ਭਾਰਤ ਪਾਕਿਸਤਾਨ ਕ੍ਰਿਕਟ ਮੈਚ ਵਿੱਚ ਦੜਾ ਸੱਟਾ ਲਗਾਉਣ ਵਾਲੇ ਇਕ ਵਿਅਕਤੀ ਦੇ ਘਰ ਅਚਨਚੇਤ ਰੇਡ ਕਰਕੇ ਪੁਲਿਸ ਨੇ 12 ਲੱਖ 23 ਹਜਾਰ ਰੁਪਏ ਭਾਰਤੀ ਕਰੰਸੀ 14 ਮੋਬਾਇਲ ਫੋਨ ਲੈਪਟੌਪ ਅਤੇ ਇਕ ਮਰਸਡੀਜ਼ ਗੱਡੀ ਕਾਬੂ ਕੀਤੀ ਫਿਲਹਾਲ ਮੁਲਜ਼ਮ ਮੌਕੇ ਤੋਂ ਫਰਾਰ ਹੋਣ ਵਿੱਚ ਕਾਮਯਾਬ ਹੋ ਗਿਆ ਪੁਲੀਸ ਵੱਲੋਂ ਮੁਲਜ਼ਮ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਉਨ੍ਹਾਂ ਕਿਹਾ ਕਿ ਮੁਲਜ਼ਮ ਦੀ ਗ੍ਰਿਫਤਾਰੀ ਤੋਂ ਬਾਅਦ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਆਸ ਹੈ।
ਇਸ ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ਡੀਐੱਸਪੀ ਸੁਖਪਾਲ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਗੁਰਦਾਸਪੁਰ ਦੇ ਮੁਹੱਲਾ ਸੰਗਲਪੁਰ ਵਿਖੇ ਇਕ ਵਿਅਕਤੀ ਮਨਜੀਤ ਸਿੰਘ ਉਰਫ ਮੌਨੀ ਬਿਨਾਂ ਸਰਕਾਰੀ ਮੰਨਜੂਰੀ ਦੇ ਕ੍ਰਿਕਟ ਮੈਚ ਤੇ ਦ੍ਰਿੜਾ ਸੱਟਾ ਲਗਾ ਕੇ ਭੋਲੇ ਭਾਲੇ ਲੋਕਾ ਨਾਲ ਠੱਗੀ ਮਾਰ ਕੇ ਮੋਟੀ ਰਕਮ ਵਸੂਲ ਕਰਦਾ ਹੈ ਜਿਸ ਤੋਂ ਬਾਅਦ ਮੁਲਜ਼ਮ ਦੇ ਘਰ ਅਚਨਚੇਤ ਰੇਡ ਕੀਤੀ ਗਈ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ ਪਰ ਉਸਦੇ ਘਰ ਅੰਦਰੋ 12 ਲੱਖ 23 ਹਜ਼ਾਰ ਰੁਪਏ ਭਾਰਤੀ ਕਰੰਸੀ, 14 ਮੋਬਾਇਲ ਵੱਖ-ਵੱਖ ਮਾਰਕਾ, ਇੱਕ ਲੈਪਟਾਪ, ਇੱਕ ਟੈਬ ਅਤੇ ਇੱਕ ਗੱਡੀ ਮਰਸਡੀਜ ਨੰਬਰੀ ਡੀਐਲ 8.ਸੀਐਨਏ1727 ਬ੍ਰਾਮਦ ਹੋਈ ਹੈ ਜਿਸ ਨੂੰ ਕਬਜੇ ਵਿੱਚ ਲੈਕੇ ਮਾਮਲੇ ਦੀ ਅਗਲੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ।
ਉਹਨਾਂ ਦੱਸਿਆ ਕਿ ਇਸ ਸਬੰਧੀ ਉਕਤ ਦੋਸ਼ੀ ਦੇ ਖਿਲਾਫ 13 ਏ 3-67 ਜੁਆ ਐਕਟ ਅਤੇ 420 ਆਈਪੀਸੀ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ ਪੁਲਿਸ ਵੱਲੋਂ ਗੰਭੀਰਤਾ ਨਾਲ ਜਬਤ ਮੋਬਾਇਲਾ ਅਤੇ ਲੈਪਟਾਪ ਦੀ ਜਾਂਚ ਕੀਤੀ ਜਾਵੇਗੀ ਅਤੇ ਪੂਰੇ ਨੈਟਵਰਕ ਦਾ ਜਲਦ ਪਰਦਾਫਾਸ਼ ਜਲਦੀ ਕੀਤਾ ਜਾਵੇਗੀ ਅਤੇ ਦੋਸ਼ੀ ਨੂੰ ਫੜਨ ਦੇ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਉਹਨਾਂ ਨੂੰ ਆਸ ਹੈ ਕਿ ਪੁੱਛ ਗਿੱਛ ਤੋਂ ਬਾਅਦ ਵੱਡੇ ਖੁਲਾਸੇ ਹੋ ਸਕਦੇ ਹਨ