ਖਰੜ : ਗੁਰ ਪੂਰਨਿਮਾ ਨੂੰ ਲੈ ਕੇ ਪ੍ਰਾਚੀਨ ਸ਼ਿਵ ਮੰਦਰ ਮਿੱਠਾ ਕੂਆ ਖਰੜ ਵਿਖ ਸ਼ਮਾਗਮ ਕਰਵਾਇਆ ਗਿਆ। ਮਹੰਤ ਸਮੁੰਦਰ ਗਿਰੀ ਜੀ ਮਹਾਰਾਜ਼ ਦੀ ਰਹਿਨੁਮਾਈ ਵਿਚ ਕਰਵਾਏ ਗਏ ਇਸ ੇ ਸਮਾਗਮ ਵਿਚ ਹਿਲਾਂ ਸਵੇਰੇ ਪੰਡਿਤ ਵਿਨੋਦ ਸ਼ਾਸਤਰੀ ਵਲੋਂ ਹਵਨ ਪੂਜਾ ਕਰਵਾਈ ਗਈ ਜਿਸ ਵਿਚ ਮਹੰਤਾਂ, ਮਹਾਂਪੁਰਸ਼ਾਂ, ਸ਼ਰਧਾਲੂਆਂ ਅਤੇ ਸੰਗਤਾਂ ਵਲੋਂ ਪੂਜਾ ਕਰਕੇ ਹਾਜ਼ਰੀ ਲੁਆਈ। ਇਸ ਸਮਾਗਮ ਵਿਚ ਪੰਜਾਬ ਦੇ ਵੱਖ ਵੱਖ ਜਿਲਿਆਂ, ਹਰਿਆਣਾ ਸਮੇਤ ਹੋਰ ਸੂਬਿਆਂ ਤੋਂ ਸਰਧਾਲੂਆਂ ਨੇ ਮੰਦਰ ਵਿਚ ਪੱਜ ਕੇ ਨਤਮਸਤਕ ਹੋ ਕੇ ਮੱਥਾ ਟੇਕਿਆ ਅਤੇ ਹਾਜ਼ਰੀ ਲੁਆਈ। ਸਮਾਗਮ ਵਿਚ ਸੰਤਸੰਗ ਅਤੇ ਭੰਡਾਰਾ ਕਰਵਾਇਆ ਗਿਆ ਅਤ ਸੰਗਤਾਂ ਲਈ ਲੰਗਰ ਵਰਤਾਏ ਗਏ। ਇਸ ਮੌਕੇ ਮਹੰਤ ਦਵੇਸ਼ਵਰ ਗਿਰੀ ਜੀ, ਮਹੰਤ ਦੀਪ ਗਿਰੀ ਜੀ ਖੜੇ ਸ੍ਰੀ, ਪਵਨ ਗਿਰੀ, ਪ੍ਰਸ਼ਾਂਤ ਗਿਰੀ, ਬ੍ਰਹਮਾਨੰਦ ਗਿਰੀ, ਰਿੰਤਬਰਾ ਗਿਰੀ ਜੀ, ਰੁਦਰ ਗਿਰੀ, ਸਰੀਤਾ ਗਿਰੀ ਜੀ ਸਮੇਤ ਮਹੰਤ, ਸਾਧੂ, ਸ਼ਰਧਾਲੂ ਅਤੇ ਸ਼ਹਿਰ ਨਿਵਾਸੀ ਹਾਜ਼ਰ ਸਨ।