Sunday, October 12, 2025

Sports

ਅਜ਼ਰਬਾਈਜਾਨ ਵਿੱਚ ਪੰਜਾਬੀ ਯੂਨੀਵਰਸਿਟੀ ਦੇ ਸ਼ੂਟਰ ਖਿਡਾਰੀ ਨੇ ਜਿੱਤਿਆ ਸੋਨ ਤਗ਼ਮਾ

August 23, 2023 09:18 PM
SehajTimes
 
 
ਪੰਜਾਬੀ ਯੂਨੀਵਰਸਿਟੀ ਦੇ ਸ਼ੂਟਰ ਖਿਡਾਰੀ ਅਮਨਪ੍ਰੀਤ (ਗੈਰੀ) ਨੇ ਅਜ਼ਰਬਾਈਜਾਨ ਦੇ ਬਾਕੂ ਵਿਖੇ ਹੋਈ ਆਈ. ਐੱਸ. ਐੱਸ. ਐੱਫ. ਵਿਸ਼ਵ ਚੈਂਪੀਅਨਸ਼ਿਪ 2023 ਦੇ ਸਟੈਂਡਰਡ ਪਿਸਟਲ ਸੀਨੀਅਰ ਪੁਰਸ਼ ਈਵੈਂਟ ਵਿੱਚ ਵਿਅਕਤੀਗਤ ਪੱਧਰ ਉੱਤੇ ਸੋਨ ਤਗ਼ਮਾ ਜਿੱਤ ਲਿਆ ਹੈ।
 
 
ਇਸ ਪ੍ਰਾਪਤੀ ਨਾਲ਼ ਅਮਨਪ੍ਰੀਤ ਨੂੰ ਸੀਨੀਅਰਜ਼ ਵਿੱਚ ਭਾਰਤ ਦਾ ਪਹਿਲਾ ਵਿਅਕਤੀਗਤ ਸਟੈਂਡਰਡ ਪਿਸਟਲ ਵਿਸ਼ਵ ਚੈਂਪੀਅਨ ਬਣਨ ਅਤੇ ਇਸ ਵਿਸ਼ਵ ਚੈਂਪੀਅਨਸ਼ਿਪ ਵਿੱਚ ਪਹਿਲਾ ਵਿਅਕਤੀਗਤ ਸੋਨ ਤਗ਼ਮਾ ਜਿੱਤਣ ਦਾ ਮਾਣ ਹਾਸਿਲ ਹੋਇਆ ਹੈ। ਇਸ ਪ੍ਰਾਪਤੀ ਨੇ ਉਸ ਨੂੰ ਪੰਜਾਬ ਦਾ ਤੀਜਾ  ਵਿਸ਼ਵ ਚੈਂਪੀਅਨ ਸ਼ੂਟਰ ਬਣਾ ਦਿੱਤਾ ਹੈ। ਪੰਜਾਬ ਵਿੱਚ ਇਸ ਤੋਂ ਪਹਿਲਾਂ ਅਭਿਨਵ ਨੂੰ 'ਏਅਰ ਰਾਈਫਲ' ਅਤੇ ਮਾਨਵਜੀਤ ਨੂੰ 'ਟਰੈਪ' ਵਿੱਚ ਵਿਸ਼ਵ ਚੈਂਪੀਅਨ ਸ਼ੂਟਰ ਹੋਣ ਦਾ ਮਾਣ ਹਾਸਿਲ ਹੈ।
 
 
 

Have something to say? Post your comment