ਮਾਛੀਵਾੜਾ ਸਾਹਿਬ : ਮਾਛੀਵਾੜਾ ਸਾਹਿਬ ਵਿੱਚ ਬੁੱਧਵਾਰ ਦੀ ਸਵੇਰ ਨੂੰ ਗੁਰੂ ਘਰ ਜਾ ਰਹੀ ਇਕ ਮਹਿਲਾ ਦੇ ਗਲ ਤੋਂ ਦੋ ਝਪਟਮਾਰਾਂ ਨੇ ਸੋਨੇ ਦੀ ਚੇਨੀ ਖੋਹ ਲਈ। ਪਤਰਕਾਰਾਂ ਨੂੰ ਜਾਣਕਾਰੀ ਦਿੰਦਿਆ ਗੀਤਾ ਰਾਣੀ ਨੇ ਦੱਸਿਆ ਕਿ ਉਹ ਰੋਜ ਦੀ ਤਰਾਂ ਬੁੱਧਵਾਰ ਵੀ ਸਵੇਰੇ ਕਰੀਬ 6.15 ਵਜੇ ਗੁਰੂਦਵਾਰਾ ਸਾਹਿਬ ਜਾ ਰਹੀ ਸੀ ਤਾਂ ਦੋ ਨੌਜਵਾਨ ਮੋਟਰਸਾਈਕਲ ਤੇ ਮੇਰਾ ਪਿੱਛਾ ਕਰ ਰਹੇ ਸੀ। ਜਿਵੇਂ ਹੀ ਉਹ ਮਾਛੀਵਾੜਾ ਦੇ ਤਰਵੈਨੀ ਚੌਕ ਵਿੱਚ ਜਾ ਰਹੀ ਸੀ ਤਾਂ ਇਕ ਨੌਜਵਾਨ ਮੋਟਰਸਾਈਕਲ ਤੋਂ ਉੱਤਰ ਗਿਆ ਅਤੇ ਮੇਰੇ ਗਲੇ ਤੋਂ ਚੇਨੀ ਝਪਟ ਕੇ ਦੂਸਰੇ ਸਾਥੀ ਨਾਲ ਮੋਟਰਸਾਈਕਲ ਤੇ ਸਵਾਰ ਹੋ ਕੇ ਫਰਾਰ ਹੋ ਗਏ। ਇਸ ਸਬੰਧ ਵਿਚ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਜਿਸ ਤੇ ਥਾਣਾ ਮੁੱਖੀ ਚਰਨਜੀਤ ਸਿੰਘ ਨੇ ਦੱਸਿਆ ਕਿ ਸਾਡੇ ਕੋਲ ਸ਼ਿਕਾਇਤ ਪੁੱਜ ਗਈ ਹੈ। ਪੁਲਿਸ ਸੀਸੀਟੀਵੀ ਦੀ ਫੁਟੇਜ ਦੇ ਆਧਾਰ ਤੇ ਮੁਲਜ਼ਮਾਂ ਦੀ ਪਹਿਚਾਣ ਕਰ ਰਹੀ ਹੈ ਬਹੁਤ ਹੀ ਜਲਦ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ।
ਘਟਨਾ ਦੀ ਜਾਣਕਾਰੀ ਦਿੰਦੀ ਹੋਈ ਗੀਤਾ ਰਾਣੀ