ਲੌਂਗੋਵਾਲ : ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ਮਨਾਉਣ ਲਈ ਅਨਾਜ ਮੰਡੀ ਵਿਖੇ ਥਾਂ ਨੂੰ ਲੇਕੇ ਦੋਵੇਂ ਅਕਾਲੀ ਦਲ ਆਹਮੋ ਸਾਹਮਣੇ ਹੋ ਗਏ। ਇਸ ਥਾਂ ਨੂੰ ਲੇਕੇ ਮਾਮਲਾ ਅਦਾਲਤ ਤੱਕ ਪੁੱਜ ਗਿਆ। ਦੋਵੇਂ ਅਕਾਲੀ ਦਲ ਆਪਣੇ ਆਪਣੇ ਦਾਵੇ ਜਿਤਾ ਰਹੇ ਹਨ। ਭਲੇ ਹੀ ਸਮਾਗਮ ਵਿੱਚ ਕੁੱਝ ਘੰਟੇ ਬਾਕੀ ਹਨ। ਦੋਵੇਂ ਅਕਾਲੀ ਦਲਾਂ ਨੇ ਅਨਾਜ ਮੰਡੀ ਦੇ ਸੈ਼ੈਡਾਂ ਨੇੜੇ ਟੈਂਟ ਦਾ ਸਮਾਨ ਰੱਖਿਆ ਹੋਇਆ ਹੈ ਦੋਵੇਂ ਅਦਾਲਤ ਦੇ ਫੈਸਲੇ ਦੀ ਉਡੀਕ ਵਿਚ ਹਨ। ਦੋਵੇਂ ਅਕਾਲੀ ਦਲਾਂ ਦਾ ਕਹਿਣਾ ਹੈ ਕਿ ਅਦਾਲਤ ਦਾ ਫੈਸਲਾ ਮਨਜੂਰ ਕਰਨਗੇ।ਉਲੇਖਨੀਆ ਹੈ ਕਿ ਪ੍ਰਸ਼ਾਸਨ ਵੱਲੋਂ ਅਨਾਜ ਮੰਡੀ ਚ ਬਰਸੀ ਮਨਾਉਣ ਲਈ ਦੋ ਦਲਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ। ਅੱਜ ਲੌਂਗੋਵਾਲ ਦੀ ਅਨਾਜ ਮੰਡੀ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਵਿਨਰਜੀਤ ਸਿੰਘ ਗੋਲਡੀ ਨੇ ਕਿਹਾ ਕਿ 20 ਅਗਸਤ ਨੂੰ ਮਨਾਏ ਜਾਣ ਵਾਲੀ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ਨੂੰ ਲੈ ਕੇ ਅਕਾਲੀ ਦਲ ਵੱਲੋਂ ਕਨੂੰਨੀ ਤਰੀਕੇ ਨਾਲ ਦਾਣਾ ਮੰਡੀ ਵਿਖੇ ਰੈਲੀ ਕਰਨ ਸਬੰਧੀ ਮੰਡੀ ਬੋਰਡ ਨੂੰ ਅਪ੍ਰੈਲ 2026 ਤੋਂ ਹੀ ਚਾਰਾਜੋਈ ਸ਼ੁਰੂ ਕਰ ਦਿੱਤੀ ਸੀ ਅਤੇ ਸਰਕਾਰੀ ਫੀਸ ਭਰ ਕੇ ਮਨਜ਼ੂਰੀ ਲਈ ਗਈ ਸੀ ਪਰ ਪੰਜਾਬ ਸਰਕਾਰ ਦੇ ਇਸ਼ਾਰੇ ਤੇ ਪ੍ਰਸ਼ਾਸਨ ਵੱਲੋਂ ਪੁਨਰ ਸੁਰਜੀਤ ਅਕਾਲੀ ਦਲ ਨੂੰ 15 ਅਗਸਤ ਛੁੱਟੀ ਵਾਲੇ ਦਫਤਰ ਖੋਲ ਕੇ ਪ੍ਰਸ਼ਾਸਨ ਵੱਲੋਂ ਫੀਸ ਭਰਾ ਕੇ ਰੈਲੀ ਕਰਨ ਨੂੰ ਮਨਜ਼ੂਰੀ ਦਿੱਤੀ ਗਈ ਹੈ ਇੱਕੋ ਥਾਂ ਤੇ ਦੋ ਪਾਰਟੀਆਂ ਨੂੰ ਮਨਜ਼ੂਰੀ ਦੇਣਾ ਕਾਨੂੰਨੀ ਤੌਰ ਤੇ ਹੀ ਗਲਤ ਹੈ। ਉਨ੍ਹਾਂ ਨੂੰ ਦਸਿਆ ਗਿਆ ਕਿ ਇਹ ਥਾਂ ਅਕਾਲੀ ਦਲ ਪੁਨਰ ਸੁਰਜੀਤ ਨੂੰ ਅਲਾਟ ਕੀਤੀ ਗਈ ਹੈ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ (ਪੁਰਨ ਸੁਰਜੀਤ) ਦੇ ਸੀਨੀਅਰ ਆਗੂ ਗੋਬਿੰਦ ਸਿੰਘ ਲੋਂਗੋਵਾਲ ਨੇ ਕਿਹਾ ਕਿ ਉਨ੍ਹਾਂ ਨੂੰ ਪ੍ਰਸ਼ਾਸਨ ਵੱਲੋਂ ਮਨਜੂਰੀ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਹੁਣ ਮਾਮਲਾ ਅਦਾਲਤ ਵਿੱਚ ਚਲਾ ਗਿਆ ਹੈ। ਅਦਾਲਤ ਜੋ ਫੈਸਲਾ ਕਰੇਗੀ ਉਨ੍ਹਾਂ ਨੂੰ ਮੰਨਜ਼ੂਰ ਹੋਵੇਗਾ।