Thursday, March 28, 2024
BREAKING NEWS
6250 ਨਸ਼ੀਲੀਆਂ ਗੋਲੀਆਂ ਸਮੇਤ ਇੱਕ ਕਾਬੂਪਿੰਡ ਹੰਸਾਲਾ ਦੀ ਪੰਚਾਇਤੀ ਜ਼ਮੀਨ ਵਿਚੋਂ ਨਾਜਾਇਜ਼ ਮਿੱਟੀ ਦੀ ਮਾਈਨਿੰਗ ਦਾ ਗੋਰਖਧੰਦਾ ਪੂਰੇ ਜ਼ੋਰਾਂ ਨਾਲਡੇਰਾਬੱਸੀ 'ਚ ਸਰੇਆਮ ਕੱਟੀਆਂ ਜਾ ਰਹੀਆਂ ਨੇ ਨਜਾਇਜ ਕਾਲੋਨੀਆਂਅੰਡਿਆਂ ਦੇ ਵਪਾਰੀ ਦਾ ਸਮਾਨ ਖੁਰਦ ਬੁਰਦ ਅਤੇ ਠੱਗੀ ਮਾਰਨ ਖਿਲਾਫ ਮਾਮਲਾ ਦਰਜPSPCL ਦਾ ਸਹਾਇਕ ਲਾਈਨ ਮੈਨ 15,000 ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂਲੋਕ ਸਭਾ ਚੋਣਾਂ ਸਬੰਧੀ ਲੋਕਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਜ਼ਿਲ੍ਹਾ ਸ਼ਿਕਾਇਤ ਨਿਵਾਰਣ ਕਮੇਟੀ ਬਣਾਈਜੁੱਗੋ ਜੁਗ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਆਇਆ ਸੰਧਿਆ ਵੇਲੇ ਦਾ ਅੱਜ ਦਾ ਫੁਰਮਾਣਚੰਡੀਗੜ੍ਹ 'ਚ ਪ੍ਰਨੀਤ ਕੌਰ ਤੇ ਸੁਨੀਲ ਜਾਖੜ ਦੀ ਮੌਜੂਦਗੀ 'ਚ ਪਟਿਆਲਾ ਤੋਂ ਕਈ ਪ੍ਰਮੁੱਖ ਆਗੂ ਭਾਜਪਾ 'ਚ ਸ਼ਾਮਲਮੁਸਲਿਮ ਫ਼ਰੰਟ ਦੇ ਵਫ਼ਦ ਨੇ ਅਕਾਲੀ ਦਲ ਆਗੂ ਨੂੰ ਸੌਂਪਿਆ ਮੰਗ ਪੱਤਰ ਮੁਸਲਿਮ ਜਥੇਬੰਦੀਆਂ ਨੇ ਜਿ਼ਲ੍ਹਾ ਪੁਲਿਸ ਮੁੱਖੀ ਨੂੰ ਟ੍ਰੈਫਿਕ ਸਮੱਸਿਆ ਦੇ ਹੱਲ ਲਈ ਦਿੱਤਾ ਮੰਗ ਪੱਤਰ

Malwa

ਕੇਂਦਰੀ ਜੇਲ੍ਹ ਪ੍ਰਸ਼ਾਸਨ ਤੇ 'ਈਕੋ ਕੰਜਰਵ ਫਾਉਂਡੇਸ਼ਨ' ਵੱਲੋਂ ਸਫਾਈ ਮੁਹਿੰਮ ਦੀ ਆਰੰਭਤਾ

February 14, 2022 08:03 PM
SehajTimes

ਪਟਿਆਲਾ : ਕੂੜੇ ਦੀ ਸਮੱਸਿਆ ਨਾਲ ਨਜਿੱਠਣ ਲਈ ਤੇ ਵਾਤਾਵਰਣ ਨੂੰ ਸਾਫ਼-ਸੁਥਰਾ ਬਣਾਉਣ ਲਈ ਕੇਂਦਰੀ ਜੇਲ੍ਹ, ਪਟਿਆਲਾ ਵਿਖੇ 'ਸਫਾਈ ਮੁਹਿੰਮ' ਦੀ ਅਰੰਭਤਾ ਕੀਤੀ ਗਈ। ਜੇਲ ਪ੍ਰਸ਼ਾਸਨ ਨੇ ਸਮਾਜ ਸੇਵੀ ਸੰਸਥਾ 'ਈਕੋ ਕੰਜਰਵ ਫਾਉਂਡੇਸ਼ਨ' ਨਾਲ ਤਾਲਮੇਲ ਕਰਕੇ ਕੂੜਾ ਪ੍ਰਬੰਧਨ ਅਤੇ ਕੂੜੇ ਦੇ ਪੈਦਾ ਹੋਣ ਵਾਲੇ ਸਰੋਤ ਤੋਂ ਹੀ ਵੱਖੋ-ਵੱਖ ਕਰਨ ਦੇ ਮੱਦੇਨਜ਼ਰ 'ਸੁੱਕੇ ਅਤੇ ਗਿੱਲੇ ਕੂੜੇ' ਦਾ ਵਰਗੀਕਰਨ ਕਰਦੇ ਹੋਏ ਵੱਖ-ਵੱਖ ਥਾਵਾ 'ਤੇ ਕੂੜੇ ਦਾਨ ਲਗਾਉਣ ਦੀ ਸ਼ੁਰੂਆਤ ਕੀਤੀ।
ਇਸ ਮੌਕੇ ਜੇਲ ਸੁਪਰਡੈਂਟ ਸ. ਸ਼ਿਵਰਾਜ ਸਿੰਘ ਨੰਦਗੜ੍ਹ ਅਤੇ ਫਾਊਂਡੇਸ਼ਨ ਤੋਂ ਮੋਨਿਕਾ ਸ਼ਰਮਾ ਨੇ ਕੂੜਾਦਾਨ ਲਗਾਏ ਅਤੇ ਬੰਦੀਆਂ ਨੂੰ ਪ੍ਰੇਰਤ ਕੀਤਾ ਕਿ ਉਹ ਗਿੱਲਾ ਕੂੜਾ, ਜਿਸ 'ਚ ਫਲ ਤੇ ਸਬਜ਼ੀਆਂ ਦੇ ਛਿਲਕੇ ਅਤੇ ਗਲਣਯੋਗ ਪਦਾਰਥ ਸ਼ਾਮਲ ਹਨ ਨੂੰ ਵੱਖਰਾ ਕੀਤਾ ਜਾਵੇ ਜਦੋਂਕਿ ਪਲਾਸਟਿਕ ਅਤੇ ਹੋਰ ਨਾ-ਗਲਣਯੋਗ ਪਦਾਰਥ ਵੱਖਰੇ ਰੱਖੇ ਜਾਣ।
ਸ. ਨੰਦਗੜ੍ਹ ਨੇ ਦੱਸਿਆ ਕਿ ਇਸ ਮੁਹਿੰਮ ਨੂੰ ਵੱਖ-ਵੱਖ ਭਾਗਾਂ 'ਚ ਪੂਰਾ ਕੀਤਾ ਜਾਵੇਗਾ, ਜਿਸ ਅਧੀਨ ਜੇਲ੍ਹ ਦੇ ਸਾਰੇ ਹਾਤੇ, ਹਾਤਿਆ ਵਿਚਕਾਰਲਾ ਏਰੀਆ ਅਤੇ ਬੈਰੂਨ ਇਲਾਕੇ ਵਿਚ ਕੂੜਾ ਦਾਨ ਲਗਾਏ ਜਾਣਗੇ। ਉਨ੍ਹਾਂ ਕਿਹਾ ਕਿ ਜੇਲ ਪ੍ਰਸ਼ਾਸਨ ਵੱਲੋਂ ਕੂੜੇ ਦੇ ਸਹੀ ਨਿਪਟਾਰੇ ਲਈ ਬੰਦੀਆਂ ਵਿਚ ਜਾਗਰੂਕਤਾ ਵੀ ਫੈਲਾਈ ਜਾ ਰਹੀ ਹੈ।

Have something to say? Post your comment

 

More in Malwa

ਲੋਕ ਸਭਾ ਚੋਣਾਂ ਸਬੰਧੀ ਲੋਕਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਜ਼ਿਲ੍ਹਾ ਸ਼ਿਕਾਇਤ ਨਿਵਾਰਣ ਕਮੇਟੀ ਬਣਾਈ

ਮੁਸਲਿਮ ਫ਼ਰੰਟ ਦੇ ਵਫ਼ਦ ਨੇ ਅਕਾਲੀ ਦਲ ਆਗੂ ਨੂੰ ਸੌਂਪਿਆ ਮੰਗ ਪੱਤਰ

ਮੁਸਲਿਮ ਜਥੇਬੰਦੀਆਂ ਨੇ ਜਿ਼ਲ੍ਹਾ ਪੁਲਿਸ ਮੁੱਖੀ ਨੂੰ ਟ੍ਰੈਫਿਕ ਸਮੱਸਿਆ ਦੇ ਹੱਲ ਲਈ ਦਿੱਤਾ ਮੰਗ ਪੱਤਰ

ਪੰਜਾਬ 'ਚ ਵਿਕ ਰਿਹਾ ਹੈ ਸਰਕਾਰੀ ਜ਼ਹਿਰ : ਚੰਨੀ

ਪਿੰਡ ਬੁੱਗਾ ਕਲਾਂ ਦੇ ਕਤਲ ਕੇਸ ਵਿੱਚ ਭਗੌੜੇ ਮੁਲਜ਼ਮ 04 ਘੰਟੇ ਵਿੱਚ ਕਾਬੂ

ਭਾਈਚਾਰਕ ਸਾਂਝ ਨੂੰ ਪ੍ਰਫੁੱਲਿਤ ਕਰਨ ਵਿੱਚ ਯੂਨੀਵਰਸਿਟੀਆਂ ਨਿਭਾਉਣ ਅਹਿਮ ਭੂਮਿਕਾ: ਪ੍ਰੋ. ਅਰਵਿੰਦ

ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਅਤੇ ਹੋਰਾਂ ਵੱਲੋਂ ਡਿਪਟੀ ਕੰਟਰੋਲਰ ਡਾ. ਬਾਲ ਕ੍ਰਿਸ਼ਨ ਨੂੰ ਸ਼ਰਧਾਂਜਲੀਆਂ ਭੇਂਟ

ਸ਼ਰਾਬ ਜਾਂ ਹੋਰ ਨਸ਼ਿਆਂ ਦੇ ਪ੍ਰਵਾਹ ਨੂੰ ਰੋਕਣ ਲਈ ਚੋਣ ਕਮਿਸ਼ਨ ਸਖਤ : ਡਾ ਪੱਲਵੀ

ਸਮਾਜ ਸੇਵੀ ਗੁਰਜੰਟ ਸਿੰਘ ਉਪਲੀ ਨੂੰ ਅਲੀਵਾਲ ਚ ਕੀਤਾ ਸਨਮਾਨਿਤ

ਪੰਜਾਬੀ ਯੂਨੀਵਰਸਿਟੀ ਦੇ ਵਧੀਕ ਕੰਟਰੋਲਰ ਪ੍ਰੀਖਿਆਵਾਂ ਡਾ. ਬਾਲ ਕ੍ਰਿਸ਼ਨ ਦਾ ਦੇਹਾਂਤ