Friday, May 03, 2024

Sports

ਸਲਾਨਾ ਗੱਤਕਾ ਮੁਕਾਬਲਿਆਂ 'ਚ ਯੂਕੇ ਦੀਆਂ 15 ਟੀਮਾਂ ਨੇ ਲਿਆ ਹਿੱਸਾ

September 04, 2023 07:20 PM
SehajTimes

9ਵੀਂ ਯੂ.ਕੇ ਨੈਸ਼ਨਲ ਗੱਤਕਾ ਚੈਂਪੀਅਨਸ਼ਿਪ -2023 ਦੌਰਾਨ ਗੱਤਕੇਬਾਜ਼ਾਂ ਦੇ ਜੰਗਜੂ ਜੌਹਰਸਮਰਪਣ ਅਤੇ ਖੇਡ ਹੁਨਰ ਦੇ ਸ਼ਾਨਦਾਰ ਪ੍ਰਦਰਸ਼ਨ ਦੌਰਾਨ ਅਕਾਲੀ ਬਾਬਾ ਅਜੀਤ ਸਿੰਘ ਗੱਤਕਾ ਅਖਾੜਾ ਮਾਨਚੈਸਟਰ ਓਵਰਆਲ ਚੈਂਪੀਅਨ ਬਣ ਕੇ ਉੱਭਰਿਆ ਜਦਕਿ ਦਮਦਮੀ ਟਕਸਾਲ ਗੱਤਕਾ ਅਖਾੜਾ ਡਰਬੀ ਦੀ ਟੀਮ ਉਪ ਜੇਤੂ ਰਹੀ। ਇਹ ਸਾਲਾਨਾ ਗੱਤਕਾ ਚੈਂਪੀਅਨਸ਼ਿਪ ਹੇਜ਼ਲੰਡਨ ਦੇ ਗੁਰਦੁਆਰਾ ਨਾਨਕਸਰ ਗਰੀਬ ਨਿਵਾਜ ਦੇ ਮੈਦਾਨ ਵਿੱਚ ਸਫਲਤਾਪੂਰਵਕ ਸਮਾਪਤ ਹੋਈ ਜਿਸ ਵਿੱਚ ਬਰਤਾਨੀਆ ਦੇ ਵੱਖ-ਵੱਖ ਕਸਬਿਆਂ ਤੋਂ ਲੜਕੇ ਅਤੇ ਲੜਕੀਆਂ ਦੀਆਂ ਪੰਦਰਾਂ ਗੱਤਕਾ ਟੀਮਾਂ ਨੇ ਭਾਗ ਲਿਆ।

ਇਸ ਸਲਾਨਾ ਚੈਂਪੀਅਨਸ਼ਿਪ ਦਾ ਉਦਘਾਟਨ ਤਨਮਨਜੀਤ ਸਿੰਘ ਢੇਸੀ ਐਮ.ਪੀ.ਰਾਜ ਸਭਾ ਮੈਂਬਰ ਬਾਬਾ ਬਲਬੀਰ ਸਿੰਘ ਸੀਚੇਵਾਲਵਰਿੰਦਰ ਸ਼ਰਮਾ ਐਮ.ਪੀ.ਹਰਜੀਤ ਸਿੰਘ ਗਰੇਵਾਲ ਪ੍ਰਧਾਨ ਵਿਸ਼ਵ ਗੱਤਕਾ ਫੈਡਰੇਸ਼ਨਬਾਬਾ ਅਮਰਜੀਤ ਸਿੰਘ ਗੁਰਦੁਆਰਾ ਨਾਨਕਸਰ ਗਰੀਬ ਨਿਵਾਜ ਅਤੇ ਡੇਵਿਡ ਬਰੋਗ ਹੇਜ ਟਾਊਨਸ਼ਿੱਪ ਨੇ ਸਾਂਝੇ ਤੌਰ ਤੇ ਕੀਤਾ। ਉਦਘਾਟਨ ਤੋਂ ਪਹਿਲਾਂ ਟੂਰਨਾਮੈਂਟ ਦੀ ਸਫਲਤਾ ਖਾਤਰ ਪ੍ਰਮਾਤਮਾ ਦਾ ਅਸ਼ੀਰਵਾਦ ਲੈਣ ਲਈ ਅਰਦਾਸ ਵੀ ਕੀਤੀ ਗਈ।

ਆਪਣੇ ਸੰਬੋਧਨ ਵਿੱਚ ਬਾਬਾ ਸੀਚੇਵਾਲ ਨੇ ਗੱਤਕਾ ਫੈਡਰੇਸ਼ਨ ਯੂਕੇ ਅਤੇ ਵਿਸ਼ਵ ਗੱਤਕਾ ਫੈਡਰੇਸ਼ਨ ਵੱਲੋਂ ਇਸ ਮਾਰਸ਼ਲ ਆਰਟ ਦਾ ਵਿਦੇਸ਼ਾਂ ਵਿੱਚ ਪ੍ਰਚਾਰ-ਪਸਾਰ ਤੇ ਪ੍ਰਫੁੱਲਤ ਕਰਨ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਸੰਗਤ ਨੂੰ ਆਪਣੇ ਬੱਚਿਆਂ ਨੂੰ ਗੱਤਕਾ ਸਿਖਾਉਣ ਲਈ ਪ੍ਰੇਰਿਤ ਕੀਤਾਕਿਉਂਕਿ ਇਹ ਵੱਡਮੁੱਲੀਆਂ ਕਦਰਾਂ-ਕੀਮਤਾਂ ਪੈਦਾ ਕਰਨ ਦੇ ਨਾਲ-ਨਾਲ ਬੱਚਿਆਂ ਨੂੰ ਸਵੈ-ਰੱਖਿਆ ਦੇ ਹੁਨਰ ਨਾਲ ਲੈਸ ਕਰਦਾ ਹੈ।

ਸਲੋਹ ਤੋਂ ਐਮ.ਪੀ ਤਨਮਨਜੀਤ ਸਿੰਘ ਢੇਸੀਜੋ ਕਿ ਗੱਤਕਾ ਫੈਡਰੇਸ਼ਨ ਯੂ.ਕੇ ਦੇ ਪ੍ਰਧਾਨ ਵੀ ਹਨਨੇ ਸਮੂਹ ਸੰਗਤਾਂ ਤੇ ਮੱਦਦ ਦੇਣ ਵਾਲੀਆਂ ਸਖਸ਼ੀਅਤਾਂ ਦਾ ਧੰਨਵਾਦ ਕਰਦਿਆਂ ਯੂ.ਕੇ. ਵਿੱਚ ਗੱਤਕਾ ਸੰਸਥਾ ਦੀਆਂ ਗਤੀਵਿਧੀਆਂ ਅਤੇ ਪ੍ਰਾਪਤੀਆਂ ਬਾਰੇ ਚਾਨਣਾ ਪਾਉਂਦਿਆਂ ਕਿਹਾ ਕਿ ਅਗਲੇ ਵਰ੍ਹੇ ਇਹ ਟੂਰਨਾਮੈਂਟ ਦੇਸ਼ ਦੇ ਗੱਤਕਾ ਖਿਡਾਰੀਆਂ ਲਈ ਹੋਰ ਵੀ ਮਹੱਤਵਪੂਰਨ ਉਪਰਾਲਾ ਸਾਬਤ ਹੋਵੇਗਾ।

ਹਰਜੀਤ ਸਿੰਘ ਗਰੇਵਾਲਜੋ ਕਿ ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ ਇੰਡੀਆ ਦੇ ਪ੍ਰਧਾਨ ਵੀ ਹਨਨੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਿੱਖ ਵਿਰਾਸਤ ਨਾਲ ਜੋੜੀ ਰੱਖਣ ਲਈ 'ਤਿੰਨ ਗੱਗਿਆਂ' - ਗੁਰਮੁਖੀਗੁਰਬਾਣੀ ਅਤੇ ਗੱਤਕਾ - ਦੀ ਮਹੱਤਤਾ 'ਤੇ ਜ਼ੋਰ ਦਿੱਤਾ। ਉਨ੍ਹਾਂ ਦੁਨੀਆ ਭਰ ਦੇ ਸਮੂਹ ਗੁਰਦੁਆਰਿਆਂ ਨੂੰ ਇਨ੍ਹਾਂ 'ਤਿੰਨ ਗੱਗਿਆਂਭਾਵ 'ਥ੍ਰੀ ਜੀਲਈ ਮੁੱਖ ਸਿਖਲਾਈ ਕੇਂਦਰ ਬਣਾਉਣ ਦੀ ਅਪੀਲ ਕੀਤੀ। ਉਨ੍ਹਾਂ ਗੱਤਕਾ ਫੈਡਰੇਸ਼ਨ ਯੂ.ਕੇ ਵੱਲੋਂ ਪਹਿਲੀ ਵਾਰ ਟੂਰਨਾਮੈਂਟ ਦੌਰਾਨ ਸੈਂਸਰਾਂ ਰਾਹੀਂ ਡਿਜੀਟਲ ਸਕੋਰਿੰਗ ਪ੍ਰਣਾਲੀ ਲਾਗੂ ਕਰਨ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਭਰੋਸਾ ਦਿੱਤਾ ਕਿ ਵਿਸ਼ਵ ਗੱਤਕਾ ਫੈਡਰੇਸ਼ਨ ਇਸ ਤਰ੍ਹਾਂ ਦੇ ਡਿਜੀਟਲ ਸਕੋਰਿੰਗ ਸਿਸਟਮ ਕੁੱਝ ਸੁਧਾਰ ਕਰਕੇ ਹੋਰਨਾਂ ਦੇਸ਼ਾਂ ਵਿੱਚ ਵੀ ਲਾਗੂ ਕਰੇਗੀ।

ਇਸ ਮੌਕੇ ਵਰਿੰਦਰ ਸ਼ਰਮਾ ਐਮ.ਪੀ.ਐਮਐਲਏ ਡਾ. ਉਂਕਾਰ ਸਿੰਘ ਸਹੋਤਾਸਿੱਖ ਚਿੰਤਕ ਭਗਵਾਨ ਸਿੰਘ ਜੌਹਲ ਤੇ ਪੰਜਾਬ ਟਾਈਮਜ ਦੇ ਰਜਿੰਦਰ ਸਿੰਘ ਪੁਰੇਵਾਲ ਨੇ ਵੀ ਸੰਬੋਧਨ ਕੀਤਾ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਬਜੀਤ ਸਿੰਘ ਧੰਜਲ ਟਰੱਸਟੀਹਰਨੇਕ ਸਿੰਘ ਨੇਕਾ ਮੇਰੀਪੁਰੀਆਸਰਬਜੀਤ ਸਿੰਘ ਗਰੇਵਾਲ ਸੇਫਟੈਕ ਸਲਿਊਸ਼ਨਜਸੁਰਜੀਤ ਸਿੰਘ ਪੁਰੇਵਾਲਆਪ ਆਗੂ ਮਨਜੀਤ ਸਿੰਘ ਸਾਲਾਪੁਰਦਵਿੰਦਰ ਸਿੰਘ ਪਤਾਰਾਹਰਮੀਤ ਸਿੰਘ ਵਿਰਕਅਜਾਇਬ ਸਿੰਘ ਗਰਚਾਰਵਿੰਦਰ ਸਿੰਘ ਖਹਿਰਾਬਿੱਲਾ ਗਿੱਲ ਦੀਨੇਵਾਲੀਆਬਲਬੀਰ ਸਿੰਘ ਗਿੱਲਭਾਈ ਗਜਿੰਦਰ ਸਿੰਘ ਖਾਲਸਾਕੌਂਸਲਰ ਰਾਜੂ ਸੰਸਾਰਪੁਰੀਅਜੈਬ ਸਿੰਘ ਪੁਆਰਕੌਂਸਲਰ ਕਮਲਪ੍ਰੀਤ ਕੌਰਸਾਹਿਬ ਸਿੰਘ ਢੇਸੀਮਨਪ੍ਰੀਤ ਸਿੰਘ ਬੱਧਨੀਤਲਵਿੰਦਰ ਸਿੰਘ ਢਿੱਲੋਂਹਰਬੰਸ ਸਿੰਘ ਕੁਲਾਰਹਰਜੀਤ ਸਿੰਘ ਸਰਪੰਚਮਨਦੀਪ ਸਿੰਘ ਭੋਗਲਗੁਰਬਚਨ ਸਿੰਘ ਅਟਵਾਲਡਾ: ਤਾਰਾ ਸਿੰਘ ਆਲਮਨਿਸ਼ਾਨ ਸਿੰਘ ਸਲੋਹ ਆਦਿ ਵੀ ਹਾਜ਼ਰ ਸਨ।

ਇਸ ਚੈਂਪੀਅਨਸ਼ਿੱਪ ਵਿੱਚ ਦਸ ਵੱਖ-ਵੱਖ ਗੱਤਕਾ ਅਖਾੜਿਆਂ ਦੀਆਂ ਪੰਦਰਾਂ ਗੱਤਕਾ ਟੀਮਾਂ ਨੇ ਭਾਗ ਲਿਆ ਜਿੰਨ੍ਹਾਂ ਵਿੱਚ ਅਕਾਲੀ ਬਾਬਾ ਅਜੀਤ ਸਿੰਘ ਗੱਤਕਾ ਅਖਾੜਾ ਮਾਨਚੈਸਟਰਬਾਬਾ ਫਤਹਿ ਸਿੰਘ ਗੱਤਕਾ ਅਖਾੜਾ ਇਰਥਦਮਦਮੀ ਟਕਸਾਲ ਗੱਤਕਾ ਅਖਾੜਾ ਡਰਬੀਬਾਬਾ ਫਤਹਿ ਸਿੰਘ ਗੱਤਕਾ ਅਖਾੜਾ ਵੂਲਵਿਚਅਕਾਲ ਸਹਾਇ ਗੱਤਕਾ ਅਖਾੜਾ ਸਾਊਥਾਲਬਾਬਾ ਫਤਿਹ ਸਿੰਘ ਗੱਤਕਾ ਅਖਾੜਾ ਸਾਊਥਾਲਬਾਬਾ ਫਤਹਿ ਸਿੰਘ ਗੱਤਕਾ ਅਖਾੜਾ ਲੇਟਨਫੂਲਾ ਸਿੰਘ ਗੱਤਕਾ ਅਖਾੜਾ ਕੋਵੈਂਟਰੀਅਕਾਲ ਪੁਰਖ ਕੀ ਫੌਜ ਗੱਤਕਾ ਅਖਾੜਾ ਸਾਊਥੈਂਪਟਨਬਾਬਾ ਫਤਹਿ ਸਿੰਘ ਗੱਤਕਾ ਅਖਾੜਾ ਗ੍ਰੇਵਜੈਂਡ ਅਤੇ ਪਾਤਸ਼ਾਹੀ ਛੇਵੀਂ ਗੱਤਕਾ ਅਖਾੜਾ ਵੁਲਵਰਹੈਂਪਟਨ ਸ਼ਾਮਲ ਸਨ।

ਇਸ ਟੂਰਨਾਮੈਂਟ ਦੌਰਾਨ ਵੱਖ-ਵੱਖ ਉਮਰ ਵਰਗਾਂ ਦੇ ਗੱਤਕਾ ਮੁਕਾਬਲੇ ਨਾਕਆਊਟ ਵਿਧੀ ਦੇ ਆਧਾਰ 'ਤੇ ਕਰਵਾਏ ਗਏ। ਅੰਡਰ-14 ਲੜਕਿਆਂ ਦੇ ਟੀਮ ਮੁਕਾਬਲੇ ਵਿੱਚ ਅਕਾਲੀ ਬਾਬਾ ਅਜੀਤ ਸਿੰਘ ਗੱਤਕਾ ਅਖਾੜਾ ਮਾਨਚੈਸਟਰ ਨੇ ਪਹਿਲਾ ਸਥਾਨ ਹਾਸਲ ਕੀਤਾਦਮਦਮੀ ਟਕਸਾਲ ਗੱਤਕਾ ਅਖਾੜਾ ਡਰਬੀ ਨੇ ਦੂਜਾ ਸਥਾਨ ਹਾਸਲ ਕੀਤਾ। ਲੜਕਿਆਂ ਦੇ ਅੰਡਰ-18 ਟੀਮ ਮੁਕਾਬਲੇ ਵਿੱਚ ਅਕਾਲੀ ਬਾਬਾ ਅਜੀਤ ਸਿੰਘ ਗੱਤਕਾ ਅਖਾੜਾ ਮਾਨਚੈਸਟਰ ਨੇ ਬਾਬਾ ਫਤਹਿ ਸਿੰਘ ਗੱਤਕਾ ਅਖਾੜਾ ਏਰੀਥ ਨੂੰ ਹਰਾ ਕੇ ਜਿੱਤ ਪ੍ਰਾਪਤ ਕੀਤੀ। 18 ਸਾਲ ਤੋਂ ਉਪਰ ਉਮਰ ਵਰਗ ਵਿੱਚ ਦਮਦਮੀ ਟਕਸਾਲ ਗੱਤਕਾ ਅਖਾੜਾ ਡਰਬੀ ਨੇ ਪਹਿਲਾ ਜਦਕਿ ਬਾਬਾ ਫਤਹਿ ਸਿੰਘ ਗੱਤਕਾ ਅਖਾੜਾ ਲੇਟਨ ਨੇ ਦੂਜਾ ਸਥਾਨ ਹਾਸਲ ਕੀਤਾ।

ਇਸੇ ਤਰਾਂ ਅੰਡਰ-14 ਸਾਲ ਉਮਰ ਵਰਗ ਲਈ ਲੜਕੀਆਂ ਦੇ ਵਿਅਕਤੀਗਤ ਮੁਕਾਬਲਿਆਂ ਵਿੱਚ ਦਮਦਮੀ ਟਕਸਾਲ ਗੱਤਕਾ ਅਖਾੜਾ ਡਰਬੀ ਦੀਆਂ ਏ ਅਤੇ ਬੀ ਟੀਮਾਂ ਦੇ ਮੁਕਾਬਲਿਆਂ ਵਿੱਚੋਂ ਅਰਸ਼ਪ੍ਰੀਤ ਕੌਰ ਅਤੇ ਹਰਲੀਨ ਕੌਰ ਨੇ ਕ੍ਰਮਵਾਰ ਪਹਿਲਾ ਅਤੇ ਦੂਜਾ ਸਥਾਨ ਹਾਸਲ ਕੀਤਾ। ਅੰਡਰ-18 ਉਮਰ ਵਰਗ ਦੇ ਵਿਅਕਤੀਗਤ ਮੁਕਾਬਲੇ ਵਿੱਚ ਅਕਾਲੀ ਫੂਲਾ ਸਿੰਘ ਗੱਤਕਾ ਅਖਾੜਾ ਕੋਵੈਂਟਰੀ ਦੀ ਦਇਆ ਕੌਰ ਨੇ ਪਹਿਲਾ ਸਥਾਨ ਜਦਕਿ ਦਮਦਮੀ ਟਕਸਾਲ ਗੱਤਕਾ ਅਖਾੜਾ ਡਰਬੀ ਦੀ ਕਮਲਪ੍ਰੀਤ ਕੌਰ ਨੇ ਦੂਜਾ ਸਥਾਨ ਹਾਸਲ ਕੀਤਾ। 18 ਸਾਲ ਤੋਂ ਉਪਰ ਉਮਰ ਵਰਗ ਦੇ ਵਿਅਕਤੀਗਤ ਮੁਕਾਬਲੇ ਵਿੱਚ ਅਕਾਲੀ ਬਾਬਾ ਅਜੀਤ ਸਿੰਘ ਗੱਤਕਾ ਅਖਾੜਾ ਮਾਨਚੈਸਟਰ ਦੀ ਪਰਮਿੰਦਰ ਕੌਰ ਜੇਤੂ ਰਹੀ ਜਦਕਿ ਦਮਦਮੀ ਟਕਸਾਲ ਗੱਤਕਾ ਅਖਾੜਾ ਡਰਬੀ ਦੀ ਕਮਲਪ੍ਰੀਤ ਕੌਰ ਦੂਜੇ ਸਥਾਨ ਉੱਤੇ ਰਹੀ।

Have something to say? Post your comment

 

More in Sports

ਟੀ-20 ਵਿਸ਼ਵ ਕੱਪ ਅੱਜ ਹੋ ਸਕਦਾ ਹੈ ਟੀਮ ਦਾ ਐਲਾਨ

ਵਰਲਡ ਕੱਪ ਸਟੇਜ-1'ਚ ਪੰਜਾਬੀ ਯੂਨੀਵਰਸਿਟੀ ਦੀ ਤੀਰਅੰਦਾਜ਼ ਪਰਨੀਤ ਕੌਰ ਨੇ ਜਿੱਤਿਆ

ਵਿਰਾਟ ਨੇ 500 ਦੌੜਾਂ ਪੁਰੀਆਂ ਕੀਤੀਆਂ

ਕੋਲਕਾਤਾ ਨਾਈਟ ਰਾਈਡਰਜ਼ ਕੇਕੇਆਰ ਨੇ ਇੰਡੀਅਨ ਪ੍ਰੀਮੀਅਰ ਲੀਗ 2024 ਦੇ 16 ਵੇਂ ਮੈਚ ਵਿੱਚ

ਵਿਰਾਟ ਕੋਹਲੀ ਨੇ ਟੀ-20 ‘ਚ 12 ਹਜ਼ਾਰ ਦੌੜਾਂ ਬਣਾ ਕੇ ਰਚਿਆ ਇਤਿਹਾਸ

3 ਮਹੀਨਿਆਂ ਤੱਕ ਚੱਲੇਗਾ IPL : 10 ਟੀਮਾਂ 94 ਮੈਚ 2047 ਤੱਕ ਖੇਡਣਗੀਆਂ

ਗੋਲਡ ਮੈਡਲਿਸਟ ਰੁਪੇਸ਼ ਕੁਮਾਰ ਬੇਗੜਾ ਨੇ ਬਤੌਰ ਜ਼ਿਲ੍ਹਾ ਖੇਡ ਅਧਿਕਾਰੀ ਅਹੁਦਾ ਸੰਭਾਲਿਆ

ਧਨੌਲਾ ਵਿਖੇ 39ਵਾਂ ਸ਼ਹੀਦ ਭਗਤ ਸਿੰਘ ਯਾਦਗਾਰੀ ਟੂਰਨਾਮੈਂਟ 15 ਮਾਰਚ ਤੋਂ

ਆਲ ਇੰਡੀਆ ਸਰਵਿਸਜ਼ ਟੂਰਨਾਮੈਂਟ ਲਈ ਪੰਜਾਬ ਦੀਆਂ ਵੇਟਲਿਫਟਿੰਗ, ਪਾਵਰਲਿਫਟਿੰਗ ਅਤੇ ਬੈਸਟ ਫਿਜ਼ੀਕ ਟੀਮਾਂ ਦੇ ਟਰਾਇਲ 13 ਮਾਰਚ ਨੂੰ

ਸਰਕਾਰੀ ਮਹਿੰਦਰਾ ਕਾਲਜ ਵਿਖੇ 147ਵਾਂ ਸਲਾਨਾ ਖੇਡ ਸਮਾਰੋਹ ਹੋਇਆ