਖ ਦਾ ਸੀ ।ਠੇਕੇਦਾਰ ਅਤੇ ਫੜੀਆਂ ਵਾਲੇ ਦਾ ਆਪਸੀ ਮਸਲੇ ਨੂੰ ਜਲਦੀ ਹੱਲ ਕੀਤਾ ਜਾਵੇਗਾ ਕਿਉਂਕਿ ਨਗਰ ਨਿਗਮ ਬਟਾਲਾ ਦੇ ਕਰਮਚਾਰੀਆਂ ਦੀ ਤਿੰਨ ਮੈਂਬਰੀ ਕਮੇਟੀ ਬਣਾ ਦਿੱਤੀ ਗਈ ਹੈ ਤਾਂ ਜੋ ਕਿਸੇ ਨਾਲ ਵੀ ਨਿਜਾਇਜ ਨਾ ਹੋਵੇ ਚਾਹੇ ਉਹ ਫੜੀ ਵਾਲਾ ਹੈ ਜਾ ਫਿਰ ਠੇਕੇਦਾਰ | ਉਹਨਾਂ ਕਿਹਾ ਠੇਕੇਦਾਰ ਨੇ ਵੀ ਨਗਰ ਨਿਗਮ ਬਟਾਲਾ ਨੂੰ ਪੈਸੇ ਜਮਾਂ ਕਰਵਾਏ ਹਨ |

 

Have something to say? Post your comment

 

More in Majha

ਤਰਨਤਾਰਨ ਤੋਂ 5 ਕਿਲੋ ਹੈਰੋਇਨ, ਸੱਤ ਪਿਸਤੌਲਾਂ ਅਤੇ 7.2 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਦੋ ਗ੍ਰਿਫ਼ਤਾਰ

ਜ਼ੀਰੋ ਤੋਂ 10 ਕਿਲੋਮੀਟਰ ਤੱਕ ਦੇ ਸਰਹੱਦੀ ਇਲਾਕਿਆਂ ਨੂੰ ਖਾਲੀ ਕਰਾਉਣ ਸਬੰਧੀ

ਵਿਦੇਸ਼-ਅਧਾਰਤ ਤਸਕਰ ਦੇ ਦੋ ਕਾਰਕੁਨ 10 ਕਿਲੋ ਹੈਰੋਇਨ ਅਤੇ ਇੱਕ ਲੱਖ ਰੁਪਏ ਦੀ ਡਰੱਗ ਮਨੀ ਸਮੇਤ ਗ੍ਰਿਫ਼ਤਾਰ

ਸੰਤ ਨਿਰੰਕਾਰੀ ਮਿਸ਼ਨ ਵੱਲੋਂ ਖੂਨਦਾਨ ਕੈਂਪ ਦਾ ਆਯੋਜਨ

ਪੰਜਾਬ ਦੇ ਸਰਹੱਦੀ ਪਿੰਡ ਹੋਣ ਲੱਗੇ ਖਾਲੀ

ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਮਝੈਲ ਵੱਲੋਂ ਪਹਿਲਗਾਮ ਵਿਖੇ ਹੋਏ ਅੱਤਵਾਦੀ ਹਮਲੇ ਦੀ ਨਿੰਦਾ ਕਰਦੀ

ਡੀਜੀਪੀ ਗੌਰਵ ਯਾਦਵ ਨੇ ਫਰੀਦਕੋਟ ਵਿੱਚ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਅਤੇ ਮੋਗਾ ਵਿੱਚ ਸਮਾਰਟ ਪੁਲਿਸ ਕੰਟਰੋਲ ਰੂਮ ਦਾ ਕੀਤਾ ਉਦਘਾਟਨ

ਪੰਜਾਬ ਪੁਲਿਸ ਨੇ ਅਮਰੀਕਾ ਅਧਾਰਤ ਗੈਰ-ਕਾਨੂੰਨੀ ਹਥਿਆਰ ਤਸਕਰੀ ਨੈੱਟਵਰਕ ਦਾ ਕੀਤਾ ਪਰਦਾਫਾਸ਼; ਪੰਜ ਪਿਸਤੌਲਾਂ ਸਮੇਤ ਇੱਕ ਕਾਬੂ

ਬੀਬੀ ਜਗੀਰ ਕੌਰ ਵੱਲੋਂ ਢੱਡਰੀਆਂਵਾਲਾ ਦੇ ਸਮਾਗਮ ਵਿੱਚ ਸ਼ਿਰਕਤ ਕਰਨ ਦਾ ਮਾਮਲਾ ਸ੍ਰੀ ਅਕਾਲ ਤਖ਼ਤ ਸਾਹਿਬ ਪੁੱਜਾ

ਜ਼ਿਲਾ ਤਰਨ ਤਾਰਨ ਵਿੱਚ ਹੋਏ ਸਰਪੰਚ ਕਤਲ ਮਾਮਲੇ ਦਾ ਮੁੱਖ ਦੋਸ਼ੀ ਪੰਜਾਬ ਪੁਲਿਸ ਵੱਲੋਂ ਗ੍ਰਿਫ਼ਤਾਰ