ਖਰੜ : ਪੰਜਾਬ ਪ੍ਰਦੇਸ ਕਾਂਗਰਸ ਕਮੇਟੀ ਦੇ ਐਸ.ਸੀ.ਵਿੰਗ ਦਾ ਗਠਨ ਕੀਤਾ ਜਾ ਚੁੱਕਿਆ ਹੈ, ਪਹਿਲਾਂ ਸੂਬੇ ਦੀ ਕਮੇਟੀ ਬਣਾਈ ਜਾ ਚੁੱਕੀ ਹੈ ਅਤੇ ਇਸ ਜਿਲੇ ਦੇ 6 ਬਲਾਕ ਪ੍ਰਧਾਨ ਬਣਾਏ ਗਏ ਅਤੇ ਜਿਲੇ ਦੀ ਬਾਡੀ ਤਿਆਰ ਕੀਤੀ ਗਈ ਹੈ। ਇਹ ਜਾਣਕਾਰੀ ਆਲ ਇੰਡੀਆਂ ਕਾਂਗਰਸ ਕਮੇਟੀ ਨੈਸ਼ਨਲ ਕੋਆਡੀਨੇਟਰ ਕੋਆਰਡੀਨੇਟਰ ਸੁਧੀਰ ਚੌਧਰੀ ਨੇ ਖਰੜ ਵਿਖੇ ਜਿਲ੍ਹਾ ਐਸ.ਸੀ.ਵਿੰਗ ਦੇ ਜਿਲ੍ਹਾ ਚੇਅਰਮੈਨ ਰਣਜੀਤ ਸਿੰਘ ਨਗਲੀਆਂ ਦੀ ਅਗਵਾਈ ਵਿਚ ਜਿਲ੍ਹਾ ਕਾਂਗਰਸ ਕਮੇਟੀ ਦੇ ਖਰੜ ਸਥਿਤ ਦਫਤਰ ਵਿਚ ਐਸ.ਸੀ.ਵਿੰਗ ਦੀ ਹੋਈ ਮੀਟਿੰਗ ਸਮੇਂ ਗੱਲਬਾਤ ਸਾਂਝੇ ਕਰਦਿਆ ਕੀਤੇ। ਉਨ੍ਹਾਂ ਕਿਹਾ ਕਿ ਅੱਜ ਦੀ ਮੀਟਿੰਗ ਦਾ ਮਕਸਦ ਐਸ.ਸੀ.ਭਾਈਚਾਰੇ ਦੀਆਂ ਸਮੱਸਿਆਵਾਂ ਦਾ ਹੱਲ ਕਰਵਾਉਣਾ, ਐਸ.ਸੀ.ਵਿੰਗ ਨੂੰ ਮਜਬੂਤ ਕਰਨ ਕਰਨਾ ਹੈ। ਮੀਟਿੰਗ ਦੌਰਾਨ ਜਿਲ੍ਹਾ ਐਸ.ਸੀ.ਵਿੰਗ ਵਿਚ ਲਖਵੀਰ ਸਿੰਘ ਬਲਵਿੰਦਰ ਕੌਰ, ਸੁਖਪਾਲ ਸਿੰਘ, ਸਤਨਾਮ ਸਿੰਘ ਸਾਰੇ ਵਾਈਸ ਚੇਅਰਮੈਨ, ਸੁਰਿੰਦਰਪਾਲ ਕੌਰ, ਗੁਰਵਿੰਦਰ ਸਿੰਘ, ਨਵਤੇਜ ਸਿੰਘ, ਜਸਵਿੰਦਰ ਸਿੰਘ, ਲਖਵੀਰ ਸਿੰਘ, ਮਨਦੀਪ ਸਿੰਘ ਸਾਰੇ ਜਨਰਲ ਸਕੱਤਰ, ਅਮਨਜੀਤ ਕੌਰ, ਜਸਵਿੰਦਰ ਕੌਰ, ਗੁਰਪ੍ਰੀਤ ਸਿੰਘ, ਸਤਵਿੰਦਰ ਸਿੰਘ, ਲਾਲ ਸਿੰਘ, ਬਲਵਿੰਦਰ ਸਿੰਘ, ਪਰਵਿੰਦਰ ਸਿੰਘ,ਬਲਵਿੰਦਰ ਸਿੰਘ, ਭੁਪਿੰਦਰ ਸਿੰਘ, ਕੁਲਵਿੰਦਰ ਸਿੰਘ ਸਾਰੇ ਸਕੱਤਰ ਨਿਯੁਕਤ ਕਰਕੇ ਨਿਯੁਕਤੀ ਪੱਤਰ ਦਿੱਤੇ ਗਏ। ਇਸ ਮੌਕੇ ਦਿਲਬਾਗ ਸਿੰਘ ਲਹਿਰਾ ਵਾਈਸ ਚੇਅਰਮੈਨ, ਗੁਰਪ੍ਰੀਤ ਸਿੰਘ ਲੱਕੀ, ਲਜਪਤ ਰਾਏ, ਡਾ. ਬਖਸ਼ੀਸ ਸਿੰਘ, ਜਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਕਮਲ ਕਿਸੋਰ ਸ਼ਰਮਾ, ਹੰਸ ਰਾਜ ਬਰਾੜ ਜਨਰਲ ਸਕੱਤਰ ਪੰਜਾਬ ਪ੍ਰਦੇਸ ਕਾਂਗਰਸ ਕਮੇਟੀ ਐਸ.ਸੀ ਵਿੰਗ, ਰਣਜੀਤ ਸਿੰਘ ਚੇਅਰਮੈਨ ਐਸ.ਸੀ. ਵਿੰਗ, ਸੁਖਦੀਪ ਸਿੰਘ ਨਿਆਂ ਸ਼ਹਿਰ ਸਕੱਤਰ ਐਸ.ਸੀ.ਵਿੰਗ ਸਮੇਤ ਹੋਰ ਅਹੁੱਦੇਦਾਰ ਅਤੇ ਪਾਰਟੀ ਦੇ ਸਮਰੱਥਕ ਹਾਜ਼ਰ ਸਨ।
ਫੋਟੋ ਕੈਪਸ਼ਨ: ਕੇਐਚਆਰ 29