Friday, April 26, 2024
BREAKING NEWS
ਵਿਸ਼ਵ ਮਲੇਰੀਆ ਦਿਵਸ ਤੇ ਲੋਕਾਂ ਨੂੰ ਬੁਖਾਰ ਤੋਂ ਬਚਾਅ ਸਬੰਧੀ ਕੀਤਾ ਗਿਆ ਜਾਗਰੂਕਡਿਪਟੀ ਕਮਿਸ਼ਨਰ ਨੇ ਸਥਾਨਕ ਸਾਈਲੋ ਵਿਖੇ ਕੀਤੇ ਗਏ ਖ਼ਰੀਦ ਪ੍ਰਬੰਧਾਂ ਦਾ ਲਿਆ ਜਾਇਜਾਚੋਣ ਅਫ਼ਸਰ ਨੇ ਲੋਕ ਸਭਾ ਹਲਕਾ ਫਤਹਿਗੜ੍ਹ ਦੇ ਸਟਰਾਂਗ ਰੂਮ ਦੀ ਸੁਰੱਖਿਆ ਪ੍ਰਬੰਧਾਂ ਦਾ ਲਿਆ ਜਾਇਜ਼ਾਅਮਿਤ ਸਿੰਗਲਾ ਨੂੰ ਰੋਟਰੀ ਕਲੱਬ ਦੇ ਡਿਸਟ੍ਰਿਕਟ ਗਵਰਨਰ ਬਣਨ 'ਤੇ ਦਿੱਲੀ ਵਿਖੇ ਕੀਤਾ ਸਨਮਾਨਿਤਲੋਕਸਭਾ ਚੋਣ ਵਿਚ ਵੋਟਿੰਗ ਵਧਾਉਣ ਦੀ ਆਖੀਰੀ ਪਹਿਲਧਰਮਵੀਰ ਗਾਂਧੀ ਦੱਸਣ ਰਾਹੁਲ ਦੇ ਗੁਰੂ ਸੈਮ ਪਿਤਰੋਦਾ ਦਾ ਸਮਰਥਨ ਕਰਨਗੇ ਜਾਂ ਵਿਰੋਧ : NK Sharmaਸਿਵਲ ਹਸਪਤਾਲ ਵਿਖੇ ਡਾ.ਜਿਤੇਨ ਡਾਹਰਾ ਦੀ ਅਗਵਾਈ ਵਿੱਚ ਮਨਾਇਆ ਗਿਆ ਮਲੇਰੀਆ ਦਿਵਸ ਪਰਉਪਕਾਰ ਦੇ ਜੀਵੰਤ ਰੂਪ ਨੂੰ ਦਰਸਾਉਂਦਾ ਹੈ : ਮਾਨਵ ਏਕਤਾ ਦਿਵਸਰਾਜਨੀਤਿਕ ਆਗੂਆਂ ਵੱਲੋਂ ਪਾਰਟੀਆਂ ਬਦਲ ਕੇ ਲੋਕਤੰਤਰ ਦਾ ਘਾਣ ਕੀਤਾ ਜਾ ਰਿਹਾ ਹੈ : ਪ੍ਰੋਫੈਸਰ ਬਡੂੰਗਰ ਵਿਦਿਆਰਥਣਾ ਨੂੰ ਰੁਜ਼ਗਾਰ ਸੰਬੰਧਿਤ ਕੀਤਾ ਪ੍ਰੇਰਿਤ : ਡਾਕਟਰ ਰਾਹੀਲਾ ਖਾਨ

Health

ਕਰੋਨਾ ਮਹਾਮਾਰੀ ਬਨਾਮ ਵੈਕਸੀਨ ਨੈਸ਼ਨਲਿਜ਼ਮ

August 28, 2020 10:23 AM
Surjeet Singh Talwandi

ਨਵੀਂ ਦਿੱਲੀ :  ਕਰੋਨਾਵਾਇਰਸ ਦੇ ਇਸ ਦੌਰ ਵਿੱਚ ਕਈ ਨਵੇਂ-ਨਵੇਂ ਸ਼ਬਦ ਸੁਣਨ ਨੂੰ ਮਿਲ ਰਹੇ ਹਨ। ਜਿਵੇਂ ਕੁਆਰਨਟਾਈਨ, ਸੋਸ਼ਲ ਡਿਸਟੈਂਸਿੰਗ, ਕੋਵਿਡ, ਅਲਬੋ ਬੰਪ (ਹੱਥ ਮਿਲਾਉਣ ਦੀ ਜਗ੍ਹਾ ਕੋਹਨੀ ਟਕਰਾਉਣਾ) ਆਦਿ-ਆਦਿ। ਇਨ੍ਹਾਂ ਸ਼ਬਦਾਂ ਤੋਂ ਬਾਅਦ ਹੁਣ ਇਕ ਹੋਰ ਨਵਾਂ ਸ਼ਬਦ ਆਇਆ ਹੈ ਅਤੇ ਉਹ ਹੈ - 'ਵੈਕਸੀਨ ਨੈਸ਼ਨਲਿਜ਼ਮ' ਜਾਂ 'ਵੈਕਸੀਨ ਰਾਸ਼ਟਰਵਾਦ'। ਜਦ ਕੋਈ ਅਮੀਰ ਜਾਂ ਵਿਕਸਿਤ ਦੇਸ਼ ਕਿਸੇ ਵੈਕਸੀਨ ਨੂੰ ਬਣਾਉਣ ਤੋਂ ਪਹਿਲਾਂ ਹੀ ਵੈਕਸੀਨ ਬਣਾਉਣ ਵਾਲੀ ਕੰਪਨੀ ਨਾਲ ਡੋਜ਼ ਖ਼ਰੀਦਣ ਦੀ ਡੀਲ ਕਰ ਲੈਂਦਾ ਹੈ, ਤਾਂ ਉਸ ਨੂੰ ਵੈਕਸੀਨ ਨੈਸ਼ਨਲਿਜ਼ਮ ਕਹਿੰਦੇ ਹਨ।

ਵੈਕਸੀਨ ਨੈਸ਼ਨਲਿਜ਼ਮ ਅੱਜ ਕੱਲ ਬਹੁਤ ਚਰਚਾ ਵਿੱਚ ਹੈ। ਕਾਰਨ ਇਹ ਹੈ ਕਿ ਕਰੋਨਾਵਾਇਰਸ ਦੀ ਵੈਕਸੀਨ। ਉਮੀਦ ਹੈ ਕਿ ਇਸ ਸਾਲ ਦੇ ਆਖੀਰ ਤੱਕ ਕਰੋਨਾ ਦੀ ਵੈਕਸੀਨ ਮਿਲ ਜਾਵੇਗੀ। ਰੂਸ ਨੇ ਤਾਂ ਵੈਕਸੀਨ ਬਣਾਉਣ ਦਾ ਦਾਅਵਾ ਵੀ ਕਰ ਦਿੱਤਾ ਹੈ ਅਤੇ ਉਸ ਦਾ ਵੱਡੇ ਪੱਧਰ 'ਤੇ ਉਤਪਾਦਨ ਵੀ ਸ਼ੁਰੂ ਹੋਣ ਵਾਲਾ ਹੈ। ਇਸੇ ਤਰ੍ਹਾਂ ਚੀਨ ਵੀ ਵੈਕਸੀਨ ਦੇ ਉਤਪਾਦਨ ਦੀ ਤਿਆਰੀ ਸ਼ੁਰੂ ਕਰਨ ਵਾਲਾ ਹੈ। ਅਮਰੀਕਾ, ਬ੍ਰਿਟੇਨ ਅਤੇ ਭਾਰਤ ਸਮੇਤ ਦੁਨੀਆ ਦੇ ਕਈ ਦੇਸ਼ਾਂ ਵਿੱਚ ਇਸ ਮਹਾਮਾਰੀ ਦੀ ਦਵਾਈ ਵਿਰੁੱਧ ਟ੍ਰਾਈਲ ਚੱਲ ਰਹੇ ਹਨ।

ਇਸੇ ਹਫ਼ਤੇ ਇਕ ਪ੍ਰੈੱਸ ਕਾਨਫ਼ਰੰਸ ਵਿੱਚ ਡਬਲਯੂਐਚਓ ਦੇ ਚੀਫ਼ ਟੇਡ੍ਰੋਸ ਗੇਬ੍ਰੇਯੇਸੇਸ ਨੇ ਦੁਨੀਆ ਦੇ ਸਾਰੇ ਦੇਸ਼ਾਂ ਵਿੱਚ ਵੈਕਸੀਨ ਨੈਸ਼ਨਲਿਜ਼ਮ ਤੋਂ ਬਚਣ ਲਈ ਕਿਹਾ ਹੈ। ਡਬਲਯੂਐਚਓ ਚੀਫ਼ ਨੇ ਕਿਹਾ ਕਿ ਸਾਨੂੰ ਵੈਕਸੀਨ ਨੈਸ਼ਨਲਿਜ਼ਮ ਰੋਕਣ ਦੀ ਜ਼ਰੂਰਤ ਹੈ ਕਿਉਂਕਿ ਰਣਨੀਤਿਕ ਰੂਪ ਤੋਂ ਸਪਲਾਈ ਕਰਨਾ ਅਸਲ ਵਿੱਚ ਹਰ ਦੇਸ਼ ਦੇ ਹਿੱਤ ਵਿਚ ਹੈ।

ਅਮਰੀਕਾ : ਆਕਸਫ਼ੋਰਡ-ਅਸਟ੍ਰਾਜੋਨੋਕਾ ਦੀ ਵੈਕਸੀਨ ਏਜ਼ੈੱਡਡੀ 1222 ਦੇ ਨਾਲ 1.2 ਅਰਬ ਡਾਲਰ (9 ਹਜ਼ਾਰ ਕਰੋੜ ਰੁਪਏ) ਦੀ ਡੀਲ ਕੀਤੀ ਹੈ, ਜਿਸ ਦੇ ਤਹਿਤ ਅਮਰੀਕਾ ਨੂੰ ਅਕਤੂਬਰ ਤਕ 30 ਕਰੋੜ ਡੋਜ਼ ਮਿਲਣਗੇ। ਇਸ ਤੋਂ ਇਲਾਵਾ ਵੈਕਸੀਨ ਦੀ ਸਪਲਾਈ ਨੂੰ ਲੈ ਕੇ ਅਮਰੀਕਾ ਦੂਲੀਆ ਦੀ ਅਲੱਗ ਅਲੱਗ ਫ਼ਾਰਮਾ ਕੰਪਨੀਆ ਦੇ ਨਾਲ 6 ਅਰਬ ਡਾਲਰ (45 ਹਜ਼ਾਰ ਕਰੋੜ ਰੁਪਏ) ਦੀ ਡੀਲ ਕਰਨ ਵਾਲਾ ਹੈ ਜਾਂ ਕਰ ਚੁਕਿਆ ਹੈ। ਅਮਰੀਕਾ ਨੇ ਜਨਵਰੀ 2021 ਤਕ ਆਪਣੀ ਸਾਰੀ ਆਬਾਦੀ ਨੂੰ ਕਰੋਨਾ ਵੈਕਸੀਨ ਦੇਣ ਦਾ ਟਾਰਗੇਟ ਰਖਿਆ ਹੈ।

ਬ੍ਰਿਟੇਨ : ਇਥੋਂ ਦੀ ਆਕਸਫ਼ੋਰਡ ਯੂਨੀਵਰਸਿਟੀ ਹੀ ਵੈਕਸੀਨ ਬਣਾ ਰਹੀ ਹੈ। ਫਿਰ ਵੀ ਬ੍ਰਿਟੇਨ ਦੁਨੀਆ ਦੇ ਦੂਸਰੇ ਦੇਸ਼ਾਂ ਦੇ ਨਾਲ ਵੈਕਸੀਨ ਦੇ ਲਈ ਡੀਲ ਕਰ ਰਿਹਾ ਹੈ। ਪਿਛਲੇ ਹਫ਼ਤੇ ਹੀ ਬ੍ਰਿਟਿਸ਼ ਸਰਕਾਰ ਨੇ ਵੈਕਸੀਨ ਦੇ 9 ਕਰੋੜ ਡੋਜ਼ ਦੇ ਲਈ ਅਮਰੀਕਾ ਦੀ ਬਾਈਓਟੈੱਕ ਕੰਪਨੀ ਨੋਵਾਵੈਕਸ ਅਤੇ ਬੈਲਜ਼ੀਅਮ ਦੀ ਜੈਨਸਨ ਫ਼ਾਰਮਾਸੂਟੀਕਲ ਕੰਪਨੀ ਨਾਲ ਡੀਲ ਕੀਤੀ ਹੈ। ਇਸ ਡੀਲ ਦੇ ਨਾਲ ਹੀ ਬ੍ਰਿਟੇਨ ਵਿੱਚ ਹੁਣ 34 ਕਰੋੜ ਡੋਜ਼ ਹੋ ਜਾਣਗੇ। ਜਦਕਿ ਇਥੇ ਦੀ ਆਬਾਦੀ 6.6 ਕਰੋੜ ਦੇ ਕਰੀਬ ਹੀ ਹੈ।

ਭਾਰਤ : ਰੂਸ ਨੇ ਇਸੇ ਮਹੀਨੇ ਦੁਨੀਆ ਦੀ ਪਹਿਲੀ ਕਰੋਨਾ ਵੈਕਸੀਨ ਬਣਾਉਣ ਦਾ ਦਾਅਵਾ ਕੀਤਾ ਹੈ। ਹਾਲਾਂਕਿ ਡਬਲਯੂਐਚਓ ਇਸ 'ਤੇ ਸਵਾਲ ਖੜ੍ਹੇ ਕਰ ਰਿਹਾ ਹੈ। ਰੂਸ ਦੀ ਇਸ ਵੈਕਸੀਨ 'ਸਪੂਤਨਿਕ ਵੀ' ਨੂੰ ਲੈ ਕੇ ਭਾਰਤ ਅਤੇ ਰੂਸ ਦਰਮਿਆਨ ਗੱਲਬਾਤ ਚੱਲ ਰਹੀ ਹੈ। ਸਪੂਤਨਿਕ ਵੀ ਦਾ ਉਤਪਾਦਨ ਅਗਲੇ ਮਹੀਨੇ ਸ਼ੁਰੂ ਹੋਵੇਗਾ, ਜਦਕਿ ਅਕਤੂਬਰ ਤੱਕ ਵੈਕਸੀਨੇਸ਼ਨ ਸ਼ੁਰੂ ਹੋ ਜਾਵੇਗਾ। ਇਸ ਤੋਂ ਇਲਾਵਾ ਆਕਸਫ਼ੋਰਡ ਦੀ ਵੈਕਸੀਨ ਦਾ ਭਾਰਤ ਵਿੱਚ ਟ੍ਰਾਈਲ ਚੱਲ ਰਿਹਾ ਹੈ। ਭਾਰਤ ਵਿੱਚ ਇਸ ਦਾ ਉਤਪਾਦਨ ਸੀਰਮ ਇੰਸਟੀਚਿਊਟ ਆਫ਼ ਇੰਡੀਆ ਕਰ ਰਹੀ ਹੈ। ਕੰਪਨੀ ਦੇ ਅਨੁਸਾਰ ਮਾਰਚ 2021 ਤੱਕ ਇਸਦੇ 30 ਤੋਂ 40 ਕਰੋੜ ਡੋਜ਼ ਤਿਆਰ ਕਰ ਲਏ ਜਾਣਗੇ।

Have something to say? Post your comment