ਮੋਰਿੰਡਾ: ਸਥਾਨਕ ਖਾਲਸਾ ਗਰਲਜ਼ ਕਾਲਜ ਮੋਰਿੰਡਾ ਵਿਖੇ, ਨੋਡਲ ਏਜੰਸੀ ਹੈਲਪ ਏਜ ਇੰਡੀਆ ਵੱਲੋਂ ਸੀਨੀਅਰ ਸਿਟੀਜ਼ਨਜ ਕੌਂਸਲ (ਰਜਿ:) ਮੋਰਿੰਡਾ ਦੇ ਸਹਿਯੋਗ ਨਾਲ ਵਰਕਸ਼ਾਪ ਲਗਾਈ ਗਈ। ਕੌਂਸਲ ਦੇ ਪ੍ਰਧਾਨ ਅਮਰਜੀਤ ਸਿੰਘ ਕੰਗ ਨੇ ਦੱਸਿਆ ਕਿ ਵਰਕਸ਼ਾਪ ਦਾ ਅਗਾਜ਼ ਕਰਨ ਤੋ ਪਹਿਲਾਂ ਕੌਂਸਲ ਦੇ ਸੀਨੀਅਰ ਮੀਤ ਪ੍ਰਧਾਨ ਚਰਨਜੀਤ ਸਿੰਘ ਕਲਸੀ ਦੇ ਸਦੀਵੀ ਵਿਛੋੜੇ ਕਾਰਨ ਦੋ ਮਿੰਟ ਦਾ ਮੋਨ ਧਾਰਨ ਕੀਤਾ ਗਿਆ । ਇਸ ਮੋਕੇ ਨੋਡਲ ਏਜੰਸੀ ਦੇ ਕੋਆਰਡੀਨੇਟਰ ਰਾਜੂ ਸਿੰਘ ਨੇ ਦੱਸਿਆ ਚਾਲੂ ਵਰ੍ਹੇ ਦੌਰਾਨ, ਪਿਛਲੇ ਸਾਲ ਦੇ ਮੁਕਾਬਲੇ ਬੈਂਕਾਂ ਵਿੱਚ ਧੋਖਾਧੜੀ ਦੇ ਕੇਸਾਂ ਵਿੱਚ 146% ਦਾ ਵਾਧਾ ਹੋਇਆ ਹੋਇਆ ਹੈ। ਭਾਰਤ ਵਿੱਚ ਚਾਲੂ ਸਾਲ ਦੌਰਾਨ ਬੈਂਕਿੰਗ ਫ੍ਰਾਡ ਅਤੇ ਐਸ. ਐਮ.ਐਸ.ਸਕੈਮ ਰਾਹੀਂ ਲੁਟੇਰੇ ਵੱਖ-ਵੱਖ ਰਾਜਾਂ ਵਿੱਚ, ਹੁਣ ਤੱਕ 22000 ਕਰੋੜ ਰੁਪਏ ਦੀ ਠੱਗੀ ਮਾਰ ਚੁੱਕੇ ਹਨ।ਡਿਜ਼ੀਟਲ ਲਿਟਰੇਸੀ ਦੀ ਘਾਟ ਕਾਰਨ ਭੋਲੇ ਭਾਲੇ ਸੀਨੀਅਰ ਨਾਗਰਿਕ, ਲੁਟੇਰਿਆਂ ਦੀ ਗ੍ਰਿਫਤ ਵਿੱਚ ਛੇਤੀ ਆ ਜਾਂਦੇ ਹਨ। ਉਹਨਾਂ ਨੇ ਵੀਡਿਓ ਪ੍ਰੋਗਰਾਮਾਂ ਦੇ ਜ਼ਰੀਏ ਓਟੀਪੀ, ਲਿੰਕ, ਫਰਜ਼ੀ ਵੈਬਸਾਈਟਾਂ, ਸਕੈਨਰ, ਵਟਸਐਪ ਕਾਲਿੰਗ, ਵੀਡੀਓ ਕਾਲਿੰਗ ਅਤੇ ਏਟੀਐਮ ਆਦਿ ਦੀ ਵਰਤੋਂ ਕਰਦਿਆਂ, ਵਿਸ਼ੇਸ਼ ਸਾਵਧਾਨੀਆਂ ਰੱਖਣ ਸਬੰਧੀ ਜਾਣਕਾਰੀ ਦਿੱਤੀ। ਇਸ ਉਪਰੰਤ ਕੌਂਸਲ ਦੇ ਕਾਨੂੰਨੀ ਸਲਾਹਕਾਰ ਕਰਨਲ ਮਲਕੀਤ ਸਿੰਘ ਵੱਲੋ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ ਅਤੇ ਜੁਲਾਈ ਮਹੀਨੇ ਵਿੱਚ ਜਨਮੇਂ ਮੈਬਰਾਂ ਨੂੰ ਤੋਹਫੇ ਦੇ ਕੇ ਸਨਮਾਨਿਤ ਕੀਤਾ ਗਿਆ ।ਇਸ ਮੋਕੇ ਗੁਰਦੇਵ ਸਿੰਘ ਤੂਰ, ਪ੍ਰਮਾਤਮਾ ਸਿੰਘ ਢੀਂਡਸਾ, ਦਵਿੰਦਰ ਸਿੰਘ ਧਾਲੀਵਾਲ, ਜਗਦੀਸ਼ ਕੁਮਾਰ ਵਰਮਾ, ਹਰਵਿੰਦਰ ਸਿੰਘ ਸਿੱਧੂ,ਪ੍ਰੋਫੈਸਰ ਆਰ. ਸੀ. ਢੰਡ, ਉੱਘੇ ਕਾਂਗਰਸੀ ਨੇਤਾ ਚਰਨਜੀਤ ਸ਼ਰਮਾ, ਸਾਬਕਾ ਬੈਂਕ ਅਧਿਕਾਰੀ ਰਜਿੰਦਰ ਸਿੰਘ ਓਇੰਦ, ਸੇਵਾ ਮੁਕਤ ਪੋਸਟ ਮਾਸਟਰ ਚੌਧਰੀ ਕੌਰ ਚੰਦ, ਸ਼ੇਰ ਸਿੰਘ ਸੰਧੂ (ਮਾਰਕਫੈਡ) , ਸਾਬਕਾ ਐਮ. ਸੀ. ਸੁੱਚਾ ਰਾਮ ਅਤੇ ਦੂਜੇ ਮੈਂਬਰ ਹਾਜ਼ਰ ਸਨ।