Thursday, August 28, 2025
BREAKING NEWS
ਭਾਈ ਗੋਬਿੰਦ ਸਿੰਘ ਲੌਂਗੋਵਾਲ ਨੂੰ ਸਦਮਾ ਬੇਟੀ ਦਾ ਦੇਹਾਂਤ ਮਸ਼ਹੂਰ ਪੰਜਾਬੀ ਕਾਮੇਡੀਅਨ ਜਸਵਿੰਦਰ ਭੱਲਾ ਨਹੀਂ ਰਹੇ ‘Miss Universe India 2025’ ਦਾ ਤਾਜ ਰਾਜਸਥਾਨ ਦੀ ਮਨਿਕਾ ਵਿਸ਼ਵਕਰਮਾ ਦੇ ਸਿਰ ਸਜਿਆ ਬੱਦਲ ਫ਼ਟਣ ਕਾਰਨ ਚੰਡੀਗੜ੍ਹ-ਮਨਾਲੀ ਹਾਈਵੇਅ ਬੰਦਜੰਮੂ-ਕਸ਼ਮੀਰ ਦੇ ਕਠੂਆਂ ਵਿੱਚ ਬੱਦਲ ਫ਼ੱਟਣ ਕਾਰਨ 7 ਲੋਕਾਂ ਦੀ ਮੌਤਲੈਂਡ ਪੂਲਿੰਗ ਪਾਲਿਸੀ ਪੰਜਾਬ ਸਰਕਾਰ ਨੇ ਲਈ ਵਾਪਸ ਆਕਸੀਜਨ ਸਿਲੰਡਰ ਫਟਣ ਕਾਰਨ ਮੋਹਾਲੀ ਦੇ ਇੰਡਸਟਰੀਅਲ ਏਰੀਆ ‘ਚ ਵਾਪਰਿਆ ਹਾਦਸਾਜੰਮੂ-ਕਸ਼ਮੀਰ ਦੇ ਸਾਬਕਾ ਰਾਜਪਾਲ ਸੱਤਿਆਪਾਲ ਮਲਿਕ ਨਹੀਂ ਰਹੇ ਪੰਜਾਬ ਸਰਕਾਰ ਵੱਲੋਂ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਵਸ ਮੌਕੇ 31 ਜੁਲਾਈ ਨੂੰ ਗਜ਼ਟਿਡ ਛੁੱਟੀ ਦਾ ਐਲਾਨਲੈਂਡ ਪੂਲਿੰਗ ਸਕੀਮ ਤਹਿਤ ਕਿਸਾਨਾਂ ਨੂੰ ਸਾਲਾਨਾ ਇਕ ਲੱਖ ਰੁਪਏ ਦੇਵੇਗੀ ਪੰਜਾਬ ਸਰਕਾਰ: ਮੁੱਖ ਮੰਤਰੀ ਮਾਨ

Sports

ਪੰਜਾਬ ਦੀ ਸਿਮਰਨਜੀਤ ਕੌਰ ਪਹਿਲੀ ਵਾਰ ਓਲੰਪਿਕ ’ਚ ਕਰੇਗੀ ਮੁੱਕੇਬਾਜ਼ੀ

July 20, 2021 12:43 PM
SehajTimes

ਜਗਰਾਓਂ : 26 ਸਾਲਾ ਸਿਮਰਨਜੀਤ ਕੌਰ ਪੰਜਾਬ ਦੀ ਪਹਿਲੀ ਅਜਿਹੀ ਮਹਿਲਾ ਮੁੱਕੇਬਾਜ਼ ਹੈ, ਜਿਨ੍ਹਾਂ ਨੇ ਓਲੰਪਿਕ ਜਾਣ ਦੀ ਤਿਆਰੀ ਕਰ ਲਈ ਹੈ। ਦਰਅਸਲ 9 ਮਾਰਚ 2021 ਨੂੰ ਸਿਮਰਨਜੀਤ ਕੌਰ ਨੂੰ ਟੋਕੀਓ ਓਲੰਪਿਕ ਦਾ ਟਿਕਟ ਮਿਲਿਆ ਸੀ, ਜਦੋਂ ਉਨ੍ਹ ਨੇ ਏਸ਼ੀਅਨ ਬਾਕਸਿੰਗ ਓਲੰਪਿਕ ਕੁਆਲੀਫਾਈ ਟੂਰਨਾਮੈਂਟ ’ਚ ਜਾਰਡਨ ’ਚ ਫਾਈਨਲ ਮੁਕਾਬਲਾ ਹਾਰਿਆ ਸੀ, ਪਰ ਸਿਲਵਰ ਮੈਡਲ ਆਪਣੇ ਨਾਂ ਕੀਤਾ ਸੀ। ਜਲਦ ਹੀ ਸਿਮਰਨਜੀਤ ਕੌਰ ਤੁਹਾਨੂੰ ਟੋਕੀਓ ਓਲੰਪਿਕ ਦੇ ਰਿੰਗ ’ਚ ਨਜ਼ਰ ਆਵੇਗੀ ਤੇ ਦੇਸ਼ ਲਈ ਤਮਗ਼ਾ ਲਿਆਉਣ ਲਈ ਆਪਣੇ ਵਿਰੋਧੀ ਖਿਡਾਰੀਆਂ ਨਾਲ ਦੋ-ਦੋ ਹੱਥ ਕਰਦੀ ਨਜ਼ਰ ਆਵੇਗੀ। ਸਿਮਰਨਜੀਤ ਕੌਰ ਨੂੰ ਵੂਮੈਨਜ਼ ਕੈਟੇਗਰੀ ਦੇ 60 ਕਿਲੋਗ੍ਰਾਮ ਭਾਰ ਵਰਗ ’ਚ ਬਾਕਸਿੰਗ ’ਚ ਦੋ-ਦੋ ਹੱਥ ਕਰਦੇ ਦੇਖਿਆ ਜਾਵੇਗਾ। ਪੰਜਾਬ ਦੇ ਲੁਧਿਆਣੇ ਜਿ਼ਲੇ ਦੀ ਜਗਰਾਓਂ ਤਹਿਸੀਲ ਦੇ ਪਿੰਡ ਚੱਕਰ ਦੀ ਰਹਿਣ ਵਾਲੀ ਸਿਮਰਨਜੀਤ ਕੌਰ ਦੇ ਪਰਿਵਾਰ ਦਾ ਨਾਤਾ ਖੇਡ ਨਾਲ ਜ਼ਰੂਰ ਰਿਹਾ ਹੈ ਪਰ ਕੋਈ ਵੱਡਾ ਖਿਡਾਰੀ ਅਜੇ ਤਕ ਉਨ੍ਹਾਂ ਦੇ ਪਰਿਵਾਰ ਤੋਂ ਨਹੀਂ ਨਿਕਲਿਆ ਹੈ। ਹਾਲਾਂਕਿ ਉਨ੍ਹਾਂ ਦੇ ਭਰਾ-ਭੈਣ ਬਾਕਸਿੰਗ ਜ਼ਰੂਰ ਕਰਦੇ ਹਨ ਤੇ ਰਾਸ਼ਟਰੀ ਪੱਧਰ ਤਕ ਖੇਡ ਚੁੱਕੇ ਹਨ ਪਰ ਸਭ ਤੋਂ ਅੱਗੇ ਸਿਮਰਨਜੀਤ ਕੌਰ ਹੈ, ਜਿਨ੍ਹਾਂ ਤੋਂ ਸਾਰਿਆਂ ਨੂੰ ਉਮੀਦ ਹੈ। ਸਿਮਰਨਜੀਤ ਕੌਰ ਨੇ ਕਿਹਾ ਸੀ ਕਿ ਉਨ੍ਹਾਂ ਨੇ ਓਲੰਪਿਕ ਲਈ ਖੂਬ ਤਿਆਰੀ ਕੀਤੀ ਹੈ ਤੇ ਵਿਰੋਧੀ ਖਿਡਾਰੀਆਂ ਦੀ ਕਮਜ਼ੋਰੀ ਨੂੰ ਭਾਲਦੇ ਹੋਏ ਖੁਦ ਦੀਆਂ ਕਮਜ਼ੋਰੀਆਂ ਨੂੰ ਵੀ ਦੂਰ ਕਰ ਰਹੀ ਹੈ। ਇਸ ਦਾ ਨਤੀਜਾ ਸਾਨੂੰ ਓਲੰਪਿਕ ਦੇ ਰਿੰਗ ’ਚ ਦੇਖਣ ਨੂੰ ਮਿਲ ਸਕਦਾ ਹੈ। ਸਿਮਰਨਜੀਤ ਕੌਰ ਨੇ 2018 ਏ. ਆਈ. ਬੀ. ਏ. ਵੋਮੈਨਜ਼ ਵਰਲਡ ਬਾਕਸਿੰਗ ਚੈਂਪੀਅਨਸ਼ਿਪ ’ਚ ਤਾਂਬੇ ਦਾ ਮੈਡਲ ਜਿੱਤਿਆ ਹੈ। 64 ਕਿਲੋਗ੍ਰਾਮ ਭਾਰ ਵਰਗ ’ਚ ਸਿਮਰਨਜੀਤ ਕੌਰ ਨੇ ਅਹਿਮਟ ਕਾਮਰਟ ਬਾਕਸਿੰਗ ਟੂਰਨਾਮੈਂਟ ’ਚ ਗੋਲਡ ਮੈਡਲ ਜਿੱਤਿਆ ਹੈ। 

Have something to say? Post your comment