ਬਾਬਾ ਬਕਾਲਾ : ਪਿਛਲੇ ਦਿੰਨੀ ਬਰਨਾਲਾ ਵਿਖੇ ਪੁਲੀਸ ਵਲੋਂ ਸਫਾਈ ਸੇਵਕਾਂ ਤੇ ਕੀਤੇ ਲਾਠੀਚਾਰਜ ਦੇ ਰੋਸ ਵਜੋਂ ਦਿਤੇ ਪੰਜਾਬ ਬੰਦ ਦੇ ਸੱਦੇ ਨੂੰ ਰਈਆ ਵਿਖੇ ਭਰਵਾਂ ਹੁੰਗਾਰਾ ਮਿਿਲਆ ਤੇ ਕਸਬਾ ਰਈਆ ਮਕੁੰਮਲ ਬੰਦ ਰਿਹਾ।ਸਫਾਈ ਸੇਵਕਾਂ ਦੇ ਸੰਘਰਸ਼ ਨੂੰ ਉਦੋਂ ਵੱਡਾ ਬਲ ਮਿਲਿਆ ਜਦੋਂ ਦਿਹਾਤੀ ਮਜ਼ਦੂਰ ਸਭਾ ਅਤੇ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਵਰਕਰਾਂ ਵੱਲੋਂ ਗੁਰਨਾਮ ਸਿੰਘ ਭਿੰਡਰ ਅਤੇ ਸਵਿੰਦਰ ਸਿੰਘ ਖਹਿਰਾ ਦੀ ਅਗਵਾਈ ਵਿੱਚ ਮਜ਼ਦੂਰਾਂ ਕਿਸਾਨਾਂ ਦਾ ਵੱਡਾ ਜਥਾ ਸੰਘਰਸ਼ ਦੀ ਹਮਾਇਤ ਕਰਦਾ ਹੋਇਆ ਸ਼ਾਮਿਲ ਹੋਇਆ। ਸਫਾਈ ਸੇਵਕਾਂ ਵੱਲੋਂ ਪੰਜਾਬ ਬੰਦ ਦੇ ਸੱਦੇ ਨੂੰ ਸਫਲ ਬਣਾਉਂਦਿਆਂ ਰਈਆ ਦੇ ਬਾਜ਼ਾਰਾਂ ਵਿੱਚ ਯੂਨੀਅਨ ਜ਼ਿਲਾ ਪ੍ਰਧਾਨ ਅਸ਼ਵਨੀ ਕੁਮਾਰ ਦੀ ਅਗਵਾਈ ਵਿੱਚ ਰੋਸ ਮਾਰਚ ਕੀਤਾ ਗਿਆ ਤੇ ਫੇਰੂਮਾਨ ਚੌਂਕ ਵਿੱਚ ਰੋਸ ਰੈਲੀ ਕੀਤੀ ਗਈ ਜਿਸ ਨੂੰ ਸੰਬੋਧਨ ਕਰਦੇ ਹੋਏ ਦਿਹਾਤੀ ਮਜਦੂਰ ਸਭਾ ਦੇ ਸੂਬਾਈ ਜਨਰਲ ਸਕੱਤਰ ਗੁਰਨਾਮ ਸਿੰਘ ਦਾਊਦ ਤੇ ਜਿਲ੍ਹਾ ਪ੍ਰਧਾਨ ਅਮਰੀਕ ਸਿੰਘ ਦਾਊਦ, ਮਿੰਟੂ ਪ੍ਰਧਾਨ, ਜਮਹੂਰੀ ਕਿਸਾਨ ਸਭਾ ਦੇ ਸੂਬਾ ਆਗੂ ਸਾਥੀ ਗੁਰਮੇਜ ਸਿੰਘ ਤਿੰਮੋਵਾਲ ਨੇ ਕਿਹਾ ਕਿ ਅੱਜ ਪੰਜਾਬ ਦੇ ਹਾਲਾਤ ਬਦ ਤੋਂ ਬਦਤਰ ਹਨ, ਪੰਜਾਬ ਦੇ ਅੰਦਰ ਮਜ਼ਦੂਰਾਂ ਵੱਲ ਸਰਕਾਰ ਨੇ ਪਿੱਠ ਕੀਤੀ ਹੈ ਪਿਛਲੇ ਦਿਨੀ ਬਰਨਾਲਾ ਚ ਸਫਾਈ ਸੇਵਕਾਂ ਵੱਲੋਂ ਆਪਣੀਆਂ ਹੱਕੀ ਤੇ ਜਾਇਜ ਮੰਗਾਂ ਲਈ ਲਗਾਇਆ ਸ਼ਾਂਤਮਈ ਰੋਸ ਧਰਨੇ ਤੇ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦੇਸ਼ਾਂ ਨਿਰਦੇਸ਼ਾਂ ਤਹਿਤ ਡੀ.ਐਸ.ਪੀ ਬੈਂਸ ਤੇ ਐਸ.ਐਚ.ਓ ਵੱਲੋਂ ਸ਼ਰੇਆਮ ਮਜ਼ਦੂਰ ਬੀਬੀਆਂ ਤੇ ਅੱਤਿਆਚਾਰ ਕੀਤਾ ਗਿਆ, ਜਿਸ ਵਿੱਚ ਬਹੁਤ ਸਾਰੇ ਮਜ਼ਦੂਰ ਜਖਮੀ ਹੋ ਗਏ। ਪੁਲੀਸ ਮਜ਼ਦੂਰਾਂ ਨੂੰ ਜਾਤੀ ਸੂਚਕ ਸ਼ਬਦਾਂ ਦਾ ਇਸਤੇਮਾਲ ਕਰਦੀ ਰਹੀ। ਇਸ ਮੌਕੇ ਜੋਗਿੰਦਰ ਸਿੰਘ, ਓਮ ਪ੍ਰਕਾਸ਼, ਸੁਖਦੀਪ ਸਿੰਘ, ਬਾਬੂ ਸਿੰਘ, ਆਸ਼ੂ, ਬੀਨੂ, ਗੁਰਮੀਤ ਕੌਰ, ਸਰਬਜੀਤ ਕੌਰ, ਸੰਤੋਸ਼, ਕਾਜਲ, ਰਕੇਸ਼ ਕੁਮਾਰ, ਸੁਖਜਿੰਦਰ ਸਿੰਘ ਧਿਆਨਪੁਰ, ਪਲਵਿੰਦਰ ਸਿੰਘ ਮਹਿਮਪੁਰ ਜਮਹੂਰੀ ਕਿਸਾਨ ਸਭਾ ਦੇ ਹਰਪ੍ਰੀਤ ਸਿੰਘ ਬਟਾਰੀ, ਸੂਬਾ ਸਿੰਘ ਵਡਾਲਾ, ਪਰਗਟ ਸਿੰਘ ਟੌਗ, ਪਰਵਿੰਦਰ ਸਿੰਘ ਰਈਆ, ਹਰਭਜਨ ਸਿੰਘ ਫੇਰੂਮਾਨ ਆਦਿ ਆਗੂ ਸ਼ਾਮਿਲ ਸਨ।