ਨੌਜਵਾਨ ਜਸਕਰਨ ਸਿੰਘ ਨੇ 'ਕੌਣ ਬਣੇਗਾ ਕਰੋੜਪਤੀ' 'ਚ ਇਤਿਹਾਸ ਰਚ ਦਿੱਤਾ ਹੈ। ਜਸਕਰਨ ਸਿੰਘ ਇਸ ਸ਼ੀਜਨ ਦਾ ਪਹਿਲਾ ਕਰੋੜਪਤੀ ਬਣ ਗਿਆ ਹੈ।ਜਸਕਰਨ ਸਿੰਘ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੇ ਜੱਦੀ ਪਿੰਡ ਖਾਲੜਾ ਦਾ ਰਹਿਣ ਵਾਲਾ ਹੈ ਅਤੇ ਇੱਕ ਸਧਾਰਨ ਪਰਿਵਾਰ ਨਾਲ ਸਬੰਧ ਰੱਖਦਾ ਹੈ।
ਸ਼ੋਅ ਦਾ ਇਕ ਪ੍ਰੋਮੋ ਵੀਡੀਓ ਸਾਹਮਣੇ ਆਈ ਹੈ, ਜਿਸ 'ਚ ਪੰਜਾਬ ਦੇ ਜਸਕਰਨ ਸਿੰਘ ਹੌਟ ਸੀਟ 'ਤੇ ਬੈਠਾ ਨਜ਼ਰ ਆ ਰਿਹਾ ਹੈ। ਉਸ ਨੇ ਆਪਣੇ ਗਿਆਨ ਨਾਲ 1 ਕਰੋੜ ਰੁਪਏ ਜਿੱਤੇ ਹਨ ਅਤੇ ਉਹ 7 ਕਰੋੜ ਰੁਪਏ ਦੇ ਸਵਾਲ ਲਈ ਖੇਡਣ ਜਾ ਰਿਹਾ ਹੈ। ਹਾਲਾਂਕਿ 7 ਕਰੋੜ ਰੁਪਏ ਦੇ ਸਵਾਲ ਦਾ ਕੀ ਹੋਣ ਵਾਲਾ ਹੈ ਇਸ ਨੂੰ ਲੈ ਕੇ ਅਜੇ ਵੀ ਸਸਪੈਂਸ ਬਣਿਆ ਹੋਇਆ ਹੈ। ਜਸਕਰਨ ਸਿੰਘ ਇਸ ਸੀਜ਼ਨ ਦੇ ਪਹਿਲੇ ਪ੍ਰਤੀਯੋਗੀ ਹਨ ਜੋ 7 ਕਰੋੜ ਰੁਪਏ ਦੇ ਸਵਾਲ ਤੱਕ ਪਹੁੰਚ ਗਏ ਹਨ। 1 ਕਰੋੜ ਜਿੱਤਣ ਤੋਂ ਬਾਅਦ ਜਸਕਰਨ ਬਹੁਤ ਖੁਸ਼ ਹੈ। ਅਮਿਤਾਭ ਬੱਚਨ ਵੀ ਉਸ ਨੂੰ ਜੱਫੀ ਪਾਉਂਦੇ ਨਜ਼ਰ ਆਉਂਦੇ ਹਨ। ਜਸਕਰਨ ਸਿੰਘ ਦਾ ਕਹਿਣਾ ਹੈ ਕਿ ਉਹ ਆਈਏਐਸ ਦੀ ਤਿਆਰੀ ਕਰ ਰਿਹਾ ਹੈ ਅਤੇ ਜੋ ਉਸਦੇ ਵੱਲੋਂ 1 ਕਰੋੜ ਜਿੱਤਿਆ ਗਿਆ ਹੈ ਇਹ ਉਸਦੀ ਜ਼ਿੰਦਗੀ ਦੀ ਪਹਿਲੀ ਕਮਾਈ ਹੈ|
ਇਹ ਵੀਡੀਓ ਦੇਖਣ ਤੋਂ ਬਾਅਦ ਪੰਜਾਬੀਆਂ ‘ਚ ਖੁਸ਼ੀ ਦਾ ਮਾਹੌਲ ਹੈ ਅਤੇ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਵੱਲੋਂ ਵੀ ਜਸਕਰਨ ਸਿੰਘ ਨੂੰ ਵਧਾਈ ਦਿੱਤੀ ਗਈ ਹੈ। ਉਹਨਾਂ ਲਿਖਿਆ, ਬਹੁਤ ਖੁਸ਼ੀ ਤੇ ਬਹੁਤ ਮਾਣ ਹੋ ਰਿਹਾ ਵਿਧਾਨ ਸਭਾ ਹਲਕਾ ਖੇਮਕਰਨ ਤੋਂ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੇ ਜੱਦੀ ਪਿੰਡ ਖਾਲੜਾ ਤੋਂ ਇੱਕ ਸਾਧਾਰਨ ਜਿਹੇ ਪਰਿਵਾਰ ਦੇ ਸਾਡੇ ਹੋਣਹਾਰ ਬੱਚੇ ਜਸਕਰਨ ਸਿੰਘ ਨੇ ਸੋਨੀ ਟੀਵੀ ਦੇ ਕੌਣ ਬਣੇਗਾ ਕਰੋੜਪਤੀ ਪ੍ਰੋਗਰਾਮ ਵਿੱਚ 1 ਕਰੋੜ ਰੁਪਿਆ ਜਿੱਤ ਲਿਆ ਹੈ।ਹੁਣ ਉਹ 7 ਕਰੋੜ ਰੁਪਿਆ ਜਿੱਤਣ ਲਈ ਅਗਲੇ ਸਵਾਲ ਦਾ ਜਵਾਬ ਦੇਵੇਗਾ |ਇਹ ਐਪੀਸੋਡ ਸੋਨੀ ਟੀਵੀ ਉੱਪਰ 4 Sept ਨੂੰ ਰਾਤ ਨੂੰ 9ਵਜੇ ਵਜੇ ਵਿਖਾਇਆ ਜਾਵੇਗਾ ਸਿਵਲ ਸਰਵਿਸਜ਼ ਦੀ ਤਿਆਰੀ ਕਰ ਰਹੇ ਜਸਕਰਨ ਸਿੰਘ ਦੀ ਮਿਹਨਤ ਰੰਗ ਲਿਆਈ ਹੈ।