Sunday, May 11, 2025
BREAKING NEWS
ਸੋਮਵਾਰ ਤੋਂ ਮੁੜ ਖੁੱਲ੍ਹਣਗੇ ਸਾਰੇ ਵਿਦਿਅਕ ਅਦਾਰੇ: ਹਰਜੋਤ ਸਿੰਘ ਬੈਂਸਪਾਕਿਸਤਾਨ ਹਾਈ ਕਮਿਸ਼ਨ 'ਚ ਤਾਇਨਾਤ ਅਧਿਕਾਰੀ ਨੂੰ ਜਾਣਕਾਰੀ ਲੀਕ ਕਰਨ ਦੇ ਦੋਸ਼ ਹੇਠ ਔਰਤ ਸਮੇਤ ਦੋ ਜਣੇ ਗ੍ਰਿਫ਼ਤਾਰਹੁਣ ਨਹੀਂ ਹੋਵੇਗੀ ਭਾਰਤ ਪਾਕਿਸਤਾਨ ਦੀ ਲੜਾਈਮੋਹਾਲੀ: ਸਿਨੇਮਾ ਹਾਲ, ਸ਼ਾਪਿੰਗ ਮਾਲ ਸ਼ਾਮ 8:00 ਵਜੇ ਤੋਂ ਸਵੇਰੇ 6:00 ਵਜੇ ਤੱਕ ਬੰਦ ਰੱਖਣ ਦੇ ਹੁਕਮ ਦਿੱਤੇਦੇਸ਼ ‘ਚ ਹਾਈ ਅਲਰਟ ਤੋਂ ਬਾਅਦ 27 ਹਵਾਈ ਅੱਡੇ ਬੰਦ, 430 ਉਡਾਣਾਂ ਕੈਂਸਲਭਾਰਤੀ ਫੌਜ ਦਾ ਜਵਾਨ ਪੁੰਛ ‘ਚ ਪਾਕਿਸਤਾਨ ਦੀ ਗੋਲੀਬਾਰੀ ‘ਚ ਹੋਇਆ ਸ਼ਹੀਦਪੰਜਾਬ ‘ਚ ਕਈ ਥਾਂਈਂ Mock Drill ਜਾਰੀਪਟਿਆਲਾ ਵਿੱਚ ਜੰਗ ਦੀ ਸਥਿਤੀ ਨਾਲ ਨਿਪਟਣ ਲਈ ਅੱਜ ਹੋਵੇਗਾ ਅਭਿਆਸਪੰਜਾਬ ਦੇ ਸਰਹੱਦੀ ਪਿੰਡ ਹੋਣ ਲੱਗੇ ਖਾਲੀ‘ਅੱਤਵਾਦ ਖ਼ਿਲਾਫ਼ ਪੂਰਾ ਦੇਸ਼ ਇੱਕਜੁੱਟ’-ਆਪ੍ਰੇਸ਼ਨ ਸਿੰਦੂਰ ‘ਤੇ CM ਭਗਵੰਤ ਮਾਨ ਦਾ ਬਿਆਨ

Health

ਮਨੁੱਖਤਾ ਦੀ ਸੇਵਾ 'ਚ ਰਾਜਿੰਦਰਾ ਹਸਪਤਾਲ ਦੇ ਡਾਕਟਰ

August 27, 2020 07:56 PM
Surjeet Singh Talwandi

ਪਟਿਆਲਾ : ਰਾਜਿੰਦਰਾ ਹਸਪਤਾਲ ਪਟਿਆਲਾ ਨੇ ਕੋਵਿਡ ਦੌਰਾਨ ਸਾਂਭ-ਸੰਭਾਲ ਨਾ ਹੋਣ ਦੀਆਂ ਅਫ਼ਵਾਹਾਂ ਨੂੰ ਨਕਾਰਦਿਆਂ ਇੱਥੇ ਵਿਸ਼ੇਸ਼ ਤੌਰ 'ਤੇ ਸਥਾਪਤ ਕੀਤੇ ਕੋਵਿਡ ਲੇਬਰ ਰੂਮ ਵਿਖੇ 57 ਕੋਵਿਡ ਪੀੜਤ ਮਹਿਲਾਵਾਂ ਦਾ ਸੁਰੱਖਿਅਤ ਜਣੇਪਾ ਕਰਕੇ ਉਨ੍ਹਾਂ ਦੀ ਕੁਖ 'ਚ ਪਲ ਰਹੇ ਬਾਲਾਂ ਨੂੰ ਬਾਹਰ ਦੀ ਦੁਨੀਆ ਵੀ ਦਿਖਾਈ ਹੈ। ਹਸਪਤਾਲ ਦੇ ਅੰਕੜਿਆਂ ਮੁਤਾਬਕ ਇਨ੍ਹਾਂ 57 ਜਣੇਪਿਆਂ 'ਚੋਂ 29 ਨਾਰਮਲ ਡਿਲਿਵਰੀਆਂ ਅਤੇ 28 ਸੀਜੇਰੀਅਨ ਸੈਕਸ਼ਨ ਰਾਹੀਂ ਹੋਈਆਂ ਹਨ।

ਗਾਇਨੀ ਵਿਭਾਗ ਦੇ ਮੁਖੀ ਡਾ. ਪਰਨੀਤ ਕੌਰ ਦਾ ਕਹਿਣਾਂ ਹੈ ਕਿ ਕੋਵਿਡ ਪੀੜਤ ਮਹਿਲਾਵਾਂ ਦੀਆਂ ਕੁੱਖਾਂ 'ਚ ਪਲ ਰਹੇ ਬੱਚਿਆਂ ਅਤੇ ਉਨ੍ਹਾਂ ਦੀਆਂ ਮਾਵਾਂ ਨੂੰ ਬਚਾਉਣਾ ਬੜੀ ਮੁਸ਼ਕਿਲ ਭਰਿਆ ਕਾਰਜ ਸੀ ਪਰੰਤੂ ਗਾਇਨੀ ਵਿਭਾਗ ਦੇ ਡਾਕਟਰਾਂ ਅਤੇ ਪੈਰਾ ਮੈਡੀਕਲ ਅਮਲੇ ਨੇ ਬੜੇ ਹੀ ਤਰੱਦਦ ਅਤੇ ਸੇਵਾ ਭਾਵਨਾਂ ਨਾਲ ਸਮੁੱਚੀਆਂ 107 ਮਾਵਾਂ ਨੂੰ ਸਿਹਤਯਾਬ ਰੱਖਣ 'ਚ ਸਫ਼ਲਤਾ ਹਾਸਲ ਕੀਤੀ ਹੈ। ਸਿੱਟੇ ਵਜੋਂ ਇੱਥੇ ਦਾਖਲ ਹੋਈ ਇੱਕ ਵੀ ਕੋਵਿਡ-19 ਪਾਜਿਟਿਵ ਗਰਭਵਤੀ ਮਹਿਲਾ ਦੀ ਮੌਤ ਨਹੀਂ ਹੋਈ ਅਤੇ ਉਹ ਡਾਕਟਰਾਂ ਦੀ ਮਿਹਨਤ ਸਦਕਾ ਮਿਸ਼ਨ ਫ਼ਤਿਹ ਤਹਿਤ ਸੁਰੱਖਿਅਤ ਆਪਣੇ ਘਰਾਂ ਨੂੰ ਪਰਤੀਆਂ ਹਨ।

ਡਾ. ਪਰਨੀਤ ਕੌਰ ਨੇ ਕਿਹਾ ਕਿ ਇਹ ਕੋਵਿਡ ਪੀੜਤ ਮਹਿਲਾਵਾਂ ਕੇਵਲ ਪਟਿਆਲਾ ਨਾਲ ਹੀ ਸਬੰਧਤ ਨਹੀਂ ਸਨ ਬਲਕਿ ਲੁਧਿਆਣਾ, ਸੰਗਰੂਰ, ਮੋਹਾਲੀ, ਫ਼ਤਿਹਗੜ੍ਹ ਸਾਹਿਬ, ਬਰਨਾਲਾ ਤੋਂ ਇਲਾਵਾ ਪੰਜਾਬ ਤੋਂ ਬਾਹਰਲੇ ਰਾਜਾਂ ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਨਾਲ ਵੀ ਸਬੰਧਤ ਸਨ। ਉਨ੍ਹਾਂ ਇੱਕ ਦਿਲਚਸਪ ਘਟਨਾ ਸੁਣਾਉਂਦਿਆਂ ਦੱਸਿਆ ਕਿ ਗਾਇਨੀ ਵਿਭਾਗ ਦੀ ਇੱਕ ਡਾਕਟਰ ਰਸਪਿੰਦਰ ਖ਼ੁਦ ਕੋਵਿਡ ਪੀੜਤ ਹੋਣ ਦੇ ਬਾਵਜੂਦ ਕੋਵਿਡ ਵਾਰਡ 'ਚ ਹੰਗਾਮੀ ਲੋੜ ਪੈਣ 'ਤੇ ਆਪਣੀਆਂ ਸੇਵਾਵਾਂ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਇੱਕ ਡਾਕਟਰ ਲਈ ਆਪਣੇ ਪੇਸ਼ੇ ਪ੍ਰਤੀ ਸੁਹਿਰਦਤਾ ਤੋਂ ਉਪਰ ਕੁਝ ਨਹੀਂ ਹੋ ਸਕਦਾ ਅਤੇ ਡਾਕਟਰ ਰਸਪਿੰਦਰ ਇਸ ਗੱਲ ਦਾ ਜਿਊਂਦਾ ਜਾਗਦਾ ਸਬੂਤ ਹੈ। ਉਨ੍ਹਾਂ ਦੱਸਿਆ ਕਿ ਡਾ. ਰਸਪਿੰਦਰ ਰਾਜਿੰਦਰਾ ਹਸਪਤਾਲ ਦੇ ਕੋਵਿਡ ਵਾਰਡ 'ਚ ਹੀ ਤੀਸਰੀ ਮੰਜ਼ਿਲ 'ਤੇ ਇਲਾਜ ਅਧੀਨ ਹੈ।

ਇਸੇ ਦੌਰਾਨ ਕੋਵਿਡ ਇੰਚਾਰਜ ਸ੍ਰੀਮਤੀ ਸੁਰਭੀ ਮਲਿਕ ਨੇ ਕਿਹਾ ਕਿ ਰਾਜਿੰਦਰਾ ਹਸਪਤਾਲ ਵਿਖੇ ਸਥਾਪਤ ਵਿਸ਼ੇਸ਼ ਕੋਵਿਡ ਲੇਬਰ ਰੂਮ ਇਕ ਉਦਾਹਰਣ ਵਜੋਂ ਸਾਹਮਣੇ ਆਇਆ ਹੈ, ਜਿੱਥੋਂ ਇਕੱਲੇ ਪਟਿਆਲਾ ਜ਼ਿਲ੍ਹੇ ਦੀਆਂ ਗਰਭਵਤੀ ਮਹਿਲਾਵਾਂ ਹੀ ਨਹੀਂ ਬਲਕਿ ਹੋਰਨਾਂ ਜ਼ਿਲ੍ਹਿਆਂ ਸਮੇਤ ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਦੀਆਂ ਮਹਿਲਾਵਾਂ ਵੀ ਸਿਹਤਯਾਬ ਹੋ ਕੇ ਆਪਣੇ ਘਰ ਗਈਆਂ ਹਨ।
ਜਦੋਂਕਿ ਖ਼ੁਦ ਕੋਵਿਡ ਪਾਜਿਟਿਵ ਆਉਣ ਦੇ ਬਾਵਜੂਦ ਏਕਾਂਤਵਾਸ ਹੋਏ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਜਤਿੰਦਰ ਕਾਂਸਲ ਲਗਾਤਾਰ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਦੀ ਦੇਖ-ਰੇਖ ਹੇਠ ਕੋਵਿਡ ਪਾਜਿਟਿਵ ਗਰਭਵਤੀ ਮਹਿਲਾਵਾਂ ਨੂੰ ਹਸਪਤਾਲ ਲਿਆਉਣ ਤੇ ਉਨ੍ਹਾਂ ਦੀ ਸੁਰੱਖਿਅਤ ਘਰ ਵਾਪਸੀ 'ਤੇ ਨਿਗਰਾਨੀ ਕਰ ਰਹੇ ਹਨ।

ਉਧਰ ਰਾਜਿੰਦਰਾ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਪਾਰਸ ਪਾਂਡਵ ਦਾ ਕਹਿਣਾ ਸੀ ਕਿ ਮਨੁੱਖਤਾ ਲਈ ਸੰਕਟ ਦੀ ਘੜੀ ਸਮੇਂ ਸਮੁੱਚਾ ਮੈਡੀਕਲ ਅਮਲਾ ਲੋਕਾਂ ਨੂੰ ਇਲਾਜ ਦੇਣ ਦੀ ਆਪਣੀ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਅ ਰਿਹਾ ਹੈ, ਜਿਸ ਲਈ ਡਾਕਟਰਾਂ ਤੇ ਹੋਰ ਮੈਡੀਕਲ ਅਮਲੇ ਦੀ ਹੌਂਸਲਾ ਅਫ਼ਜਾਈ ਕੀਤੇ ਜਾਣ ਦੀ ਲੋੜ ਹੈ।

Have something to say? Post your comment

Readers' Comments

Lee Way 8/27/2020 7:31:23 AM

Valuable contents

Lee Way 8/27/2020 7:31:26 AM

Valuable contents

Lee Way 8/27/2020 7:31:28 AM

Valuable contents

 

More in Health

ਦਵਾਈਆਂ ਦੀ ਕਾਲਾਬਾਜ਼ਾਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ : ਪੀਸੀਏ 

ਬੱਚਿਆਂ ਦੀ ਟੀ.ਬੀ. ਦੇ ਖ਼ਾਤਮੇ ਲਈ ਹੋਈਆਂ ਵਿਚਾਰਾਂ

AET ਜਗਤਪੁਰਾ ਵੱਲੋਂ ਸਰਕਾਰੀ ਹਸਪਤਾਲ ਸੈਕਟਰ 32 ਚੰਡੀਗੜ੍ਹ ਦੇ ਸਹਿਯੋਗ ਨਾਲ ਅੱਜ ਮੁਫ਼ਤ ਅੱਖਾਂ ਦਾ ਕੈਂਪ

ਵਿਸ਼ਵ ਮਲੇਰੀਆ ਦਿਵਸ ਮੌਕੇ ਸਕੂਲੀ ਬੱਚਿਆਂ ਨੂੰ ਕੀਤਾ ਜਾਗਰੂਕ

 ਮਲੇਰੀਆ ਬੁਖ਼ਾਰ ਬਾਰੇ ਜਾਗਰੂਕਤਾ ਬਹੁਤ ਜ਼ਰੂਰੀ : ਸਿਵਲ ਸਰਜਨ

DC ਨੇ ਜ਼ਿਲ੍ਹੇ ਵਿੱਚ ਮੱਛਰਾਂ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਦੇ ਪ੍ਰਕੋਪ ਨੂੰ ਰੋਕਣ ਲਈ ਵਿਆਪਕ ਗਤੀਵਿਧੀਆਂ ਚਲਾਉਣ ਦੇ ਆਦੇਸ਼ ਦਿੱਤੇ

ਗੁਰਮੀਤ ਸਿੰਘ ਖੁੱਡੀਆਂ ਵੱਲੋਂ ਪੰਜਾਬ ਵਿੱਚ ਛੇ ਵੈਟਰਨਰੀ ਪੌਲੀਕਲੀਨਿਕਾਂ ਵਿੱਚ ਆਈ.ਪੀ.ਡੀ. ਸੇਵਾਵਾਂ ਦਾ ਆਗ਼ਾਜ਼

ਸੀਨੀਅਰ ਸਿਹਤ ਅਧਿਕਾਰੀਆਂ ਵਲੋਂ ਵੱਖ-ਵੱਖ ਸਰਕਾਰੀ ਹਸਪਤਾਲਾਂ ਦਾ ਨਿਰੀਖਣ

ਜ਼ਿਲ੍ਹੇ ਦੇ ਸਰਕਾਰੀ ਹਸਪਤਾਲ 16 ਅਪ੍ਰੈਲ ਤੋਂ ਸਵੇਰੇ 8 ਵਜੇ ਖੁਲ੍ਹਣਗੇ

"ਯੁੱਧ ਨਸ਼ਿਆਂ ਵਿਰੁੱਧ" ਜ਼ਿਲ੍ਹਾ ਸਿਹਤ ਵਿਭਾਗ ਨਸ਼ੇ ਦੀ ਬੀਮਾਰੀ ਦੇ ਖ਼ਾਤਮੇ ਲਈ ਵਚਨਵੱਧ : ਡਾ. ਸੰਗੀਤਾ ਜੈਨ