ਜੰਡਿਆਲਾ ਗੁਰੂ : ਜੰਮੂ ਦੇ ਸਟੀਫਨ ਇੰਟਰਨੈਸ਼ਨਲ ਸਕੂਲ ਵਿੱਚ ਸੀਬੀਐਸਈ ਦੀਆਂ ਸਟੇਟ ਲੈਵਲ ਦੀਆਂ ਕਲਸਟਰ ਖੇਡਾਂ ਕਰਵਾਈਆਂ ਗਈਆਂ ।ਜਿਸ ਵਿੱਚ ਜੰਮੂ ਅਤੇ ਪੰਜਾਬ ਦੇ ਸੀਬੀਐਸਈ ਸਕੂਲਾਂ ਨੇ ਭਾਗ ਲਿਆ ।ਇਸ ਟੂਰਨਾਮੈਂਟ ਦੇ ਲੜਕੀਆਂ ਦੇ ਨੈਸ਼ਨਲ ਸਟਾਈਲ ਕਬੱਡੀ ਮੁਕਾਬਲਿਆਂ ਵਿੱਚ ਸੇਂਟ ਸੋਲਜਰ ਇਲੀਟ ਕੌਨਵੈਂਟ ਸਕੂਲ ਜੰਡਿਆਲਾ ਗੁਰੂ ਦੀਆਂ ਕਬੱਡੀ ਦੀਆਂ ਖਿਡਾਰਨਾਂ ਨੇ ਹੂੰਝਾ ਫੇਰ ਜਿੱਤਾਂ ਪ੍ਰਾਪਤ ਕੀਤੀਆਂ। ਇਹਨਾਂ ਮੁਕਾਬਲਿਆਂ ਦੇ ਅੰਡਰ 19 ਅਤੇ ਅੰਡਰ 17 ਵਰਗ ਵਿੱਚ ਸਾਰੇ ਸਕੂਲਾਂ ਨੂੰ ਹਰਾਉਂਦਿਆਂ ਹੋਇਆਂ ਸੇਂਟ ਸੋਲਜਰ ਦੀਆਂ ਖਿਡਾਰਨਾਂ ਨੇ ਗੋਲਡ ਮੈਡਲ ਹਾਸਲ ਕਰਕੇ ਸ਼ਾਨਦਾਰ ਟਰੋਫੀਆਂ ਜਿੱਤੀਆਂ। ਅੰਡਰ 19 ਵਿੱਚ ਸਕੂਲ ਦੀ ਖਿਡਾਰਨ ਪਾਰਸਜੀਤ ਕੌਰ ਨੇ ਆਪਣੀ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਸਾਰੇ ਟੂਰਨਾਮੈਂਟ ਦੀ ਬੈਸਟ ਸਟੋਪਰ ਦਾ ਖਿਤਾਬ ਹਾਸਿਲ ਕੀਤਾ। ਇਸੇ ਤਰ੍ਹਾਂ ਅੰਡਰ 17 ਦੇ ਮੁਕਾਬਲਿਆਂ ਵਿੱਚ ਸਕੂਲ ਦੀ ਖਿਡਾਰਨ ਕੋਮਲਪ੍ਰੀਤ ਕੌਰ ਨੇ ਵੀ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਬੈਸਟ ਸਟੋਪਰ ਦਾ ਖਿਤਾਬ ਹਾਸਲ ਕੀਤਾ। ਇਸੇ ਤਰ੍ਹਾਂ ਅੰਡਰ 14 ਦੀ ਟੀਮ ਨੇ ਪੂਰੇ ਟੂਰਨਾਮੈਂਟ ਵਿੱਚੋਂ ਦੂਸਰਾ ਸਥਾਨ ਹਾਸਿਲ ਕੀਤਾ ਅਤੇ ਸਕੂਲ ਦੀ ਹੋਣਹਾਰ ਖਿਡਾਰਨ ਹਰਕੀਰਤ ਕੌਰ ਨੇ ਬੈਸਟ ਰੇਡਰ ਦਾ ਖਿਤਾਬ ਹਾਸਲ ਕੀਤਾ। ਉਪਰੰਤ ਮੈਨੇਜਮੈਂਟ ਅਤੇ ਜੇਤੂ ਖਿਡਾਰੀ ਸੰਤ ਬਾਬਾ ਪਰਮਾਨੰਦ ਜੀ (ਮੁੱਖ ਸੇਵਾਦਾਰ ਗੁਰਦੁਆਰਾ ਗੁਰੂ ਬਾਬਾ ਹੁੰਦਾਲ ਜੀ) ਕੋਲ ਆਸ਼ੀਰਵਾਦ ਲੈਣ ਗਏ। ਬਾਬਾ ਜੀ ਨੇ ਸਾਰੇ ਬੱਚਿਆਂ ਲਈ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਅਤੇ ਅੱਗੇ ਤੋਂ ਵੀ ਇਸੇ ਤਰ੍ਹਾਂ ਸ਼ਾਨਦਾਰ ਪ੍ਰਦਰਸ਼ਨ ਕਰਨ ਦਾ ਆਸ਼ੀਰਵਾਦ ਦਿੱਤਾ। ।ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸ੍ਰੀ ਸੰਦੀਪ ਸ਼ਰਮਾ, ਵਾਈਸ ਪ੍ਰਿੰਸੀਪਲ ਸ਼ਿਲਪਾ ਸ਼ਰਮਾ, ਕੁਆਡੀਨੇਟਰ ਨੀਲਾਕਸ਼ੀ ਗੁਪਤਾ ਸਮੂਹ ਸਟਾਫ ਅਤੇ ਬੱਚੇ ਹਾਜਰ ਸਨ। ਉਪਰੰਤ ਸਾਰਿਆਂ ਲਈ ਚਾਹ ਪਾਰਟੀ ਦਾ ਪ੍ਰਬੰਧ ਕੀਤਾ ਗਿਆ।