Thursday, October 29, 2026
BREAKING NEWS
• ਬਿਜਲੀ ਦਾ ਕਰੰਟ ਲੱਗਣ ਨਾਲ ਨੌਜਵਾਨ ਦੀ ਮੌਤ  • ਆਯੁਸ਼ਮਾਨ ਖੁਰਾਨਾ ਤੇ ਸਾਰਾ ਅਲੀ ਖਾਨ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ • ਫ਼ਿਲਮ ਨਿਰਮਾਤਾ ਅਮਰਦੀਪ ਸਿੰਘ ਗਰੇਵਾਲ ਦਿੱਲੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ • ਪੰਜਾਬ ਨੂੰ ਬਰਬਾਦ ਕਰਨ ਲਈ ਚਿੱਟਾ ਪਾਰਟੀ ਨਾਲ ਮਿਲੀਭੁਗਤ ਕੀਤੀ : ਕੇਜਰੀਵਾਲ • ਰੋਹਿਣੀ ਵਿੱਚ ਕੋਕੀਨ ਸਪਲਾਈ ਨੈਟਵਰਕ ਦਾ ਪਰਦਾਫ਼ਾਸ਼ ; ਚਾਰ ਵਿਦੇਸ਼ੀ ਨਾਗਰਿਕਾਂ ਗ੍ਰਿਫ਼ਤਾਰ • ਵਿਜੀਲੈਂਸ ਬਿਊਰੋ ਵੱਲੋਂ 30,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਰੰਗੇ ਹੱਥੀਂ ਕਾਬੂ • ਭਾਰਤ ਛੱਡੋ ਨੋਟਿਸ ; ਕਲਾਕਾਰ ਦੀ ਸ਼ਮੂਲੀਅਤ ਇਕ ਅਜਿਹੇ ਏਜੰਡੇ ਨਾਲ ਮੇਲ ਖਾਂਦੀ ਹੈ ਜੋ ਦੇਸ਼ ਦੇ ਹਿੱਤਾਂ ਦੇ ਉਲਟ ਹੈ : ਸ਼ੇਖ ਬਾਜੀ • ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ ਕਥਿਤ ਮਨੀ ਲਾਂਡਰਿੰਗ ਮਾਮਲੇ ਵਿੱਚ ਸੰਜੀਵ ਅਰੋੜਾ ਦੀ ਜ਼ਮਾਨਤ ਅਰਜ਼ੀ ਰੱਦ • ਅਭਿਜੀਤ ਦੀਪਕੇ, ਆਸ਼ੂਤੋਸ਼ ਰੰਕਾ, ਸੌਰਵ ਦਾਸ ਕਿਥੇ ਹਨ : ਕੇਜਰੀਵਾਲ • ਦਿੱਲੀ ਪੁਲਿਸ ਵਲੋਂ 5.75 ਕਿਲੋਗ੍ਰਾਮ ਕ੍ਰਿਸਟਲ ਮੇਥ (ਆਈਸ) ਜ਼ਬਤ ; ਇਕ ਗ੍ਰਿਫ਼ਤਾਰ

Majha

ਕੰਵਲਜੀਤ ਸਿੰਘ ਪੂਨੇ ਮਹਾਂਰਾਸਟਰ ਤੋਂ ਲਾਪਤਾ ਘਰ ਵਾਲਿਆਂ ਅਤੇ ਬੱਚਿਆਂ ਦਾ ਦਾ ਰੋ ਰੋ ਹੋਇਆ ਮੰਦਾ ਹਾਲ

August 17, 2026 09:53 PM
Rozana Sehaj times

ਜੰਡਿਆਲਾ ਗੁਰੂ  :  ਕੰਵਲਜੀਤ ਸਿੰਘ ਦੇ ਭਰਾ ਵਿਸਾਲ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ  ਕਿਹਾ ਕਿ ਮੈ ਪੂਨੇ ਤੋ ਅੰਮ੍ਰਿਤਸਰ ਜਾਣ ਵਾਲੀ ਟਰੇਨ ਵਿੱਚ  ਚੜਾਇਆ ਸੀ ਪਤਾ ਨਹੀਂ ਕਿਉਂ ਮੇਰਾ ਭਰਾ ਘਰ ਵਾਪਸ ਨਹੀਂ ਆਇਆ ਉਹ ਰਸਤੇ 'ਚ ਹੀ ਰਹਿ ਗਿਆ ਘਰ ਵਾਲਿਆ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਤੇ ਸਾਡੇ ਲੜਕੇ ਕੰਵਲਜੀਤ ਸਿੰਘ ਦੀ ਦੇਖ ਭਾਲ ਕਰਕੇ ਸਾਡੇ ਘਰ ਪਚਾਇਆ ਜਾਵੇ ਜਿਲ੍ਹਾ ਅੰਮ੍ਰਿਤਸਰ,ਦੇ ਹਲਕਾ ਜੰਡਿਆਲਾ ਗੁਰੂ ਦੇ ਅਧੀਨ ਪੈਂਦੇ ਪਿੰਡ ਕਿਲ੍ਹਾ ਜੀਵਨ ਸਿੰਘ ਦੇ ਨੌਜਵਾਨ ਕੰਵਲਜੀਤ ਸਿੰਘ ਪੁੱਤਰ ਬਲਕਾਰ ਸਿੰਘ ਰੋਟੀ ਕਮਾਉਣ ਵਾਸਤੇ ਪੂਨੇ ਮਹਾਰਾਸ਼ਟਰ ਵਿੱਚ ਕੰਮ ਕਰਨ ਵਾਸਤੇ ਗਏ ਉਥੇ ਵਾਲ ਕਟਿੰਗ ਦਾ ਕੰਮ ਕਰਦਾ ਸੀ ਅਤੇ ਉਹ ਅਜੇ ਤੱਕ ਵਾਪਸ ਨਹੀਂ ਆਇਆ ਘਰ ਵਾਲੇ ਆਪਣੇ ਲੜਕੇ ਕੰਵਲਜੀਤ ਸਿੰਘ ਅਤੇ ਪਤਨੀ ਆਪਣੇ ਪਤੀ ਅਤੇ ਲੜਕੇ ਆਪਣੇ ਪਿਤਾ ਦੀ ਉਡੀਕ ਕਰ ਰਹੇ ਨੇ ਘਰ ਵਾਲਿਆਂ ਦਾ ਅਤੇ ਬੱਚਿਆਂ ਦਾ ਰੋ ਰੋ ਕੇ ਬੁਰਾ ਹਾਲ ਅਜੇ ਤੱਕ ਕੰਵਲਜੀਤ ਸਿੰਘ ਦਾ ਕੁਝ ਨਹੀ ਪਤਾ ਲੱਗਾ ਰਿਹਾ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਵਿਸਾਲ ਸਿੰਘ ਨੇ ਦੱਸਿਆ ਕਿ ਮੇਰੇ ਭਰਾ ਕੰਵਲਜੀਤ ਸਿੰਘ ਮੇਰੇ ਕੋਲ ਹੀ ਪੂਨੇ ਮਹਾਰਾਸ਼ਟਰ ਵਿੱਚ ਵਾਲ ਕਟਿੰਗ ਦਾ ਕੰਮ ਕਰਦਾ ਸੀ ਕੰਵਲਜੀਤ ਸਿੰਘ ਬਿਮਾਰ ਹੋ ਗਿਆ ਅਤੇ ਇਸ ਨੂੰ ਮੈਂ ਪੂਨੇ ਰੇਲਵੇ ਸਟੇਸ਼ਨ ਤੋਂ ਅੰਮ੍ਰਿਤਸਰ ਤੋਂ ਜਾਣ ਵਾਲੀ ਟਰੇਨ ਵਿੱਚ ਮਿਤੀ 3 ਅਗਸਤ 5 ਵੱਜਕੇ 30 ਮਿੰਟ ਤੇ ਚੜਾਇਆ ਪਰ ਮੇਰੇ ਭਰਾ ਘਰ ਨਹੀ ਪਹੁੰਚ ਸਕਿਆ ਇਸ ਕਾਰਨ ਫਿਰ ਮੈਂ ਵੀ ਪੂਨੇ ਤੋ ਵਾਪਿਸ ਆਪਣੇ ਘਰ ਆਇਆ ਅਸੀ ਅਤੇ  ਕਾਫੀ ਭਾਲ ਕੀਤੀ ਪਰ ਸਾਡੇ ਭਰਾ ਕੰਵਲਜੀਤ ਸਿੰਘ ਦਾ ਅਜੇ ਤੱਕ ਕੋਈ ਪਤ ਨਹੀਂ ਲੱਗਾ  ਕੰਵਲਜੀਤ ਸਿੰਘ ਦੀ ਪਤਨੀ ਰਾਜਤ ਕੋਰ ਨੇ ਦੱਸਿਆ ਕਿ ਜਦੋਂ ਮੇਰੇ ਘਰ ਵਾਲਾ ਪੂਨੇ ਤੋਂ ਰੇਲਵੇ ਸਟੇਸ਼ਨ ਉਹ ਚੜਿਆ ਸੀ ਮੇਰੀ ਇਕ ਦਿਨ ਪੂਰੀ ਗੱਲ ਫੋਨ ਤੇ ਹੁੰਦੀ ਰਹੀ ਪਰ ਦੂਜੇ ਦਿਨ ਫੋਨ ਹੀ ਬੰਦ ਹੋ ਗਿਆ ਮੇਰੀ ਕੋਈ ਗੱਲਬਾਤ ਨਹੀਂ ਹੋਈ ਵਿਸਾਲ ਸਿੰਘ ਨੇ ਦੱਸਿਆ ਕਿ ਅਸੀਂ ਇਸ ਸਬੰਧੀ ਅੰਮ੍ਰਿਤਸਰ ਜੀਆਰਪੀ ਰੇਲਵੇ ਸਟੇਸ਼ਨ, ਅੰਮ੍ਰਿਤਸਰ, ਜੀਆਰਪੀ ਖੰਨਾ, ਅਤੇ ਜੀ ਆਰਪੀ ਕੈਟ ਜਲੰਧਰ, ਤੇ ਜੀਆਰਪੀ ਪੂਨੇ ਲਿਖਤੀ ਦਰਖਾਸਤਾਂ ਦਿੱਤੀਆਂ ਅਤੇ ਅਸੀਂ ਨਾਲ ਆਪਣੇ ਭਰਾ ਦੀਆਂ ਫੋਟੋਆਂ ਵੀ ਦਿੱਤੀਆਂ ਪਰ ਅਜੇ ਤੱਕ ਕੁਝ ਨਹੀਂ ਪਤਾ ਲੱਗਾ ਸਾਡੀ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਅਤੇ ਪ੍ਰਸ਼ਾਸਨ ਕੋਲ ਮੰਗ ਹੈ ਕਿ ਮੇਰਾ ਭਰਾ ਕੰਵਲਜੀਤ ਸਿੰਘ ਦੇ ਦੋ ਛੋਟੇ ਛੋਟੇ ਬੱਚੇ ਹਨ ਉਹਨਾਂ ਦਾ ਰੋ ਰੋ ਮੰਦਾ ਹਾਲ ਹੋਇਆ ਹੈ ਮੇਰੇ ਭਰਾ ਦੀ ਦੇਖਭਾਲ ਕਰਕੇ ਸਾਡੇ ਘਰ ਪਹੁੰਚਾਇਆ ਜਾਵੇ।
 

Have something to say? Post your comment

More in Majha

ਅੰਮ੍ਰਿਤਸਰ ਵਿੱਚ ਗੈਰ-ਕਾਨੂੰਨੀ ਹਥਿਆਰ ਤਸਕਰੀ ਮਾਡਿਊਲ ਨਾਲ ਜੁੜੇ ਤਿੰਨ ਵਿਅਕਤੀ 10 ਆਧੁਨਿਕ ਪਿਸਤੌਲਾਂ ਸਮੇਤ ਕਾਬੂ

ਅੰਮ੍ਰਿਤਸਰ ਵਿੱਚ ਫ਼ੌਜੀ ਜਵਾਨ ਸਮੇਤ ਸੱਤ ਗ੍ਰਿਫ਼ਤਾਰ, 14 ਪਿਸਤੌਲਾਂ ਅਤੇ 20 ਕਿਲੋ ਹੈਰੋਇਨ ਬਰਾਮਦ

ਗੈਰ-ਕਾਨੂੰਨੀ ਹਥਿਆਰ ਸਪਲਾਈ ਨੈੱਟਵਰਕ ਨਾਲ ਜੁੜੇ ਦੋ ਨਾਬਾਲਗਾਂ ਸਮੇਤ ਚਾਰ ਗ੍ਰਿਫ਼ਤਾਰ, 16 ਪਿਸਤੌਲ ਬਰਾਮਦ

ਅੰਮ੍ਰਿਤਸਰ ਵਿੱਚ ਨਸ਼ਾ ਤਸਕਰੀ ਨੈੱਟਵਰਕ ਨਾਲ ਜੁੜੇ ਚਾਰ ਵਿਅਕਤੀ 10 ਕਿਲੋ ਹੈਰੋਇਨ ਸਮੇਤ ਕਾਬੂ

ਅੰਮ੍ਰਿਤਸਰ ਵਿੱਚ ਤਿੰਨ ਨਾਬਾਲਗਾਂ ਸਣੇ  7 ਵਿਅਕਤੀ ਕਾਬੂ; ਇੱਕ ਹੈਂਡ ਗ੍ਰਨੇਡ, 2 ਪਿਸਤੌਲਾਂ ਅਤੇ 3.4 ਕਿਲੋ ਹੈਰੋਇਨ ਬਰਾਮਦ

ਨਸ਼ਾ ਅਤੇ ਹਥਿਆਰ ਤਸਕਰੀ ਨੈਟਵਰਕ ਨਾਲ ਜੁੜੇ ਤਿੰਨ ਵਿਅਕਤੀ ਗ੍ਰਿਫਤਾਰ; 10 ਪਿਸਤੌਲਾਂ, 1 ਕਿੱਲੋ ਹੈਰੋਇਨ ਬਰਾਮਦ

ਅੰਮ੍ਰਿਤਸਰ ਵਿੱਚ ਅਸਾਲਟ ਰਾਈਫਲ 2 ਹੈਂਡ ਗ੍ਰਨੇਡ ਅਤੇ 13 ਪਿਸਤੌਲ ਬਰਾਮਦ

ਪਰਮਿੰਦਰ ਝੋਟਾ ਕਤਲ ’ਚ ਪੰਜਾਬ ਬੰਦ : ਅੰਮ੍ਰਿਤਸਰ ’ਚ ਸੜਕ ਜਾਮ ਕਰਨ ਵਾਲੇ 5-7 ਵਿਅਕਤੀ ਹਿਰਾਸਤ ’ਚ

ਅੰਮ੍ਰਿਤਸਰ ਵਿੱਚ 6 ਪਿਸਤੌਲਾਂ, 4.4 ਕਿਲੋ ਹੈਰੋਇਨ, 500 ਗ੍ਰਾਮ ਅਫੀਮ, 12.9 ਲੱਖ ਰੁਪਏ ਦੀ ਡਰੱਗ ਮਨੀ ਅਤੇ ਇੱਕ ਡਰੋਨ ਸਮੇਤ 10 ਵਿਅਕਤੀ ਕਾਬੂ

ਪੰਜਾਬ ਪੁਲਿਸ ਵੱਲੋਂ ਪਾਕਿਸਤਾਨੀ ਆਈਐਸਆਈ ਸਮਰਥਿਤ ਮਾਡਿਊਲ ਦਾ ਪਰਦਾਫਾਸ਼