Tuesday, April 16, 2024
BREAKING NEWS
ਪ੍ਰਨੀਤ ਕੌਰ ਨੇ ਪਟਿਆਲਾ ਵਿਖੇ ਭਾਜਪਾ ਦਾ ਸੰਕਲਪ ਪੱਤਰ ਕੀਤਾ ਜਾਰੀਬਜੁਰਗ ਤੇ ਦਿਵਆਂਗ ਵੋਟਰ ਘਰ ਤੋਂ ਵੋਟਿੰਗ ਦਾ ਚੁਣ ਸਕਦੇ ਹਨ ਵਿਕਲਪ : ਅਨੁਰਾਗ ਅਗਰਵਾਲਗੁਰੂ ਨਾਨਕ ਨਗਰ ਦੇ ਗੁਰਦੁਆਰਾ ਸਿੰਘ ਸਭਾ ਵਿਖੇ ਵਿਸਾਖੀ ਤੇ ਧਾਰਮਿਕ ਦੀਵਾਨ ਹੋਏਚੋਣ ਡਿਊਟੀ ਵਿੱਚ ਅਣਗਹਿਲੀ ਕਰਨ ਵਾਲੇ ਅਧਿਕਾਰੀਆਂ/ਕਰਮਚਾਰੀਆਂ ਵਿਰੁੱਧ ਹੋਵੇਗੀ ਸਖਤ ਕਾਰਵਾਈ ਢੀਂਡਸਾ ਨੂੰ ਟਿਕਟ ਨਾ ਦੇਣ 'ਤੇ ਅਕਾਲੀ ਆਗੂਆਂ ਨੇ ਜਤਾਈ ਨਾਰਾਜ਼ਗੀ ਪੰਜਾਬੀ ਯੂਨੀਵਰਸਿਟੀ ਦੇ ਖੋਜਾਰਥੀ ਤੇ ਪ੍ਰੋਫੈਸਰ ਨੇ ਇੱਕ ਡਿਜ਼ਾਇਨ ਪੇਟੈਂਟ ਕਰਵਾਇਆMHU ਨੁੰ ਮਿਲਿਆ ਵਧੀਆ ਬਾਗਬਾਨੀ ਯੂਨੀਵਰਸਿਟੀ ਦਾ ਅਵਾਰਡਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂਰਿਸ਼ਵਤ ਲੈਣ ਦੇ ਦੋਸ਼ ’ਚ ਏ.ਐਸ.ਆਈ. ਵਿਜੀਲੈਂਸ ਬਿਊਰੋ ਵੱਲੋਂ ਕਾਬੂPLW Cricket Stadium ਵਿਖੇ 67ਵੀਂ ਆਲ ਇੰਡੀਆ ਇੰਟਰਨੈਸ਼ਨਲ ਰੇਲਵੇ ਪੁਰਸ਼ ਕ੍ਰਿਕਟ ਚੈਂਪੀਅਨਸ਼ਿਪ ਨਾਕਆਊਟ ਮੈਚ

Malwa

ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪਟਿਆਲਾ ਪੁਲਿਸ ਵੱਲੋਂ 10 ਪਿਸਟਲ ਬਰਾਮਦ

February 14, 2022 03:11 PM
SehajTimes

ਪਟਿਆਲਾ : ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪਟਿਆਲਾ ਪੁਲਿਸ ਵੱਲੋਂ ਰੱਖੀ ਜਾ ਰਹੀ ਚੌਕਸੀ ਦੇ ਬਦੌਲਤ 10 ਪਿਸਟਲ ਬਰਾਮਦ ਕਰਨ 'ਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਇਹ ਜਾਣਕਾਰੀ ਦਿੰਦਿਆਂ ਪਟਿਆਲਾ ਦੇ ਐਸ.ਪੀ. (ਜਾਂਚ) ਡਾ. ਮਹਿਤਾਬ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਮੁਖੀ ਸ੍ਰੀ ਸੰਦੀਪ ਗਰਗ ਦੀ ਅਗਵਾਈ ਹੇਠ ਮਾੜੇ ਅਨਸਰਾਂ ਖ਼ਿਲਾਫ਼ ਚਲਾਈ ਮੁਹਿੰਮ ਤਹਿਤ ਡੀ.ਐਸ.ਪੀ. ਰਾਜਪੁਰਾ ਗੁਰਬੰਸ ਸਿੰਘ ਬੈਂਸ ਦੀ ਨਿਗਰਾਨੀ ਹੇਠ ਥਾਣਾ ਸਿਟੀ ਰਾਜਪੁਰਾ, ਸਦਰ ਰਾਜਪੁਰਾ ਅਤੇ ਬਨੂੜ ਦੇ ਥਾਣਾ ਮੁਖੀਆਂ ਸਮੇਤ ਚੌਂਕੀ ਇੰਚਾਰਜਾਂ ਵੱਲੋਂ ਸਪੈਸ਼ਲ ਨਾਕਾਬੰਦੀਆਂ ਅਤੇ ਗਸ਼ਤ ਦੌਰਾਨ ਇਹ ਬਰਾਮਦਗੀ ਮੇਨ ਜੀ.ਟੀ. ਰੋਡ ਨੇੜੇ ਪਿੰਡ ਬੂਟਾ ਸਿੰਘ ਵਾਲਾ ਨੇੜਿਓਂ ਹੋਈ ਹੈ।
ਇੱਥੇ ਪੁਲਿਸ ਲਾਈਨਜ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਸ.ਪੀ. ਡਾ. ਮਹਿਤਾਬ ਸਿੰਘ ਨੇ ਦੱਸਿਆ ਕਿ ਮਿਤੀ 8 ਫਰਵਰੀ ਨੂੰ ਸਹਾਇਕ ਥਾਣੇਦਾਰ ਬਲਜਿੰਦਰ ਸਿੰਘ ਨੇ ਪੁਲਿਸ ਪਾਰਟੀ ਦੇ ਨਾਲ ਕੀਤੀ ਨਾਕਾਬੰਦੀ ਦੌਰਾਂਨ ਮੇਨ ਜੀ.ਟੀ. ਰੋਡ ਨੇੜੇ ਪਿੰਡ ਬੂਟਾ ਸਿੰਘ ਵਾਲਾ ਗੱਡੀਆਂ ਤੇ ਬੱਸਾਂ ਦੀ ਚੈਕਿੰਗ ਕਰ ਰਹੇ ਸੀ ਇਸੇ ਦੌਰਾਨ ਇੱਕ ਵਿਅਕਤੀ ਇੱਕ ਬੈਗ ਛੱਡ ਕੇ ਨਿੱਕਲ ਗਿਆ, ਜਦੋਂ ਬੈਗ ਦੀ ਤਲਾਸ਼ੀ ਕੀਤੀ ਗਈ ਤਾਂ ਇਸ 'ਚੋਂ 350 ਬੋਰ ਦੇ 9 ਪਿਸਟਲ ਅਤੇ 32 ਬੋੋਰ ਦਾ ਮੈਗ਼ਜੀਨ ਵਾਲਾ 1 ਪਿਸਟਲ ਬ੍ਰਾਮਦ ਹੋਇਆ।
ਐਸ.ਪੀ. ਨੇ ਦੱਸਿਆ ਕਿ ਪੁਲਿਸ ਵੱਲੋਂ ਮੌਕੇ 'ਤੇ ਬੈਗ ਦੇ ਮਾਲਕ ਦੀ ਕਾਫ਼ੀ ਤਲਾਸ਼ ਕੀਤੀ ਗਈ ਪਰੰਤੂ ਕੋਈ ਵਿਅਕਤੀ ਨਹੀਂ ਮਿਲਿਆ, ਜਿਸ ਤੋਂ ਜਾਪਦਾ ਹੈ ਕਿ ਚੋਣਾਂ ਦੇ ਮੱਦੇਨਜਰ ਇਹ ਅਸਲਾ ਕੋਈ ਵਿਅਕਤੀ ਬਾਹਰੋਂ ਲੈਕੇ ਆਇਆ ਹੋ ਸਕਦਾ ਹੈ। ਇਸ ਸਬੰਧੀਂ ਮੁਕਦਮਾ ਨੰਬਰ 11 ਮਿਤੀ 8 ਫਰਵਰੀ 2022 ਅ/ਧ ਆਰਮਜ ਐਕਟ ਦੀ ਧਾਰਾ 25 ਤਹਿਤ ਥਾਣਾ ਬਨੂੜ ਵਿਖੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਦਰਜ ਕਰਕੇ ਪੜਤਾਲ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅਸਲ ਦੋਸ਼ੀ ਨੂੰ ਬਹੁਤ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਡਾ. ਮਹਿਤਾਬ ਸਿੰਘ ਨੇ ਦੱਸਿਆ ਕਿ ਪੁਲਿਸ ਦੀ ਚੌਕਸੀ ਨਾਲ ਨਾਕਾਬੰਦੀ ਕਰਕੇ ਕੀਤੀ ਇਸ ਬਰਾਮਦਗੀ ਕਰਕੇ ਵੱਡੀ ਅਣਖੁਸਾਵੀ ਘਟਨਾ ਵਾਪਰਣ ਤੋਂ ਰੋਕੀ ਗਈ ਹੈ। ਉਨ੍ਹਾਂ ਅੱਗੇ ਦੱਸਿਆ ਕਿ ਇਸੇ ਤਰ੍ਹਾਂ ਸਹਾਇਕ ਥਾਣੇਦਾਰ ਗੁਰਜੀਤ ਸਿੰਘ ਵੱਲੋਂ ਪੁਲਿਸ ਪਾਰਟੀ ਨਾਲ ਗਸ਼ਤ ਦੌਰਾਨ ਟੀ-ਪੁਆਇੰਟ ਜਲਾਲਪੁਰ ਕੋਲ ਚੈਕਿੰਗ ਕਰਦਿਆਂ ਹਿਮਾਂਸ਼ੂ ਚੋਪੜਾ ਪੁੱਤਰ ਚੰਦਰਮੋਹਨ ਚੋਪੜਾ ਵਾਸੀ ਧਰਮਪੁਰਾ ਮੁਹੱਲਾ, ਨੇੜੇ ਸਿੰਗਾਰ ਸਿਨੇਮਾ, ਸਮਰਾਲਾ ਰੋਡ ਲੁਧਿਆਣਾ ਦੀ ਤਲਾਸ਼ੀ ਦੌਰਾਨ ਉਸਦੇ ਪਿੱਠੂ ਬੈਗ 'ਚੋਂ 22200 ਨਸ਼ੀਲੀਆਂ ਗੋਲੀਆਂ ਬ੍ਰਾਮਦ ਹੋਈਆਂ, ਇਸ ਵਿਰੁੱਧ ਮੁਕੱਦਮਾ ਨੰਬਰ 9 ਮਿਤੀ 7 ਫਰਵਰੀ  ਐਨ.ਡੀ.ਪੀ.ਐਸ ਐਕਟ ਦੀ ਧਾਰਾ 22, 61, 85 ਤਹਿਤ ਥਾਣਾ ਬਨੂੜ ਵਿਖੇ ਦਰਜ ਕੀਤਾ ਗਿਆ।

Have something to say? Post your comment

 

More in Malwa

ਪ੍ਰਨੀਤ ਕੌਰ ਨੇ ਪਟਿਆਲਾ ਵਿਖੇ ਭਾਜਪਾ ਦਾ ਸੰਕਲਪ ਪੱਤਰ ਕੀਤਾ ਜਾਰੀ

ਗੁਰੂ ਨਾਨਕ ਨਗਰ ਦੇ ਗੁਰਦੁਆਰਾ ਸਿੰਘ ਸਭਾ ਵਿਖੇ ਵਿਸਾਖੀ ਤੇ ਧਾਰਮਿਕ ਦੀਵਾਨ ਹੋਏ

ਢੀਂਡਸਾ ਨੂੰ ਟਿਕਟ ਨਾ ਦੇਣ 'ਤੇ ਅਕਾਲੀ ਆਗੂਆਂ ਨੇ ਜਤਾਈ ਨਾਰਾਜ਼ਗੀ 

PLW Cricket Stadium ਵਿਖੇ 67ਵੀਂ ਆਲ ਇੰਡੀਆ ਇੰਟਰਨੈਸ਼ਨਲ ਰੇਲਵੇ ਪੁਰਸ਼ ਕ੍ਰਿਕਟ ਚੈਂਪੀਅਨਸ਼ਿਪ ਨਾਕਆਊਟ ਮੈਚ

ਪੰਜਾਬੀ ਯੂਨੀਵਰਸਿਟੀ ਵਿੱਚ ਬੀ. ਏ. ਬੀ. ਐੱਡ. (ਸੈਕੰਡਰੀ ਸਟੇਜ) ਸ਼ੁਰੂ

ਪੰਜਾਬੀ ਯੂਨੀਵਰਸਿਟੀ ਵਿਖੇ ‘ਸੌਫ਼ਟ ਸਕਿਲਜ਼’ ਬਾਰੇ ਵਰਕਸ਼ਾਪ ਸ਼ੁਰੂ

ਵੈਸਾਖੀ ਮੌਕੇ ਪਟਿਆਲਾ ਸ਼ਹਿਰ 'ਚ ਸਜਾਇਆ ਗਿਆ ਅਲੌਕਿਕ ਨਗਰ ਕੀਰਤਨ

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਸੈਸ਼ਨ ਜੱਜ ਹਰਪਾਲ ਸਿੰਘ ਦੀ ਅਗਵਾਈ ਚ ਤਿਮਾਹੀ ਮੀਟਿੰਗ ਦਾ ਆਯੋਜਨ

ਪੰਜਾਬੀ ਯੂਨੀਵਰਸਿਟੀ ਵੱਲੋਂ ਮਈ 2024 ਸੈਸ਼ਨ ਦੀਆਂ ਪ੍ਰੀਖਿਆਵਾਂ ਦਾ ਸ਼ਡਿਊਲ ਜਾਰੀ

ਮ੍ਰਿਤਕ ਦੇ ਵਾਰਸਾ ਨੇ ਪੁਲੀਸ ਚੋਂਕੀ ਅੱਗੇ ਲਾਇਆ ਧਰਨਾ