ਸਮਾਣਾ : ਸਮਾਣਾ ਹਲਕੇ ਦੀ ਸਿਆਸਤ ਵਿੱਚ ਅੱਜ ਉਸ ਵੇਲੇ ਵੱਡਾ ਸਿਆਸੀ ਫੇਰਬਦਲ ਦੇਖਣ ਨੂੰ ਮਿਲਿਆ ਜਦੋਂ ਪਟਿਆਲਾ ਬਲਾਕ ਦੀ ਸਰਪੰਚ ਪੰਚਾਇਤ ਯੂਨੀਅਨ ਦੀਆਂ ਨਵੀਆਂ ਕਾਰਜਕਾਰੀ ਟੀਮਾਂ ਦਾ ਗਠਨ ਕੀਤਾ ਗਿਆ। ਪਟਿਆਲਾ ਬਲਾਕ ਵਿੱਚ ਪੈਂਦੇ ਕਰੀਬ 83 ਪਿੰਡਾਂ ਵਿੱਚੋਂ 70 ਪਿੰਡਾਂ ਦੇ ਸਰਪੰਚਾਂ ਨੇ ਇਕਜੁੱਟਤਾ ਦਿਖਾਉਂਦੇ ਹੋਏ ਨਵੀਂ ਯੂਨੀਅਨ ਦਾ ਗਠਨ ਕੀਤਾ ਅਤੇ ਸਥਾਨਕ ਵਿਧਾਇਕ ਚੇਤਨ ਸਿੰਘ ਜੋੜਾਮਾਜਰਾ ਨੂੰ ਪੂਰਨ ਤੌਰ 'ਤੇ ਸਮਰਥਨ ਦੇਣ ਦਾ ਐਲਾਨ ਕੀਤਾ। ਇਸ ਫੈਸਲੇ ਨਾਲ ਇਲਾਕੇ ਵਿੱਚ ਰੱਖੜਾ ਗਰੁੱਪ ਨੂੰ ਵੱਡਾ ਸਿਆਸੀ ਝਟਕਾ ਲੱਗਾ ਹੈ, ਜਦਕਿ ਵਿਧਾਇਕ ਜੋੜਾਮਾਜਰਾ ਦਾ ਸਿਆਸੀ ਆਧਾਰ ਹੋਰ ਮਜ਼ਬੂਤ ਹੋ ਕੇ ਸਾਹਮਣੇ ਆਇਆ ਹੈ। ਜ਼ਿਕਰਯੋਗ ਹੈ ਕਿ ਹਲਕਾ ਸਮਾਣਾ ਵਿੱਚ ਕਰੀਬ 158 ਪਿੰਡ ਆਉਂਦੇ ਹਨ, ਜਿਨ੍ਹਾਂ ਵਿੱਚੋਂ 75 ਪਿੰਡ ਸਮਾਣਾ ਬਲਾਕ ਵਿੱਚ ਅਤੇ 83 ਪਿੰਡ ਪਟਿਆਲਾ ਬਲਾਕ ਵਿੱਚ ਪੈਂਦੇ ਹਨ। ਸਮਾਣਾ ਬਲਾਕ ਦੇ 75 ਪਿੰਡਾਂ ਵਿੱਚੋਂ 60 ਪਿੰਡਾਂ ਦੇ ਸਰਪੰਚਾਂ ਨੇ ਪਹਿਲਾਂ ਹੀ ਸਰਪੰਚ ਕਮਲਜੀਤ ਸਿੰਘ ਖਾਨਪੁਰ ਦੀ ਅਗਵਾਈ ਹੇਠ ਵਿਧਾਇਕ ਜੋੜਾਮਾਜਰਾ ਦੇ ਹੱਕ ਵਿੱਚ ਡਟਵਾਂ ਸਮਰਥਨ ਦਿੱਤਾ ਹੋਇਆ ਹੈ। ਹੁਣ ਪਟਿਆਲਾ ਬਲਾਕ ਦੇ 83 ਵਿੱਚੋਂ 70 ਪਿੰਡਾਂ ਦੇ ਸਰਪੰਚਾਂ ਵੱਲੋਂ ਵੀ ਨਵੇਂ ਚੁਣੇ ਪ੍ਰਧਾਨ ਤਰਲੋਚਨ ਸਿੰਘ ਰੱਖੜਾ ਅਤੇ ਸਰਪ੍ਰਸਤ ਨਰਿੰਦਰ ਸਿੰਘ ਬਰਸਟ ਦੀ ਅਗਵਾਈ ਹੇਠ ਵਿਧਾਇਕ ਕੀਰਤਨ ਸਿੰਘ ਜੌੜਾਮਾਜਰਾ ਦੇ ਹੱਕ ਵਿੱਚ ਆਉਣ ਨਾਲ ਦੋਵਾਂ ਬਲਾਕਾਂ ਦੇ ਕਰੀਬ 158ਪਿੰਡਾਂ ਵਿੱਚੋਂ 130 ਪਿੰਡਾਂ ਦੇ ਸਰਪੰਚਾਂ ਦਾ ਸਮਰਥਨ ਵਿਧਾਇਕ ਨੂੰ ਮਿਲ ਗਿਆ ਹੈ