Thursday, October 29, 2026
BREAKING NEWS
• ਆਯੁਸ਼ਮਾਨ ਖੁਰਾਨਾ ਤੇ ਸਾਰਾ ਅਲੀ ਖਾਨ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ • ਫ਼ਿਲਮ ਨਿਰਮਾਤਾ ਅਮਰਦੀਪ ਸਿੰਘ ਗਰੇਵਾਲ ਦਿੱਲੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ • ਪੰਜਾਬ ਨੂੰ ਬਰਬਾਦ ਕਰਨ ਲਈ ਚਿੱਟਾ ਪਾਰਟੀ ਨਾਲ ਮਿਲੀਭੁਗਤ ਕੀਤੀ : ਕੇਜਰੀਵਾਲ • ਰੋਹਿਣੀ ਵਿੱਚ ਕੋਕੀਨ ਸਪਲਾਈ ਨੈਟਵਰਕ ਦਾ ਪਰਦਾਫ਼ਾਸ਼ ; ਚਾਰ ਵਿਦੇਸ਼ੀ ਨਾਗਰਿਕਾਂ ਗ੍ਰਿਫ਼ਤਾਰ • ਵਿਜੀਲੈਂਸ ਬਿਊਰੋ ਵੱਲੋਂ 30,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਰੰਗੇ ਹੱਥੀਂ ਕਾਬੂ • ਭਾਰਤ ਛੱਡੋ ਨੋਟਿਸ ; ਕਲਾਕਾਰ ਦੀ ਸ਼ਮੂਲੀਅਤ ਇਕ ਅਜਿਹੇ ਏਜੰਡੇ ਨਾਲ ਮੇਲ ਖਾਂਦੀ ਹੈ ਜੋ ਦੇਸ਼ ਦੇ ਹਿੱਤਾਂ ਦੇ ਉਲਟ ਹੈ : ਸ਼ੇਖ ਬਾਜੀ • ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ ਕਥਿਤ ਮਨੀ ਲਾਂਡਰਿੰਗ ਮਾਮਲੇ ਵਿੱਚ ਸੰਜੀਵ ਅਰੋੜਾ ਦੀ ਜ਼ਮਾਨਤ ਅਰਜ਼ੀ ਰੱਦ • ਅਭਿਜੀਤ ਦੀਪਕੇ, ਆਸ਼ੂਤੋਸ਼ ਰੰਕਾ, ਸੌਰਵ ਦਾਸ ਕਿਥੇ ਹਨ : ਕੇਜਰੀਵਾਲ • ਦਿੱਲੀ ਪੁਲਿਸ ਵਲੋਂ 5.75 ਕਿਲੋਗ੍ਰਾਮ ਕ੍ਰਿਸਟਲ ਮੇਥ (ਆਈਸ) ਜ਼ਬਤ ; ਇਕ ਗ੍ਰਿਫ਼ਤਾਰ • ਸੋਸ਼ਲ ਮੀਡੀਆ ਇਨਫ਼ਲੂਐਂਸਰ ਮੈਡ ਸੰਧੂ ਦੀ ਗੋਲੀ ਮਾਰ ਕੇ ਹੱਤਿਆ

Majha

ਸੁਖਬੀਰ ਸੰਧੂ ਦੇ ਜੱਦੀ ਪਿੰਡ ਕਲਸੀਆਂ ਖੁਰਦ (ਨੇੜੇ ਖਾਲੜਾ) ਵਿਖੇ ‘ਪਾਇਲ’ ਦਾ 53 ਸਾਲਾਂ ਬਾਅਦ ਪੁਨਰ ਜਨਮ ਰਿਲੀਜ਼ ਸਮਾਰੋਹ

August 26, 2026 02:05 PM
SehajTimes

ਖਾਲੜਾ : ਪਾਕਿਸਤਾਨ ਦੇ ਪੰਜ ਸਿਰਕੱਢ ਗਾਇਕਾਂ ਨੁਸਰਤ ਫ਼ਤਹਿ ਅਲੀ ਖਾ, ਨਜ਼ਾਕਤ ਅਲੀ, ਮਰਾਤਬ ਅਲੀ, ਨਸੀਬੋ ਲਾਲ ਤੇ ਅਕਰਮ ਰਾਹੀ ਨੇ ਜਿਸ ਲੇਖਕ ਦੀ ਜਗਤ ਪ੍ਰਸਿੱਧ ਗ਼ਜ਼ਲ “ ਉਸ ਬੇਵਫ਼ਾ ਦੀ ਯਾਦ ਵਿੱਚ ਰੋਇਆ ਕਰਾਂ ਕਿ ਨਾ”  ਲਿਖਣ ਵਾਲੇ ਲੇਖਕ ਸੁਖਬੀਰ ਸਿੰਘ ਸੰਧੂ ਦੀ ਪੁਸਤਕ ‘ਪਾਇਲ’ ਨੂੰ ਉਨ੍ਹਾਂ ਦੇ ਜੱਦੀ ਪਿੰਡ ਕਲਸੀਆਂ ਨੇੜੇ ਖਾਲੜਾ ਵਿਖੇ ਇੱਕ ਬੇਹੱਦ ਭਾਵਪੂਰਤ ਅਤੇ ਵਿਲੱਖਣ ਅੰਦਾਜ਼ ਵਿੱਚ ਲੋਕ-ਅਰਪਣ ਕੀਤਾ ਗਿਆ। ਇਹ ਸਮਾਗਮ ਕੇਵਲ ਕਿਸੇ ਪੁਸਤਕ ਦੀ ਰਿਲੀਜ਼ ਤੱਕ ਸੀਮਤ ਨਹੀਂ ਰਿਹਾ, ਸਗੋਂ ਆਪਣੇ ਪਿੰਡ ਦੇ ਲੇਖਕ ਦੀ ਸਾਹਿਤਕ ਪ੍ਰਾਪਤੀ ਨੂੰ ਸਾਂਝੇ ਮਾਣ ਅਤੇ ਖੁਸ਼ੀ ਦੇ ਤਿਉਹਾਰ ਵਜੋਂ ਮਨਾਉਣ ਦਾ ਮੌਕਾ ਸ. ਸੁਰਜੀਤ ਸਿੰਘ ਸੰਧੂ (ਸੇਵਾ ਮੁਕਤ ਈ ਟੀ ਓ)ਦੇ ਯਤਨਾਂ ਸਦਕਾ  ਯਾਦਗਾਰੀ ਬਣ ਗਿਆ। ਸ੍ਰ. ਸੁਰਜੀਤ ਸਿੰਘ ਸੰਧੂ ਦੀ ਅਗਵਾਈ ਵਿੱਚ ਪਿੰਡ ਵਾਸੀਆਂ ਨੇ ‘ਪਾਇਲ’ ਗ਼ਜ਼ਲ ਸੰਗ੍ਹਹਿ ਨੂੰ ਸਭ ਤੋਂ ਪਹਿਲਾਂ ਆਪਣੇ ਹੀ ਪਿੰਡ ਵਿੱਚ ਲੋਕ ਅਰਪਨ ਕਰਕੇ ਪੂਰੀ ਦੁਨੀਆਂ ਵਿੱਚ ਵੱਸਦੇ ਪੰਜਾਬੀਆਂ ਨੂੰ ਇਹ ਵਿਲੱਖਣ ਸੰਦੇਸ਼ ਦਿੱਤਾ ਕਿ ਕਿਸੇ ਵੀ ਪਿੰਡ ਦੇ ਲੇਖਕ ਦੀ ਸਭ ਤੋਂ ਪਹਿਲੀ ਪਛਾਣ ਅਤੇ ਸਭ ਤੋਂ ਵੱਡਾ ਸਨਮਾਨ ਉਸ ਨੂੰ ਆਪਣੀ ਮਿੱਟੀ ਅਤੇ ਆਪਣੇ ਲੋਕਾਂ ਕੋਲੋਂ ਮਿਲਦਾ ਹੈ। ਪੁਸਤਕ ਰਿਲੀਜ਼ ਹੋਣ ਉਪਰੰਤ ਇਸ ਨੂੰ ਭਾਜੀ ਵਾਂਗੂੰ ਪਿੰਡ ਦੇ ਘਰ-ਘਰ ਪਹੁੰਚਾਇਆ ਗਿਆ। ਪੁਸਤਕ ਨੂੰ ਘਰ-ਘਰ ਵੰਡਣ ਦੀ ਇਸ ਪਰੰਪਰਾ ਨੇ ਸਮਾਗਮ ਨੂੰ ਰਸਮੀ ਸਾਹਿਤਕ ਪ੍ਰੋਗਰਾਮ ਦੀ ਥਾਂ ਇੱਕ ਸਾਂਝੇ ਪਰਿਵਾਰਕ ਜਸ਼ਨ ਦਾ ਰੂਪ ਦੇ ਦਿੱਤਾ। ਇਸ ਮੌਕੇ ਤੰਬੂ ਕਨਾਤ ਲਾ ਕੇ ਪੂਰੇ ਪਿੰਡ ਵਿੱਚ ਵਿਆਹ ਵਰਗਾ ਖੁਸ਼ੀ ਭਰਿਆ ਮਾਹੌਲ ਦੇਖਣ ਨੂੰ ਮਿਲਿਆ। ਪਿੰਡ ਦੇ ਲੋਕ ਆਪਣੇ ਹੀ ਪਿੰਡ ਦੇ ਸ. ਸਰਦਾਰਾ ਸਿੰਘ ਸੰਧੂ ਦੇ ਨਿੱਕੇ ਪੁੱਤਰ ਸਵਰਗੀ ਸੁਖਬੀਰ ਸਿੰਘ ਸੰਧੂ ਪਹਿਲੀ ਵੀਰ 1973 ਵਿੱਚ ਛਪੀ ਤੇ ਹੁਣ 53 ਸਾਲ ਬਾਦ  ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਵੱਲੋਂ ਹੁਣ  ਦੁਬਾਰਾ ਛਾਪੀ ਗਈ ਹੈ। ਪਿੰਡ ਵਾਸੀ ਸਾਹਿਤ ਦੇ ਖੇਤਰ ਵਿੱਚ ਕੀਤੀ ਮਾਣਮੱਤੀ ਸਿਰਜਣਾ ’ਤੇ ਖੁਸ਼ੀ ਅਤੇ ਮਾਣ ਨਾਲ ਖੀਵੇ ਹੋ ਰਹੇ ਸਨ। ਬਜ਼ੁਰਗਾਂ ਤੋਂ ਲੈ ਕੇ ਨੌਜਵਾਨਾਂ ਤੱਕ ਹਰ ਵਰਗ ਨੇ ਇਸ ਪਲ ਨੂੰ ਆਪਣੀ ਸਾਂਝੀ ਪ੍ਰਾਪਤੀ ਵਜੋਂ ਮਹਿਸੂਸ ਕੀਤਾ। ਲੋਕਾਂ ਦੇ ਚਿਹਰਿਆਂ ’ਤੇ ਮਾਣ, ਖੁਸ਼ੀ ਅਤੇ ਆਪਣੇ ਲੇਖਕ ਨਾਲ ਡੂੰਘੇ ਪਿਆਰ ਦੀ ਝਲਕ ਸਾਫ਼ ਦਿਖਾਈ ਦੇ ਰਹੀ ਸੀ। ‘ਪਾਇਲ’ ਦਾ ਇਹ ਸ਼ਗਨਾਂ ਮੱਤਾ ਸਮਾਗਮ  ਇਸ ਪੱਖੋਂ ਵੀ ਵਿਲੱਖਣ ਰਿਹਾ ਕਿ ਇੱਥੇ ਪੁਸਤਕ ਸਿਰਫ਼ ਲੋਕ ਅਰਪਣ ਹੀ ਨਹੀਂ ਹੋਈ, ਸਗੋਂ ਲੋਕਾਂ ਤੱਕ ਤੁਰ ਕੇ ਪਹੁੰਚੀ। “ਸੁਰਤਿ “ ਸਾਹਿੱਤਕ ਮੈਗਜ਼ੀਨ ਤੇ “ਦੀ ਟ੍ਰਿਬਿਊਨ “ ਵਿੱਚ ਇਸ ਕਿਤਾਬ ਬਾਰੇ ਛਪੀ ਖ਼ਬਰ ਤੋਂ ਪਿੰਡ ਵਾਲਿਆਂ  ਨੂੰ ਪਤਾ ਲੱਗਾ ਕਿ ਸਾਡੇ ਪੁੱਤਰ ਦੀਆਂ ਲਿਖਤਾਂ ਨੂੰ ਕੁੱਲ ਆਲਮ ਤਾ ਜਾਣਦਾ ਹੈ ਪਰ ਪਿੰਡ ਵਾਲਿਆਂ ਨੂੰ  ਹੁਣ ਪਤਾ ਲੱਗ ਰਿਹਾ ਹੈ। ਆਮ ਤੌਰ ’ਤੇ ਪੁਸਤਕ ਰਿਲੀਜ਼ ਸਮਾਗਮ ਕਿਸੇ ਹਾਲ ਜਾਂ ਸੰਸਥਾ ਤੱਕ ਸੀਮਤ ਰਹਿੰਦੇ ਹਨ, ਪਰ ਕਲਸੀਆਂ ਦੀ ਇਸ ਸਾਹਿਤਕ ਪਹਿਲ ਨੇ ਪੁਸਤਕ ਨੂੰ ਪਿੰਡ ਦੇ ਹਰ ਘਰ ਨਾਲ ਜੋੜਨ ਦੀ ਇੱਕ ਨਵੀਂ ਰੀਤ ਪੈਦਾ ਕੀਤੀ। ਇਸ ਮੌਕੇ ਬੋਲਦਿਆਂ ਸ੍ਰ. ਸੁਰਜੀਤ ਸਿੰਘ ਸੰਧੂ ਨੇ ਕਿਹਾ ਕਿ ਆਪਣੇ ਪਿੰਡ ਦੇ ਲੇਖਕ ਦੀ ਪੁਸਤਕ ਨੂੰ ਆਪਣੇ ਲੋਕਾਂ ਵਿਚਕਾਰ ਰਿਲੋਕ ਅਰਪਨ ਕਰਨਾ ਉਨ੍ਹਾਂ ਲਈ ਮਾਣ ਅਤੇ ਖੁਸ਼ੀ ਦਾ ਵਿਸ਼ੇਸ਼ ਪਲ ਹੈ। ਉਨ੍ਹਾਂ ਕਿਹਾ ਕਿ ਜਦੋਂ ਕਿਸੇ ਪਿੰਡ ਦੀ ਮਿੱਟੀ ਵਿੱਚੋਂ ਨਿਕਲਿਆ ਵਿਅਕਤੀ ਆਪਣੀ ਕਲਮ ਰਾਹੀਂ ਵੱਡੀ ਸਾਹਿਤਕ ਪਛਾਣ ਬਣਾਉਂਦਾ ਹੈ ਤਾਂ ਉਸ ਦੀ ਸਫ਼ਲਤਾ ਸਿਰਫ਼ ਉਸ ਦੀ ਨਿੱਜੀ ਪ੍ਰਾਪਤੀ ਨਹੀਂ ਰਹਿੰਦੀ, ਸਗੋਂ ਪੂਰੇ ਪਿੰਡ ਦੀ ਸਾਂਝੀ ਪੂੰਜੀ ਬਣ ਜਾਂਦੀ ਹੈ। ਸਮਾਗਮ ਦੌਰਾਨ ਪਿੰਡ ਵਾਸੀਆਂ ਨੇ ਸੁਖਬੀਰ ਸਿੰਘ ਸੰਧੂ ਦੀ ਸਾਹਿਤਕ ਯਾਤਰਾ ਦੀ ਸ਼ਲਾਘਾ ਕੀਤੀ ਅਤੇ ਆਪਣੇ ਮਰਹੂਮ ਪਿੰਡ ਵਾਸੀ ਨੂੰ ਯਾਦ ਕੀਤਾ। ਸ. ਸੁਰਜੀਤ ਸਿੰਘ ਸੰਧੂ ਨੇ ਇਸ ਕਿਤਾਬ ਨੂੰ ਲੱਭ ਕੇ ਪੂਰੇ 53 ਸਾਲ ਬਾਅਦ ਪ੍ਰਕਾਸ਼ਤ ਕਰਨ ਲਈ ਪ੍ਰੋ. ਗੁਰਭਜਨ ਸਿੰਘ ਗਿੱਲ ਦਾ ਧੰਨਵਾਦ ਕੀਤਾ। “ਪਾਇਲ’ ਦਾ ਖਾਲੜਾ ਨੇੜੇ ਪਿੰਡ ਕਲਸੀਆਂ  ਵਿਖੇ ਹੋਇਆ ਇਹ ਪਹਿਲਾ ਲੋਕ-ਅਰਪਣ ਸਮਾਗਮ ਇੱਕ ਪੁਸਤਕ ਦੇ ਸੰਗਤ ਅਰਪਨ ਤੋਂ ਅੱਗੇ ਵਧ ਕੇ ਮਿੱਟੀ, ਮਨੁੱਖ ਅਤੇ ਸਾਹਿਤ ਦੇ ਰਿਸ਼ਤੇ ਦਾ ਜਸ਼ਨ ਬਣ ਗਿਆ। ਜਿੱਥੇ 1932 ਵਿੱਚ ਜਨਮੇ ਇਸ ਲੇਖਕ ਦੀ ਕਿਤਾਬ ਪਿੰਡ ਦੇ ਘਰ-ਘਰ ਪਹੁੰਚੀ ਅਤੇ ਪੂਰਾ ਪਿੰਡ ਆਪਣੇ ਮਰਹੂਮ ਲੇਖਕ ਸੁਖਬੀਰ ਸਿੰਘ ਸੰਧੂ ਦੀ ਪ੍ਰਾਪਤੀ ਦਾ ਜਸ਼ਨ ਮਨਾਉਂਦਾ ਨਜ਼ਰ ਆਇਆ। ਸ. ਸੁਰਜੀਤ ਸਿੰਘ ਸੰਧੂ ਨੇ ਇਸ ਕਿਤਾਬ ਬਾਰੇ ਲੇਖ ਲਿਖਣ ਲਈ ਡਾ. ਆਤਮਜੀਤ, ਜਸਬੀਰ ਭੁੱਲਰ, ਗੁਰਬੀਰ ਸਿੰਘ ਬਰਾੜ , ਡਾ. ਨਰੇਸ਼ ਤੇ ਹੋਰ ਲੇਖਕਾਂ ਦਾ ਧੰਨਵਾਦ ਕੀਤਾ

Have something to say? Post your comment

More in Majha

ਅੰਮ੍ਰਿਤਸਰ ਵਿੱਚ ਗੈਰ-ਕਾਨੂੰਨੀ ਹਥਿਆਰ ਤਸਕਰੀ ਮਾਡਿਊਲ ਨਾਲ ਜੁੜੇ ਤਿੰਨ ਵਿਅਕਤੀ 10 ਆਧੁਨਿਕ ਪਿਸਤੌਲਾਂ ਸਮੇਤ ਕਾਬੂ

ਅੰਮ੍ਰਿਤਸਰ ਵਿੱਚ ਫ਼ੌਜੀ ਜਵਾਨ ਸਮੇਤ ਸੱਤ ਗ੍ਰਿਫ਼ਤਾਰ, 14 ਪਿਸਤੌਲਾਂ ਅਤੇ 20 ਕਿਲੋ ਹੈਰੋਇਨ ਬਰਾਮਦ

ਗੈਰ-ਕਾਨੂੰਨੀ ਹਥਿਆਰ ਸਪਲਾਈ ਨੈੱਟਵਰਕ ਨਾਲ ਜੁੜੇ ਦੋ ਨਾਬਾਲਗਾਂ ਸਮੇਤ ਚਾਰ ਗ੍ਰਿਫ਼ਤਾਰ, 16 ਪਿਸਤੌਲ ਬਰਾਮਦ

ਅੰਮ੍ਰਿਤਸਰ ਵਿੱਚ ਨਸ਼ਾ ਤਸਕਰੀ ਨੈੱਟਵਰਕ ਨਾਲ ਜੁੜੇ ਚਾਰ ਵਿਅਕਤੀ 10 ਕਿਲੋ ਹੈਰੋਇਨ ਸਮੇਤ ਕਾਬੂ

ਅੰਮ੍ਰਿਤਸਰ ਵਿੱਚ ਤਿੰਨ ਨਾਬਾਲਗਾਂ ਸਣੇ  7 ਵਿਅਕਤੀ ਕਾਬੂ; ਇੱਕ ਹੈਂਡ ਗ੍ਰਨੇਡ, 2 ਪਿਸਤੌਲਾਂ ਅਤੇ 3.4 ਕਿਲੋ ਹੈਰੋਇਨ ਬਰਾਮਦ

ਨਸ਼ਾ ਅਤੇ ਹਥਿਆਰ ਤਸਕਰੀ ਨੈਟਵਰਕ ਨਾਲ ਜੁੜੇ ਤਿੰਨ ਵਿਅਕਤੀ ਗ੍ਰਿਫਤਾਰ; 10 ਪਿਸਤੌਲਾਂ, 1 ਕਿੱਲੋ ਹੈਰੋਇਨ ਬਰਾਮਦ

ਅੰਮ੍ਰਿਤਸਰ ਵਿੱਚ ਅਸਾਲਟ ਰਾਈਫਲ 2 ਹੈਂਡ ਗ੍ਰਨੇਡ ਅਤੇ 13 ਪਿਸਤੌਲ ਬਰਾਮਦ

ਪਰਮਿੰਦਰ ਝੋਟਾ ਕਤਲ ’ਚ ਪੰਜਾਬ ਬੰਦ : ਅੰਮ੍ਰਿਤਸਰ ’ਚ ਸੜਕ ਜਾਮ ਕਰਨ ਵਾਲੇ 5-7 ਵਿਅਕਤੀ ਹਿਰਾਸਤ ’ਚ

ਅੰਮ੍ਰਿਤਸਰ ਵਿੱਚ 6 ਪਿਸਤੌਲਾਂ, 4.4 ਕਿਲੋ ਹੈਰੋਇਨ, 500 ਗ੍ਰਾਮ ਅਫੀਮ, 12.9 ਲੱਖ ਰੁਪਏ ਦੀ ਡਰੱਗ ਮਨੀ ਅਤੇ ਇੱਕ ਡਰੋਨ ਸਮੇਤ 10 ਵਿਅਕਤੀ ਕਾਬੂ

ਪੰਜਾਬ ਪੁਲਿਸ ਵੱਲੋਂ ਪਾਕਿਸਤਾਨੀ ਆਈਐਸਆਈ ਸਮਰਥਿਤ ਮਾਡਿਊਲ ਦਾ ਪਰਦਾਫਾਸ਼